PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 15 APR 2020 6:49PM by PIB Chandigarh


 

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਦੇਸ਼ ਵਿੱਚ ਕੋਵਿਡ-19 ਨਾਲ ਸਬੰਧਿਤ ਕੱਲ੍ਹ ਤੋਂ ਲੈ ਕੇ ਹੁਣ ਤੱਕ 1076 ਨਵੇਂ ਕੇਸ ਦਰਜ ਹੋਣ ਨਾਲ ਕੁੱਲ ਪੁਸ਼ਟੀ ਕੀਤੇ ਕੇਸ 11,439 ਅਤੇ 377 ਮੌਤਾਂ ਹੋਈਆਂ ਹਨ।
  • ਦੇਸ਼ ਦੇ ਹਰ ਜ਼ਿਲ੍ਹੇ ਨੂੰ ਹੌਟਸਪੌਟ ਜ਼ਿਲ੍ਹਿਆਂ, ਨਾਨ-ਹੌਟਸਪੌਟ ਜ਼ਿਲ੍ਹਿਆਂ ਅਤੇ ਗ੍ਰੀਨ ਜ਼ੋਨ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਹੈ।
  • ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ
  • ਕੋਵਿਡ19 ਮਹਾਮਾਰੀ ਦੀ ਸਥਿਤੀ ਚ ਕਰਦਾਤਿਆਂ ਦੀ ਮਦਦ ਲਈ ਸੀਬੀਡੀਟੀ ਦੁਆਰਾ ਇੱਕ ਹਫ਼ਤੇ ਚ 4,250 ਕਰੋੜ ਰੁਪਏ ਦੇ 10.2 ਲੱਖ ਤੋਂ ਵੱਧ ਦੇ ਰਿਫ਼ੰਡ ਜਾਰੀ
  • ਲੌਕਡਾਊਨ ਦੌਰਾਨ ਛੇਤੀ ਖਰਾਬ ਹੋ ਜਾਣ ਵਾਲੀਆਂ ਵਸਤਾਂ ਦੇ ਅੰਤਰਾਰਾਜੀ ਆਵਾਗਵਨ ਦੀ ਸੁਵਿਧਾ ਲਈ ਆਲ ਇੰਡੀਆ ਐਗਰੀ ਟਰਾਂਸਪੋਰਟ ਕਾਲ ਸੈਂਟਰ ਨੰਬਰ ਲਾਂਚ ਕੀਤੇ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਦੇਸ਼ ਵਿੱਚ ਕੋਵਿਡ-19 ਨਾਲ ਸਬੰਧਿਤ ਕੱਲ੍ਹ ਤੋਂ ਲੈ ਕੇ ਹੁਣ ਤੱਕ 1076 ਨਵੇਂ ਕੇਸ ਦਰਜ ਹੋਣ ਨਾਲ ਕੁੱਲ ਪੁਸ਼ਟੀ ਕੀਤੇ ਕੇਸ 11,439 ਅਤੇ 377 ਮੌਤਾਂ ਹੋਈਆਂ ਹਨ। ਕੁੱਲ 1306 ਵਿਅਕਤੀਆਂ ਨੂੰ ਠੀਕ ਹੋਣ ਬਾਅਦ ਹਸਪਤਾਲਾਂ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈਕੋਵਿਡ-19 ਦੇ ਪ੍ਰਬੰਧਨ ਦੇ ਮੱਦੇਨਜ਼ਰ, ਰਿਪੋਰਟ ਕੀਤੇ ਕੇਸਾਂ ਦੇ ਅਧਾਰ ਉੱਤੇ ਦੇਸ਼ ਦੇ ਹਰ ਜ਼ਿਲ੍ਹੇ ਨੂੰ ਹੌਟਸਪੌਟ ਜ਼ਿਲ੍ਹਿਆਂ, ਨਾਨ-ਹੌਟਸਪੌਟ ਜ਼ਿਲ੍ਹਿਆਂ ਅਤੇ ਗ੍ਰੀਨ ਜ਼ੋਨ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਹੈ। ਕੈਬਨਿਟ ਸਕੱਤਰ ਨੇ ਅੱਜ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਕੀਤੀ।ਸਾਰੇ ਸੰਪਰਕਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਘਰ-ਘਰ ਸਰਵੇਖਣ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।ਇਨ੍ਹਾਂ ਟੀਮਾਂ ਵਿੱਚ ਹੈਲਥ ਸਟਾਫ, ਸਥਾਨਕ ਮਾਲੀਆ ਸਟਾਫ, ਕਾਰਪੋਰੇਸ਼ਨ ਸਟਾਫ, ਰੈੱਡ ਕਰੌਸ, ਐੱਨਐੱਸਐੱਸ, ਨਹਿਰੂ ਯੁਵਾ ਕੇਂਦਰ ਅਤੇ ਹੋਰ ਵਲੰਟੀਅਰ ਸ਼ਾਮਲ ਹੋਣਗੇ

https://pib.gov.in/PressReleseDetail.aspx?PRID=1614770

 

ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਸੰਚਿਤਸੰਸ਼ੋਧਿਤਦਿਸ਼ਾ-ਨਿਰਦੇਸ਼ ਜਾਰੀ ਕੀਤੇ

ਭਾਰਤ ਸਰਕਾਰ ਦੇ ਉਪਰੋਕਤ ਆਦੇਸ਼ ਦੇ ਅਨੁਪਾਲਨ ਵਿੱਚ ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਲੌਕਡਾਊਨ ਦੇ ਉਨ੍ਹਾਂ ਉਪਾਵਾਂ ਬਾਰੇ ਸੰਚਿਤਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਤੇ ਭਾਰਤ ਸਰਕਾਰ, ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਮੰਤਰਾਲਿਆਂ/ਵਿਭਾਗਾਂ ਨੂੰ ਅਮਲ ਕਰਨਾ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਕੋਵਿਡ-19 ਨਾਲ ਨਜਿੱਠਣ, ਦਫ਼ਤਰਾਂ, ਕਾਰਜ ਸਥਲਾਂ, ਕਾਰਖਾਨਿਆਂ ਅਤੇ ਸੰਸਥਾਨਾਂ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਨਾਲ ਸਬੰਧਿਤ ਐੱਸਓਪੀ ਅਤੇ ਆਪਦਾ ਪ੍ਰਬੰਧਨ ਐਕਟ, 2005 ਅਤੇ ਆਈਪੀਸੀ, 1860 ਦੀਆਂ ਸਬੰਧਿਤ ਧਾਰਾਵਾਂ ਤਹਿਤ ਲੌਕਡਾਊਨਉਪਾਵਾਂ ਦੀ ਉਲੰਘਣਾ ਕਰਨ ਦੇ ਅਪਰਾਧਾਂ ਸਬੰਧੀ ਦੰਡ ਜਾਂ ਜੁਰਮਾਨੇ ਲਈ ਰਾਸ਼ਟਰੀ ਨਿਰਦੇਸ਼ ਵੀ ਨਿਰਧਾਰਿਤ ਕੀਤੇ ਗਏ ਹਨ।

