ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ ਸੀਐੱਸਆਈਆਰ ਦੇ ਵਿਗਿਆਨੀਆਂ ਨੂੰ ਕੋਵਿਡ-19 ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇਸ ਦਾ ਹੱਲ ਵਿਕਸਿਤ ਕਰਨ ਲਈ ਪ੍ਰੇਰਿਆ


ਡਾ. ਹਰਸ਼ ਵਰਧਨ ਨੇ ਕਿਹਾ ਕਿ ਪੋਲੀਓ ਦੇ ਖਾਤਮੇ ਲਈ ਜੈਨੇਟਿਕ ਤਰਤੀਬ ਮਹੱਤਵਪੂਰਨ ਸੀ, ਇਹ ਕੋਵਿਡ-19 ਦੇ ਹੱਲ ਵਿੱਚ ਵੀ ਮਦਦ ਕਰੇਗੀ

ਡਾ. ਹਰਸ਼ ਵਰਧਨ ਨੇ ਕਿਹਾ, ਇਹ ਯੁੱਧ ਦਾ ਸਮਾਂ ਹੈ, ਇੱਕ ਨਿਯਮਤ ਖੋਜ ਪ੍ਰੋਜੈਕਟ ਦੀ ਤਰ੍ਹਾਂ ਨਹੀਂ ਬਲਕਿ ਯੁੱਧ ਖਤਮ ਹੋਣ ਤੋਂ ਪਹਿਲਾਂ ਇਸਦਾ ਹੱਲ ਕੱਢਣਾ ਹੈ

ਕੋਵਿਡ-19 ਦੇਸ਼ ਦੇ ਲਚਕੀਲੇਪਣ ਅਤੇ ਸਵੈ ਨਿਰਭਰਤਾ ਨੂੰ ਹੁਲਾਰਾ ਦੇਵੇਗਾ ਅਤੇ ਸਿਹਤ ਸੰਭਾਲ਼ ਦੇ ਮਹੱਤਵਪੂਰਨ ਉਪਕਰਣਾਂ ਦੇ ਵਿਕਾਸ ਵਿੱਚ ਸਵਦੇਸ਼ੀ ਦੀ ਸਮਰੱਥਾ ਨੂੰ ਵਧਾਏਗਾ

Posted On: 12 APR 2020 7:17PM by PIB Chandigarh

1.        ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਅੱਜ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ ਮਾਂਦੇ ਅਤੇ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਦੇ ਡਾਇਰੈਕਟਰਾਂ ਅਤੇ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਗਠਿਤ 38 ਪ੍ਰਯੋਗਸ਼ਾਲਾਵਾਂ ਵੱਲੋਂ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ।

 

2.        ਡਾਇਰੈਕਟਰ ਜਨਰਲ ਸੀਐੱਸਆਈਆਰ ਡਾ. ਸ਼ੇਖਰ ਸੀ. ਮਾਂਦੇ (Dr. Shekhar C. Mande) ਨੇ ਦੱਸਿਆ ਕਿ ਸੀਐੱਸਆਈਆਰ ਵਿੱਚ ਕੋਰ ਸਟਰੈਟਜੀ ਗਰੁੱਪ (ਸੀਐੱਸਜੀ) ਦੀ ਸਥਾਪਨਾ ਕੀਤੀ ਗਈ ਹੈ ਅਤੇ ਪੰਜ ਵਰਟੀਕਲਸ ਦੀ ਪਹਿਚਾਣ ਕੀਤੀ ਗਈ ਹੈ ਜਿਸ ਤਹਿਤ ਕੋਵਿਡ-19 ਨਾਲ ਸਬੰਧਿਤ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਸ਼ਾਮਲ ਹੈ: ਡਿਜੀਟਲ ਅਤੇ ਮੋਲੀਕਿਊਲਰ ਨਿਗਰਾਨੀ, ਤੀਬਰ ਅਤੇ ਕਿਫਾਇਤੀ ਨਿਦਾਨ, ਨਵੀਆਂ ਦਵਾਈਆਂ/ਅਤੇ ਸਬੰਧਿਤ ਉਤਪਾਦਨ ਪ੍ਰਕਿਰਿਆਵਾਂ ਦਾ ਮੁੜ ਉਪਯੋਗ, ਹਸਪਤਾਲ ਸਹਾਇਕ ਉਪਕਰਣ ਅਤੇ ਪੀਪੀਈ ਅਤੇ ਸਪਲਾਈ ਲੜੀ ਅਤੇ ਰਸਦ ਸਮਰਥਨ ਪ੍ਰਣਾਲੀ। ਡਾ. ਮਾਂਦੇ ਨੇ ਇਹ ਵੀ ਜ਼ਿਕਰ ਕੀਤਾ ਕਿ 15 ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਦੇਸ਼ ਵਿੱਚ ਸੰਕਟ ਦੇ ਸਮੇਂ ਮੁੱਖ ਉਦਯੋਗਾਂ, ਜਨਤਕ ਉਪ¬ਕ੍ਰਮਾਂ, ਐੱਮਐੱਸਐੱਮਈਜ਼ ਅਤੇ ਦੂਜੇ ਵਿਭਾਗਾਂ ਅਤੇ ਮੰਤਰਾਲਿਆਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।

