ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟ

Posted On: 16 APR 2020 6:18PM by PIB Chandigarh

ਭਾਰਤ ਸਰਕਾਰ ਕੋਵਿਡ-19 ਤੋਂ ਬਚਾਅ, ਇਸ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਸਾਂਝੇ ਯਤਨ ਕਰ ਰਹੀ ਹੈ ਇਨ੍ਹਾਂ ਦਾ ਉੱਚ ਪੱਧਰ ਉੱਤੇ ਰੈਗੂਲਰ ਤੌਰ `ਤੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਨਿਗਰਾਨੀ ਰੱਖੀ ਜਾ ਰਹੀ ਹੈ

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਸਿਹਤ ਅਧਿਕਾਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਦੇ ਫੀਲਡ ਅਧਿਕਾਰੀਆਂ ਨਾਲ ਭਾਰਤ ਵਿੱਚ ਕੋਵਿਡ-19 ਉੱਤੇ ਰੋਕ ਲਗਾਉਣ ਦੇ ਕਦਮਾਂ ਬਾਰੇ ਵੀਡੀਓ ਕਾਨਫਰੰਸ ਰਾਹੀਂ ਵਿਚਾਰ-ਵਟਾਂਦਰਾ ਕੀਤਾ ਇਸ ਮੌਕੇ ਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਵੀ ਹਾਜ਼ਰ ਸਨ

 

ਡਾ. ਹਰਸ਼ ਵਰਧਨ ਨੂੰ ਜ਼ਿਲ੍ਹਾ ਪੱਧਰ ਉੱਤੇ ਕੰਮ ਕਰ ਰਹੇ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨੇ ਕਲਸਟਰਾਂ ਲਈ ਮਾਈਕ੍ਰੋ ਯੋਜਨਾਵਾਂ ਅਤੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨੇ ਜ਼ਿਲ੍ਹਿਆਂ ਦੀ ਨਿਰੰਤਰ ਨਿਗਰਾਨੀ ਬਾਰੇ ਇਕ ਰਣਨੀਤੀ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਵਿਸ਼ਵ ਸਿਹਤ ਸੰਗਠਨ  ਦੀ ਨੈਸ਼ਨਲ ਪੋਲੀਓ ਨਿਗਰਾਨੀ ਨੈੱਟਵਰਕ ਟੀਮ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਇਸ ਵੇਲੇ ਚਲ ਰਹੀ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਿਯੋਗ ਦੇਵੇਗੀ

