ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਕੋਵਿਡ-19 ਪ੍ਰਤੀ ਜਾਗਰੂਕਤਾ ਅਤੇ ਲੋਕਾਂ ਦੀ ਸੁਰੱਖਿਆ ਲਈ ਸਮਾਰਟ ਸਿਟੀ ਵਿੱਚ ਨਵੀਨਤਮ ਟੈਕਨੋਲੋਜੀਦੀ ਵਰਤੋਂ

Posted On: 14 APR 2020 7:28PM by PIB Chandigarh

ਕੋਵਿਡ-19 :  ਸ‍ਮਾਰਟ ਸਿਟੀ ਦੁਆਰਾ ਕੀਤੀ ਗਈ ਪਹਿਲ

 

ਵਡੋਦਰਾ

ਵਡੋਦਰਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਨਜ਼ਰ ਰੱਖਣ ਲਈ ਦੋ ਕੈਮਰਿਆਂ ਨਾਲ ਇੱਕ ਹੀਲੀਅਮ ਬੈਲੂਨ ਲਗਾਇਆ ਹੈ। ਟੰਡਲਜਾ ਖੇਤਰ ਵਿੱਚ ਸਥਾਪਿਤ ਇਸ ਬੈਲੂਨ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਦੀ ਪ੍ਰਣਾਲੀ ਵੀ ਲੱਗੀ ਹੋਈ ਹੈ। ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਸ਼ਹਿਰ ਨੂੰ ਚਾਰ ਜੋਨ - ਰੈੱਡਆਰੇਂਜਯੇਲੋ ਅਤੇ ਗ੍ਰੀਨ ਵਿੱਚ ਵੰਡਿਆ ਹੈ

ਬੇਂਗਲੂਰੁ

ਬੰਗਲੂਰੂ ਵਿੱਚ ਮਾਡਲ ਕੋਵਿਡ -19 ਵਾਰ ਰੂਮ  -  ਬੰਗਲੂਰੂ ਸਮਾਰਟ ਸਿਟੀ ਕੋਵਿਡਵਾਰ ਰੂਮ ਵਿੱਚ 7 ਅਪ੍ਰੈਲ 2020 ਨੂੰ ਕਰਨਾਟਕ  ਦੇ ਕੋਵਿਡ - 19 ਡੇਟਾ ਡੈਸ਼ਬੋਰਡ ਦਾ ਉਦਘਾਟਨ ਮੈਡੀਕਲ ਸਿੱਖਿਆ ਰਾਜ ਮੰਤਰੀ  ਦੁਆਰਾ ਕੀਤਾ ਗਿਆ। ਇਹ ਡੈਸ਼ਬੋਰਡ ਕੋਵਿਡ ਨਾਲ ਸਬੰਧਿਤਸਾਰਾ ਡੇਟਾ ਦਾ ਏਕਲ ਸਰੋਤ ਹੋਵੇਗਾਜਿਸ ਵਿੱਚਕੁਆਰੰਟੀਨ ਕੀਤੇ ਗਏ ਲੋਕਉਨ੍ਹਾਂ  ਦੇ  ਸੰਪਰਕਜ਼ਮੀਨੀ ਪੱਧਰ ਉੱਤੇ ਮੌਜੂਦ ਮੈਡੀਕਲ ਕਰਮੀਹਸਪਤਾਲਤਾਲੁਕਵਾਰ ਅਤੇ ਸ਼ਹਿਰਵਾਰ ਡੇਟਾ ਆਦਿ ਸ਼ਾਮਲ ਹਨ। ਅਸਲੀ ਸਮੇਂਅਧਾਰਿਤਇਸ ਡੇਟਾ ਨੂੰ ਕਈ ਸੌਫਟਵੇਅਰ ਅਤੇ ਐਪਲੀਕੇਸ਼ਨ ਨਾਲ ਰੱਖਿਆ ਜਾ ਰਿਹਾ ਹੈ ।

