ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਨਵੀਂ ਦਿੱਲੀ ਵਿੱਚ ਇੱਕ ਵੈੱਬ-ਪੋਰਟਲ ਯੁਕਤੀ (ਗਿਆਨ,ਟੈਕਨੋਲੋਜੀ ਅਤੇ ਇਨੋਵੇਸ਼ਨ ਨਾਲ ਲੈਸ ਕੋਵਿਡ ਖ਼ਿਲਾਫ਼ ਲੜਦਾ ਯੁਵਾ ਭਾਰਤ) ਲਾਂਚ ਕੀਤਾ

ਪੋਰਟਲ ਦਾ ਉਦੇਸ਼ ਕੋਵਿਡ-19 ਦੇ ਮੱਦੇਨਜ਼ਰ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀਆਂ ਕੋਸ਼ਿਸਾਂ ਅਤੇ ਪਹਿਲਕਦਮੀਆਂ ਦੀ ਨਿਗਰਾਨੀ ਕਰਨੀ ਅਤੇ ਰਿਕਾਰਡ ਰੱਖਣਾ ਹੈ- ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ"

Posted On: 12 APR 2020 2:27PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਵੈੱਬ-ਪੋਰਟਲ ਯੁਕਤੀ (ਗਿਆਨ,ਟੈਕਨੋਲੋਜੀ ਅਤੇ ਇਨੋਵੇਸ਼ਨ ਨਾਲ ਲੈਸ ਕੋਵਿਡ ਖ਼ਿਲਾਫ਼ ਲੜਦਾ ਯੁਵਾ ਭਾਰਤ) ਲਾਂਚ ਕੀਤਾ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਯਤਨਾਂ ਅਤੇ ਪਹਿਲਕਦਮੀਆਂ ਦੀ ਨਿਗਰਾਨੀ ਅਤੇ ਰਿਕਾਰਡ ਰੱਖਣ ਲਈ ਇਹ ਇੱਕ ਵਿਲੱਖਣ ਪੋਰਟਲ ਅਤੇ ਡੈਸ਼ਬੋਰਡ ਹੈ। ਇਹ ਪੋਰਟਲ ਦਾ ਉਦੇਸ਼ ਸੰਪੂਰਨ ਅਤੇ ਵਿਆਪਕ ਢੰਗ ਨਾਲ ਕੋਵਿਡ-19 ਦੀਆਂ ਚੁਣੌਤੀਆਂ ਦੇ ਵੱਖ-ਵੱਖ ਪਹਿਲੂਆਂ ਨੂੰ ਕਵਰ ਕਰਨਾ ਹੈ।

ਇਸ ਮੌਕੇ 'ਤੇ, ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਖਤਰੇ ਦੇ ਮੱਦੇਨਜ਼ਰ ਸਾਡਾ ਮੁੱਖ ਉਦੇਸ਼ ਸਾਡੇ ਅਕਾਦਮਿਕ ਭਾਈਚਾਰੇ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣਾ ਹੈ ਅਤੇ ਸਿਖਿਆਰਥੀਆਂ ਲਈ ਨਿਰੰਤਰ ਉੱਚ-ਗੁਣਵੱਤਾ ਸਿਖਲਾਈ ਦੇ ਵਾਤਾਵਰਣ ਨੂੰ ਸਮਰੱਥ ਬਣਾਉਣਾ ਹੈ। ਪੋਰਟਲ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਇੱਕ ਕੋਸ਼ਿਸ ਹੈ ਕਿ ਮੁਸ਼ਕਿਲ ਸਮੇਂ ਵਿੱਚ ਇਸ ਟੀਚੇ ਨੂੰ ਪ੍ਰਾਪਤ ਕੀਤਾ ਜਾਵੇ।

ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਇਹ ਪੋਰਟਲ ਅਕਾਦਮਿਕ, ਵਿਸ਼ੇਸ ਤੌਰ 'ਤੇ ਕੋਵਿਡ ਨਾਲ ਸਬੰਧਿਤ ਖੋਜਾਂ,ਸੰਸਥਾਵਾਂ ਦੁਆਰਾ ਸਮਾਜਿਕ ਪਹਿਲਕਦਮੀਆਂ  ਅਤੇ ਵਿਦਿਆਰਥੀਆਂ ਦੀ ਸਮੁੱਚੀ ਭਲਾਈ ਦੀ ਬਿਹਤਰੀ ਲਈ ਕੀਤੇ ਗਏ ਉਪਾਵਾਂ ਵਿੱਚ ਸੰਸਥਾਨਾਂ ਦੀਆਂ ਵੱਖ-ਵੱਖ ਪਹਿਲਕਦਮੀਆਂ ਅਤੇ ਕੋਸ਼ਿਸਾਂ ਨੂੰ ਸ਼ਾਮਲ ਕਰੇਗਾ। ਪੋਰਟਲ ਵਿੱਚ ਵੱਡੇ ਪੱਧਰ 'ਤੇ ਅਕਾਦਮਿਕ ਕਮਿਊਨਿਟੀ ਨੂੰ ਪ੍ਰਭਾਵੀ ਸੇਵਾਵਾਂ ਪ੍ਰਦਾਨ ਕਰਨ ਲਈ ਗੁਣਾਤਮਕ ਅਤੇ ਮਾਤਰਾ ਦੋਹਾਂ ਮਾਪਦੰਡਾਂ ਉੱਤੇ ਪੂਰਾ ਉਤਰੇਗਾ। ਉਨ੍ਹਾਂ ਕਿਹਾ ਕਿ ਪੋਰਟਲ ਵੱਖ-ਵੱਖ ਸੰਸਥਾਨਾਂ ਨੂੰ ਕੋਵਿਡ-19 ਦੀ ਬੇਮਿਸਾਲ ਸਥਿਤੀ ਕਾਰਨ ਉਤਪੰਨ ਵੱਖ-ਵੱਖ ਚੁਣੌਤੀਆਂ ਅਤੇ ਭਵਿੱਖ ਦੀਆਂ ਹੋਰ ਪਹਿਲਾਂ ਲਈ ਉਨ੍ਹਾਂ ਦੀਆਂ ਕਾਰਜਨੀਤੀਆਂ ਨੂੰ ਸਾਂਝਾ ਕਰਨ ਦੀ ਵੀ ਆਗਿਆ ਦੇਵੇਗਾ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਉਮੀਦ ਜਤਾਈ ਕਿ ਇਹ ਪੋਰਟਲ ਵਧੀਆ ਯੋਜਨਾਬੰਦੀ ਲਈ ਅੰਤਰਗਾਮੀ ਹੋਵੇਗਾ ਅਤੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੂੰ, ਆਉਣ ਵਾਲੇ ਛੇ ਮਹੀਨਿਆਂ ਲਈ ਇਸ ਦੀਆਂ ਗਤੀਵਿਧੀਆਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਦੇ ਸਮਰੱਥ ਬਣਾਵੇਗਾ।  

ਸ਼੍ਰੀ ਨਿਸ਼ੰਕ ਨੇ ਕਿਹਾ ਕਿ ਪੋਰਟਲ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਸੰਸਥਾਵਾਂ ਦਰਮਿਆਨ ਦੁਵੱਲੇ ਸੰਚਾਰ ਚੈਨਲ ਵੀ ਸਥਾਪਿਤ ਕਰੇਗਾ ਤਾਕਿ ਮੰਤਰਾਲਾ ਸੰਸਥਾਵਾਂ ਨੂੰ ਲੋੜੀਂਦੀ ਸਹਾਇਤਾ ਪ੍ਰਣਾਲੀ ਮੁਹੱਈਆ ਕਰਵਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪੋਰਟਲ ਚੁਣੌਤੀਪੂਰਨ ਸਮੇਂ ਵਿੱਚ ਵਿਦਿਆਰਥੀਆਂ ਦੀ ਤਰੱਕੀ ਦੀਆਂ ਨੀਤੀਆਂ,ਪਲੇਸਮੈਂਟ ਨਾਲ ਸਬੰਧਿਤ ਚੁਣੌਤੀਆਂ ਅਤੇ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨਾਲ ਸਬੰਧਿਤ ਨਾਜ਼ੁਕ ਮੁੱਦਿਆਂ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਵੈੱਬ ਪਲੈਟਫਾਰਮ ਯੁਕਤੀ ਆਪਣੇ ਨਾਮ ਨੂੰ ਸਾਕਾਰ ਕਰੇਗਾ ਅਤੇ ਅਤੇ ਅੰਤਿਮ ਹਿਤਧਾਰਾਕਾਂ, ਜੋ ਸਾਡੇ ਦੇਸ਼ ਦੇ ਨਾਗਰਿਕ ਹਨ, ਤੱਕ ਖੋਜ ਨੂੰ ਲਿਜਾਣ ਵਿੱਚ ਇੱਕ ਮਹਾਨ ਸਮਰੱਥਕਰਤਾ ਸਾਬਤ ਹੋਵੇਗਾ। 

 

                                          *****

 

ਐੱਨਬੀ/ਏਕੇਜੇ/ਏਕੇ(Release ID: 1613653) Visitor Counter : 184