ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਏਅਰਲਾਈਨਸ ਨੇ ਪੂਰੇ ਦੇਸ਼ ’ਚ ਲਾਈਫ਼ਲਾਈਨ ਉਡਾਨ ਤਹਿਤ ਮੈਡੀਕਲ ਸਪਲਾਈਜ਼ ਦੀ ਢੋਆ–ਢੋਆਈ ਲਈ ਕੀਤੇ 2 ਲੱਖ ਕਿਲੋਮੀਟਰ ਤੋਂ ਵੱਧ ਕਵਰ

Posted On: 13 APR 2020 4:44PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਕ ਟਵੀਟ ਰਾਹੀਂ ਦੱਸਿਆ ਕਿ ਕੋਵਿਡ–19 ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਮਦਦ ਲਈ ਦੇਸ਼ ਦੇ ਦੂਰਦੁਰਾਡੇ ਇਲਾਕਿਆਂ ਤੱਕ ਜ਼ਰੂਰੀ ਮੈਡੀਕਲ ਸਮਾਨ ਪਹੁੰਚਾਉਣ ਲਈ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਨੇ 218 ਲਾਈਫ਼ਲਾਈਨ ਉਡਾਨ  ਫ਼ਲਾਈਟਸ ਅਪਰੇਟ ਕੀਤੀਆਂ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਟਵੀਟ ਕੀਤਾ ਕਿ ਅੱਜ ਤੱਕ ਲਾਈਫ਼ਲਾਈਨ ਉਡਾਨ  ਫ਼ਲਾਈਟਸ ਰਾਹੀਂ ਲਗਭਗ 377.50 ਟਨ ਮਾਲ ਦੀ ਢੋਆਢੋਆ ਕਰਦਿਆਂ 2,05,709 ਕਿਲੋਮੀਟਰ ਤੋਂ ਵੱਧ ਦੀ ਦੂਰੀ ਤਹਿ ਕੀਤੀ ਜਾ ਚੁੱਕੀ ਹੈ। ਇਨ੍ਹਾਂ ਚੋਂ 132 ਉਡਾਨਾਂ  ਏਅਰ ਇੰਡੀਆ ਤੇ ਅਲਾਇੰਸ ਏਅਰ ਦੁਆਰਾ ਅਪਰੇਟ ਕੀਤੀਆਂ ਗਈਆਂ ਹਨ। 12 ਅਪ੍ਰੈਲ, 2020 ਨੂੰ 4.27 ਟਨ ਮਾਲ ਦੀ ਢੋਆਢੁਆਈ ਕੀਤੀ ਗਈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਹਵਾਬਾਜ਼ੀ ਉਦਯੋਗ ਕੋਵਿਡ–19 ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਭਾਰਤ ਚ ਅਤੇ ਵਿਦੇਸ਼ ਚ ਬਹੁਤ ਕਾਰਜਕੁਸ਼ਲ ਢੰਗ ਨਾਲ ਤੇ ਸਸਤੀਆਂ ਦਰਾਂ ਤੇ ਮੈਡੀਕਲ ਸਮਾਨ ਦੀ ਹਵਾਈ ਸਪਲਾਈ ਦੁਆਰਾ ਮਦਦ ਲਈ ਦ੍ਰਿੜ੍ਹ ਹੈ।

 

ਉੱਤਰਪੂਰਬੀ ਖੇਤਰ, ਟਾਪੂ ਖੇਤਰਾਂ ਤੇ ਪਹਾੜੀ ਰਾਜਾਂ ਉੱਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਸ ਜ਼ਿਆਦਾਤਰ ਮਾਲ ਵਿੱਚ ਹਲਕੇਵਜ਼ਨ ਦੇ ਪਰ ਵੱਧ ਥਾਂ ਘੇਰਨ ਵਾਲੇ ਉਤਪਾਦ ਜਿਵੇਂ ਮਾਸਕਸ, ਦਸਤਾਨੇ ਤੇ ਹੋਰ ਖਪਤਯੋਗ ਵਸਤਾਂ ਸ਼ਾਮਲ ਹਨ, ਜੋ ਹਵਾਈ ਜਹਾਜ਼ ਵਿੱਚ ਮੁਕਾਬਲਤਨ ਵੱਧ ਥਾਂ ਘੇਰਦੀਆਂ ਹਨ। ਯਾਤਰੀਆਂ ਦੀਆਂ ਸੀਟਾਂ ਵਾਲੇ ਖੇਤਰ ਅਤੇ ਓਵਰਹੈੱਡ ਕੈਬਿਨਸ ਵਿੱਚ ਪੂਰੀਆਂ ਸਾਵਧਾਨੀਆਂ ਨਾਲ ਮਾਲ ਸਟੋਰ ਕਰਨ ਦੀ ਖਾਸ ਇਜਾਜ਼ਤ ਲਈ ਗਈ ਹੈ।

