ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਨੇ ਜ਼ੂਮ (ZOOM) ਮੀਟਿੰਗ ਪਲੈਟਫਾਰਮ ਦੀ ਸੁਰੱਖਿਅਤ ਵਰਤੋਂ ਬਾਰੇ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ

Posted On: 16 APR 2020 4:30PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਸਾਈਬਰ ਕੋਆਰਡੀਨੇਸ਼ਨ ਸੈਂਟਰ (CyCord-ਸਾਈਕੋਰਡ) ਨੇ ਪ੍ਰਾਈਵੇਟ ਵਿਅਕਤੀਆਂ ਦੁਆਰਾ ਜ਼ੂਮ ਮੀਟਿੰਗ ਪਲੈਟਫਾਰਮ ਦੇ ਸੁਰੱਖਿਅਤ ਇਸਤੇਮਾਲ ਬਾਰੇ ਇੱਕ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ। ਇਹ ਅਡਵਾਈਜ਼ਰੀ  ਰਸਮੀ ਤੌਰ 'ਤੇ ਦੱਸਦੀ ਹੈ ਕਿ ਇਹ ਪਲੈਟਫਾਰਮ ਸਰਕਾਰੀ ਅਧਿਕਾਰੀਆਂ / ਕਰਮਚਾਰੀਆਂ ਦੁਆਰਾ ਵਰਤੇ ਜਾਣ ਲਈ ਨਹੀਂ ਹੈ।

ਇਹ ਦਸਤਾਵੇਜ਼, ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (Cert-In) ਦੀਆਂ ਪਹਿਲੀਆਂ ਅਡਵਾਈਜ਼ਰੀਆਂ ਦਾ ਹਵਾਲਾ ਦਿੰਦਾ ਹੈ ਅਤੇ ਦੱਸਦਾ ਹੈ ਕਿ ਜ਼ੂਮ ਸੁਰੱਖਿਅਤ ਪਲੈਟਫਾਰਮ ਨਹੀਂ ਹੈ। ਇਹ ਦਿਸ਼ਾ-ਨਿਰਦੇਸ਼ ਉਨ੍ਹਾਂ ਪ੍ਰਾਈਵੇਟ ਵਿਅਕਤੀਆਂ ਦੀ ਹਿਫਾਜ਼ਤ ਲਈ ਜਾਰੀ ਕੀਤੇ ਗਏ ਹਨ ਜੋ ਹਾਲੇ ਵੀ ਪ੍ਰਾਈਵੇਟ ਉਦੇਸ਼ਾਂ ਲਈ ਪਲੈਟਫਾਰਮ ਦੀ ਵਰਤੋਂ ਕਰਨੀ ਚਾਹੁੰਦੇ ਹਨ

ਇਸ ਅਡਵਾਈਜ਼ਰੀ ਦਾ ਮੁੱਖ ਉਦੇਸ਼ ਜ਼ੂਮ ਕਾਨਫਰੰਸ ਰੂਮ ਵਿੱਚ ਕਿਸੇ ਵੀ ਅਣਅਧਿਕਾਰਿਤ ਪ੍ਰਵੇਸ਼ ਨੂੰ ਰੋਕਣਾ ਹੈ ਅਤੇ ਕਾਨਫਰੰਸ ਵਿੱਚ ਹੋਰ ਯੂਜ਼ਰਾਂ ਦੇ ਟਰਮੀਨਲਾਂ 'ਤੇ ਅਣਅਧਿਕਾਰਿਤ ਭਾਗੀਦਾਰ ਨੂੰ ਦੁਰਭਾਗਪੂਰਨ ਹਮਲੇ ਕਰਨ ਤੋਂ ਰੋਕਣਾ ਹੈ।

ਪ੍ਰਾਈਵੇਟ ਯੂਜ਼ਰਾਂ ਦੁਆਰਾ ਕੀਤੇ ਜਾਣ ਵਾਲੇ ਸੁਰੱਖਿਆ ਉਪਾਵਾਂ ਦੇ ਵੇਰਵੇ ਇਸ ਲਿੰਕ (link) 'ਤੇ ਜੁੜੇ ਦਸਤਾਵੇਜ਼ ਵਿੱਚ ਪਹੁੰਚ ਕੇ ਪ੍ਰਾਪਤ  ਕੀਤੇ ਜਾ ਸਕਦੇ ਹਨ।

 

                                                            *****

ਵੀਜੀ/ਐੱਸਐੱਨਸੀ/ਵੀੱਐਮ(Release ID: 1615104) Visitor Counter : 55