ਪੇਂਡੂ ਵਿਕਾਸ ਮੰਤਰਾਲਾ
ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ (ਐੱਨਆਰਐੱਲਐੱਮ) ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਦੇਸ਼ ਵਿੱਚ ਕੋਵਿਡ-19 ਨੂੰ ਫੈਲਣੋਂ ਰੋਕਣ ਲਈ ਕਮਿਊਨਿਟੀ ਵਾਰੀਅਰਸ ਵਜੋਂ ਉੱਭਰੀਆਂ
27 ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) ਦੇ ਕਰੀਬ 78,000 ਸੈਲਫ ਹੈਲਪ ਗਰੁੱਪ ਮੈਂਬਰਾਂ ਨੇ 2 ਕਰੋੜ ਤੋਂ ਵੱਧ ਮਾਸਕ ਤਿਆਰ ਕੀਤੇ
ਵੱਖ-ਵੱਖ ਰਾਜਾਂ ਵਿੱਚ ਸੈਲਫ ਹੈਲਪ ਗਰੁੱਪਾਂ ਦੁਆਰਾ 5,000 ਪੀਪੀਈ ਕਿੱਟਾਂ ਤਿਆਰ ਕੀਤੀਆਂ ਗਈਆਂ, 9 ਰਾਜਾਂ ਵਿੱਚ ਤਕਰੀਬਨ 900 ਸੈਲਫ ਹੈਲਪ ਗਰੁੱਪ ਉੱਦਮਾਂ ਨੇ 1 ਲੱਖ ਲੀਟਰ ਹੈਂਡ ਸੈਨੇਟਾਈਜ਼ਰ ਤਿਆਰ ਕੀਤਾ, ਕੁਝ ਸੈਲਫ ਹੈਲਪ ਗਰੁੱਪਾਂ ਨੇ ਹੱਥਾਂ ਦੀ ਸਫਾਈ ਯਕੀਨੀ ਬਣਾਉਣ ਲਈ ਤਰਲ ਸਾਬਣਾਂ ਤਿਆਰ ਕੀਤੀਆਂ
Posted On:
12 APR 2020 3:40PM by PIB Chandigarh
ਕੋਵਿਡ-19 ਦੇ ਫੈਲਣ ਨਾਲ ਦੁਨੀਆ ਭਰ ਵਿੱਚ ਬੇਮਿਸਾਲ ਸਿਹਤ ਐਮਰਜੈਂਸੀ ਵਾਲੀ ਸਥਿਤੀ ਪੈਦਾ ਹੋ ਗਈ ਹੈ। ਭਾਰਤ ਵਿੱਚ ਇਸ ਨੇ ਮੈਡੀਕਲ ਅਤੇ ਪੁਲਿਸ ਅਮਲੇ, ਕਲੀਨਿੰਗ ਸਟਾਫ ਆਦਿ ਲਈ ਮੈਡੀਕਲ ਸੁਵਿਧਾਵਾਂ, ਜਿਨ੍ਹਾਂ ਵਿੱਚ ਮਾਸਕ, ਪੀਪੀਈਜ਼ ਅਤੇ ਫੇਸ ਸ਼ੀਲਡਾਂ ਦੀ ਮੰਗ ਵਿੱਚ ਭਾਰੀ ਵਾਧਾ ਕੀਤਾ ਹੈ। ਸਰਕਾਰ ਵਧੇਰੇ ਇਲਾਕਿਆਂ ਵਿੱਚ ਆਮ ਨਾਗਰਿਕਾਂ ਲਈ ਵੀ ਮਾਸਕ ਪਾਉਣਾ ਲਾਜ਼ਮੀ ਕਰ ਰਹੀ ਹੈ।