ਡਾ. ਹਰਸ਼ ਵਰਧਨ ਨੇ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟਰੀ (ਸੀਆਈਆਈ) ਨਾਲ ਇੱਕ ਵਿਚਾਰ-ਵਟਾਂਦਰਾ ਵੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਪੀਐੱਮ ਕੇਅਰਸ ਫੰਡ ਵਿੱਚ ਉਨ੍ਹਾਂ ਦੁਆਰਾ ਦਿੱਤੇ ਗਏ ਯੋਗਦਾਨ ਲਈ ਧੰਨਵਾਦ ਕੀਤਾ ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਹੈ ਅਤੇ ਉਨ੍ਹਾਂ ਸਰਕਾਰ ਦੁਆਰਾ ਅਰਥਵਿਵਸਥਾ ਨੂੰ ਬਹਾਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਪ੍ਰਤੀ ਉਨ੍ਹਾਂ ਦੇ ਡਰ ਨੂੰ ਗਲਤ ਕਰਾਰ ਦਿੱਤਾ ਉਨ੍ਹਾਂ ਨੇ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਸਿਹਤ ਸੰਭਾਲ਼ ਖੇਤਰ ਵਿੱਚ ਮੇਕ ਇਨ ਇੰਡੀਆ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਕਿ ਦੇਸ਼ ਜਨਤਾ ਨੂੰ ਨਾਜ਼ੁਕ ਸਿਹਤ ਸੰਭਾਲ਼ ਉਪਕਰਣ ਮੁਹੱਈਆ ਕਰਵਾਉਣ ਵਿੱਚ ਸਵੈ-ਨਿਰਭਰ ਅਤੇ ਲਚਕੀਲਾ ਬਣ ਸਕੇ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਲੌਕਡਾਊਨ ਦੌਰਾਨ ਪੀਣ ਵਾਲੇ ਸੁਰੱਖਿਅਤ ਪਾਣੀ ਬਾਰੇ ਇਕ ਜਨਤਕ ਸਲਾਹ ਜਾਰੀ ਕੀਤੀ ਜਨ-ਸਿਹਤ ਵਿਭਾਗਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪਾਣੀ ਸਪਲਾਈ ਵਿੱਚ ਵਾਧਾ ਕਰਨ ਅਤੇ ਵਿਸ਼ੇਸ਼ ਧਿਆਨ ਸਹਾਇਤਾ ਕੈਂਪਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਵਲ ਦਿੱਤਾ ਜਾਵੇ ਕਲੋਰੀਨ ਦੀਆਂ ਗੋਲੀਆਂ, ਬਲੀਚਿੰਗ ਪਾਊਡਰ ਅਤੇ ਹਾਈਪੋ-ਕਲੋਰਾਈਟ ਸਾਲਿਊਸ਼ਨ ਦੀ ਢੁਕਵੀਂ ਵਰਤੋਂ ਦੀ ਵੀ ਸਲਾਹ ਦਿੱਤੀ ਗਈ ਹੈ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਸਾਰੇ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਸਤ੍ਰਿਤ ਗਾਈਡ ਲਾਈਨਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਵਿੱਚ ਕੋਵਿਡ-19 ਦੌਰਾਨ ਜ਼ਰੂਰੀ ਸਿਹਤ ਸੰਭਾਲ਼ ਸੇਵਾਵਾਂ ਪ੍ਰਦਾਨ ਕਰਨ ਬਾਰੇ ਦੱਸਿਆ ਗਿਆ ਹੈ ਇਨ੍ਹਾਂ ਸੇਵਾਵਾਂ ਵਿੱਚ ਮਾਤਾ-ਬੱਚੇ ਦੀ ਸਿਹਤ, ਛੂਤਛਾਤ ਦੀਆਂ ਬਿਮਾਰੀਆਂ ਦੀ ਰੋਕਥਾਮ, ਪੁਰਾਣੀਆਂ ਬਿਮਾਰੀਆਂ ਦੇ ਇਲਾਜ ਤਾਕਿ ਗੁੰਝਲਾਂ ਪੈਦਾ ਨਾ ਹੋਣ ਅਤੇ ਐਮਰਜੈਂਸੀ ਵਾਲੀ ਸਥਿਤੀ ਨਾਲ ਨਜਿੱਠਣਾ ਆਦਿ ਸ਼ਾਮਿਲ ਹਨ ਇਹ ਵੀ ਸਲਾਹ ਦਿੱਤੀ ਗਈ ਕਿ ਇਹ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਸਿਹਤ ਸੰਭਾਲ਼ ਵਰਕਰਾਂ ਦੀ ਸੁਰੱਖਿਆ ਵੀ ਯਕੀਨੀ ਹੋਣੀ ਚਾਹੀਦੀ ਹੈ ਕੋਵਿਡ-19 ਦੀਆਂ ਸਮਰਪਤ ਸੁਵਿਧਾਵਾਂ ਤੋਂ ਇਲਾਵਾ ਬਾਕੀ ਸੁਵਿਧਾਵਾਂ ਨਿਜੀ ਖੇਤਰ ਦੀ ਮਦਦ ਨਾਲ ਮੁਨਾਫਾ ਨਾ ਲੈਣ ਦੇ ਉਦੇਸ਼ ਨਾਲ ਜਾਰੀ ਰਹਿਣਗੀਆਂ ਟੈਲੀ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਕਿ ਹਸਪਤਾਲਾਂ ਵਿੱਚ ਜ਼ਿਆਦਾ ਭੀੜ ਨਾ ਹੋਵੇ

 

ਇਹ ਵੀ ਸੁਝਾਅ ਦਿੱਤਾ ਗਿਆ ਕਿ ਸੇਵਾਵਾਂ, ਜਿਵੇਂ ਕਿ ਟੀਕਾਕਰਨ ਅਤੇ ਜਨਮ ਤੋਂ ਬਾਅਦ ਦੀ ਸੰਭਾਲ਼ ਨੂੰ ਲੌਕਡਾਊਨ ਦੇ ਸਮੇਂ ਦੌਰਾਨ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਲਈ ਦਿਨਾਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ ਗਰਭਵਤੀ ਔਰਤਾਂ, ਗੰਭੀਰ ਕੁਪੋਸ਼ਣ ਵਾਲੇ ਬੱਚਿਆਂ, ਟੀਬੀ, ਕੋਹਡ਼, ਐਚਆਈਵੀ, ਵਾਇਰਲ ਹੈਪੇਟਾਈਟਸ, ਸੀਓਪੀਡੀ, ਡਾਇਲਸਿਜ਼ ਆਦਿ ਦੀ ਪਾਲਣਾ ਪ੍ਰਾਇਮਰੀ ਸਿਹਤ ਸੰਭਾਲ਼ ਟੀਮਾਂ ਦੁਆਰਾ ਉੱਪ-ਸਿਹਤ ਕੇਂਦਰਾਂ ਅਤੇ ਆਯੁਸ਼ਮਾਨ ਭਾਰਤ ਸਿਹਤ ਅਤੇ ਵੈਲਨੈੱਸ ਸੈਂਟਰਾਂ ਰਾਹੀਂ ਕੀਤੀ ਜਾਣੀ ਚਾਹੀਦੀ ਹੈ

 

ਅੱਜ ਤੱਕ ਕੁੱਲ 12,380 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਅਤੇ 414 ਮੌਤਾਂ ਦੇਸ਼ ਭਰ ਵਿੱਚ ਹੋਈਆਂ 1489 ਵਿਅਕਤੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਕੋਵਿਡ-19 ਕੇਸਾਂ ਦੀ ਭਾਰਤ ਵਿੱਚ ਕੇਸ ਮੌਤ ਦਰ (ਸੀਐੱਫਆਰ) 3.3 ਫੀਸਦੀ ਰਹੀ ਸਿਹਤਯਾਬ ਹੋਏ ਕੇਸਾਂ ਦਾ ਪ੍ਰਤੀਸ਼ਤ 12.02 ਰਿਹਾ