 

3.        ਕੋਵਿਡ-19 ਦਾ ਹੱਲ ਲੱਭਣ ਵਿੱਚ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਵੱਲੋਂ ਕੀਤੇ ਜਾ ਰਹੇ ਸਾਰੇ ਯਤਨਾਂ ਦੀ ਜਾਣਕਾਰੀ ਲੈਣ ਤੋਂ ਬਾਅਦ ਡਾ. ਹਰਸ਼ ਵਰਧਨ ਨੇ ਉਨ੍ਹਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ।

 

4.        ਡਾ. ਹਰਸ਼ ਵਰਧਨ ਨੇ ਸੀਐੱਸਆਈਆਰ ਦੇ ਵਿਗਿਆਨੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ, ‘‘ਭਾਰਤ ਨੂੰ ਆਪਣੇ ਵਿਗਿਆਨਕ ਭਾਈਚਾਰੇ ਤੋਂ ਬਹੁਤ ਉਮੀਦਾਂ ਹਨ ਅਤੇ ਮੈਨੂੰ ਯਕੀਨ ਹੈ ਕਿ ਉਹ ਇਸ ਮੌਕੇ ਤੇ ਅੱਗੇ ਵਧਣਗੇ ਅਤੇ ਇਸ ਸਮੇਂ ਦੀ ਲੋੜ ਨੂੰ ਪੂਰਾ ਕਰਨਗੇ।’’ ਉਨ੍ਹਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਸੀਐੱਸਆਈਆਰ ਲੈਬਜ਼ ਕੋਵਿਡ ਮਰੀਜ਼ਾਂ ਦੇ ਸਵੈਬ ਨਮੂਨਿਆਂ ਦੀ ਜਾਂਚ ਵਿੱਚ ਵੀ ਭਾਗ ਲੈ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਨੇ ਆਉਣ ਵਾਲੇ ਹਫ਼ਤਿਆਂ ਵਿੱਚ 500 ਸੀਕਵੈਂਸਿੰਗ ਕਰਨ ਦੇ ਟੀਚੇ ਨਾਲ ਵਾਇਰਸ ਦੀ ਜੈਨੇਟਿਕ ਸਕਰੀਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਡਾ. ਹਰਸ਼ ਵਰਧਨ ਨੇ ਕਿਹਾ, ‘‘ਮੇਜ਼ਬਾਨ ਦੀ ਪ੍ਰਤੀਕਿਰਿਆ ਦੀ ਪਹਿਚਾਣ ਕਰਨ ਦੇ ਨਾਲ ਨਾਲ ਬਿਮਾਰੀ ਦੇ ਜਨਸੰਖਿਆ ਵਾਧੇ ਦੀ ਪਹਿਚਾਣ ਕਰਨ ਲਈ ਜੈਨੇਟਿਕ ਸੀਕਵੈਂਸਿੰਗ ਬਹੁਤ ਮਹੱਤਵਪੂਰਨ ਹੈ।’’ ਉਨ੍ਹਾਂ ਨੇ ਕਿਹਾ, ‘‘ਇਹ ਜੈਨੇਟਿਕ ਸੀਕਵੈਂਸਿੰਗ ਦੇ ਯਤਨ ਮੈਨੂੰ 26 ਸਾਲ ਪਹਿਲਾਂ ਪੋਲੀਓ ਖਤਮ ਕਰਨ ਦੀ ਲਹਿਰ ਦੀ ਯਾਦ ਦਿਵਾਉਂਦੇ ਹਨ। ਪੋਲੀਓ ਨੂੰ ਪੂਰੀ ਤਰ੍ਹਾਂ ਖਤਮ ਹੋਣ ਤੱਕ ਇਸਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਦੇਸ਼ ਦੀ ਸਰਗਰਮੀ ਨਾਲ ਨਿਗਰਾਨੀ ਕੀਤੀ ਗਈ। ਉਸ ਸਮੇਂ ਵੀ ਪੋਲੀਓ ਵਾਇਰਸ ਦੇ ਯਾਤਰਾ ਇਤਿਹਾਸ ਨੂੰ ਸਥਾਪਿਤ ਕਰਨ ਲਈ ਜੈਨੇਟਿਕ ਸੀਕਵੈਂਸਿੰਗ ਦਾ ਉਪਯੋਗ ਕੀਤਾ ਗਿਆ ਸੀ ਜਿਸ ਨੇ ਅੰਤ ਪੋਲੀਓ ਖਤਮ ਕਰਨ ਵਿੱਚ ਮਦਦ ਕੀਤੀ।’’