ਗ੍ਰਾਮੀਣ ਵਿਕਾਸ ਮੰਤਰਾਲੇ ਦੀ ਦੀਨਦਿਆਲ ਅੰਤਯੋਦਯ ਯੋਜਨਾ - ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਤਹਿਤ 63 ਲੱਖ ਸੈਲਫ ਹੈਲਪ ਗਰੁੱਪਾਂ ਦੀਆਂ ਦੇਸ਼ ਭਰ ਵਿੱਚ ਤਕਰੀਬਨ 690 ਲੱਖ ਮਹਿਲਾ ਮੈਂਬਰ ਹਨ। ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਦੇ ਕੇ ਕਮਿਊਨਿਟੀ ਵਾਰੀਅਰਸ ਵਜੋਂ ਸਾਹਮਣੇ ਆਈਆਂ ਹਨ। ਜਿਵੇਂ ਕਿ ਕੋਵਿਡ-19 ਵਿਰੁੱਧ ਰੱਖਿਆ ਲਈ ਮਾਸਕ ਸਭ ਤੋਂ ਪਹਿਲੀ ਕਤਾਰ ਵਿੱਚ ਆਉਂਦੇ ਹਨ, ਸੈਲਫ ਹੈਲਪ ਗਰੁੱਪਾਂ ਨੇ ਮਾਸਕ ਦੇ ਉਤਪਾਦਨ ਦਾ ਕੰਮ ਹੱਥ ਵਿੱਚ ਲਿਆ। ਕਈ ਤਰ੍ਹਾਂ ਦੇ ਮਾਸਕ, ਜਿਨ੍ਹਾਂ ਵਿੱਚ 2-3 ਪਲਾਈ ਦੇ ਬੁਣੇ ਹੋਏ ਅਤੇ ਗ਼ੈਰ ਬੁਣੇ ਹੋਏ ਸਰਜੀਕਲ ਮਾਸਕ, ਕੱਪੜੇ ਦੇ ਮਾਸਕ ਆਦਿ ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਖਪਤਕਾਰ ਮਾਮਲੇ ਮੰਤਰਾਲੇ ਅਤੇ ਰਾਜਾਂ ਦੇ ਸਿਹਤ ਵਿਭਾਗਾਂ ਦੀਆਂ ਹਿਦਾਇਤਾਂ ਅਨੁਸਾਰ ਸੈਲਫ ਹੈਲਪ ਗਰੁੱਪਾਂ ਦੁਆਰਾ ਤਿਆਰ ਕੀਤੇ ਗਏ। ਇਹ ਮਾਸਕ ਸਿਹਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗਾਂ (ਐੱਲਐੱਸਜੀ), ਸਥਾਨਕ ਪ੍ਰਸ਼ਾਸਨ, ਫਰੰਟ ਲਾਈਨ ਵਰਕਰਾਂ, ਪੁਲਿਸ ਅਧਿਕਾਰੀਆਂ ਨੂੰ ਸਪਲਾਈ ਕੀਤੇ ਗਏ ਹਨ ਅਤੇ ਖੁੱਲ੍ਹੀ ਮਾਰਕੀਟ ਵਿੱਚ ਦਿੱਤੇ ਜਾ ਰਹੇ ਹਨ। ਇਹ ਕਈ ਰਾਜਾਂ ਵਿੱਚ ਗ੍ਰਾਮੀਣ ਘਰਾਂ ਵਿੱਚ ਮੁਫ਼ਤ ਵੀ ਵੰਡੇ ਗਏ ਹਨ। ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੇ ਹੁਣ ਐਪਰਨ, ਗਾਊਨ, ਫੇਸ ਸ਼ੀਲਡ ਆਦਿ ਜਿਹੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ) ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ।
ਸੈਲਫ ਹੈਲਪ ਗਰੁੱਪਾਂ ਦੇ ਨੈੱਟਵਰਕ ਦੁਆਰਾ ਤਿਆਰ ਕੀਤੇ ਗਏ ਮਾਸਕ, ਪੀਪੀਈ, ਫੇਸ ਸ਼ੀਲਡ ਆਦਿ ਦੇ ਵੇਰਵੇ ਅਤੇ ਮੀਡੀਆ ਕਵਰੇਜ ਹੇਠ ਲਿਖੇ ਅਨੁਸਾਰ ਹੈ -
1. ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) ਦੁਆਰਾ ਦੱਸਿਆ ਗਿਆ ਹੈ ਕਿ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਦੁਆਰਾ (8 ਅਪ੍ਰੈਲ, 2020 ਤੱਕ) 1.96 ਕਰੋੜ ਮਾਸਕ ਤਿਆਰ ਕੀਤੇ ਗਏ। ਤਕਰੀਬਨ 78,3737 ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਇਸ ਵੇਲੇ ਮਾਸਕ ਬਣਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਝਾਰਖੰਡ ਦੇ ਸੈਲਫ ਹੈਲਪ ਗਰੁੱਪ ਪਹਿਲੇ ਗਰੁੱਪ ਹਨ ਜਿਨ੍ਹਾਂ ਨੇ ਇਸ ਕੰਮ ਲਈ ਹੁੰਗਾਰਾ ਭਰਿਆ ਅਤੇ ਉਨ੍ਹਾਂ ਨੇ 22 ਮਾਰਚ, 2020 ਤੱਕ 78,000 ਮਾਸਕ ਤਿਆਰ ਕੀਤੇ। ਇਹ ਮਾਸਕ ਵੱਖ-ਵੱਖ ਜ਼ਿਲ੍ਹਾ ਕਲੈਕਟਰਾਂ ਦੇ ਖੇਤਰਾਂ ਵਿੱਚ ਅਤੇ ਸਬਸਿਡੀ ਵਾਲੇ ਮੈਡੀਕਲ ਸਟੋਰਾਂ ਵਿੱਚ 10 ਰੁਪਏ ਦੀ ਸਸਤੀ ਕੀਮਤ ਉੱਤੇ ਵੇਚੇ ਗਏ।
ਝਾਰਖੰਡ ਸੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਮਾਸਕ ਤਿਆਰ ਕਰਦੀਆਂ ਹੋਈਆਂ
ਦੇਸ਼ ਦੇ ਉੱਤਰੀ ਖੇਤਰ ਤੋਂ, 853 ਸੈਲਫ ਹੈਲਪ ਗਰੁੱਪਾਂ, ਜਿਨ੍ਹਾਂ ਵਿੱਚ ਛੱਤੀਸਗੜ੍ਹ ਦੀਆਂ 2516 ਗ੍ਰਾਮੀਣ ਮਹਿਲਾਵਾਂ ਸ਼ਾਮਲ ਹਨ, ਨੇ ਰਾਜ ਸਰਕਾਰ ਨੂੰ ਮਾਸਕ ਸਪਲਾਈ ਕੀਤੇ, ਓਡੀਸ਼ਾ ਵਿੱਚ ਸੈਲਫ ਹੈਲਪ ਗਰੁੱਪਾਂ ਨੇ 1 ਮਿਲੀਅਨ ਤੋਂ ਵੱਧ ਮਾਸਕ ਤਿਆਰ ਕਰਕੇ ਆਮ ਲੋਕਾਂ ਨੂੰ ਵੰਡੇ। ਅਰੁਣਾਚਲ ਪ੍ਰਦੇਸ਼ ਮਿਊਂਸਪਲ ਕਾਰਪੋਰੇਸ਼ਨ ਨੇ ਸੈਲਫ ਹੈਲਪ ਗਰੁੱਪਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ 10,000 ਫੇਸ ਮਾਸਕ ਸਪਲਾਈ ਕਰਨ ਨੂੰ ਕਿਹਾ ਹੈ। ਆਂਧਰ ਪ੍ਰਦੇਸ਼ ਵਿੱਚ ਇੱਕ ਜ਼ਿਲ੍ਹੇ ਦੇ 13 ਸਬ-ਬਲਾਕਾਂ ਦੇ 2254 ਗਰੁੱਪਾਂ ਨੇ ਸਰਕਾਰ ਦੁਆਰਾ ਕੱਪੜੇ ਦੇ ਮਾਸਕ ਬਣਾ ਕੇ ਦੇਣ ਦੀਆਂ ਹਿਦਾਇਤਾਂ ਉੱਤੇ ਅਮਲ ਕੀਤੇ। ਇਸੇ ਤਰ੍ਹਾਂ ਕਰਨਾਟਕ ਗ੍ਰਾਮੀਣ ਸੈਲਫ ਹੈਲਪ ਗਰੁੱਪਾਂ ਨੇ ਸਿਰਫ 12 ਦਿਨਾਂ ਵਿੱਚ 1.56 ਲੱਖ ਮਾਸਕ ਪੂਰੇ ਸਮਰਪਣ ਨਾਲ ਤਿਆਰ ਕੀਤੇ ਤਾਕਿ ਰਾਜ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਉੱਤਰੀ ਗੋਆ ਜ਼ਿਲ੍ਹਾ ਗ੍ਰਾਮੀਣ ਵਿਕਾਸ ਏਜੰਸੀ ਨੇ ਸੈਲਫ ਹੈਲਪ ਗਰੁੱਪਾਂ ਰਾਹੀਂ ਰਾਜ ਭਰ ਵਿੱਚ 2000 ਮਾਸਕ ਸਪਲਾਈ ਕੀਤੇ। ਮਾਸਕਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਹਿਮਾਚਲ ਪ੍ਰਦੇਸ਼ ਦੇ 2000 ਮਹਿਲਾ ਮੈਂਬਰਾਂ ਵਾਲੇ ਸੈਲਫ ਹੈਲਪ ਗਰੁੱਪ, ਇਸ ਵੇਲੇ ਸੁਰੱਖਿਆਤਮਕ ਮਾਸਕਾਂ ਦੇ ਉਤਪਾਦਨ ਵਿੱਚ ਲੱਗੇ ਹੋਏ ਹਨ।
2. ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈ)- ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਪੀਪੀਈ, ਜਿਨ੍ਹਾਂ ਵਿੱਚ ਐਪਰਨ, ਗਾਊਨ, ਫੇਸ ਸ਼ੀਲਡ ਆਦਿ ਸ਼ਾਮਲ ਹਨ, ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਤਕਰੀਬਨ 5,000 ਪੀਪੀਈ ਕਿੱਟਾਂ ਸੈਲਫ ਹੈਲਪ ਗਰੁੱਪਾਂ ਦੁਆਰਾ ਵੱਖ-ਵੱਖ ਰਾਜਾਂ - ਮੱਧ ਪ੍ਰਦੇਸ਼, ਪੰਜਾਬ, ਕਰਨਾਟਕ ਵਿੱਚ ਤਿਆਰ ਕੀਤੀਆਂ ਗਈਆਂ ਹਨ। ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) ਨੇ ਦੱਸਿਆ ਕਿ ਕਪੂਰਥਲਾ ਦੇ ਸਿਵਲ ਸਰਜਨ ਨੂੰ 500 ਐਪਰਨ ਸਪਲਾਈ ਕੀਤੇ ਗਏ ਹਨ। ਮੇਘਾਲਿਆ ਤੋਂ ਪਤਾ ਲਗਿਆ ਹੈ ਕਿ ਜ਼ਿਲ੍ਹਾ ਮੈਡੀਕਲ ਹੈਲਥ ਅਫਸਰ ਨੂੰ 200 ਫੇਸ ਸ਼ੀਲਡਾਂ ਸਪਲਾਈ ਕੀਤੀਆਂ ਗਈਆਂ ਹਨ। ਕਰਨਾਟਕ ਨੇ ਦੱਸਿਆ ਕਿ 125 ਫੇਸ ਸ਼ੀਲਡਾਂ ਤਿਆਰ ਕੀਤੀਆਂ ਗਈਆਂ ਹਨ। ਮੇਘਾਲਿਆ, ਝਾਰਖੰਡ, ਕਰਨਾਟਕ, ਹਿਮਾਚਲ ਪ੍ਰਦੇਸ਼, ਪੰਜਾਬ ਦੇ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਦੁਆਰਾ ਫੇਸ ਸ਼ੀਲਡਾਂ ਅਤੇ ਗਾਊਨ ਤਿਆਰ ਕੀਤੇ ਗਏ ਹਨ।
ਮਹਿਲਾਵਾਂ ਦੁਆਰਾ ਆਪਣੇ ਭਾਈਚਾਰਿਆਂ ਵਿੱਚ ਹੱਥਾਂ ਦੀ ਸਫਾਈ ਸਸਤੇ ਹੈਂਡ ਸੈਨੇਟਾਈਜ਼ਰਾਂ ਦੀ ਮਦਦ ਨਾਲ ਕਰਨ ਨੂੰ ਉਤਸ਼ਾਹ ਕਰਨ ਲਈ ਸਮੂਹਿਕ ਯਤਨ – ਮਾਈਕ੍ਰੋ (ਸੂਖਮ) ਅਦਾਰੇ, ਜਿਨ੍ਹਾਂ ਦੀ ਡੀਏਵਾਈ-ਐੱਨਆਰਐੱਲਐੱਮ ਦੁਆਰਾ ਮਦਦ ਕੀਤੀ ਜਾ ਰਹੀ ਹੈ, ਨੇ ਹੈਂਡ ਸੈਨੇਟਾਈਜ਼ਰਾਂ ਅਤੇ ਹੱਥਾਂ ਨੂੰ ਸਾਫ ਕਰਨ ਵਾਲੇ ਹੋਰ ਉਤਪਾਦਾਂ ਨੂੰ ਤਿਆਰ ਕਰਨ ਦਾ ਕੰਮ ਹੱਥ ਵਿੱਚ ਲਿਆ ਹੈ ਤਾਕਿ ਗ੍ਰਾਮੀਣ ਇਲਾਕਿਆਂ ਵਿੱਚ ਇਹ ਅਸਾਨੀ ਨਾਲ ਮੁਹੱਈਆ ਹੋ ਸਕਣ। 9 ਰਾਜਾਂ ਦੇ 900 ਸੈਲਫ ਹੈਲਪ ਗਰੁੱਪ ਉੱਦਮਾਂ ਨੇ 1.15 ਲੱਖ ਲੀਟਰ ਸੈਨੇਟਾਈਜ਼ਰ ਤਿਆਰ ਕੀਤਾ ਹੈ ਜਿਸ ਵਿੱਚੋਂ 3 ਰਾਜਾਂ – ਤਮਿਲ ਨਾਡੂ, ਮੱਧ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਰਾਜਾਂ ਨੇ 25,000 ਲੀਟਰ ਪ੍ਰਤੀ ਰਾਜ ਤਿਆਰ ਕੀਤਾ ਹੈ। ਤਕਰੀਬਨ 900 ਸੈਲਫ ਹੈਲਪ ਗਰੁੱਪਾਂ ਅਦਾਰੇ, ਜੋ ਕਿ ਆਂਧਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਝਾਰਖੰਡ, ਕੇਰਲ, ਮਣੀਪੁਰ, ਮੱਧ ਪ੍ਰਦੇਸ਼, ਨਾਗਾਲੈਂਡ, ਤਮਿਲ ਨਾਡੂ, ਉੱਤਰ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਸਥਿਤ ਹਨ, ਮੰਗ ਨੂੰ ਪੂਰੀ ਕਰਨ ਲਈ ਸੈਨੇਟਾਈਜ਼ਰ ਤਿਆਰ ਕਰ ਰਹੇ ਹਨ।