 

https://pib.gov.in/PressReleseDetail.aspx?PRID=1614620

 

 

ਗ੍ਰਹਿ ਮੰਤਰਾਲੇ ਦੇ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼

ਪ੍ਰਧਾਨ ਮੰਤਰੀ ਦੇ ਐਲਾਨ ਦਾ ਪਾਲਣ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ 14 ਅ੍ਰਪੈਲ, 2020 ਨੂੰ ਇੱਕ ਆਦੇਸ਼ ਜਾਰੀ ਕੀਤਾ ਜਿਸ ਵਿੱਚ ਭਾਰਤ ਵਿੱਚ 3 ਮਈ, 2020 ਤੱਕ ਲੌਕਡਾਊਨ ਦਾ ਵਿਸਤਾਰ ਕੀਤਾ ਗਿਆ ਹੈ। ਇਸਦੇ ਇਲਾਵਾ ਗ੍ਰਹਿ ਮੰਤਰਾਲੇ ਨੇ 15 ਅਪ੍ਰੈਲ, 2020 ਨੂੰ ਇੱਕ ਹੋਰ ਆਦੇਸ਼ ਜਾਰੀ ਕੀਤਾ ਜਿਸ ਵਿੱਚ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ/ਜ਼ਿਲ੍ਹਾ ਪ੍ਰਸ਼ਾਸਨਾਂ ਦੁਆਰਾ ਨਿਯੰਤਰਣ ਖੇਤਰਾਂ (ਕੰਟੇਨਮੈਂਟ ਜ਼ੋਨਾਂ) ਦੇ ਰੂਪ ਵਿੱਚ ਨਿਰਧਾਰਿਤ ਨਾ ਕੀਤੇ ਗਏ ਖੇਤਰਾਂ ਵਿੱਚ ਵਧੀਕ ਗਤੀਵਿਧੀਆਂ ਦੀ ਚੋਣ ਕਰਨ ਦੀ ਆਗਿਆ ਦਿੱਤੀ ਗਈ ਹੈ। 15 ਅਪ੍ਰੈਲ, 2020 ਦੇ ਆਦੇਸ਼ ਦੇ ਨਾਲ-ਨਾਲ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਜੋ ਦੇਸ਼ ਭਰ ਵਿੱਚ ਵਰਜਿਤ ਗਤੀਵਿਧੀਆਂ, ਕੰਟੇਨਮੈਂਟ ਜ਼ੋਨਾਂ ਵਿੱਚ ਮਨਜ਼ੂਰ ਗਤੀਵਿਧੀਆਂ ਅਤੇ ਬਾਕੀ ਦੇਸ਼ ਵਿੱਚ 20 ਅਪ੍ਰੈਲ, 2020 ਤੋਂ ਪ੍ਰਵਾਨਿਤ ਗਤੀਵਿਧੀਆਂ ਦੀ ਚੋਣ ਕਰਨ ਲਈ ਹਨ।

 

https://pib.gov.in/PressReleseDetail.aspx?PRID=1614611

 

 

ਦੇਸ਼ ਚ ਕੋਵਿਡ–19 ਮਹਾਮਾਰੀ ਨੂੰ ਰੋਕਣ ਲਈ ਲੌਕਡਾਊਨ ਉਪਾਅ 3 ਮਈ, 2020 ਤੱਕ ਜਾਰੀ ਰਹਿਣਗੇ

ਭਾਰਤ ਸਰਕਾਰ ਨੇ ਭਾਰਤ ਸਰਕਾਰ, ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਤੇ ਅਥਾਰਿਟੀਆਂ ਦੇ ਸਾਰੇ ਮੰਤਰਾਲਿਆਂ / ਵਿਭਾਗਾਂ ਨੂੰ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ ਕਿ ਦੇਸ਼ ਵਿੱਚ ਕੋਵਿਡ–19 ਨੂੰ ਰੋਕਣ ਲਈ ਗ੍ਰਹਿ ਮੰਤਰਾਲੇ ਦੇ ਸੰਯੁਕਤ ਦਿਸ਼ਾਨਿਰਦੇਸ਼ਾਂ ਵਿੱਚ ਵਰਣਿਤ ਲੌਕਡਾਊਨ ਦੇ ਉਪਾਅ 3 ਮਈ, 2020 ਤੱਕ ਜਾਰੀ ਰਹਿਣਗੇ।

https://pib.gov.in/PressReleseDetail.aspx?PRID=1614481

 

ਕੋਵਿਡ–19 ਮਹਾਮਾਰੀ ਦੀ ਸਥਿਤੀ ਚ ਕਰਦਾਤਿਆਂ ਦੀ ਮਦਦ ਲਈ ਸੀਬੀਡੀਟੀ ਦੁਆਰਾ ਇੱਕ ਹਫ਼ਤੇ 4,250 ਕਰੋੜ ਰੁਪਏ ਦੇ 10.2 ਲੱਖ ਤੋਂ ਵੱਧ ਦੇ ਰਿਫ਼ੰਡ ਜਾਰੀ

 

