ਕਿਰਤ ਤੇ ਰੋਜ਼ਗਾਰ ਮੰਤਰਾਲਾ

ਤਨਖ਼ਾਹ ਮਹੀਨਾ ਮਾਰਚ, 2020 ਲਈ ਇਲੈਕਟ੍ਰੌਨਿਕ ਚਲਾਨ ਤੇ ਰਿਟਰਨ (ਈਸੀਆਰ) ਭਰਨ ਦੀ ਮਿਤੀ 15.04.2020 ਤੋਂ ਵਧਾ ਕੇ 15.05.2020 ਕੀਤੀ ਗਈ

ਇਹ ਕਦਮ ਲੌਕਡਾਊਨ ਦੀ ਮਿਆਦ ਦੌਰਾਨ 6 ਲੱਖ ਅਦਾਰਿਆਂ ਨੂੰ ਤਨਖਾਹ ਭੁਗਤਾਨ ਕਰਨ ਲਈ ਪ੍ਰੋਤਸਾਹਨ ਦੇਣ ਲਈ ਉਠਾਇਆ ਗਿਆ ਹੈ

Posted On: 15 APR 2020 5:48PM by PIB Chandigarh

ਕੋਵਿਡ-19 ਕਾਰਨ ਪੈਦਾ ਹੋਈ ਅਨੋਖੀ ਸਥਿਤੀ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ 24.03.2020 ਦੀ ਅੱਧੀ ਰਾਤ ਤੋਂ ਬਾਅਦ ਕੀਤੇ ਗਏ ਲੌਕਡਾਊਨ ਕਾਰਨ ਮਾਰਚ 2020 ਦੀ ਤਨਖਾਹ ਲਈ ਇਲੈਕਟ੍ਰੌਨਿਕ ਚਲਾਨ ਤੇ ਰਿਟਰਨ (ਈਸੀਆਰ) ਭਰਨ ਦੀ ਨਿਰਧਾਰਿਤ ਮਿਤੀ 15.05.2020 ਤੱਕ ਵਧਾ ਦਿੱਤੀ ਹੈ,ਜਿਨ੍ਹਾਂ ਅਦਾਰਿਆਂ ਨੇ ਆਪਣੇ ਕਰਮਚਾਰੀਆਂ ਨੂੰ ਮਾਰਚ 2020 ਦੀ ਤਨਖਾਹ ਦਿੱਤੀ ਹੈ।

ਮਾਰਚ 2020 ਦੀ ਨਿਰਧਾਰਿਤ ਮਿਤੀ ਆਮ ਤੌਰ 'ਤੇ 15.04.2020 ਹੈ, ਇਸ ਲਈ ਈਪੀਐੱਫ ਅਤੇ ਐੱਮਪੀ ਐਕਟ 1952 ਅਧੀਨ ਆਉਂਦੇ ਅਦਾਰਿਆਂ ਨੂੰ ਮਾਰਚ 2020 ਦੇ ਯੋਗਦਾਨਾਂ ਅਤੇ ਪ੍ਰਬੰਧਕੀ ਖਰਚਿਆਂ ਨੂੰ ਭੇਜਣ ਲਈ ਤੀਹ ਦਿਨ ਦੀ ਵਾਧੂ ਮਿਆਦ ਦਿੱਤੀ ਗਈ ਹੈ।