ਵਿਸ਼ਵ ਸਿਹਤ ਸੰਗਠਨ ਦੁਆਰਾ ਦਿੱਤੀਆਂ ਹਿਦਾਇਤਾਂ ਅਨੁਸਾਰ 4 ਵਸਤਾਂ ਇਨ੍ਹਾਂ ਸੈਨੇਟਾਈਜ਼ਰਾਂ ਨੂੰ ਝਾਰਖੰਡ ਵਿੱਚ ਤਿਆਰ ਕਰਨ ਲਈ ਵਰਤੀਆਂ ਗਈਆਂ ਹਨ। ਵਿਕਸਿਤ ਕੀਤੇ ਸੈਨੇਟਾਈਜ਼ਰਾਂ ਵਿੱਚ ਅਲਕੋਹਲ (72%), ਡਿਸਟਿਲਡ ਵਾਟਰ (13%), ਗਲਿਸਰੀਨ (13%) ਅਤੇ ਤੁਲਸੀ (2%) ਪਾਈ ਗਈ ਹੈ। ਇਨ੍ਹਾਂ ਦੇ ਮੈਡੀਕਲ ਪ੍ਰਭਾਵ ਨੂੰ ਵਧਾਉਣ ਲਈ ਲੈਮਨ ਗ੍ਰਾਸ ਅਤੇ ਤੁਲਸੀ ਨੂੰ ਇਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤਾਕਿ ਹੈਂਡ ਸੈਨੇਟਾਈਜ਼ਰਾਂ ਦੀ ਵਾਇਰਸ ਨੂੰ ਨਸ਼ਟ ਕਰਨ ਦੀ ਸ਼ਕਤੀ ਵਿੱਚ ਵਾਧਾ ਹੋ ਸਕੇ। ਇਸ ਹੈਂਡ ਸੈਨੇਟਾਈਜ਼ਰ ਦੀ ਕੀਮਤ ਬਹੁਤ ਘੱਟ 100 ਮਿਲੀਲੀਟਰ ਦੀ ਪ੍ਰਤੀ ਬੋਤਲ 30 ਰੁਪਏ ਰੱਖੀ ਗਈ ਹੈ। ਇਹ ਬੋਤਲਾਂ ਆਮ ਜਨਤਾ, ਹਸਪਤਾਲਾਂ ਅਤੇ ਪੁਲਿਸ ਸਟੇਸ਼ਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਕੁਝ ਸੈਲਫ ਹੈਲਪ ਗਰੁੱਪ ਹੱਥਾਂ ਦੀ ਸੁਰੱਖਿਅਤ ਧੁਆਈ ਨੂੰ ਯਕੀਨੀ ਬਣਾਉਣ ਲਈ ਤਰਲ ਸਾਬਣਾਂ ਵੀ ਵੇਚ ਰਹੇ ਹਨ। ਆਂਧਰ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਿਜ਼ੋਰਮ, ਨਾਗਾਲੈਂਡ, ਤਮਿਲ ਨਾਡੂ ਰਾਜਾਂ ਵਿੱਚ ਸਥਿਤ ਸੈਲਫ ਹੈਲਪ ਗਰੁੱਪਾਂ ਯੂਨਿਟ 50,000 ਲੀਟਰ ਹੈਂਡ ਵਾਸ਼ਿੰਗ ਉਤਪਾਦ ਤਿਆਰ ਕਰਨ ਵਿੱਚ ਸਫਲ ਹੋਏ ਹਨ।
ਰੋਜ਼ੀ-ਰੋਟੀ ਕਮਾਉਣ ਲਈ ਅਤੇ ਸਮਾਜਿਕ ਹੁੰਗਾਰੇ ਵਿੱਚ ਹਿੱਸਾ ਪਾ ਰਹੀਆਂ ਕਈ ਭਾਈਚਾਰਿਆਂ ਦੀਆਂ ਇਹ ਮਹਿਲਾਵਾਂ ਕੋਵਿਡ-19 ਮਹਾਮਾਰੀ ਨਾਲ ਜੰਗ ਵਿੱਚ ਪੂਰੇ ਸਮਰਪਣ ਅਤੇ ਭਗਤੀ ਭਾਵ ਨਾਲ ਸ਼ਾਮਲ ਹੋ ਰਹੀਆਂ ਹਨ।
****
ਏਪੀਐੱਸ /ਐੱਸਜੀ/ ਪੀਕੇ
(Release ID: 1613658)
Visitor Counter : 240
Read this release in:
English
,
Gujarati
,
Urdu
,
Hindi
,
Marathi
,
Bengali
,
Assamese
,
Odia
,
Tamil
,
Telugu
,
Kannada