ਲਾਈਫ਼ਲਾਈਨ ਉਡਾਨ  ਫ਼ਲਾਈਟਸ ਨਾਲ ਸਬੰਧਿਤ ਜਨਤਕ ਜਾਣਕਾਰੀ ਪੋਰਟਲ https://esahaj.gov.inlifeline_udan/public_info ਉੱਤੇ ਰੋਜ਼ਾਨਾ ਅਪਡੇਟ ਕੀਤੀ ਜਾਂਦੀ ਹੈ, ਤਾਂ ਜੋ ਵਿਭਿੰਨ ਸਬੰਧਿਤ ਧਿਰਾਂ ਵਿਚਾਲੇ ਤਾਲਮੇਲ ਬੇਰੋਕ ਬਣਿਆ ਰਹੇ।

ਘਰੇਲੂ ਮਾਲਵਾਹਕ ਅਪਰੇਟਰਜ਼ ਸਪਾਈਸ ਜੈੱਟ, ਬਲੂ ਡਾਰਟ ਤੇ ਇੰਡੀਗੋ ਵਪਾਰਕ ਆਧਾਰ ਉੱਤੇ ਮਾਲਵਾਹਕ ਉਡਾਨਾਂ  ਅਪਰੇਟ ਕਰ ਰਹੀਆਂ ਹਨ। ਸਪਾਈਸ ਜੈੱਟ ਨੇ 24 ਮਾਰਚ ਤੋਂ 12 ਅਪ੍ਰੈਲ 2020 ਤੱਕ 300 ਮਾਲਵਾਹਕ ਉਡਾਨਾਂ  ਅਪਰੇਟ ਕਰਦਿਆਂ 4,26,533 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 2478 ਟਨ ਵਜ਼ਨ ਦੀ ਢੋਆਢੁਆਈ ਕੀਤੀ। ਇਨ੍ਹਾਂ ਵਿੱਚੋਂ 95 ਅੰਤਰਰਾਸ਼ਟਰੀ ਮਾਲਵਾਹਕ ਉਡਾਨਾਂ  ਸਨ। ਬਲੂ ਡਾਰਟ ਨੇ 25 ਮਾਰਚ ਤੋਂ 12 ਅਪ੍ਰੈਲ, 2020 ਤੱਕ 94 ਘਰੇਲੂ ਮਾਲਵਾਹਕ ਉਡਾਨਾਂ  ਅਪਰੇਟ ਕਰਦਿਆਂ 92,075 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1479 ਟਨ ਮਾਲ ਦੀ ਢੋਆਢੁਆਈ ਕੀਤੀ। ਇੰਡੀਗੋ ਨੇ 3–12 ਅਪ੍ਰੈਲ 2020 ਦੌਰਾਨ 25 ਮਾਲਵਾਹਕ ਉਡਾਨਾਂ  ਅਪਰੇਟ ਕਰਦਿਆਂ 21,906 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 21.77 ਟਨ ਮਾਲ ਦੀ ਢੋਆਢੁਆਈ ਕੀਤੀ। ਇਸ ਵਿੱਚ ਸਰਕਾਰ ਲਈ ਮੁਫ਼ਤ ਲਿਜਾਂਦੀਆਂ ਗਈਆਂ ਮੈਡੀਕਲ ਸਪਲਾਈਜ਼ ਵੀ ਸ਼ਾਮਲ ਹਨ।