ਕੋਵਿਡ–19 ਮਹਾਮਾਰੀ ਚ ਕਰਦਾਤਿਆਂ ਦੀ ਮਦਦ ਲਈ 08 ਅਪ੍ਰੈਲ 2020 ਦੇ ਪ੍ਰੈੱਸਨੋਟ ਚ ਦਰਜ, ਮੁਲਤਵੀ ਪਏ 5 ਲੱਖ ਰੁਪਏ ਤੱਕ ਦੇ ਆਮਦਨ ਟੈਕਸ ਰਿਫ਼ੰਡ ਜਾਰੀ ਕਰਨ ਬਾਰੇ ਸਰਕਾਰ ਦੇ ਫ਼ੈਸਲੇ ਅਨੁਸਾਰ, ‘ਸੈਂਟਰਲ ਬੋਰਡ ਆਵ੍ ਡਾਇਰੈਕਟ ਟੈਕਸਜ਼’ (ਸੀਬੀਡੀਟੀ ਕੇਂਦਰੀ ਪ੍ਰਤੱਖ ਟੈਕਸ ਬੋਰਡ) ਨੇ ਅੱਜ ਦੱਸਿਆ ਕਿ ਉਸ ਨੇ ਪਹਿਲਾਂ ਹੀ 14 ਅਪ੍ਰੈਲ 2020 ਨੂੰ 4,250 ਕਰੋੜ ਰੁਪਏ ਦੇ ਲਗਭਗ 10.2 ਲੱਖ ਤੋਂ ਵੱਧ ਦੇ ਰਿਫ਼ੰਡ ਜਾਰੀ ਕਰ ਦਿੱਤੇ ਹਨ। ਇਹ ਰਿਫ਼ੰਡ ਉਨ੍ਹਾਂ 2.50 ਕਰੋੜ ਰਿਫ਼ੰਡ ਤੋਂ ਇਲਾਵਾ ਹਨ, ਜਿਹੜੇ ਪਹਿਲਾਂ ਵਿੱਤੀ ਵਰ੍ਹੇ 19–20 ’ 31 ਮਾਰਚ 2020 ਤੱਕ ਜਾਰੀ ਕੀਤੇ ਜਾ ਚੁੱਕੇ ਹਨ; ਇਹ ਸਾਰੀ ਰਕਮ ਕੁੱਲ 1.84 ਲੱਖ ਕਰੋੜ ਰੁਪਏ ਬਣਦੀ ਹੈ।

 

https://pib.gov.in/PressReleseDetail.aspx?PRID=1614744

 

ਲੌਕਡਾਊਨ ਦੌਰਾਨ ਛੇਤੀ ਖਰਾਬ ਹੋ ਜਾਣ ਵਾਲੀਆਂ ਵਸਤਾਂ ਦੇ ਅੰਤਰਾਰਾਜੀ ਆਵਾਗਵਨ ਦੀ ਸੁਵਿਧਾ ਲਈ ਆਲ ਇੰਡੀਆ ਐਗਰੀ ਟਰਾਂਸਪੋਰਟ ਕਾਲ ਸੈਂਟਰ ਨੰਬਰ 18001804200 ਅਤੇ 14488 ਲਾਂਚ ਕੀਤੇ

 

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕ੍ਰਿਸ਼ੀ ਭਵਨ ਵਿੱਚ ਇੱਕ ਸਮਾਰੋਹ ਵਿੱਚ ਆਲ ਇੰਡੀਆ ਐਗਰੀ ਟਰਾਂਸਪੋਰਟ ਕਾਲ ਸੈਂਟਰ ਦਾ ਉਦਘਾਟਨ ਕੀਤਾ ਜਿਸ ਵਿੱਚ ਕੋਵਿਡ-19 ਦੇ ਖਤਰੇ ਦੇ ਕਾਰਨ ਲੌਕਡਾਊਨ ਦੀ ਮੌਜੂਦਾ ਸਥਿਤੀ ਵਿੱਚ ਛੇਤੀ ਖਰਾਬ ਹੋ ਜਾਣ ਵਾਲੀਆਂ ਵਸਤਾਂ ਦੇ ਅੰਤਰਾਰਾਜੀ ਆਵਾਗਵਨ ਦੀ ਸੁਵਿਧਾ ਦਿੱਤੀ ਜਾ ਸਕੇ।

 

https://pib.gov.in/PressReleseDetail.aspx?PRID=1614635

 

ਪ੍ਰਧਾਨ ਮੰਤਰੀ ਤੇ ਫ਼ਲਸਤੀਨ ਦੇਸ਼ ਦੇ ਰਾਸ਼ਟਰਪਤੀ ਦਰਮਿਆਨ ਟੈਲੀਫ਼ੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫ਼ਲਸਤੀਨ ਦੇਸ਼ ਦੇ ਰਾਸ਼ਟਰਪਤੀ ਮਹਾਮਹਿਮ ਸ੍ਰੀ ਮਹਿਮੂਦ ਅੱਬਾਸ ਨਾਲ ਫ਼ੋਨ ਤੇ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਕੋਵਿਡ–19 ਦੀ ਚਲ ਰਹੀ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਬਾਰੇ ਵਿਚਾਰਵਟਾਂਦਰਾ ਕੀਤਾ ਅਤੇ ਇਸ ਸਥਿਤੀ ਉੱਤੇ ਕਾਬੂ ਪਾਉਣ ਲਈ ਆਪੋਆਪਣੇ ਦੇਸ਼ਾਂ ਵਿੱਚ ਚੁੱਕੇ ਕਦਮਾਂ ਤੋਂ ਇੱਕਦੂਜੇ ਨੂੰ ਜਾਣੂ ਕਰਵਾਇਆ।

https://pib.gov.in/PressReleseDetail.aspx?PRID=1614436

 

ਲੌਕਡਾਊਨ ਦੌਰਾਨ ਕਿਸਾਨਾਂ ਤੇ ਖੇਤੀਬਾੜੀ ਨੂੰ ਸਭ ਤੋਂ ਵੱਧ ਤਰਜੀਹ ਦੇਵੋ ਉਪ ਰਾਸ਼ਟਰਪਤੀ ਨੇ ਕੇਂਦਰ ਅਤੇ ਰਾਜਾਂ ਨੂੰ ਕਿਹਾ

 

