ਕਿਰਤ ਤੇ ਰੋਜ਼ਗਾਰ ਮੰਤਰਾਲਾ
ਤਨਖ਼ਾਹ ਨਾਲ ਸਬੰਧਿਤ ਵਰਕਰਾਂ ਦੀਆਂ ਸ਼ਿਕਾਇਤਾਂ ਦੇ ਸਮਾਧਾਨ ਲਈ 20 ਕੰਟਰੋਲ ਰੂਮ ਬਣਾਏ ਗਏ
Posted On:
14 APR 2020 11:58AM by PIB Chandigarh
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਕੋਵਿਡ 19 ਕਾਰਨ ਪੈਦਾ ਹੋਈਆਂ ਦਿੱਕਤਾਂ ਨੂੰ ਦੇਖਦੇ ਹੋਏ ਦੇਸ਼ ਭਰ ਵਿੱਚ ਚੀਫ਼ ਲੇਬਰ ਕਮਿਸ਼ਨਰ (ਸੈਐੱਲਸੀ) (ਸੀ) ਦਫ਼ਤਰ ਅਧੀਨ 20 ਕੰਟਰੋਲ ਰੂਮਾਂ ਦੀ ਸਥਾਪਨਾ ਕੀਤੀ ਹੈ। ਇਨ੍ਹਾਂ ਕੰਟਰੋਲ ਰੂਮਾਂ ਨੂੰ ਨਿਮਨਲਿਖਤ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ :
(ਕ). ਕੇਂਦਰੀ ਖੇਤਰ ਵਿੱਚ ਕਾਰਜਰਤ ਵਰਕਰਾਂ ਦੀ ਤਨਖ਼ਾਹ ਨਾਲ ਸਬੰਧਿਤ ਸ਼ਿਕਾਇਤਾਂ ਦਾ ਸਮਾਧਾਨ।
(ਖ). ਕਈ ਰਾਜ ਸਰਕਾਰਾਂ ਨਾਲ ਤਾਲਮੇਲ ਜ਼ਰੀਏ ਪ੍ਰਵਾਸੀ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ।
ਵਰਕਰ ਫੋਨ ਨੰਬਰਾਂ, ਵਟਸਐਪ ਅਤੇ ਈਮੇਲ ਜ਼ਰੀਏ ਇਨ੍ਹਾਂ ਕਾਲ ਸੈਂਟਰਾਂ ਨਾਲ ਸੰਪਰਕ ਕਰ ਸਕਦੇ ਹਨ। ਇਨ੍ਹਾਂ ਕੰਟਰੋਲ ਰੂਮਾਂ ਦਾ ਪ੍ਰਬੰਧ ਸਬੰਧਿਤ ਖੇਤਰਾਂ ਦੇ ਲੇਬਰ ਇਨਫੋਰਸਮੈਂਟ ਅਫਸਰ, ਅਸਿਸਟੈਂਟ ਲੇਬਰ ਕਮਿਸ਼ਨਰ, ਰੀਜਨਲ ਲੇਬਰ ਕਮਿਸ਼ਨਰ ਅਤੇ ਡਿਪਟੀ ਚੀਫ਼ ਲੇਬਰ ਕਮਿਸ਼ਨਰ ਕਰ ਰਹੇ ਹਨ। ਇਨ੍ਹਾਂ ਸਾਰੇ ਕਾਲ ਸੈਂਟਰਾਂ ਦੇ ਕੰਮਕਾਜ ਦੀ ਮੌਨੀਟਰਿੰਗ ਅਤੇ ਨਿਗਰਾਨੀ ਰੋਜ਼ਾਨਾ ਅਧਾਰ ‘ਤੇ ਹੈੱਡਕੁਅਰਟਰ ਦੇ ਚੀਫ਼ ਲੇਬਰ ਕਮਿਸ਼ਨਰ (ਸੀ) ਕਰ ਰਹੇ ਹਨ।
ਸਾਰੇ ਸਬੰਧਿਤ ਅਧਿਕਾਰੀਆਂ/ਕਰਮਚਾਰੀਆਂ ਨੂੰ ਪੀੜਿਤ ਵਰਕਰਾਂ ਦੀ ਸਹਾਇਤਾ ਵਿੱਚ ਅਧਿਕਤਮ ਸੰਭਾਵਿਤ ਪੱਧਰ ਤੱਕ ਮਾਨਵੀ ਦ੍ਰਿਸ਼ਟੀਕੋਣ ਅਪਣਾਉਣ ਅਤੇ ਜ਼ਰੂਰਤਮੰਦ ਲੋਕਾਂ ਨੂੰ ਸਮਾਂਬੱਧ ਤਰੀਕੇ ਨਾਲ ਰਾਹਤ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
ਅਧਿਕਾਰੀਆਂ/ਕਰਮਚਾਰੀਆਂ, ਵਰਕਰਸ ਹੈਲਪਲਾਈਨ ਨੰਬਰ ਅਤੇ ਈਮੇਲ ਆਈਡੀ ਅਤੇ ਦਫਤਰਾਂ ਦਾ ਖੇਤਰਵਾਰ ਵੇਰਵਾ ਨਾਲ ਨੱਥੀ ਕੀਤਾ ਗਿਆ ਹੈ।
ਅਨੁਲਗ ਦੇਖਣ ਲਈ ਕਲਿੱਕ ਕਰੋ
*****
ਆਰਸੀਜੇ/ਐੱਸਕੇਪੀ/ਆਈਏ
(Release ID: 1614439)
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Malayalam