ਵਿੱਤ ਮੰਤਰਾਲਾ
ਕੋਵਿਡ–19 ਮਹਾਮਾਰੀ ਦੀ ਸਥਿਤੀ ’ਚ ਕਰਦਾਤਿਆਂ ਦੀ ਮਦਦ ਲਈ ਸੀਬੀਡੀਟੀ ਦੁਆਰਾ ਇੱਕ ਹਫ਼ਤੇ ’ਚ 4,250 ਕਰੋੜ ਰੁਪਏ ਦੇ 10.2 ਲੱਖ ਤੋਂ ਵੱਧ ਦੇ ਰਿਫ਼ੰਡ ਜਾਰੀ
Posted On:
15 APR 2020 5:42PM by PIB Chandigarh
ਕੋਵਿਡ–19 ਮਹਾਮਾਰੀ ’ਚ ਕਰਦਾਤਿਆਂ ਦੀ ਮਦਦ ਲਈ 08 ਅਪ੍ਰੈਲ 2020 ਦੇ ਪ੍ਰੈੱਸ–ਨੋਟ ’ਚ ਦਰਜ, ਮੁਲਤਵੀ ਪਏ 5 ਲੱਖ ਰੁਪਏ ਤੱਕ ਦੇ ਆਮਦਨ ਟੈਕਸ ਰਿਫ਼ੰਡ ਜਾਰੀ ਕਰਨ ਬਾਰੇ ਸਰਕਾਰ ਦੇ ਫ਼ੈਸਲੇ ਅਨੁਸਾਰ, ‘ਸੈਂਟਰਲ ਬੋਰਡ ਆਵ੍ ਡਾਇਰੈਕਟ ਟੈਕਸਜ਼’ (ਸੀਬੀਡੀਟੀ – ਕੇਂਦਰੀ ਪ੍ਰਤੱਖ ਟੈਕਸ ਬੋਰਡ) ਨੇ ਅੱਜ ਦੱਸਿਆ ਕਿ ਉਸ ਨੇ ਪਹਿਲਾਂ ਹੀ 14 ਅਪ੍ਰੈਲ 2020 ਨੂੰ 4,250 ਕਰੋੜ ਰੁਪਏ ਦੇ ਲਗਭਗ 10.2 ਲੱਖ ਤੋਂ ਵੱਧ ਦੇ ਰਿਫ਼ੰਡ ਜਾਰੀ ਕਰ ਦਿੱਤੇ ਹਨ। ਇਹ ਰਿਫ਼ੰਡ ਉਨ੍ਹਾਂ 2.50 ਕਰੋੜ ਰਿਫ਼ੰਡ ਤੋਂ ਇਲਾਵਾ ਹਨ, ਜਿਹੜੇ ਪਹਿਲਾਂ ਵਿੱਤੀ ਵਰ੍ਹੇ 19–20 ’ਚ 31 ਮਾਰਚ 2020 ਤੱਕ ਜਾਰੀ ਕੀਤੇ ਜਾ ਚੁੱਕੇ ਹਨ; ਇਹ ਸਾਰੀ ਰਕਮ ਕੁੱਲ 1.84 ਲੱਖ ਕਰੋੜ ਰੁਪਏ ਬਣਦੀ ਹੈ।
ਸੀਬੀਡੀਟੀ ਨੇ ਇਹ ਵੀ ਕਿਹਾ ਹੈ ਕਿ 1.75 ਲੱਖ ਤੋਂ ਵੱਧ ਦੇ ਰਿਫ਼ੰਡ ਇਸੇ ਹਫ਼ਤੇ ਜਾਰੀ ਕੀਤੇ ਜਾਣ ਦੀ ਪ੍ਰਕਿਰਿਆ ’ਚ ਹਨ। ਇਹ ਰਿਫ਼ੰਡ ਜਾਰੀ ਹੋਣ ਦੇ 5–7 ਕਾਰੋਬਾਰੀ ਦਿਨਾਂ ’ਚ ਕਰਦਾਤਿਆਂ ਦੇ ਬੈਂਕ ਖਾਤਿਆਂ ’ਚ ਸਿੱਧੇ ਜਮ੍ਹਾ ਕਰਵਾ ਦਿੱਤੇ ਜਾਣਗੇ। ਉਂਝ, 1.74 ਲੱਖ ਦੇ ਲਗਭਗ ਮਾਮਲਿਆਂ ’ਚ, ਬਕਾਇਆ ਟੈਕਸ ਮੰਗ ਦੇ ਮਿਲਾਣ ਨਾਲ ਸਬੰਧਿਤ ਕਰਦਾਤਿਆਂ ਦੇ ਈ–ਮੇਲ ਜਵਾਬਾਂ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਲਈ ਇੱਕ ਰੀਮਾਈਂਡਰ ਈ–ਮੇਲ ਭੇਜ ਕੇ ਉਨ੍ਹਾਂ ਤੋਂ 7 ਦਿਨਾਂ ਦੇ ਅੰਦਰ ਜਵਾਬ ਮੰਗੇ ਗਏ ਹਨ, ਤਾਂ ਜੋ ਉਸੇ ਅਨੁਸਾਰ ਰਿਫ਼ੰਡ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ।