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਕੇਂਦਰ ਤੇ ਰਾਜ ਸਰਕਾਰਾਂ ਨੂੰ ਲੌਕਡਾਊਨ ਦੌਰਾਨ ਕਿਸਾਨਾਂ ਤੇ ਖੇਤੀਬਾੜੀ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਕਿਹਾ ਅਤੇ ਸਲਾਹ ਦਿੱਤੀ ਕਿ ਇਸ ਸਮੇਂ ਦੌਰਾਨ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਅਤੇ ਖੇਤੀਉਤਪਾਦਾਂ ਦੀ ਆਵਾਜਾਈ ਨੂੰ ਸੁਖਾਵੇਂ ਢੰਗ ਨਾਲ ਚੱਲਦਾ ਰੱਖਿਆ ਜਾਵੇ।ਉਪ ਰਾਸ਼ਟਰਪਤੀ ਭਵਨ ਚ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨਾਲ ਗੱਲਬਾਤ ਦੌਰਾਨ, ਉਪ ਰਾਸ਼ਟਰਪਤੀ ਨੇ ਖੇਤੀ ਮੰਤਰਾਲੇ ਵੱਲੋਂ ਖੇਤੀ ਖੇਤਰ ਦੀ ਸੁਰੱਖਿਆ ਲਈ ਚੁੱਕੇ ਗਏ ਵਿਭਿੰਨ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਤਪਾਦਕਾਂ ਤੇ ਖਪਤਕਾਰਾਂ ਦੋਵਾਂ ਦੇ ਹਿਤਾਂ ਦੀ ਰਾਖੀ ਹੋਣੀ ਚਾਹੀਦੀ ਹੈ।

https://pib.gov.in/PressReleseDetail.aspx?PRID=1614749

 

ਖੇਤੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ,ਭਾਰਤ ਸਰਕਾਰ ਦੁਆਰਾ ਖੇਤੀਬਾੜੀ ਅਤੇ ਸਬੰਧਿਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਲੌਕਡਾਊਨ ਦੀ ਮਿਆਦ ਦੇ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ

 

ਖੇਤੀ,ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ,ਭਾਰਤ ਸਰਕਾਰ, ਲੌਕਡਾਊਨ ਦੀ ਮਿਆਦ ਦੇ ਦੌਰਾਨ ਖੇਤਰ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਕਈ ਉਪਾਅ ਕਰ ਰਹੀ ਹੈ।

 

https://pib.gov.in/PressReleseDetail.aspx?PRID=1614459

 

ਸਰਕਾਰ ਤੇ ਹਵਾਬਾਜ਼ੀ ਉਦਯੋਗ ਸਮੁੱਚੇ ਦੇਸ਼ ਚ ਜਨਤਾ ਨੂੰ ਜ਼ਰੂਰੀ ਮੈਡੀਕਲ ਸਪਲਾਈਜ਼ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਹਵਾਬਾਜ਼ੀ ਉਦਯੋਗ ਭਾਰਤ ਚ ਅਤੇ ਵਿਦੇਸ਼ ਵਿੱਚ ਬੇਹੱਦ ਕਾਰਜਕੁਸ਼ਲ ਢੰਗ ਨਾਲ ਅਤੇ ਸਸਤੀਆਂ ਦਰਾਂ ਤੇ ਹਵਾਈ ਜਹਾਜ਼ਾਂ ਰਾਹੀਂ ਮੈਡੀਕਲ ਸਮਾਨ ਦੀ ਸਪਲਾਈ ਕਰ ਕੇ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਮਦਦ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਲਾਈਫ਼ਲਾਈਨ ਉਡਾਨਫ਼ਲਾਈਟਸ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਵਿੱਚ ਮਦਦ ਲਈ ਦੇਸ਼ ਦੇ ਦੂਰਦੁਰਾਡੇ ਦੇ ਭਾਗਾਂ ਤੱਕ ਜ਼ਰੂਰੀ ਮੈਡੀਕਲ ਸਮਾਨ ਦੀ ਢੋਆਢੁਆਈ ਵਾਸਤੇ ਅਪਰੇਟ ਕੀਤੀਆਂ ਜਾ ਰਹੀਆਂ ਹਨ।

 

https://pib.gov.in/PressReleseDetail.aspx?PRID=1614476

 

ਹਰਸ਼ ਵਰਧਨ ਡਾ. ਹਰਸ਼ ਵਰਧਨ ਨੇ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਦੇ ਮਹਾਰਥੀਆਂ ਨਾਲ ਗੱਲਬਾਤ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਉਦਯੋਗ ਜਗਤ ਦੇ 50 ਤੋਂ ਅਧਿਕ ਨੇਤਾਵਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਉਨ੍ਹਾਂ ਨੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਦੌਰਾਨ ਅਰਥਵਿਵਸਥਥਾ ਨੂੰ ਪਟੜੀ ਉੱਤੇ ਲਿਆਉਣ ਲਈ ਕੀਤੇ ਜਾ ਰਹੇ ਉਪਾਵਾਂ, ਟੈਸਟਿੰਗ ਸੁਵਿਧਾਵਾਂ ਦੀ ਉਪਲੱਬਧਤਾ, ਫਾਰਮਾਸਿਊਟੀਕਲ ਉਦਯੋਗ ਲਈ ਕੱਚੇ ਮਾਲ ਦੀ ਉਪਲੱਬਧਤਾ, ਰੋਗ ਦੀ ਨਿਗਰਾਨੀ, ਟੈਲੀਮੈਡੀਸਿਨ ਸੁਵਿਧਾਵਾਂ ਦੀ ਵਰਤੋਂ , ਨਿਵਾਰਕ ਸਿਹਤ ਦੇਖਭਾਲ਼ ਆਦਿ ਸਬੰਧੀ ਆਪਣੀਆਂ ਚਿੰਤਾਵਾਂ ਵਿਅਕਤ ਕੀਤੀਆਂ।

 

https://pib.gov.in/PressReleseDetail.aspx?PRID=1614544

 

