ਵਿੱਤ ਮੰਤਰਾਲਾ

ਕੇਂਦਰ ਸਰਕਾਰ ਨੇ ਹੈਲਥ ਐਂਡ ਮੋਟਰ (ਥਰਡ ਪਾਰਟੀ) ਇੰਸ਼ੋਰੈਂਸ ਪਾਲਿਸੀ ਹੋਲਡਰਾਂ ਨੂੰ ਕੋਵਿਡ-19 ਲੌਕਡਾਊਨ ਕਾਰਨ ਅਟਕੇ ਪਏ ਪ੍ਰੀਮੀਅਮ ਦਾ ਭੁਗਤਾਨ 15 ਮਈ ਤੱਕ ਕਰਨ ਦੀ ਛੂਟ ਦੇਣ ਬਾਰੇ ਨੋਟੀਫੀਕੇਸ਼ਨ ਜਾਰੀ ਕੀਤਾ

ਜਿਸ ਨਾਲ ਗ੍ਰੇਸ ਪੀਰੀਅਡ ਦੌਰਾਨ ਨਿਰੰਤਰ ਕਵਰ ਅਤੇ ਪਰੇਸ਼ਾਨੀ ਮੁਕਤ ਦਾਅਵਿਆਂ ਦਾ ਭੁਗਤਾਨ ਸੁਨਿਸ਼ਚਿਤ ਹੋ ਸਕੇ

Posted On: 16 APR 2020 11:23AM by PIB Chandigarh

 

ਕੇਂਦਰ ਸਰਕਾਰ ਨੇ ਅਜਿਹੇ ਹੈਲਥ ਐਂਡ ਮੋਟਰ (ਥਰਡ ਪਾਰਟੀ) ਬੀਮਾ ਧਾਰਕਾਂ ਦੀਆਂ ਕਠਿਨਾਈਆਂ ਦੂਰ ਕਰਨ ਲਈ, ਜਿਨ੍ਹਾਂ ਦੀਆਂ ਪਾਲਿਸੀਆਂ ਦਾ ਨਵੀਨੀਕਰਨ ਕੋਵਿਡ-19 ਲੌਕਡਾਊਨ ਦੇ ਦੌਰਾਨ ਨਿਯਤ ਹੈ, ਨੂੰ 15 ਮਈ ਤੱਕ ਪ੍ਰੀਮੀਅਮ ਦਾ ਭੁਗਤਾਨ ਕਰਨ ਦੀ ਇਜਾਜ਼ਤ ਦੇਣ ਸਬੰਧੀ ਨੋਟੀਫਿਕੇਸ਼ਨ  ਜਾਰੀ ਕੀਤੀ ਇਸ ਨਾਲ ਇਨ੍ਹਾਂ ਦਾ ਬੀਮਾ ਕਵਰ ਜਾਰੀ ਰਹੇਗਾ ਅਤੇ ਉਹ ਬਿਨਾ ਕਿਸੇ  ਪਰੇਸ਼ਾਨੀ ਦੇ ਭੁਗਤਾਨ ਇਸ ਗ੍ਰੇਸ ਪੀਰੀਅਡ ਵਿੱਚ ਕਰ ਸਕਣਗੇ ਨੋਟੀਫੀਕੇਸ਼ਨ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪਾਲਿਸੀ ਧਾਰਕ, ਜਿਨ੍ਹਾਂ ਦਾ ਹੈਲਥ ਐਂਡ ਮੋਟਰ ਗੱਡੀ ਦਾ ਥਰਡ ਪਾਰਟੀ ਬੀਮਾ ਕਵਰ 25 ਮਾਰਚ, 2020 ਅਤੇ 3 ਮਈ, 2020 ਦੌਰਾਨ ਅਦਾਇਗੀਯੋਗ ਸੀ, ਅਤੇ ਉਹ ਦੇਸ਼ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਕਰਕੇ ਆਪਣਾ ਭੁਗਤਾਨ ਸਮੇਂ ਸਿਰ ਨਹੀਂ ਕਰ ਸਕੇ ਸਨ ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਉਹ 15 ਮਈ 2020 ਜਾਂ ਇਸ ਤੋਂ ਪਹਿਲਾਂ ਭੁਗਤਾਨ ਕਰਕੇ ਮੋਟਰ ਵਹੀਕਲ ਥਰਡ ਪਾਰਟੀ ਬੀਮਾ ਕਵਰ ਉਸੇ ਤਰੀਕ ਤੋਂ ਜਾਰੀ ਰੱਖ ਸਕਣਗੇ, ਜਿਸ ਤਰੀਕ ਨੂੰ ਉਨ੍ਹਾਂ ਦੀ ਪਾਲਿਸੀ ਦੀ ਮਿਆਦ ਮੁੱਕਣ ਵਾਲੀ ਸੀ, ਤਾਕਿ ਗਰੇਸ ਪੀਰੀਅਡ ਦੌਰਾਨ ਦਾ ਜੇ ਕੋਈ ਜਾਇਜ਼ ਭੁਗਤਾਨ ਹੋਵੇ ਤਾਂ ਕੀਤਾ ਜਾ ਸਕੇ

 

*****

 

ਆਰਐੱਮ/ਕੇਐੱਮਐੱਨ



(Release ID: 1614963) Visitor Counter : 207