 

ਹੁਣ ਤੱਕ 325 ਜ਼ਿਲ੍ਹਿਆਂ ਵਿੱਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਮਹੇ, ਪੁੱਦੂਚੇਰੀ ਵਿੱਚ ਹੁਣ ਤੱਕ ਕੋਈ ਤਾਜ਼ਾ ਕੇਸ ਬੀਤੇ 28 ਦਿਨਾਂ ਵਿੱਚ ਨਹੀਂ ਆਇਆ ਹੇਠ ਲਿਖੇ ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ

ਰਾਜ

ਜ਼ਿਲ੍ਹਿਆਂ ਦੀ ਗਿਣਤੀ

ਜ਼ਿਲ੍ਹਿਆਂ ਦੇ ਨਾਂ

ਬਿਹਾਰ

1

ਪਟਨਾ

ਪੱਛਮ ਬੰਗਾਲ

1

ਨਾਦੀਆ

ਰਾਜਸਥਾਨ

1

ਪ੍ਰਤਾਪਗਡ਼੍ਹ

ਗੁਜਰਾਤ

2

ਗਿਰ ਸੋਮਨਾਥ ਪੋਰਬੰਦਰ

ਤੇਲੰਗਾਨਾ

1

ਭਦਰਾਦਰੀ ਕੋਠਾਗੁਡਮBhadradari Kothagudem

ਗੋਆ

1

ਦੱਖਣੀ ਗੋਆ

ਉੱਤਰਾਖੰਡ

1

ਪੌਡ਼ੀ ਗਡ਼ਵਾਲ

ਯੂਪੀ

1

ਪੀਲੀਭੀਤ

ਜੰਮੂ ਅਤੇ ਕਸ਼ਮੀਰ

1

ਰਾਜੌਰੀ

ਮਣੀਪੁਰ

1

ਇੰਫਾਲ ਪੱਛਮੀ

ਛੱਤੀਸਗੜ੍ਹ

3

ਬਿਲਾਸਪੁਰ, ਦੁਰਗ ਅਤੇ ਰਾਜਨੰਦਗਾਓਂ, ਰਾਏਪੁਰ

ਮਿਜ਼ੋਰਮ

1

ਆਇਜ਼ਵਾਲ ਪੱਛਮੀ

ਕਰਨਾਟਕ

5

ਦਾਵਨਗਿਰੀ, ਕੋਡਾਗੂ, ਟੁਮਕੂਰ, ਉਡੱਪੀ ਅਤੇ ਬੇਲਾਰੀ

ਕੇਰਲ

2

ਵਾਇਨਾਡ ਅਤੇ ਕੋਟਾਯਾਮ

ਪੰਜਾਬ

2

ਐਸਬੀਐਸ ਨਗਰ

ਹੁਸ਼ਿਆਰਪੁਰ (29-03-2020)

ਹਰਿਆਣਾ

2

ਪਾਨੀਪਤ

ਰੋਹਤਕ (30-03-2020)

ਮੱਧ ਪ੍ਰਦੇਸ਼

1

ਸ਼ਿਵਪੁਰੀ ਜ਼ਿਲ੍ਹਾ

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਸਲਾਹਾਂ ਬਾਰੇ ਸਾਰੀ ਸਹੀ ਅਤੇ ਅੱਪਡੇਟ ਜਾਣਕਾਰੀ ਲੈਣ ਲਈ ਵਿਜ਼ਿਟ ਕਰੋ https://www.mohfw.gov.in/.

 

ਕੋਵਿਡ-19 ਬਾਰੇ ਤਕਨੀਕੀ ਜਾਣਕਾਰੀਆਂ technicalquery.covid19[at]gov[dot]in  ਅਤੇ ਹੋਰ ਜਾਣਕਾਰੀਆਂ ਲਈ ncov2019[at]gov[dot]in . ਉੱਤੇ ਈ-ਮੇਲ ਕਰੋ

 

ਕੋਵਿਡ-19 ਬਾਰੇ ਕੋਈ ਹੋਰ ਜਾਣਕਾਰੀ ਲੈਣ ਲਈ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ  : +91-11-23978046 ਜਾਂ 1075 (ਟੋਲ ਫਰੀ) ਉੱਤੇ ਸੰਪਰਕ ਕਰੋ ਰਾਜਾਂ ਕੇਂਦਰ

/ਸ਼ਾਸਿਤ ਪ੍ਰਦੇਸ਼ਾਂ ਦੇ ਕੋਵਿਡ-19 ਬਾਰੇ ਹੈਲਪਲਾਈਨ ਨੰਬਰਾਂ ਦੀ ਸੂਚੀ ਅੱਗੇ ਮੁਹੱਈਆ ਹੈ

 

https://www.mohfw.gov.in/pdf/coronvavirushelplinenumber.pdf .

 

****

 

ਐੱਮਵੀ



(Release ID: 1615143) Visitor Counter : 251