 

5.        ਉਨ੍ਹਾਂ ਨੇ ਐੱਮਐੱਸਐੱਮਈ, ਮੁੱਖ ਉਦਯੋਗਾਂ, ਪੀਐੱਸਯੂਜ਼ ਨਾਲ ਆਰਟੀ-ਪੀਸੀਆਰ ਮਸ਼ੀਨਾਂ ਤੇ ਕੰਮ ਕਰਨ ਲਈ ਸੀਐੱਸਆਈਆਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘‘ਇਸ ਸਮੇਂ ਪਲਾਜ਼ਮਾ ਅਧਾਰਿਤ ਥੈਰੇਪੀ ਦੀ ਬਹੁਤ ਲੋੜ ਹੈ। ਇਸ ਲਈ ਸਾਨੂੰ ਉਨ੍ਹਾਂ ਮਰੀਜ਼ਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਹੈ ਜੋ ਖੂਨ ਦਾਨ ਕਰਨ ਲਈ ਕੋਵਿਡ-19 ਦੇ ਪ੍ਰਕੋਪ ਤੋਂ ਉੱਭਰ ਚੁੱਕੇ ਹਨ।’’

 

6.        ਉਨ੍ਹਾਂ ਨੇ ਸੀਐੱਸਆਈਆਰ-ਐੱਨਏਐੱਲ ਵੱਲੋਂ ਵੈਂਟੀਲੇਟਰ, ਆਕਸੀਜਨ ਵਧਾਉਣ ਵਾਲੇ ਉਪਕਰਣਾਂ ਤੇ ਬੀਐੱਸਈਐੱਲ ਅਤੇ ਬੀਈਐੱਲ ਨਾਲ ਕੀਤੇ ਗਏ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਅਤੇ 3-ਡੀ ਪ੍ਰਿੰਟਡ ਫੇਸ ਸ਼ੀਲਡ, ਫੇਸ ਮਾਸਕ, ਗਾਊਨ ਅਤੇ ਹੋਰ ਸੁਰੱਖਿਆਤਮਕ ਉਪਕਰਣ ਵੀ ਵਿਕਸਿਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ‘‘ਇਹ ਸਾਰੀਆਂ ਚੀਜ਼ਾਂ ਅਗਲੇ ਕੁਝ ਹਫ਼ਤਿਆਂ ਵਿੱਚ ਸਾਡੀ ਮਦਦ ਕਰਨਗੀਆਂ।’’

 