ਇੱਥੇ ਵਰਨਣਯੋਗ ਹੈ ਕਿ ਆਮਦਨ–ਟੈਕਸ ਵਿਭਾਗ ਦੇ ਇਹ ਰੀਮਾਈਂਡਰ ਈ–ਮੇਲ ਸੁਨੇਹੇ ਦਰਅਸਲ ਕਰਦਾਤਿਆਂ ਦੇ ਲਾਭ ਲਈ ਹਨ ਕਿਉਂਕਿ ਇਸ ਰਾਹੀਂ ਉਨ੍ਹਾਂ ਤੋਂ ਉਨ੍ਹਾਂ ਦੀ ਬਕਾਇਆ ਮੰਗ, ਉਨ੍ਹਾਂ ਦੇ ਬੈਂਕ ਖਾਤਿਆਂ ਤੇ ਰਿਫ਼ੰਡ ਜਾਰੀ ਕੀਤੇ ਜਾਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਨੁਕਸ/ਮਿਸਮੈਚ ਦੇ ਮਿਲਾਨ ਦੀ ਪੁਸ਼ਟੀ ਮੰਗੀ ਜਾਂਦੀ ਹੈ।
ਸੀਬੀਡੀਟੀ ਨੇ ਅਪੀਲ ਕੀਤੀ ਹੈ ਕਿ ਅਜਿਹੇ ਈ–ਮੇਲ ਸੁਨੇਹਿਆਂ ਦਾ ਛੇਤੀ ਤੋਂ ਛੇਤੀ ਜਵਾਬ ਦੇਣਾ ਕਰਦਾਤਿਆਂ ਦੇ ਹਿਤ ਵਿੱਚ ਹੈ, ਤਾਂ ਜੋ ਇਨ੍ਹਾਂ ਰਿਫ਼ੰਡ ਨੂੰ ਪ੍ਰੋਸੈੱਸ ਕੀਤਾ ਜਾ ਸਕੇ ਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਜਾਰੀ ਕੀਤਾ ਜਾ ਸਕੇ। ਸੀਬੀਡੀਟੀ ਨੇ ਕਰਦਾਤਿਆਂ ਨੂੰ ਆਪਣੀ ਈ–ਮੇਲ ਚੈੱਕ ਕਰਨ ਤੇ ਆਪਣੇ ਈ–ਫ਼ਾਈਲਿੰਗ ਖਾਤੇ ਲੌਗ–ਇਨ ਕਰ ਕੇ ਤੁਰੰਤ ਆਮਦਨ–ਟੈਕਸ ਵਿਭਾਗ ਨੂੰ ਜਵਾਬ ਦੇਣ ਦੀ ਬੇਨਤੀ ਕੀਤੀ ਹੈ।
ਸੀਬੀਡੀਟੀ ਨੇ ਇਹ ਵੀ ਕਿਹਾ ਹੈ ਕਿ ਅਜਿਹਾ ਦੇਖਣ ’ਚ ਆਇਆ ਹੈ ਕਿ ਸੋਸ਼ਲ ਮੀਡੀਆ ਸਮੇਤ ਮੀਡੀਆ ਦੇ ਇੱਕ ਵਰਗ ਦੁਆਰਾ ਕਰਦਾਤਿਆਂ ਨੂੰ ਸੀਬੀਡੀਟੀ ਦੇ ਉਨ੍ਹਾਂ ਕੰਪਿਊਟਰੀਕ੍ਰਿਤ ਈ–ਮੇਲ ਸੁਨੇਹਿਆਂ ਬਾਰੇ ਕੁਝ ਸੁਆਲ ਉਠਾਏ ਗਏ ਹਨ, ਜਿਨ੍ਹਾਂ ਵਿੱਚ ਵਿਭਾਗ ਨੇ ਰਿਫ਼ੰਡ ਪ੍ਰਕਿਰਿਆ ਸ਼ੁਰੂ ਕਰਨ ਲਈ 7 ਦਿਨਾਂ ਦੇ ਅੰਦਰ ਜਵਾਬ ਮੰਗੇ ਹਨ। ਇਸ ਸਬੰਧੀ, ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਜ਼ਰੂਰੀ ਰੂਟੀਨ ਦੀ ਪ੍ਰਕਿਰਿਆ ਹੈ ਅਤੇ ਨੁਕਸਦਾਰ ਆਈਟੀਆਰਜ਼, ਮੁਢਲੀ ਨਜ਼ਰੇ ਅਡਜਸਟਮੈਂਟਸ ਤੇ ਉਨ੍ਹਾਂ ਦੁਆਰਾ ਮੰਗੇ ਗਏ ਕੁਝ ਖਾਸ ਕਲੇਮਜ਼ ਦੀ ਪੁਸ਼ਟੀ ਬਾਰੇ ਕਰਦਾਤਿਆਂ ਤੋਂ ਜਵਾਬ ਮੰਗੇ ਜਾਂਦੇ ਹਨ। ਅਜਿਹੇ ਸਾਰੇ ਮਾਮਲਿਆਂ ’ਚ, ਟੈਕਸ–ਦਾਤੇ ਤੋਂ ਤੁਰੰਤ ਜਵਾਬ ਮਿਲਣ ਨਾਲ ਆਮਦਨ–ਟੈਕਸ ਵਿਭਾਗ ਅਜਿਹੇ ਰਿਫ਼ੰਡ ਦੀ ਪ੍ਰਕਿਰਿਆ ਤੇਜ਼ੀ ਨਾਲ ਸ਼ੁਰੂ ਕਰਨ ਦੇ ਯੋਗ ਹੋਵੇਗਾ।
****
ਆਰਐੱਮ/ਕੇਐੱਮਐੱਨ
(Release ID: 1614792)
Visitor Counter : 186
Read this release in:
English
,
Urdu
,
Marathi
,
Hindi
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam