ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਮਜ਼ਬੂਤ ਡਿਜੀਟਲ ਭੁਗਤਾਨ ਬੁਨਿਆਦੀ ਢਾਂਚੇ ਰਾਹੀਂ ਤੁਰੰਤ ਨਕਦ ਭੁਗਤਾਨ ਟ੍ਰਾਂਸਫ਼ਰ ਸੰਭਵ ਹੋਇਆ

Posted On: 12 APR 2020 7:05PM by PIB Chandigarh

ਜਨਧਨ ਖਾਤਿਆਂ ਦੇ ਨਾਲਨਾਲ ਹੋਰ ਖਾਤਿਆਂ ਨੂੰ ਵੀ ਖਾਤਾਧਾਰਕਾਂ ਦੇ ਮੋਬਾਈਲ ਨੰਬਰਾਂ ਤੇ ਆਧਾਰ (ਜਨ ਧਨਆਧਾਰਮੋਬਾਈਲ (ਜੈਮ – JAM) ਨਾਲ ਜੋੜ ਕੇ ਇੱਕ ਡਿਜੀਟਲ ਪਾਈਪਲਾਈਨ ਵਿਛਾਈ ਗਈ ਹੈ। ਇਹ ਬੁਨਿਆਦੀ ਢਾਂਚਾ ਪਾਈਪਲਾਈਨ ਡੀਬੀਟ ਫ਼ਲੋਜ਼, ਸਮਾਜਕ ਸੁਰੱਖਿਆ/ਪੈਨਸ਼ਨ ਯੋਜਨਾਵਾਂ ਆਦਿ ਅਪਨਾਉਣ ਲਈ ਲੋੜੀਂਦੀ ਰੀੜ੍ਹ ਦੀ ਹੱਡੀ ਮੁਹੱਈਆ ਕਰਵਾ ਰਹੀ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਅਗਸਤ 2014ਚ ਤਦ ਤੱਕ ਬੈਂਕਸਹੂਲਤਾਂ ਤੋਂ ਵਾਂਝੇ ਰਹੇ ਵਿਅਕਤੀਆਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਸੀ। 20 ਮਾਰਚ, 2020 ਨੂੰ ਲਗਭਗ 126 ਕਰੋੜ ਅਪਰੇਟਿਵ ਸੀਏਐੱਸਏ ਖਾਤਿਆਂ ਵਿੱਚੋਂ 38 ਕਰੋੜ ਤੋਂ ਵੱਧ ਪੀਐੱਮਜੇਡੀਵਾਈ ਤਹਿਤ  ਖੋਲ੍ਹੇ ਗਏ ਹਨ।

 

•            ਇੰਟਰਅਪਰੇਬਲ, ਤੇਜ਼ਰਫ਼ਤਾਰ ਤੇ ਸਹੀ ਲੈਣਦੇਣ ਦੀ ਯੋਗਤਾ:

o            ਬੈਂਕ ਖਾਤੇ ਬੈਂਕ ਸ਼ਾਖਾਵਾਂ, ਬਿਜ਼ਨਸ ਕੋਰਸਪੌਂਡੈਂਟ (ਬੀਸੀ) ਪੁਆਇੰਟਸ, ਮਰਚੈਂਟ ਸਥਾਨਾਂ ਤੇ ਇੰਟਰਨੈੱਟ ਉੱਤੇ ਨਕਦ ਤੇ ਡਿਜੀਟਲ ਦੋਵੇਂ ਤਰ੍ਹਾਂ ਦੇ ਲੈਣਦੇਣ ਕਰਨ ਦੇ ਯੋਗ ਹਨ। ਬਾਇਓਮੀਟ੍ਰਿਕ ਆਈਡੀ ਦੀ ਵਰਤੋਂ ਕਰਦਿਆਂ AePS/ ਭੀਮ ਆਧਾਰ ਪੇਅ ਜਿਹੇ ਸਸਤੇ ਭੁਗਤਾਨ ਸਾਲਿਊਸ਼ਨਸ; ਬੈਂਕਿੰਗ ਸੇਵਾਵਾਂ ਤੇ ਰੀਟੇਲ ਭੁਗਤਾਨਾਂ ਦੋਵਾਂ ਲਈ ਤਿਆਰ ਕੀਤੇ ਗਏ ਹਨ।

 

 

o            ਡਿਜੀਟਲ ਪੇਅਮੈਂਟ ਈਕੋਸਿਸਟਮ ਵਿੱਚ ਹੇਠ ਲਿਖੀਆਂ ਵਿਧੀਆਂ ਸ਼ਾਮਲ ਹਨ :  

 

v.           AePS: ਸ਼ਾਖਾ/ਬੀਸੀ ਸਥਾਨਾਂ ਤੇ ਆਧਾਰ ਪ੍ਰਮਾਣਿਕਤਾ ਦੀ ਵਰਤੋਂ ਕਰਦਿਆਂ ਨਕਦੀ ਕਢਵਾਉਣ ਚ ਮਦਦ ਕਰਦੀ ਹੈ।

v.           ਭੀਮ ਆਧਾਰ ਪੇਅ: ਆਧਾਰ ਪ੍ਰਮਾਣਿਕਤਾ ਦੀ ਵਰਤੋਂ ਕਰਦਿਆਂ ਵਪਾਰੀਆਂ ਲਈ ਭੁਗਤਾਨ ਯੋਗ ਬਣਾਉਂਦਾ ਹੈ।

