ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਈਸੀਐੱਮਆਰ ਨੇ ਫ਼ਰੀਦਾਬਾਦ ਖੇਤਰ ਲਈਕੋਵਿਡ-19 ਟੈਸਟਿੰਗ ਸੁਵਿਧਾ ਦੇ ਰੂਪ ਵਿੱਚ ਡੀਬੀਟੀ ਸੰਸਥਾਨ ਨੂੰ ਪ੍ਰਵਾਨਗੀ ਦਿੱਤੀ
ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ)– ਟ੍ਰਾਂਸਲੇਸ਼ਨਲ ਸਿਹਤ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਨ, ਫ਼ਰੀਦਾਬਾਦ ਖੇਤਰ ਵਿੱਚ ਕੋਵਿਡ -19 ਦੀ ਪਹਿਲੀ ਅਤੇ ਇੱਕੋ-ਇੱਕ ਟੈਸਟਿੰਗ ਸੁਵਿਧਾ
Posted On:
12 APR 2020 11:52AM by PIB Chandigarh
ਬਾਇਓਟੈਕਨੋਲੋਜੀ ਵਿਭਾਗ(ਡੀਬੀਟੀ) ਦੀ ਫ਼ਰੀਦਾਬਾਦ ਸਥਿਤ ਬਾਇਓ ਪਰਖ ਪ੍ਰਯੋਗਸ਼ਾਲਾ, ਟ੍ਰਾਂਸਲੇਸ਼ਨਲ ਹੈਲਥ ਸਾਇੰਸਐਂਡਟੈਕਨੋਲੋਜੀ ਇੰਟੀਟਿਊਟ (ਟੀਐੱਚਐੱਸਟੀਆਈ) ਹੁਣ ਕੋਵਿਡ-19 ਟੈਸਟ ਲਈ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਾਬਾਦ ਦੀ ਡਾਇਗਨੌਸਟਿਕ ਸੁਵਿਧਾ ਦੇ ਰੂਪ ਵਿੱਚ ਕੰਮ ਕਰੇਗਾ।ਫ਼ਰੀਦਾਬਾਦ ਖੇਤਰ ਵਿੱਚ ਇਹ ਕੋਵਿਡ– 19 ਲਈ ਪਹਿਲੀ ਅਤੇ ਇੱਕੋ-ਇੱਕ ਟੈਸਟਿੰਗ ਸੁਵਿਧਾ ਹੋਵੇਗੀ।
ਕੋਵਿਡ-19 ਦੀ ਟੈਸਟਿੰਗ ਦੇ ਲਈ ਕਾਰਜ ਬਲ ਨੂੰ ਸਿਖਲਾਈ ਦੇਣ ਅਤੇ ਈਐੱਸਆਈ ਹਸਪਤਾਲ ਵਿੱਚ ਸਮਰੱਥਾ ਵਿਕਸਿਤ ਕਰਨ ਲਈ ਪਰਖ ਪ੍ਰਯੋਗਸ਼ਾਲਾ ਦੀ ਇੱਕ ਟੀਮ ਨੂੰ ਦੋਹਾਂ ਸੰਸਥਾਵਾਂ ਦਰਮਿਆਨ ਹੋਇਆ ਸਹਿਮਤੀ ਪੱਤਰ ਉਪਲਬਧ ਕਰਵਾਇਆ ਗਿਆ।ਟੀਐੱਚਐੱਸਟੀਆਈ ਨੂੰ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਫੰਡ ਦਿੱਤਾ ਜਾਂਦਾ ਹੈ, ਉੱਥੇ ਹੀ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਾਬਾਦ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਧੀਨ ਇੱਕ ਪ੍ਰਮੁੱਖ ਮੈਡੀਕਲ ਸੰਸਥਾਨ ਹੈ।
ਡੀਬੀਟੀ - ਟੀਐੱਚਐੱਸਟੀਆਈ ਦੀ ਬਾਇਓ ਪਰਖ ਪ੍ਰਯੋਗਸ਼ਾਲਾ ਨੂੰ ਡੀਬੀਟੀ ਦੁਆਰਾ ਫ਼ੰਡ ਪ੍ਰਾਪਤ ਟੀਐੱਚਐੱਸਟੀਆਈਦੇ ਟ੍ਰਾਂਸਲੇਸ਼ਨਲ ਖੋਜ ਪ੍ਰੋਗਰਾਮ ਤਹਿਤ ਸਥਾਪਿਤ ਕੀਤਾ ਗਿਆ ਸੀ।ਇਸਨੂੰ ਟੀਕਿਆਂ ਅਤੇ ਬਾਇਓ-ਟੈਕਨੋਲੋਜੀ ਦੇ ਕਲੀਨੀਕਲ ਵਿਕਾਸ ਲਈ ਸਥਾਪਿਤ ਕੀਤਾ ਗਿਆ ਸੀ।ਇਸਦਾ ਉਦੇਸ਼ ਚੰਗੇ ਕਲੀਨਿਕਲ ਪ੍ਰਯੋਗਸ਼ਾਲਾ ਅਭਿਆਸ (ਜੀਸੀਐੱਲਪੀ) ਵਿੱਚ ਗਲੋਬਲ ਮਾਪਦੰਡਾਂ ਨੂੰ ਲਾਗੂ ਕਰਨਾ ਹੈ ਅਤੇ ਇਨ੍ਹਾਂ ਨੂੰ ਟੀਕੇ ਦੇ ਵਿਕਾਸ ਅਤੇ ਟੈਸਟਿੰਗ ਦੇ ਲਈ ਨੈਸ਼ਨਲ ਐਕਰੀਡੇਸ਼ਨ ਬੋਰਡ ਫ਼ਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼ (ਐੱਨਏਬੀਐੱਲ) ਤੋਂ ਮਾਨਤਾ ਲੈਣ ਲਈ ਅਰਜ਼ੀ ਦਿੱਤੀ ਜਾਵੇਗੀ।
ਵਿਸਤਾਰ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਲੈਣ ਤੋਂ ਬਾਅਦ ਇਸ ਸਹਿਮਤੀ ਪੱਤਰ’ਤੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਦਸਤਖ਼ਤ ਕੀਤੇ ਸਨ, ਜਿਸਦੇ ਤਹਿਤ ਆਈਸੀਐੱਮਆਰ ਦੇ ਅਧਿਕਾਰ ਤੋਂ ਬਾਹਰ ਦੀਆਂ ਸਰਕਾਰੀ ਪ੍ਰਯੋਗਸ਼ਾਲਾਵਾਂ ਨੂੰ ਜੋੜਿਆ ਗਿਆ ਅਤੇ ਉੱਥੇ ਵੀ ਟੈਸਟਿੰਗ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ।ਇਸ ਵਿੱਚ ਡੀਬੀਟੀ, ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ, ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਸਰਕਾਰ ਦੁਆਰਾ ਫੰਡ ਪ੍ਰਾਪਤ ਮੈਡੀਕਲ ਕਾਲਜਾਂ ਦੀਆਂ ਲੈਬਾਰਟਰੀਆਂ ਸ਼ਾਮਲ ਹਨ।
[ਸੰਪਰਕ ਵਿਅਕਤੀ: ਡਾ: ਸਿਉਲੀ ਮਿਤ੍ਰ (smitra@thsti.res.in)]
*****
ਕੇਜੀਐੱਸ/(ਡੀਐੱਸਟੀ/ਵਿਗਿਆਨ ਸਮਾਚਾਰ)
(Release ID: 1613650)