ਸਪਾਈਸਜੈੱਟ ਦੁਆਰਾ ਘਰੇਲੂ ਕਾਰਗੋ

ਮਿਤੀ

ਉਡਾਨਾਂ  ਦੀ ਗਿਣਤੀ

ਵਜ਼ਨ ਟਨਾਂ ’ਚ

ਕਿਲੋਮੀਟਰ

12-04-2020

6

68.21

6,943

ਸਪਾਈਸ–ਜੈੱਟ ਦੁਆਰਾ ਅੰਤਰਰਾਸ਼ਟਰੀ ਕਾਰਗੋ

ਮਿਤੀ

ਉਡਾਨਾਂ  ਦੀ ਗਿਣਤੀ

ਵਜ਼ਨ ਟਨਾਂ ’ਚ

ਕਿਲੋਮੀਟਰ

12-04-2020

8

75.23

18,300

 

ਅੰਤਰਰਾਸ਼ਟਰੀ ਖੇਤਰ: ਇੱਕ ਹਵਾਈਪੁਲ 4 ਅਪ੍ਰੈਲ 2020 ਤੋਂ ਫ਼ਾਰਮਾਸਿਊਟੀਕਲਜ਼, ਮੈਡੀਕਲ ਉਪਕਰਣਾਂ ਅਤੇ ਕੋਵਿਡ–19 ਰਾਹਤ ਸਮੱਗਰੀ ਦੀ ਢੋਆਢੁਆਈ ਲਈ ਸਥਾਪਤ ਕੀਤਾ ਗਿਆ ਹੈ। ਦੱਖਣੀ ਏਸ਼ੀਆ ਚ ਏਅਰ ਇੰਡੀਆ ਨੇ 7 ਅਪ੍ਰੈਲ 2020 ਨੂੰ 8 ਟਨ ਅਤੇ 8 ਅਪ੍ਰੈਲ 2020 ਨੂੰ ਕੋਲੰਬੋ ਲਈ 4 ਟਨ ਸਪਲਾਈਜ਼ ਦੀ ਢੋਆਢੁਆਈ ਕੀਤੀ। ਏਅਰ ਇੰਡੀਆ ਅਹਿਮ ਮੈਡੀਕਲ ਸਪਲਾਈ ਦਾ ਟ੍ਰਾਂਸਫ਼ਰ ਹੋਰ ਦੇਸ਼ਾਂ ਵਿੱਚ ਜ਼ਰੂਰਤ ਅਨੁਸਾਰ ਅਨੁਸੂਚਿਤ ਮਾਲਵਾਹਕ ਉਡਾਨਾਂ  ਰਾਹੀਂ ਕਰੇਗੀ।

ਮੈਡੀਕਲ ਕਾਰਗੋ ਦੀ ਮਿਤੀਕ੍ਰਮ ਅਨੁਸਾਰ ਲਿਆਂਦੀ ਮਾਤਰਾ ਨਿਮਨਲਿਖਤ ਅਨੁਸਾਰ ਹੈ:

 

ਸੀਰੀਅਲ ਨੰਬਰ

ਮਿਤੀ

ਇਸ ਸ਼ਹਿਰ ਤੋਂ

ਮਾਤਰਾ (ਟਨਾਂ ’ਚ)

1

04.4.2020

ਸ਼ੰਘਾਈ

21

2

07.4.2020

ਹਾਂਗ ਕਾਂਗ

6

3

09.4.2020

ਸ਼ੰਘਾਈ

22

4

10.4.2020

ਸ਼ੰਘਾਈ

18

5

11.4.2020

ਸ਼ੰਘਾਈ

18

6

12.4.2020

ਸ਼ੰਘਾਈ

24

 

 

 

 

 

 

ਕੁੱਲ ਜੋੜ

109

 

ਸਾਰੇ ਪੜਾਵਾਂ ਤੇ ਮਾਲ ਦੀ ਹੈਂਡਲਿੰਗ ਪੂਰੇ ਸੁਰੱਖਿਆ ਕਦਮਾਂ ਨੂੰ ਧਿਆਨ ਚ ਰੱਖ ਕੇ ਕੀਤੀ ਜਾਂਦੀ ਹੈ।

 

 

ਮੈਡੀਕਲ ਕਾਰਗੋ ਦੀ ਹੈਂਡਲਿੰਗ ਕਰਦੇ ਸਟਾਫ਼ ਦੀ ਵਿਡੀਓ ਕੇਰਲ ਨਾਲ ਸਬੰਧਿਤ ਹੈ

 

****

ਆਰਜੇ/ਐੱਨਜੀ
 



(Release ID: 1614127) Visitor Counter : 182