ਯੂਪੀਐੱਸਸੀ ਨੇ ਲੌਕਡਾਊਨ ਤੋਂ ਬਾਅਦ ਪ੍ਰੀਖਿਆਵਾਂ ਦਾ ਸ਼ਡਿਊਲ ਐਲਾਨਿਆ

ਯੂਪੀਐੱਸਸੀਨੇ ਸਾਰੇ ਇੰਟਰਵਿਊਜ਼, ਪ੍ਰੀਖੀਆਵਾਂ ਅਤੇ ਭਰਤੀ ਬੋਰਡਜ਼, ਜਿੱਥੇ ਕਿ ਉਮੀਦਵਾਰਾਂ ਅਤੇ ਸਲਾਹਕਾਰਾਂ ਨੂੰ ਦੇਸ਼ ਵਿੱਚ ਯਾਤਰਾ ਕਰਨੀ ਪੈਂਦੀ ਹੈ, ਉਨ੍ਹਾਂ ਬਾਰੇ ਸਮੇਂ ਸਮੇਂ ਤੇ ਜਾਇਜ਼ਾ ਲਿਆ ਜਾਂਦਾ ਹੈ ਸਿਵਲ ਸੇਵਾਵਾਂ 2019 ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਦੀਆਂ ਤਾਜ਼ਾ ਤਰੀਕਾਂ ਬਾਰੇ ਫੈਸਲਾ 3 ਮਈ, 2020 ਤੋਂ ਬਾਅਦ ਲਿਆ ਜਾਵੇਗਾ, ਜਦੋਂ ਕਿ ਲੌਕਡਾਊਨ ਦਾ ਦੂਜਾ ਪੜਾਅ ਪੂਰਾ ਹੋ ਜਾਵੇਗਾ ਰਾਸ਼ਟਰੀ ਪੱਧਰ ਉੱਤੇ ਵਿੱਤੀ ਸੰਸਾਧਨਾਂ ਦੀ ਰਾਖੀ ਦੀ ਲੋੜ ਨੂੰ ਸਵੀਕਾਰਦੇ ਹੋਏ ਰਾਸ਼ਟਰੀ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਆਪਣੀ ਬੇਸਿਕ ਤਨਖ਼ਾਹ ਦਾ ਇੱਕ ਸਾਲ ਦਾ 30% ਹਿੱਸਾ ਅਪ੍ਰੈਲ, 2020 ਤੋਂ ਤਿਆਗਣ ਦਾ ਫੈਸਲਾ ਕੀਤਾ ਹੈ

 

https://pib.gov.in/PressReleseDetail.aspx?PRID=1614675


 

ਨੀਤੀ ਆਯੋਗ ਦੇ ਵਾਈਸ ਚੇਅਰਮੈਨ ਤੇ ਮੈਂਬਰ ਅਤੇ ਈਏਸੀਪੀਐੱਮ ਦੇ ਚੇਅਰਮੈਨ ਸਵੈਇੱਛਾ ਨਾਲ ਸਾਲ ਭਰ ਲਈ ਤਨਖਾਹ ਦਾ 30% ਪੀਐੱਮ ਕੇਅਰਸ ਚ ਯੋਗਦਾਨ ਕਟਾਉਣਗੇ


ਕੋਵਿਡ19 ਮਹਾਮਾਰੀ ਕਾਰਨ ਤੇ ਰਾਸ਼ਟਰੀ ਸੰਕਟ ਦੀ ਲੜਾਈ ਚ ਸਰਕਾਰੀ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਤੇ ਮੈਂਬਰਾਂ ਅਤੇ ਈਏਸੀਪੀਐੱਮ ਦੇ ਚੇਅਰਮੈਨ ਨੇ ਸਵੈਇੱਛਾ ਨਾਲ ਇੱਕ ਸਾਲ ਲਈ ਆਪਣੀਆਂ ਤਨਖਾਹਾਂ 30% ਕਟੌਤੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ।ਇਹ ਧਨ ਪੀਐੱਮ ਸਿਟਜ਼ਨਜ਼ ਅਸਿਸਟੈਂਸ ਐਂਡ ਰਿਲੀਫ਼ ਇਨ ਐਮਰਜੈਂਸੀ ਸਿਚੂਏਸ਼ਨ (ਪੀਐੱਮ ਕੇਅਰਸ ਪ੍ਰਧਾਨ ਮੰਤਰੀ ਦੁਆਰਾ ਨਾਗਰਿਕਾਂ ਦੀ ਸਹਾਇਤਾ ਅਤੇ ਹੰਗਾਮੀ ਹਾਲਤ ਚ ਰਾਹਤ) ਫ਼ੰਡ ਚ ਜਾਵੇਗਾ।

 

https://pib.gov.in/PressReleseDetail.aspx?PRID=1614728

 

ਭਾਰਤੀ ਰੇਲਵੇ ਨੇ ਅਪ੍ਰੈਲ 2020 ਵਿੱਚ 30,000 ਤੋਂ ਵੱਧ ਕਵਰਆਲ (ਪੀਪੀਈਜ਼) ਤਿਆਰ ਕਰਨ ਦੀ ਯੋਜਨਾ ਬਣਾਈ

 

ਭਾਰਤੀ ਰੇਲਵੇ ਦੀਆਂ ਉਤਪਾਦਨ ਇਕਾਈਆਂ, ਵਰਕਸ਼ਾਪਾਂ ਅਤੇ ਫੀਲਡ ਇਕਾਈਆਂ ਨੇ ਉਨ੍ਹਾਂ ਮੈਡੀਕਲ ਅਤੇ ਹੈਲਥ ਕੇਅਰ ਕਰਮੀਆਂ ਲਈ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਕਵਰਆਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਜੋ ਸੰਕ੍ਰਮਿਤ ਮਰੀਜ਼ਾਂ ਦਰਮਿਆਨ ਕੰਮ ਕਰਦੇ ਸਮੇਂ ਕੋਵਿਡ -19 ਬਿਮਾਰੀ ਦਾ ਸਿੱਧਾ ਸਾਹਮਣਾ ਕਰਦੇ ਹਨ।ਭਾਰਤੀ ਰੇਲਵੇ ਅਪ੍ਰੈਲ, 2020 ਵਿੱਚ 30,000 ਤੋਂ ਵੱਧ ਅਜਿਹੇ ਕਵਰਆਲ ਤਿਆਰ ਕਰੇਗਾ ਅਤੇ ਮਈ, 2020 ਵਿੱਚ ਹੋਰ 1,00,000 ਤਿਆਰ ਕਰਨ ਦੀ ਯੋਜਨਾ ਹੈ। ਪ੍ਰੋਟੋਟਾਈਪ ਕਵਰਆਲ ਲਈ ਨਿਰਧਾਰਿਤ ਟੈਸਟ ਪਹਿਲਾਂ ਹੀ ਗਵਾਲੀਅਰ ਦੀ ਅਧਿਕਾਰਿਤ ਡੀਆਰਡੀਓ ਪ੍ਰਯੋਗਸ਼ਾਲਾ ਨੇ ਉੱਚਤਮ ਗਰੇਡਾਂ ਦੇ ਨਾਲ ਪਾਸ ਕਰ ਦਿੱਤੇ ਹਨ।