ਕਲਿਆਣ ਡੋਂਬੀਵਲੀ

ਨਾਗਰਿਕਾਂ ਨੂੰ ਕੋਰੋਨਾ ਬਾਰੇਸੂਚਿਤਰੱਖਣਅਤੇ ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨ  ਦੇ ਲਈ ਏਕੇਡੀਐੱਮਸੀ ਫੇਸਬੁੱਕ ਪੇਜ਼ ਉੱਤੇ ਜਾਗਰੂਕਤਾ ਵੀਡੀਓ ਪ੍ਰਕਾਸ਼ਿਤ ਕੀਤੇ ਗਏ ਹਨ।ਨਾਗਰਿਕਾਂ ਨੂੰ ਲਗਾਤਾਰ ਵਿਅਸਤ ਰੱਖਣ ਦੇ ਲਈ ਇਸ ਫੇਸਬੁੱਕ ਪੇਜ ਉੱਤੇ ਦੈਨਿਕ ਗਤੀਵਿਧੀਆਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਜਿਸ ਨੂੰ ਸਵੇਰੇ 7:00 ਵਜੇ ਤੋਂ9:00 ਵਜੇ ਤੱਕ ਡਿਜ਼ਾਇਨ ਕੀਤਾ ਗਿਆ ਹੈ।  ਸ਼ਹਿਰ ਨੇ ਯੋਗਪਾਕ ਕਲਾਐਰੋਬਿਕਸਸੰਗੀਤਕਵਿਤਾਗਜਲਕਥਾ ਵਾਚਕਭਰਤਨਾਟਯਮ ਅਤੇ ਦਰਸ਼ਨ ਜਿਹੇਕਈ ਖੇਤਰਾਂ ਦੇ ਸ‍ਥਾਨਿਕਮਾਹਿਰਾਂ ਦੀ ਪਹਿਚਾਣ ਕੀਤੀ ਹੈ ਅਤੇ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਟਾਈਮ ਸ‍ਲਾਟ ਐਲੋਕੇਟ ਕੀਤਾ ਹੈ।  ਉਹ ਆਪਣੇ ਲਈ ਨਿਰਧਾਰਿਤ ਟਾਈਮ ਸ‍ਲਾਟਦੌਰਾਨ ਕੇਡੀਐੱਮਸੀ ਦੇ ਫੇਸਬੁੱਕ ਪੇਜ ਉੱਤੇ ਲਾਈਵ ਰਹਿੰਦੇ ਹਨ।  ਇਸ ਪਹਿਲ ਨੂੰ ਨਾਗਰਿਕਾਂ ਤੋਂ ਭਾਰੀ ਪ੍ਰਤੀਕਿਰਿਆ ਅਤੇ ਪ੍ਰਸ਼ੰਸਾ ਮਿਲ ਰਹੀ ਹੈ

ਆਗਰਾ

ਈ - ਡਾਕਟਰ ਸੇਵਾ ਸਥਾਨਿਕ ਲੋਕਾਂ ਲਈ ਆਗਰਾ ਸਮਾਰਟ ਸਿਟੀ ਲਿਮਿਟਿਡ ਦੁਆਰਾ ਸ਼ੁਰੂ ਕੀਤੀ ਗਈ ਇੱਕ ਟੈਲੀ - ਵੀਡੀਓਸਲਾਹ-ਮਸ਼ਵਰਾਸੁਵਿਧਾ ਹੈ ।  https://tinyurl.com/edoctorappਇਹ ਆਗਰਾ ਸਮਾਰਟ ਸਿਟੀ ਲਿਮਿਟਿਡ ਦੀ ਇੱਕ ਜਨਤਕ ਨਿਜੀ ਭਾਗੀਦਾਰੀ (ਪੀਪੀਪੀ) ਪਹਿਲ ਹੈ।ਸਲਾਹ - ਮਸ਼ਵਰਾ ਸੁਵਿਧਾ ਸਵੇਰੇ 10 ਵਜੇ ਤੋਂ ਰਾਤ 12 ਵਜੇ (ਸੋਮਵਾਰ ਤੋਂ ਸ਼ਨੀਵਾਰ) ਤੱਕ ਉਪਲੱਬਧ ਰਹੇਗੀ।ਸਲਾਹ-ਮਸ਼ਵਰਾ ਦੇ ਲਈ ਨਾਗਰਿਕਾਂ ਨੂੰ ਇਸ (https://tinyurl.com/edoctorapp )ਦੀ ਵਰਤੋਂ ਕਰਦੇ ਹੋਏ ਲੌਗਇਨ ਕਰਨਾ ਹੋਵੇਗਾ ਅਤੇ ਡਾਕਟਰਨਾਲ ਸਮਾਂ ਨਿਰਧਾਰਿਤ ਕਰਨਾ ਹੋਵੇਗਾ ।  ਮੋਬਾਇਲ ਐਪ ਦਾ ਉਪਯੋਗ ਕਰਕੇ ਨਿਯੁਕਤੀਆਂ ਲਈਆਂ ਜਾ ਸਕਦੀਆਂ ਹਨ ਇਸ ਐਪਲੀਕੇਸ਼ਨ ਨੂੰ ਹੇਠਾਂ ਦਿੱਤੇ ਗਏ ਲਿੰਕ ਉੱਤੇ ਕਲਿੱਕ ਕਰਦੇ ਹੋਏ ਕੋਈ ਵੀ ਅਨਡਰਾਈਡ ਫੋਨ  ( ਪਲੇ ਸਟੋਰ )  ਉਪਯੋਗਕਰਤਾਡਾਊਨਲੋਡ ਕਰ ਸਕਦੇ ਹਨ:

