ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਅਪਰੇਸ਼ਨ ਲਾਈਫ਼ਲਾਈਨ ਉਡਾਨ ਤਹਿਤ ਇੱਕੋ ਦਿਨ ’ਚ ਰਾਸ਼ਟਰ ਲਈ ਮੈਡੀਕਲ ਖੇਪ ਉਡਾਨਾਂ ਰਾਹੀਂ 108 ਟਨ ਦੀ ਜ਼ਰੂਰੀ ਸਪਲਾਈ
Posted On:
12 APR 2020 7:10PM by PIB Chandigarh
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਕੋਵਿਡ–19 ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਮਦਦ ਲਈ ਦੇਸ਼ ਦੇ ਦੂਰ–ਦੁਰਾਡੇ ਦੇ ਖੇਤਰਾਂ ਤੱਕ ਜ਼ਰੂਰੀ ਮੈਡੀਕਲ ਸਮਾਨ ਦੀ ਢੋਆ–ਢੁਆਈ ਲਈ 214 ਤੋਂ ਵੱਧ ਲਾਈਫ਼ਲਾਈਨ ਉਡਾਨ ਫ਼ਲਾਈਟਾਂ ਅਪਰੇਟ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 128 ਉਡਾਨਾਂ ਏਅਰ ਇੰਡੀਆ ਤੇ ਅਲਾਇੰਸ ਏਅਰ ਦੁਆਰਾ ਅਪਰੇਟ ਕੀਤੀਆਂ ਗਈਆਂ ਹਨ। ਅੱਜ ਤੱਕ ਲਗਭਗ 373.23 ਟਨ ਮਾਲ ਦੀ ਢੋਆ–ਢੁਆਈ ਕੀਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀਮਤੀ ਊਸ਼ਾ ਪੜ੍ਹੀ ਨੇ ਦੱਸਿਆ ਕਿ ਅੱਜ ਤੱਕ ਲਾਈਫ਼ਲਾਈਨ ਉਡਾਨ ਫ਼ਲਾਈਟਾਂ ਦੁਆਰਾ 1,99,784 ਕਿਲੋਮੀਟਰ ਤੋਂ ਵੱਧ ਦੀ ਹਵਾਈ ਦੂਰੀ ਤਹਿ ਕੀਤੀ ਗਈ ਹੈ। 11 ਅਪ੍ਰੈਲ, 2020 ਨੂੰ 108 ਟਨ ਮਾਲ ਦੀ ਢੋਆ–ਢੁਆਈ ਕੀਤੀ ਗਈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਹਵਾਬਾਜ਼ੀ ਉਦਯੋਗ ਭਾਰਤ ਤੇ ਵਿਦੇਸ਼ ਵਿੱਚ ਮੈਡੀਕਲ ਏਅਰ–ਕਾਰਗੋ ਦੀ ਬੇਹੱਦ ਕਾਰਜਕੁਸ਼ਲ ਤਰੀਕੇ ਤੇ ਸਸਤੀਆਂ ਦਰਾਂ ਉੱਤੇ ਢੋਆ–ਢੁਆਈ ਦੁਆਰਾ ਕੋਵਿਡ–19 ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਮਦਦ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ।