 

http://pib.gov.in/PressReleseDetail.aspx?PRID=1614665

 

ਪਾਰਸਲ ਟ੍ਰੇਨਾਂ ਰੇਲਵੇ ਲਈ ਮਾਲੀਆ ਲਿਆਉਣ ਲੱਗੀਆਂ, ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ 20,400 ਟਨ ਸਮਾਨ ਦੀ ਢੁਆਈ ਹੋਈ ਅਤੇ ਲਗਭਗ 7.54 ਕਰੋੜ ਦੀ ਕਮਾਈ ਹੋਈ

 

ਮੈਡੀਕਲ ਸਪਲਾਈ, ਮੈਡੀਕਲ ਉਪਕਰਣ, ਅਨਾਜ ਆਦਿ ਜਿਹੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਛੋਟੇ ਸਾਈਜ਼ ਦੇ ਪਾਰਸਲਾਂ ਵਿੱਚ ਢੁਆਈ ਕੋਵਿਡ-19 ਲੌਕਡਾਊਨ ਦੌਰਾਨ ਅਹਿਮ ਹੁੰਦੀ ਜਾ ਰਹੀ ਹੈ ਇਸ ਅਹਿਮ ਲੋੜ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਨੇ ਰੇਲਵੇ ਪਾਰਸਲ ਵੈਨਾਂ ਦਾ ਪ੍ਰਬੰਧ ਕੀਤਾ ਹੈ ਤਾਕਿ ਈ-ਕਮਰਸ਼ੀਅਲ ਵਸਤਾਂ ਤੋਂ ਇਲਾਵਾ ਹੋਰ ਗਾਹਕਾਂ ਜਿਨ੍ਹਾਂ ਵਿੱਚ ਰਾਜ ਸਰਕਾਰਾਂ ਵੀ ਸ਼ਾਮਲ ਹਨ, ਦੇ ਸਮਾਨ ਦੀ ਢੁਆਈ ਹੋ ਸਕੇ ਰੇਲਵੇ ਨੇ ਸਮੇਂ ਸਾਰਣੀ ਅਨੁਸਾਰ ਪਾਰਸਲ ਵਿਸ਼ੇਸ਼ ਟ੍ਰੇਨਾਂ ਕੁਝ ਵਿਸ਼ੇਸ਼ ਰੂਟਾਂ ਉੱਤੇ ਚਲਾਉਣ ਦਾ ਫੈਸਲਾ ਕੀਤਾ ਹੈ ਤਾਕਿ ਜ਼ਰੂਰੀ ਵਸਤਾਂ ਦੀ ਬੇਰੋਕ-ਟੋਕ ਸਪਲਾਈ ਯਕੀਨੀ ਬਣੀ ਰਹਿ ਸਕੇ

https://pib.gov.in/PressReleseDetail.aspx?PRID=1614698

 

ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਦੂਰ-ਦਰਾਜ ਦੇ ਇਲਾਕਿਆਂ ਲਈ ਡਾਕ ਦੀ ਵਿਸ਼ੇਸ਼ ਵਿਵਸਥਾ

 

ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡਾਕਘਰਾਂ ਨੂੰ ਵਿੱਤੀ ਲੈਣ-ਦੇਣ ਨੂੰ ਅਸਾਨ ਬਣਾਉਣ ਅਤੇ ਰਕਮ ਕਢਵਾਉਣ ਅਤੇ ਜਮ੍ਹਾਂ ਕਰਵਾਉਣ ਦੀ ਸਹੂਲਤ ਦੇ ਮੁਢਲੇ ਉਦੇਸ਼ ਨਾਲ ਖੋਲ੍ਹਿਆ ਗਿਆ ਹੈ ਤਾਕਿ ਲੋਕਾਂ ਕੋਲ ਰੋਜ਼ਾਨਾ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕਾਫੀ ਨਕਦੀ ਹੋਵੇ ਇਸ ਸਬੰਧ ਵਿੱਚ ਮੁਢਲੀ ਸਮਰੱਥ ਭੁਗਤਾਨ ਪ੍ਰਣਾਲੀ (ਏਈਪੀਐੱਸ) ਨੂੰ ਡਾਕਘਰਾਂ ਵਿੱਚ ਚਾਲੂ ਕੀਤਾ ਗਿਆ ਹੈ ਤਾਕਿ ਕਿਸੇ ਵੀ ਬੈਂਕ ਵਿੱਚ ਖਾਤੇ ਵਾਲੇ ਲੋਕ ਕਿਸੇ ਵੀ ਡਾਕਘਰ ਤੋਂ ਹਰ ਮਹੀਨੇ 10,000 ਰੁਪਏ ਕਢਵਾ ਸਕਣ

https://pib.gov.in/PressReleseDetail.aspx?PRID=1614770

 

Know about Kolkata’s great history and culture in the second webinar series of "DekhoApnaDesh" tomorrow

देखोअपनादेशवेबिनार की दूसरी श्रृंखला में कल कोलकाता के महान इतिहास और संस्कृति के बारे में जानकारी प्राप्त करें

"ਦੇਖੋ ਅਪਨਾ ਦੇਸ਼" ਵੈਬੀਨਾਰ ਦੀ ਦੂਜੀ ਸੀਰੀਜ਼ ਵਿੱਚ ਕੱਲ੍ਹ ਕੋਲਕਾਤਾ ਦੇ ਮਹਾਨ ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕਰੋ

 