7.        ਡਾ. ਹਰਸ਼ ਵਰਧਨ ਨੇ ਸਾਵਧਾਨੀ ਵਰਤਦੇ ਹੋਏ ਸੀਐੱਸਆਈਆਰ ਦੇ ਵਿਗਿਆਨੀਆਂ ਨੂੰ ਨਿਸ਼ਚਿਤ ਸਮਾਂ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਵਿਡ-19 ਦਾ ਹੱਲ ਵਿਕਸਿਤ ਕਰਨ ਲਈ ਕਿਹਾ। ‘‘ਇਹ ਯੁੱਧ ਦਾ ਸਮਾਂ ਹੈ, ਸੀਐੱਸਆਈਆਰ ਦੇ ਵਿਗਿਆਨੀਆਂ ਨੂੰ ਯੁੱਧ ਖਤਮ ਹੋਣ ਤੋਂ ਪਹਿਲਾਂ ਸਮਾਧਾਨ ਦੇਣ ਲਈ ਕੰਮ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਇਸ ਨੂੰ ਨਿਯਮਤ ਖੋਜ ਪ੍ਰੋਜੈਕਟ ਦੇ ਰੂਪ ਵਿੱਚ ਨਹੀਂ ਲੈਣਾ ਚਾਹੀਦਾ।’’ ਉਨ੍ਹਾਂ ਨੇ ਕਿਹਾ, ‘‘ਕੋਵਿਡ-19 ਵੀ ਇੱਕ ਭੇਸ ਵਿੱਚ ਆਸ਼ੀਰਵਾਦ ਦੇ ਰੂਪ ਵਿੱਚ ਆਇਆ ਹੈ ਕਿਉਂਕਿ ਇਹ ਦੇਸ਼ ਦੇ ਲਚਕੀਲੇਪਣ ਅਤੇ ਸਵੈ ਨਿਰਭਰਤਾ ਨੂੰ ਪ੍ਰੋਤਸਾਹਨ ਦੇਵੇਗਾ ਅਤੇ ਮਹੱਤਵਪੂਰਨ ਸਿਹਤ ਦੇਖਭਾਲ ਉਪਕਰਣ ਵਿਕਸਿਤ ਕਰਨ ਵਿੱਚ ਸਵੇਦਸ਼ੀ ਦੀ ਸਮਰੱਥਾ ਨੂੰ ਵਧਾਏਗਾ।’’ ਉਨ੍ਹਾਂ ਨੇ ਸੀਐੱਸਆਈਆਰ ਦੇ ਵਿਗਿਆਨਕਾਂ ਵੱਲੋਂ ਵੀਡੀਓ  ਕਾਨਫਰੰਸਿੰਗ ਟੂਲਜ਼ ਦਾ ਉਪਯੋਗ ਕਰਦੇ ਹੋਏ ਕੀਤੇ ਜਾ ਰਹੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਅਤੇ ਵਿਗਿਆਨੀਆਂ ਨੂੰ ਦੁਹਰਾਇਆ ਕਿ ਖੋਜ ਕਰਦੇ ਸਮੇਂ ਉਨ੍ਹਾਂ ਨੂੰ ਸਮਾਜਿਕ ਦੂਰੀ ਅਤੇ ਲੌਕਡਾਊਨ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜਦੋਂ ਤੱਕ ਵਿਗਿਆਨਕਾਂ ਵੱਲੋਂ ਕੋਵਿਡ-19 ਦਾ ਮੁਕਾਬਲਾ ਕਰਨ ਲਈ ਵੈਕਸੀਨ ਵਿਕਸਿਤ ਨਹੀਂ ਕੀਤੀ ਜਾਂਦੀ, ਉਦੋਂ ਤੱਕ ਇਹ ਦੋਵੇਂ ਬਣੇ ਰਹਿਣਗੇ, ਇਹ ਸਮਾਜਿਕ ਵੈਕਸੀਨ ਦਾ ਸਭ ਤੋਂ ਸ਼ਕਤੀਸ਼ਾਲੀ ਰੂਪ ਹੈ।

 

8.        ਕੇਂਦਰੀ ਮੰਤਰੀ ਨਾਲ ਸਮੀਖਿਆ ਮੀਟਿੰਗ ਵਿੱਚ ਡਾ. ਸ਼ੇਖਰ ਸੀ. ਮਾਂਦੇ (Dr. Shekhar C. Mande), ਡਾਇਰੈਕਟਰ ਜਨਰਲ, ਸੀਐੱਸਆਈਆਰ, ਡਾ. ਅਨੁਰਾਗ ਅਗਰਵਾਲ, ਡਾਇਰੈਕਟਰ, ਇੰਸਟੀਟਿਊਟ ਆਵ੍ ਜੀਨੋਮਿਕਸ ਅਤੇ ਇੰਟੈਗਰੇਟਿਵ ਬਾਇਓਲੋਜੀ (ਸੀਐੱਸਆਈਆਰ-ਆਈਜੀਆਈਬੀ) ਅਤੇ ਡਾ. ਨਾਕੁਲ ਪਰਾਸ਼ਰ, ਡਾਇਰੈਕਟਰ ਵਿਗਿਆਨ ਪ੍ਰਸਾਰ ਮੌਜੂਦ ਸਨ। ਬਾਕੀ 38 ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਦੇ ਡਾਇਰੈਕਟਰਾਂ ਨੇ ਵੀਡੀਓ  ਕਾਨਫਰੰਸ ਜ਼ਰੀਏ ਮੀਟਿੰਗ ਵਿੱਚ ਹਿੱਸਾ ਲਿਆ।

 

*****

 

ਕੇਜੀਐੱਸ/(ਡੀਐੱਸਟੀ-ਸੀਐੱਸਆਈਆਰ)


(Release ID: 1613799) Visitor Counter : 154