ਉੱਤਰ–ਪੂਰਬੀ ਖੇਤਰ, ਟਾਪੂ ਖੇਤਰਾਂ ਤੇ ਪਹਾੜੀ ਰਾਜਾਂ ਉੱਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਏਅਰ ਇੰਡੀਆ ਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ’ਤੇ ਜੰਮੂ ਤੇ ਕਸ਼ਮੀਰ, ਲੱਦਾਖ, ਉੱਤਰ–ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਤਾਲਮੇਲ ਕੀਤਾ ਹੈ। ਇਸ ਜ਼ਿਆਦਾਤਰ ਮਾਲ ਵਿੱਚ ਹਲਕੇ–ਵਜ਼ਨ ਦੇ ਪਰ ਵੱਧ ਥਾਂ ਘੇਰਨ ਵਾਲੇ ਉਤਪਾਦ ਜਿਵੇਂ ਮਾਸਕਸ, ਦਸਤਾਨੇ ਤੇ ਹੋਰ ਖਪਤਯੋਗ ਵਸਤਾਂ ਸ਼ਾਮਲ ਹਨ, ਜੋ ਹਵਾਈ ਜਹਾਜ਼ ਵਿੱਚ ਮੁਕਾਬਲਤਨ ਵੱਧ ਥਾਂ ਘੇਰਦੀਆਂ ਹਨ। ਯਾਤਰੀਆਂ ਦੀਆਂ ਸੀਟਾਂ ਵਾਲੇ ਖੇਤਰ ਅਤੇ ਓਵਰਹੈੱਡ ਕੈਬਿਨਾਂ ਵਿੱਚ ਪੂਰੀ ਸਾਵਧਾਨੀ ਨਾਲ ਮਾਲ ਸਟੋਰ ਕਰਨ ਦੀ ਖਾਸ ਇਜਾਜ਼ਤ ਲਈ ਗਈ ਹੈ।
ਲਾਈਫ਼ਲਾਈਨ ਉਡਾਨ ਫ਼ਲਾਈਟਾਂ ਨਾਲ ਸਬੰਧਿਤ ਜਨਤਕ ਜਾਣਕਾਰੀ ਨੈਸ਼ਨਲ ਇਨਫ਼ਰਮੈਟਿਕਸ ਸੈਂਟਰ (ਐੱਨਆਈਸੀ) ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਤਿੰਨ ਦਿਨਾਂ ਦੇ ਰਿਕਾਰਡ ਸਮੇਂ ’ਚ ਤਿਆਰ ਕੀਤੇ ਪੋਰਟਲ https://esahaj.gov.inlifeline_udan/public_info ਉੱਤੇ ਰੋਜ਼ਾਨਾ ਅੱਪਡੇਟ ਕੀਤੀ ਜਾਂਦੀ ਹੈ, ਤਾਂ ਜੋ ਵਿਭਿੰਨ ਸਬੰਧਿਤ ਧਿਰਾਂ ਵਿਚਾਲੇ ਤਾਲਮੇਲ ਬੇਰੋਕ ਬਣਿਆ ਰਹੇ।
ਘਰੇਲੂ ਖੇਪ ਅਪਰੇਟਰ ਸਪਾਈਸ ਜੈੱਟ, ਬਲੂ ਡਾਰਟ ਤੇ ਇੰਡੀਗੋ ਕਮਰਸ਼ੀਅਲ ਅਧਾਰ ਉੱਤੇ ਖੇਪ ਉਡਾਨਾਂ ਅਪਰੇਟ ਕਰ ਰਹੀਆਂ ਹਨ। ਸਪਾਈਸ ਜੈੱਟ ਨੇ 286 ਖੇਪ ਉਡਾਨਾਂ ਅਪਰੇਟ ਕਰਦਿਆਂ 4,01,290 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 2334.51 ਟਨ ਵਜ਼ਨ ਦੀ ਢੋਆ–ਢੁਆਈ ਕੀਤੀ। ਇਨ੍ਹਾਂ ਵਿੱਚੋਂ 87 ਅੰਤਰਰਾਸ਼ਟਰੀ ਖੇਪ ਉਡਾਨਾਂ ਸਨ। ਬਲੂ ਡਾਰਟ ਨੇ 94 ਘਰੇਲੂ ਖੇਪ ਉਡਾਨਾਂ ਅਪਰੇਟ ਕਰਦਿਆਂ 92,075 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1479 ਟਨ ਮਾਲ ਦੀ ਢੋਆ–ਢੁਆਈ ਕੀਤੀ। ਇੰਡੀਗੋ ਨੇ 25 ਖੇਪ ਉਡਾਨਾਂ ਅਪਰੇਟ ਕਰਦਿਆਂ 21,906 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 21.77 ਟਨ ਮਾਲ ਦੀ ਢੋਆ–ਢੁਆਈ ਕੀਤੀ। ਇਸ ਵਿੱਚ ਸਰਕਾਰ ਲਈ ਮੁਫ਼ਤ ਲਿਜਾਂਦੀ ਗਈ ਮੈਡੀਕਲ ਸਪਲਾਈ ਵੀ ਸ਼ਾਮਲ ਹੈ।
ਸਪਾਈਸ–ਜੈੱਟ ਦੁਆਰਾ ਘਰੇਲੂ ਕਾਰਗੋ
ਮਿਤੀ
|
ਉਡਾਨਾਂ ਦੀ ਗਿਣਤੀ
|
ਵਜ਼ਨ ਟਨਾਂ ’ਚ
|
ਕਿਲੋਮੀਟਰ
|
11-04-2020
|
9
|
40.36
|
7271
|
ਸਪਾਈਸ–ਜੈੱਟ ਦੁਆਰਾ ਅੰਤਰਰਾਸ਼ਟਰੀ ਕਾਰਗੋ
ਮਿਤੀ
|
ਉਡਾਨਾਂ ਦੀ ਗਿਣਤੀ
|
ਵਜ਼ਨ ਟਨਾਂ ’ਚ
|
ਕਿਲੋਮੀਟਰ
|
11-04-2020
|
11
|
103.35
|
21,100
|
ਬਲੂ ਡਾਰਟ ਕਾਰਗੋ ਅੱਪਲਿਫ਼ਟ
ਮਿਤੀ
|
ਉਡਾਨਾਂ ਦੀ ਗਿਣਤੀ
|
ਵਜ਼ਨ ਟਨਾਂ ’ਚ
|
ਕਿਲੋਮੀਟਰ
|
11-04-2020
|
8
|
145.000
|
7856.00
|
ਇੰਡੀਗੋ ਕਾਰਗੋ ਅੱਪਲਿਫ਼ਟ
ਮਿਤੀ
|
ਉਡਾਨਾਂ ਦੀ ਗਿਣਤੀ
|
ਵਜ਼ਨ ਟਨਾਂ ’ਚ
|
ਕਿਲੋਮੀਟਰ
|
11-04-2020
|
6
|
15.66
|
4829
|
(ਨੋਟ – ਇੰਡੀਗੋ ਦੇ ਟਨਾਂ ’ਚ ਦਿੱਤੇ ਵਜ਼ਨ ਵਿੱਚ ਸਰਕਾਰੀ ਮੈਡੀਕਲ ਸਪਲਾਈਜ਼ ਵੀ ਸ਼ਾਮਲ ਹਨ, ਜੋ ਮੁਫ਼ਤ ਅਧਾਰ (ਐੱਫ਼ਓਸੀ) ਉੱਤੇ ਲਿਜਾਂਦੀ ਗਈ ਸੀ)
ਅੰਤਰਰਾਸ਼ਟਰੀ ਖੇਤਰ
ਇੱਕ ਹਵਾਈ–ਪੁਲ਼ 4 ਅਪ੍ਰੈਲ 2020 ਤੋਂ ਫ਼ਾਰਮਾਸਿਊਟੀਕਲਜ਼, ਮੈਡੀਕਲ ਉਪਕਰਣਾਂ ਅਤੇ ਕੋਵਿਡ–19 ਰਾਹਤ ਸਮੱਗਰੀ ਦੀ ਢੋਆ–ਢੁਆਈ ਲਈ ਸਥਾਪਤ ਕੀਤਾ ਗਿਆ ਹੈ। ਮੈਡੀਕਲ ਕਾਰਗੋ ਦੀ ਮਿਤੀ–ਕ੍ਰਮ ਅਨੁਸਾਰ ਮਾਤਰਾ ਹੇਠ ਲਿਖੇ ਅਨੁਸਾਰ ਹੈ:
ਸੀਰੀਅਲ ਨੰਬਰ
|
ਮਿਤੀ
|
ਇਸ ਸ਼ਹਿਰ ਤੋਂ
|
ਮਾਤਰਾ (ਟਨਾਂ ’ਚ)
|
1
|
04.4.2020
|
ਸ਼ੰਘਾਈ
|
21
|
2
|
07.4.2020
|
ਹਾਂਗ ਕਾਂਗ
|
6
|
3
|
09.4.2020
|
ਸ਼ੰਘਾਈ
|
22
|
4
|
10.4.2020
|
ਸ਼ੰਘਾਈ
|
18
|
5
|
11.4.2020
|
ਸ਼ੰਘਾਈ
|
18
|
|
|
ਕੁੱਲ ਜੋੜ
|
85.