ਟੂਰਿਜ਼ਮ ਮੰਤਰਾਲਾ ਦੀ 'ਦੇਖੋ ਆਪਨਾ ਦੇਸ਼' ਵੈਬੀਨਾਰ ਸੀਰੀਜ਼ ਨੂੰ ਲੌਕਡਾਊਨ  ਦੌਰਾਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਦਿੱਲੀ ਦੀ ਸਫਲਤਾ ਤੋਂ ਬਾਅਦ ਦੂਸਰਾ "ਦੇਖੋ ਅਪਨਾ ਦੇਸ਼"  ਵੈਬੀਨਾਰ ਕਲ੍ਹ (16 ਅਪ੍ਰੈਲ) ਨੂੰ 11 ਵਜੇ ਤੋਂ 12 ਵਜੇ ਦੁਪਹਿਰ ਤੱਕ ਆਯੋਜਿਤ ਹੋਵੇਗਾ ਇਹ ਵੈਬੀਨਾਰ ਲੋਕਾਂ ਨੂੰ  'ਕਲਕੱਤਾ - ਏ ਕੌਨਫਲਿਊਐਂਸਿਜ਼ ਆਵ੍ ਕਲਚਰ' ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ ਕੋਲਕਾਤਾ ਇਤਿਹਾਸ ਅਤੇ ਸੱਭਿਆਚਾਰ ਨਾਲ ਭਰਪੂਰ ਹੈ

https://pib.gov.in/PressReleseDetail.aspx?PRID=1614770

 

ਕੋਵਿਡ-19 ਪ੍ਰਤੀ ਜਾਗਰੂਕਤਾ ਅਤੇ ਲੋਕਾਂ ਦੀ ਸੁਰੱਖਿਆ ਲਈ ਸਮਾਰਟ ਸਿਟੀ ਵਿੱਚ ਨਵੀਨਤਮ ਟੈਕਨੋਲੋਜੀਦੀ ਵਰਤੋਂ

https://pib.gov.in/PressReleseDetail.aspx?PRID=1614467

 

 

ਕੋਵਿਡ–19 ਮਹਾਮਾਰੀ ਖ਼ਿਲਾਫ਼ ਜੰਗ ਲਈ ਪਾਵਰਗ੍ਰਿੱਡ ਸੀਐੱਸਆਰ ਗਤੀਵਿਧੀਆਂ ਕਰ ਰਿਹਾ ਹੈ

 

ਇਸ ਵੇਲੇ ਜਦੋਂ ਸਮੁੱਚਾ ਦੇਸ਼ ਲੌਕਡਾਊਨ ਹੈ, ਬਿਜਲੀ ਮੰਤਰਾਲੇ ਅਧੀਨ ਆਉਂਦਾ ਜਨਤਕ ਖੇਤਰ ਦਾ ਕੇਂਦਰੀ ਅਦਾਰਾ ਪਾਵਰਗ੍ਰਿੱਡਨਾ ਸਿਰਫ਼ 24x7 ਬਿਜਲੀ ਦੀ ਬੇਰੋਕ ਸਪਲਾਈ ਯਕੀਨੀ ਬਣਾ ਰਿਹਾ ਹੈ, ਸਗੋਂ ਉਨ੍ਹਾਂ ਲੋਕਾਂ ਦੀ ਮਦਦ ਲਈ ਮਨੁੱਖੀ ਰਾਹਤ ਗਤੀਵਿਧੀਆਂ ਵੀ ਕਰ ਰਿਹਾ ਹੈ, ਜਿਹੜੇ ਭਾਰਤ ਚ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

https://pib.gov.in/PressReleseDetail.aspx?PRID=1614369

 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਕੇਰਲ - ਰਾਜ ਵਿੱਚ ਸਿਰਫ ਇੱਕੋ-ਇੱਕ ਅਤੇ ਦੇਸ਼ ਵਿੱਚ ਦੂਜੀਗਰਭਵਤੀ ਕੋਵਿਡ ਮਰੀਜ਼ ਦਾ ਇਲਾਜ ਕਰਕੇ ਅੱਜ ਕੋਲਮ ਐੱਮਸੀ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ 2 ਹੋਰ ਮਲਿਆਲੀ ਨਿਊਯਾਰਕ ਅਤੇ ਡੁਬਈ ਵਿੱਚ ਕੋਵਿਡ-19 ਕਾਰਨ ਮਾਰੇ ਗਏ ਜਿਸ ਨਾਲ ਵਿਦੇਸ਼ਾਂ ਵਿੱਚ ਕੇਰਲ ਦੇ ਮ੍ਰਿਤਕਾਂ ਦੀ ਗਿਣਤੀ 30 ਤੇ ਪਹੁੰਚ ਗਈਥ੍ਰਿਸੁਰਪੂਰਮ ਮੇਲਾ ਇਤਿਹਾਸ ਵਿੱਚ ਪਹਿਲੀ ਵਾਰੀ ਰੱਦ ਹੋਇਆ

 

  • ਤਮਿਲਨਾਡੂ - ਚੇਨਈ ਕਾਰਪੋਰੇਸ਼ਨ 3 ਮਈ ਤੱਕ 40,000 ਸੈਂਪਲਾਂ ਦੀ ਚੈਕਿੰਗ ਕਰੇਗੀ ਸ਼ਹਿਰ ਵਿੱਚ 10,000 ਲੋਕਾਂ ਨੂੰ ਰੱਖਣ ਲਈ ਸੁਰੱਖਿਅਤ ਕੁਆਰੰਟੀਨ ਸਥਾਨ ਬਣਾਏ ਗਏ ਕੱਲ੍ਹ ਤੱਕ ਕੁੱਲ ਕੇਸ 1204, ਡਿਸਚਾਰਜ ਹੋਏ 81, ਕੁੱਲ ਸੈਂਪਲ ਟੈਸਟ ਹੋਏ 1955, ਚੇਨਈ (211) ਅਤੇ ਕੋਇੰਬਟੂਰ (126) ਸਭ ਤੋਂ ਅੱਗੇ

 

  • ਕਰਨਾਟਕ - ਰਾਜ ਦੀ ਇਕ ਲੱਖ ਰੈਪਿਡ ਟੈਸਟ ਕਿੱਟਾਂ ਦੀ ਉਡੀਕ ਚੀਨ ਸਰਕਾਰ ਦੀ ਨੀਤੀ ਵਿੱਚ ਤਬਦੀਲੀ ਅਤੇ ਕੇਂਦਰ ਦੇ ਕੇਂਦਰੀਕ੍ਰਿਤ ਆਰਡਰ ਕਾਰਨ ਲੰਬੀ ਹੋ ਗਈ ਕੁਲ ਰਿਪੋਰਟ ਹੋਏ ਕੋਵਿਡ ਕੇਸ 260, ਮੌਤਾਂ 10, ਠੀਕ ਹੋਏ ਮਰੀਜ਼ 71, ਸਭ ਤੋਂ ਵੱਧ ਕੇਸ ਬੰਗਲੌਰ ਵਿੱਚ 69, ਮੈਸੂਰ, 48 ਅਤੇ 18 ਬੇਲਾਗਵੀਵਿੱਚ