(https://play.google.com/store/apps/details?id=com.needstreet.health.hppatient)ਸਾਈਟ/ਐਪ ਰਾਹੀਂ ਅਪ‍ਵਾਈਨਟਮੈਂਟ ਲਈ ਜਾਣ ਦੇ ਬਾਅਦ ਸਲਾਹ-ਮਸ਼ਵਰਾ ਲਈ ਇੱਕ ਖਾਸ ਤਾਰੀਖ ਅਤੇ ਸਮਾਂ ਐਲੋਕੇਟ ਕੀਤਾ ਜਾਵੇਗਾ। ਮਰੀਜ਼ ਦੇ ਕੋਲ ਨਿਰਧਾਰਿਤ ਸਮੇਂ ‘ਤੇ ਡਾਕਟਰ ਨਾਲ ਟੈਲੀ/ਵੀਡੀਓ ਕਾਲ ਹੋ ਸਕਦਾ ਹੈ।  ਸਲਾਹ-ਮਸ਼ਵਰਾ ਦੇ ਬਾਅਦ ਸਾਈਟ/ਐਪ ਨਾਲ ਰੋਗੀ ਦੁਆਰਾ ਔਨਲਾਈਨ ਪਰਚੀ ਵੀ ਡਾਊਨਲੋਡ ਕੀਤੀ ਜਾ ਸਕਦੀਆਂ ਹਨ। ਅਨੁਰੋਧ ਕਰਨ‘ਤੇ ਸਮਾਰਟ ਹੈਲਥ ਸੈਂਟਰਫਾਰਮੇਸੀ ਤੋਂ ਘਰ ਉੱਤੇ ਜ਼ਰੂਰੀ ਦਵਾਈਆਂ ਦੀ ਡਿਲਿਵਰੀ ਵੀ ਕੀਤੀ ਜਾਵੇਗੀ

ਆਗਰਾ ਸਮਾਰਟ ਸਿਟੀ ਨੇ ਆਪਣੇ ਪੀਪੀਪੀ ਸਾਂਝੀਦਾਰ ਅਜੇਲ ਮੈਨਿਉਫੈਕਚਰਿੰਗ ਪ੍ਰਾਈਵੇਟ ਲਿਮਿਟਿਡ  ਨਾਲ ਮਿਲਕੇ ਇਹ ਇਨੋਵੇਟਿਡ ਪਹਿਲ ਕੀਤੀ ਹੈ। ਉਹ ਸਥਾਨਿਕ ਲੋਕਾਂ ਨੂੰ ਸਸਤੀਆਂਅਤੇ ਸਾਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਗਰਾ ਵਿੱਚ 10 ਸਮਾਰਟ ਸ‍ਵਾਸ‍ਥ‍ ਕੇਂਦਰ ਖੋਲ੍ਹਣ ਦੀ ਪ੍ਰਕਿਰਿਆ ਵਿੱਚ ਹੈ। ਅਜਿਹਾ ਇੱਕ ਕੇਂਦਰ ਪਹਿਲਾਂ ਤੋਂ ਹੀ ਪਰਿਚਾਲਨ ਵਿੱਚ ਹੈ ਅਤੇ ਉਹ ਸਥਾਨਿਕ ਲੋਕਾਂ ਦੀ ਸੇਵਾ ਕਰ ਰਿਹਾ ਹੈ

ਸਮਾਰਟ ਸਿਟੀ ਯੋਜਨਾ ਤਹਿਤ ਸਥਾਪਿਤ ਸਮਾਰਟ ਸਿਹਤ ਕੇਂਦਰ ਕੋਰੋਨਾ ਲਈ ਕੀ ਕਰੀਏ ਅਤੇ ਕੀ ਨਾ ਕਰੀਏ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਕਰਦੇ ਹਨ। ਆਮ ਚਿਕਿਤਸਾ ਦੇ ਨਾਲ - ਨਾਲ ਦੰਤ ਚਿਕਿਤਸਾ ਕਲੀਨਿਕ ਵਿੱਚ ਮਰੀਜ਼ ਨੂੰ ਕੋਰੋਨਾ ਬਾਰੇ 3 - 5 ਮਿੰਟ ਦੀ ਬ੍ਰੀਫਿੰਗ ਦਿੱਤੀ ਜਾਂਦੀ ਹੈ। ਮਾਰਚ ਵਿੱਚ 325 ਮਰੀਜ਼ਾਂ ਅਤੇ ਫਰਵਰੀ ਵਿੱਚ 675 ਮਰੀਜ਼ਾਂ ਨੇ ਸਲਾਹ-ਮਸ਼ਵਰਾਕੀਤਾ।  ਸਮਾਰਟ ਸ‍ਵਾਸ‍ਥ‍ ਕੇਂਦਰ ਵਿੱਚ ਫਾਰਮੇਸੀ ਰਾਹੀਂ1,015ਸੈਨੀਟਾਈਜ਼ਰ ਅਤੇ 935 ਮਾਸਕ ਦੀ ਵੰਡ ਰਿਆਇਤੀ ਦਰਾਂ ਉੱਤੇ ਕੀਤੀ ਗਈ ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ

ਆਗਰਾ ਸਮਾਰਟ ਸਿਟੀ ਅਤੇ ਆਗਰਾ ਪੁਲਿਸ  ਦੇ ਸਹਿਯੋਗ ਨਾਲ ਆਗਰਾ ਪ੍ਰਸ਼ਾਸਨ ਨਗਰ ਨਿਗਮ ਆਗਰਾ ਵਿੱਚ ਆਗਰਾ ਸਮਾਰਟ ਸਿਟੀ ਲਿਮਿਟਿਡ ਦੁਆਰਾ ਸਥਾਪਿਤ ਆਈਸੀਸੀਸੀ ਕੰਟਰੋਲ ਰੂਮ ਦਾ ਪੂਰਾਉਪਯੋਗ ਕਰ ਰਿਹਾ ਹੈ।  ਆਗਰਾ ਲੌਕਡਾਊਨ  ਮੌਨੀਟਰਿੰਗ ਐਪ ਲਾਂਚ ਕੀਤਾ ਗਿਆ ਹੈ ।  ਇਸ ਇਨੋਵੇਟਿਡ ਵੀਡੀਓ ਨਿਗਰਾਨੀ ਸਮਾਧਾਨ ਦਾ ਉਪਯੋਗ ਭੀੜ ਨੂੰ ਪ੍ਰਬੰਧਿਤ ਕਰਨ ਅਤੇ ਕੋਵਿਡ - 19ਨਾਲ ਮੁਕਾਬਲੇ ਲਈ ਆਗਰਾ ਸ਼ਹਿਰ ਦੇ ਕਈ ਸਥਾਨਾਂ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰਨ ਲਈ ਕੀਤਾ ਜਾਵੇਗਾਏਆਈ ਅਧਾਰਿਤ ਐਨਾਲਿਟੀਕ‍ਸ ਇਸਵਿੱਚ ਨਵੀਨਤਮ ਯਤਨ  ਹੈਜੋ ਆਗਰਾ ਵਿੱਚ ਕੋਵਿਡ - 19ਨਾਲ ਮੁਕਾਬਲਾ ਕਰਨਲਈ ਆਪਣੀ ਤਰ੍ਹਾਂ ਦੀ ਅਨੋਖੀ ਪਹਿਲ ਹੈ। ਆਗਰਾ ਪ੍ਰਸ਼ਾਸਨ ਦੁਆਰਾ ਅਪਨਣਾਈ ਗਈ ਨਵੀਨਤਮ ਗਰਾਊਂਡ - ਬ੍ਰੇਕਿੰਗ ਟੈਕਨੋਲੋਜੀ ਨੂੰ ਮੌਜੂਦਾ ਸਰਵਿਲਾਂਸ ਵੈਂਡਰ ਦੁਆਰਾ ਸੀਐੱਸਆਰ ਪਹਿਲ ਤਹਿਤ ਉਪਲੱਬ‍ਧ ਕਰਵਾਈ ਗਈ ਹੈ। ਆਗਰਾ ਵਿੱਚ ਸਮਾਜਿਕ ਦੂਰੀ ਨੂੰ ਸਖਤੀ ਨਾਲ ਬਣਾਏ ਰੱਖਣ ਵਿੱਚ ਅਧਿਕਾਰੀਆਂ ਦੀ ਮਦਦ ਕਰਨ ਲਈ ਤ‍ਵਰਿਤ ਚੇਤਾਵਨੀ ਮਿਲਦੀ ਹੈ ।  ਫੀਲਡ ਸਟਾਫ ਦੇ ਮੋਬਾਇਲ ਫੋਨ ਉੱਤੇ ਇੱਕ ਐਪ  ਰਾਹੀਂ ਅਲਰਟ ਕਨਫੀਗਰ ਕੀਤਾ ਜਾਂਦਾ ਹੈ ਜੋ ਜ਼ਮੀਨੀ ਪੱਧਰ ਉੱਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਕਰਦੇ ਹਨ।  ਆਗਰਾ ਲੌਕਡਾਊਨ  ਮੌਨੀਟਰ ਐਪ ਸਾਰੇ ਥਾਣਾ ਇਨਚਾਰਜਾਂ ਅਤੇ ਜ਼ਰੂਰਤ ਪੈਣ ਉੱਤੇ ਕਿਸੇ ਵੀ ਹੋਰ ਪੁਲਿਸ ਕਰਮੀਆਂ ਲਈ ਉਪਲੱਬਧ ਹੋਵੇਗਾ ।

ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲਕੇ ਤਿਆਰ ਭੋਜਨ ਬੈਂਕ ਸਥਾਪਿਤ ਕੀਤਾ ਗਿਆ ਹੈ ਜੋ ਕਈਗ਼ੈਰ-ਸਰਕਾਰੀ ਸੰਗਠਨਾਂ ਤੋਂ ਪੱਕੇ ਹੋਏ ਭੋਜਨ ਦੇ ਪੈਕੇਟ ਇਕੱਠੇ ਕਰਦਾ ਹੈ ਅਤੇ ਇਸਨੂੰ ਜ਼ਰੂਰਤਮੰਦਾਂਨਿਰਾਸ਼ਰਿਤਾਂ ਅਤੇ ਮਜ਼ਦੂਰਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਹੁਣ ਤੱਕ 5,000 ਭੋਜਨ ਪੈਕੇਟ ਵੰਡੇ ਗਏ ਹਨ ।

 

ਕਾਕੀਨਾਡਾ

ਕਾਕੀਨਾਡਾ ਆਈਸੀਸੀਸੀ ਵਿੱਚ ਕੋਵਿਡ - 19ਡੇਟਾ ਡੈਸ਼ਬੋਰਡ ਵਿਕਸਿਤ ਕੀਤਾ ਗਿਆ ਹੈ। ਆਈਸੀਸੀਸੀ ਵਿੱਚ ਕਾਕੀਨਾਡਾਜ਼ਿਲ੍ਹਾਰਾਜ ਅਤੇ ਦੇਸ਼ ਪੱਧਰ ਦੀਆਂ ਜਾਣਕਾਰੀਆਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ।  ਇਸਦੀ ਵਿਸ‍ਤ੍ਰਤ ਜਾਣਕਾਰੀ https://covid19.kkdeservices.com:2278ਉੱਤੇ ਮਿਲ ਸਕਦੀ ਹੈ ।

 

 ਚੰਡੀਗੜ੍ਹ

 

ਚੰਡੀਗੜ੍ਹ ਨੇ ਵਿਅਪਕ ਤੌਰ ਉੱਤੇ ਫਾਈਟ ਕੋਵਿਡ ਸ‍ਟੇਸ਼ਨ ਸ‍ਥਾਪਿਤ ਕੀਤੇ ਹਨ ਜਿੱਥੇ ਤਾਪਮਾਨ ਮਾਪਣਪੈਰ ਨਾਲ ਸੰਚਾਲਿਤ ਹੈਂਡ - ਵਾਸ਼ ਐਵਨਸਾਬੁਨ ਡਿਸਪੈਂਸਰਸੋਡੀਅਮ ਹਾਈਪੋਕਲੋਰਾਈਟ ਦਾ ਛਿੜਕਾਅ ਅਤੇ ਹੈਂਡ ਡਰਾਇਰ ਦੀ ਸੁਵਿਧਾ ਉਪਲੱਬ‍ਧ ਹੈ। ਇਸਨੂੰ ਚੰਡੀਗੜ੍ਹ ਨਗਰ ਨਿਗਮ ਦੁਆਰਾ ਮੁੱਖ ਮੰਡੀ ਸੈਕਟਰ-25 ,  ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਗਿਆ ਹੈ ਅਤੇ ਮੰਡੀ  ਦੇ ਸਾਰੇ ਵਿਜ਼ਿਟਰਾਂ ਨੂੰ ਇਸ ਸਟੇਸ਼ਨ ਤੋਂ ਗੁਜ਼ਰ ਦੀ ਉਮੀਦ ਕੀਤੀ ਗਈ ਹੈ ।

 

********

ਆਰਜੇ/ਆਰਪੀ
 



(Release ID: 1614782) Visitor Counter : 183