|
ਦੱਖਣੀ ਏਸ਼ੀਆ ’ਚ, ਏਅਰ ਇੰਡੀਆ ਨੇ 7 ਅਪ੍ਰੈਲ 2020 ਨੂੰ 9 ਟਨ ਸਪਲਾਈਜ਼ ਦੀ ਢੋਆ–ਢੁਆਈ ਕੀਤੀ ਅਤੇ 4 ਟਨ ਸਪਲਾਈ 8 ਅਪ੍ਰੈਲ ਨੂੰ ਕੋਲੰਬੋ ਲਈ ਕੀਤੀ। ਏਅਰ ਇੰਡੀਆ ਦੁਆਰਾ ਜ਼ਰੂਰਤ ਅਨੁਸਾਰ ਅਹਿਮ ਮੈਡੀਕਲ ਸਪਲਾਈਜ਼ ਦੀ ਟ੍ਰਾਂਸਫ਼ਰ ਲਈ ਹੋਰਨਾਂ ਦੇਸ਼ਾਂ ਵਾਸਤੇ ਸਮਰਪਿਤ ਅਨੁਸੂਚਿਤ ਖੇਪ ਉਡਾਨਾਂ ਅਪਰੇਟ ਕਰੇਗਾ।
ਅਨੇਕ ਰੈਗੂਲੇਟਰੀ ਪਹਿਲਕਦਮੀਆਂ ਐਲਾਨੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਇਹ ਸ਼ਾਮਲ ਹਨ (i) ਸੁਰੱਖਿਆ ਜ਼ਰੂਰਤਾਂ ਦੀ ਪੂਰਤੀ ਕਰਦਿਆਂ ਮਾਲ ਦੀ ਢੋਆ–ਢੁਆਈ ਵਾਸਤੇ ਹਵਾਈ ਜਹਾਜ਼ ਦੇ ਯਾਤਰੀ ਕੈਬਿਨ ਦੀ ਉਪਯੋਗਤਾ ਲਈ ਇਜਾਜ਼ਤ; (ii) ਹਵਾਈ ਜਹਾਜ਼ਾਂ ’ਤੇ ਮਾਲ ਦੀ ਦਰਾਮਦ (ਇੰਪੋਰਟ) ਉੱਤੇ 50% ਤੱਕ ਦੇ ਹਰਜਾਨੇ ਦੀ ਮਾਫ਼ੀ; ਅਤੇ (iii) ਖ਼ਤਰਨਾਕ ਵਸਤਾਂ ਦੇ ਸਰਟੀਫ਼ਿਕੇਟਾਂ ਦੀ ਵੈਧਤਾ ਦਾ ਵਿਸਤਾਰ (ਉਦਾਹਰਣ ਵਜੋਂ ਦਵਾਈਆਂ ਲਈ ਵਰਤੇ ਜਾਂਦੇ ਰਸਾਇਣ)।
****
ਆਰਜੇ/ਐੱਨਜੀ
(Release ID: 1613768)
Visitor Counter : 126
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Tamil
,
Telugu
,
Kannada