v.           ਰੂਪੇ ਡੈਬਿਟ ਕਾਰਡਜ਼: 31 ਮਾਰਚ 2020 ਨੂੰ, 28 ਕਰੋੜ ਪੀਐੱਮਜੇਡੀਵਾਈ ਖਾਤਿਆਂ ਲਈ ਜਾਰੀ ਕੀਤੇ ਸਮੇਤ ਕੁੱਲ 60.4 ਕਰੋੜ ਰੂਪੇ ਕਾਰਡ ਜਾਰੀ ਕੀਤੇ ਗਏ ਹਨ। ਇਹ ਕਾਰਡ ਨਕਦੀ ਕਢਵਾਉਣ ਲਈ ਏਟੀਐੱਮ ਅਤੇ ਪੁਆਇੰਟਸ ਆਵ੍ ਸੇਲ (ਪੀਓਐੱਸ) ਤੇ ਈਕਮਰਸ ਉੱਤੇ ਡਿਜੀਟਲ ਭੁਗਤਾਨਾਂ ਲਈ ਵਰਤੇ ਜਾ ਸਕਦੇ ਹਨ।

v.           ਯੂਪੀਆਈ: ਤੁਰੰਤ ਉਸੇ ਵੇਲੇ (ਰੀਅਲਟਾਈਮ) ਭੁਗਤਾਨ ਪ੍ਰਣਾਲੀ, ਜੋ ਵਿਅਕਤੀ ਤੋਂ ਵਿਅਕਤੀ’ (ਪੀਟੂਪੀ – P2P) ਅਤੇ ਵਿਅਕਤੀ ਤੋਂ ਵਪਾਰੀ’ (ਪੀਟੂਐੱਮ – P2M) ਦੋਵੇਂ ਤਰ੍ਹਾਂ ਦੇ ਲੈਣਦੇਣਾਂ ਵਿੱਚ ਮਦਦ ਕਰਦੀ ਹੈ।

v.           ਬੀਬੀਪੀਐੱਸ: ਨਕਦ ਤੇ ਡਿਜੀਟਲ ਦੋਵੇਂ ਵਿਧੀਆਂ ਰਾਹੀਂ ਇੰਟਰਨੈੱਟ ਦੁਆਰਾ ਅਤੇ ਬੀਸੀ ਸਥਾਨਾਂ ਰਾਹੀਂ ਯੂਟਿਲਿਟੀ ਬਿਲਾਂ ਦੇ ਭੁਗਤਾਨ ਵਿੱਚ ਮਦਦ ਕਰਦਾ ਹੈ।

 

ਉਪਰੋਕਤ ਵਰਣਿਤ ਡਿਜੀਟਲ ਭੁਗਤਾਨ ਬੁਨਿਆਦੀ ਢਾਂਚੇ ਦੀ ਵਰਤੋਂ ਕਰਦਿਆਂ, ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ 30 ਕਰੋੜ ਤੋਂ ਵੱਧ ਗ਼ਰੀਬ ਲੋਕਾਂ ਨੂੰ ਕੋਵਿਡ19 ਕਾਰਨ ਲੌਕਡਾਊਨ ਦੇ ਅਸਰ ਤੋਂ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ 26 ਮਾਰਚ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ  ਐਲਾਨੀ 28,256 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਹਾਸਲ ਕਰ ਲਈ ਸੀ।

10 ਅਪ੍ਰੈਲ, 2020 ਤੱਕ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜਲਈ ਲਾਭਾਰਥੀਆਂ ਨੂੰ ਹੇਠ ਲਿਖੇ ਅਨੁਸਾਰ ਰਕਮਾਂ ਜਾਰੀ ਕੀਤੀਆਂ ਗਈਆਂ ਹਨ।

 

ਯੋਜਨਾ

ਲਾਭਾਰਥੀਆਂ ਦੀ ਗਿਣਤੀ

ਅਨੁਮਾਨਿਤ ਰਕਮ

ਪੀਐੱਮਜੇਡੀਵਾਈ ਤਹਿਤ  ਔਰਤ ਖਾਤਾਧਾਰਕਾਂ ਨੂੰ ਮਦਦ

19.86 ਕਰੋੜ (97%)

ਰੁਪਏ 9930  ਕਰੋੜ

ਪੀਐੱਮ–ਕਿਸਾਨ ਤਹਿਤ  ਕਿਸਾਨਾਂ ਨੂੰ ਫ਼ਰੰਟ–ਲੋਡਡ ਭੁਗਤਾਨ

6.93  ਕਰੋੜ (8 ਕਰੋੜ ਵਿੱਚੋਂ)

ਰੁਪਏ 13,855  ਕਰੋੜ

ਐੱਨਐੱਸਏਪੀ ਲਾਭਾਰਥੀਆਂ ਨੂੰ ਮਦਦ (ਵਿਧਵਾਵਾਂ, ਸੀਨੀਅਰ ਸਿਟੀਜ਼ਨ ਤੇ ਦਿੱਵਯਾਂਗ)

2.82  ਕਰੋੜ

ਰੁਪਏ 1405  ਕਰੋੜ

ਇਮਾਰਤ ਤੇ ਨਿਰਮਾਣ ਕਾਮਿਆਂ ਨੂੰ ਮਦਦ

2.16  ਕਰੋੜ

ਰੁਪਏ 3066  ਕਰੋੜ

ਕੁੱਲ ਜੋੜ

31.77  ਕਰੋੜ

ਰੁਪਏ 28,256  ਕਰੋੜ

 

 

                                                                               ****

ਆਰਐੱਮ/ਕੇਐੱਮਐੱਨ
 



(Release ID: 1613765) Visitor Counter : 194