ਕਿਰਤ ਤੇ ਰੋਜ਼ਗਾਰ ਮੰਤਰਾਲੇ ਦਾ ਉਪਰੋਕਤ ਫੈਸਲਾ ਉਨ੍ਹਾਂ ਅਦਾਰਿਆਂ ਦੇ ਨਿਯੁਕਤੀਕਾਰਾਂ ਨੂੰ ਸਹਾਇਤਾ ਅਤੇ ਰਾਹਤ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ ਮਾਰਚ 2020 ਲਈ ਤਨਖਾਹ ਦਿੱਤੀ ਹੈ ਅਤੇ ਨਿਯੁਕਤੀਕਾਰਾਂ ਨੂੰ ਕੋਵਿਡ-19 ਮਹਾਮਾਰੀ ਦੇ ਦੌਰਾਨ ਕਰਮਚਾਰੀਆਂ ਨੂੰ ਤਨਖਾਹ ਦੀ ਅਦਾਇਗੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਹ ਕਾਰਵਾਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਉਦੇਸ਼ ਦੇ ਮੱਦੇਨਜ਼ਰ ਕੀਤੀ ਗਈ ਹੈ ਤਾਂ ਜੋ ਰੋਜ਼ਗਾਰ ਵਿੱਚ ਉਤਪੰਨ ਰੁਕਾਵਟਾਂ ਨੂੰ ਰੋਕਿਆ ਜਾ ਸਕੇ ਅਤੇ ਕਰਮਚਾਰੀਆਂ ਦੀ ਆਮਦਨ ਨੂੰ ਯਕੀਨੀ ਬਣਾਇਆ ਜਾ ਸਕੇ ਤਾਕਿ ਉਨ੍ਹਾਂ ਦੀ ਮਹਾਮਾਰੀ ਨਾਲ ਲੜਨ ਵਿੱਚ ਸਹਾਇਤਾ ਹੋ ਸਕੇ।

ਇਸ ਰਾਹਤ ਨਾਲ ਲਗਭਗ 6 ਲੱਖ ਅਦਾਰਿਆਂ ਨੂੰ ਫਾਇਦਾ ਹੋਵੇਗਾ ਅਤੇ ਉਹ ਲਗਭਗ 5 ਕਰੋੜ ਕਰਮਚਾਰੀਆਂ ਨੂੰ ਤਨਖਾਹ ਦੇ ਕੇ ਬਿਨਾ ਡਿਫਾਲਟ ਦੇ ਈਸੀਆਰ ਭਰਨ ਸਕਣਗੇ।

ਨਿਯੁਕਤੀਕਾਰਾਂ ਨੂੰ ਮਾਰਚ 2020 ਲਈ ਈਸੀਆਰ ਜਮ੍ਹਾਂ ਕਰਦੇ ਸਮੇਂ ਮਾਰਚ 2020 ਦੀ ਤਨਖ਼ਾਹ ਭੁਗਤਾਨ ਦੀ ਮਿਤੀ ਦਾ ਵੀ ਐਲਾਨ ਕਰਨਾ ਹੋਵੇਗਾ।

ਉਕਤ ਐਲਾਨ ਨਾਲ, ਮਾਰਚ 2020 ਲਈ ਈਸੀਆਰ, ਅੰਸ਼ਦਾਨ ਅਤੇ ਪ੍ਰਸ਼ਾਸਨਿਕ ਖਰਚੇ ਹੁਣ 15.05.2020 ਨੂੰ ਜਾਂ ਉਸ ਤੋਂ ਪਹਿਲਾਂ ਡਿਊ ਹਨ।

ਜਿਨ੍ਹਾਂ ਨਿਯੁਕਤੀਕਾਰਾਂ ਨੇ ਮਾਰਚ 2020 ਲਈ ਤਨਖਾਹ ਵੰਡ ਦਿੱਤੀ ਹੈ ਉਨ੍ਹਾਂ ਨੂੰ ਨਾ ਸਿਰਫ ਮਾਰਚ 2020 ਲਈ ਈਪੀਐੱਫ ਦੀ ਬਕਾਇਆ ਰਕਮ ਦੇ ਭੁਗਤਾਨ ਦੀ ਮਿਤੀ ਵਿੱਚ ਵਿਸਤਾਰ ਤੋਂ ਰਾਹਤ ਮਿਲੇਗੀ, ਬਲਕਿ ਅਗਰ ਉਹ 15.05.2020 ਜਾਂ ਉਸ ਤੋਂ ਪਹਿਲਾਂ ਈਸੀਆਰ ਭਰ ਦਿੰਦੇ ਹਨ ਤਾਂ ਉਹ ਵਿਆਜ ਅਤੇ ਜ਼ੁਰਮਾਨੇ ਤੋਂ ਬਚ ਸਕਦੇ ਹਨ।

 

                                                *****

ਆਰਸੀਜੇ/ਐੱਸਕੇਪੀ/ਆਈਏ



(Release ID: 1614888) Visitor Counter : 184