ਰੇਲ ਮੰਤਰਾਲਾ

ਭਾਰਤੀ ਰੇਲਵੇ ਵੱਲੋਂ ਕੋਵਿਡ–19 ਲੌਕਡਾਊਨ ਦੌਰਾਨ ਬੁਨਿਆਦੀ ਢਾਂਚੇ ਖੇਤਰ ਨੂੰ ਫ਼ੀਡਿੰਗ ਜਾਰੀ ਤੇ ਸਪਲਾਈ ਚੇਨ ਵਧਾਈ

1 ਅਪ੍ਰੈਲ ਤੋਂ 11 ਅਪ੍ਰੈਲ 2020 ਤੱਕ ਰੇਲਵੇ ਨੇ 1.9 ਲੱਖ ਵੈਗਨਾਂ ਤੋਂ ਵੱਧ ਕੋਲੇ ਅਤੇ 13000 ਵੈਗਨਾਂ ਪੈਟਰੋਲੀਅਮ ਉਤਪਾਦਾਂ ਦੀ ਢੁਆਈ ਕੀਤੀ

Posted On: 12 APR 2020 8:14PM by PIB Chandigarh

ਭਾਰਤੀ ਰੇਲਵੇ ਨੇ ਕੋਵਿਡ19 ਕਾਰਨ ਲੌਕਡਾਊਨ ਦੇ ਸਮੇਂ ਦੌਰਾਨ ਬੁਨਿਆਦੀ ਢਾਂਚਾ ਖੇਤਰ ਨੂੰ ਫ਼ੀਡਿੰਗ ਜਾਰੀ ਰੱਖੀ ਹੈ।

1 ਅਪ੍ਰੈਲ ਤੋਂ ਲੈ ਕੇ 11 ਅਪ੍ਰੈਲ 2020 ਤੱਕ ਪਿਛਲੇ 11 ਦਿਨਾਂ ਦੌਰਾਨ, ਰੇਲਵੇ ਨੇ 192165 ਵੈਗਨਾਂ ਕੋਲਾ ਅਤੇ 13276 ਵੈਗਨਾਂ ਪੈਟਰੋਲੀਅਮ ਉਤਪਾਦਾਂ ਦੀ ਢੋਆਢੁਆਈ ਕੀਤੀ (ਇੱਕ ਵੈਗਨ ਚ 5860 ਟਨ ਮਾਲ ਦੀ ਖੇਪ ਹੁੰਦੀ ਹੈ)। ਵੇਰਵੇ ਨਿਮਨਲਿਖਤ ਅਨੁਸਾਰ ਹਨ:

 

ਸੀਰੀਅਲ ਨੰਬਰ

ਮਿਤੀ

ਕੋਲੇ ਦੀਆਂ ਵੈਗਨਾਂ ਦੀ ਗਿਣਤੀ

ਪੈਟਰੋਲੀਅਮ ਉਤਪਾਦਾਂ ਦੀਆਂ ਵੈਗਨਾਂ ਦੀ ਗਿਣਤੀ

1.

01.04.2020

14078

1132

2.

02.04.2020

18186

1178

3.

03.04.2020

17474

1163

4.

04.04.2020

18038

1079

5.

05.04.2020

17211

791

6.

06.04.2020

17410

731

7.

07.04.2020

18215

1450

8.

08.04.2020

18225

1273

9.

09.04.2020

17387

1536

10.

10.04.2020

18137

1338

11.

11.04.2020

17804

1605

 

ਕੁੱਲ ਜੋੜ

192165

13276

 

ਬਿਜਲੀ, ਟ੍ਰਾਂਸਪੋਰਟ ਤੇ ਬੁਨਿਆਦੀ ਢਾਂਚਾ ਖੇਤਰਾਂ ਤੱਕ ਪਹੁੰਚਾਈ ਜਾਣ ਵਾਲੀ ਸਮੱਗਰੀ ਅਤੇ ਰੇਲ ਦੁਆਰਾ ਹੋਰ ਜ਼ਰੂਰੀ ਵਸਤਾਂ ਦੀ ਬੇਰੋਕ ਆਵਾਜਾਈ ਉੱਤੇ ਨਿਗਰਾਨੀ ਲਈ ਰੇਲਵੇ ਮੰਤਰਾਲੇ ਚ ਇੱਕ ਐਮਰਜੈਂਸੀ ਫ਼੍ਰੇਟ ਕੰਟਰੋਲ ਸੈਂਟਰ ਕੰਮ ਕਰ ਰਿਹਾ ਹੈ। ਭਾਰਤੀ ਰੇਲਵੇ ਨੇ ਗ੍ਰਹਿ ਮੰਤਰਾਲੇ ਅਤੇ ਰਾਜ ਸਰਕਾਰਾਂ ਨਾਲ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ, ਤਾਂ ਜੋ ਅਪਰੇਸ਼ਨ ਨੂੰ ਲੈ ਕੇ ਜੇ ਕੋਈ ਸਮੱਸਿਆ ਆਵੇ, ਤਾਂ ਉਸ ਦਾ ਹੱਲ ਕੀਤਾ ਜਾ ਸਕੇ।

*****

ਐੱਸਜੀ/ਐੱਮਕੇਵੀ


(Release ID: 1613798) Visitor Counter : 139