 

  • ਤੇਲੰਗਾਨਾ - ਰਾਜ ਲੌਕਡਾਊਨ ਪਾਬੰਦੀਆਂ ਨੂੰ ਪੜਾਅਵਾਰ ਢੰਗ ਨਾਲ 20 ਅਪ੍ਰੈਲ ਤੋਂ ਗੈਰ ਪ੍ਰਭਾਵਿਤ ਖੇਤਰਾਂ ਵਿੱਚ ਘੱਟ ਕਰਨ ਦਾ ਇੱਛੁਕ ਹੈਦਰਾਬਾਦ ਵਿੱਚ ਡੀਆਰਡੀਐੱਲ ਨੇ "ਕੋਵਸੈਕ - ਕੋਵਿਡ ਸੈਂਪਲ ਕਲੈਕਸ਼ਨ ਕਿਓਸਕ" ਸੈਂਪਲ ਲੈਣ ਲਈ ਵਿਕਸਤ ਕੀਤਾ ਹੁਣ ਤੱਕ ਕੁਲ 644 ਕੇਸ ਸਾਹਮਣੇ ਆਏ

 

  • ਆਂਧਰ ਪ੍ਰਦੇਸ਼ - 19 ਨਵੇਂ ਕੇਸ ਸਾਹਮਣੇ ਆਉਣ ਨਾਲ ਪੁਸ਼ਟੀ ਕੀਤੇ ਕੇਸ 502 ਤੱਕ ਪਹੁੰਚੇ ਹੁਣ ਤੱਕ ਮੌਤਾਂ 11, ਠੀਕ ਹੋਏ 16, ਸਭ ਤੋਂ ਵੱਧ ਕੇਸ ਗੁੰਟੂਰ (118), ਕੁਰਨੂਲ (97), ਨੈਲੋਰ (56), ਕ੍ਰਿਸ਼ਨਾ (45), ਪ੍ਰਕਾਸਮ (42), ਕਡੱਪਾ (33), ਪੱਛਮੀ ਗੋਦਾਵਰੀ (31) ਰਾਜ ਦੁਆਰਾ ਕੱਲ੍ਹ ਤੋਂ ਗ਼ਰੀਬਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਕੇ ਮੁਫਤ ਰਾਸ਼ਨ ਵੰਡਣਾ ਸ਼ੁਰੂ ਹੋਵੇਗਾ

 

  • ਅਰੁਣਾਚਲ ਪ੍ਰਦੇਸ਼ - ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ-19 ਦਾ ਇੱਕੋ-ਇੱਕ ਮਰੀਜ਼ ਤੀਸਰੇ ਟੈਸਟ ਵਿੱਚ ਨੈਗੇਟਿਵ ਆਇਆ

 

  • ਅਸਾਮ - ਅਸਾਮ ਵਿੱਚ ਸ਼ਰਾਬ ਦੀਆਂ ਦੁਕਾਨਾਂ ਤੁਰੰਤ 3 ਮਈ ਤੱਕ ਬੰਦ ਕਰ ਦਿੱਤੀਆਂ ਗਈਆਂ

 

  • ਮਣੀਪੁਰ - ਪਾਇਲਟ (ਜੋ ਕਿ ਮਣੀਪੁਰ ਵਿੱਚ ਰਹਿ ਰਿਹਾ ਹੈ) ਅਤੇ ਜਿਸ ਦਾ ਸਹੁਰਾ ਮੇਘਾਲਿਆ ਵਿੱਚ ਕੋਵਿਡ-19 ਪਾਜ਼ਿਟਿਵ ਪਾਇਆ ਗਿਆ ਹੈ ਦੇ 11 ਪਰਿਵਾਰਕ ਮੈਂਬਰਾਂ ਦਾ ਟੈਸਟ ਹੋਵੇਗਾ

 

  • ਮੇਘਾਲਿਆ - ਮੇਘਾਲਿਆ ਵਿੱਚ ਕੋਵਿਡ-19 ਕੇਸ ਦੇ ਮੁਢਲੇ ਸੰਪਰਕਾਂ ਦੇ 50 ਸੈਂਪਲ ਅੱਜ ਗੁਵਾਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਟੈਸਟ ਕੀਤੇ ਗਏ ਅਤੇ ਸਾਰੇ ਨੈਗੇਟਿਵ ਪਾਏ ਗਏ

 

  • ਮਿਜ਼ੋਰਮ - ਮਿਜ਼ੋਰਮ ਨੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ ਤੋਂ 1800 ਨੋਵੇਲ ਕੋਰੋਨਾ ਟੈਸਟਿੰਗ ਕਿੱਟਾਂ ਹਾਸਿਲ ਕੀਤੀਆਂ।।

 

  • ਨਾਗਾਲੈਂਡ - ਰਾਸ਼ਟਰੀ ਤਬਾਹੀ ਪ੍ਰਬੰਧਨ ਫੋਰਸ ਨੇ ਨਾਗਾਲੈਂਡ ਦੇ ਕੋਹਿਮਾ ਵਿਖੇ ਫਿਊਮੀਗੇਸ਼ਨ ਮੁਹਿੰਮ ਚਲਾਈ

 

  • ਤ੍ਰਿਪੁਰਾ - ਮੁੱਖ ਮੰਤਰੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ "ਆਰੋਗਯ ਸੇਤੂ" ਐਪ ਡਾਊਨਲੋਡ ਕਰਨ ਤਾਕਿ ਕੋਰੋਨਾ ਮਹਾਮਾਰੀ ਦੌਰਾਨ ਸੁਰੱਖਿਅਤ ਰਹਿ ਸਕਣ

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

 

 

https://static.pib.gov.in/WriteReadData/userfiles/image/image005IAL2.jpg

https://pbs.twimg.com/profile_banners/231033118/1584354869/1500x500

https://static.pib.gov.in/WriteReadData/userfiles/image/image0078TL5.jpg

https://static.pib.gov.in/WriteReadData/userfiles/image/image008YFKY.jpg

 

*****

ਵਾਈਕੇਬੀ
 


(Release ID: 1614866) Visitor Counter : 250