ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਦਾ ਪੋਰਟ ਬਲੇਅਰ ਵਿਖੇ ਕੋਵਿਡ-19 ਖਿਲਾਫ਼ ਲੜਾਈ ਵਿੱਚ ਸਮਰਥਨ

Posted On: 12 APR 2020 11:20AM by PIB Chandigarh

ਕੋਵਿਡ-19 ਸੰਕਟ ਦੌਰਾਨ ਜ਼ਰੂਰਤਮੰਦਾਂ ਤੱਕ ਪਹੁੰਚਦੇ ਹੋਏ, ਨੇਵਲ ਏਅਰ ਸਟੇਸ਼ਨ (ਐੱਨਏਐੱਸ) ਉਤਕਰੋਸ਼ ਅਤੇ ਮੈਟੇਰੀਅਲ ਆਰਗੇਨਾਈਜੇਸ਼ਨ (ਪੋਰਟ ਬਲੇਅਰ) ਨੇ ਪੋਰਟ ਬਲੇਅਰ ਵਿੱਚ ਭੋਜਨ ਵੰਡਿਆ।

ਐੱਨਏਐੱਸ ਉਤਕਰੋਸ਼ ਨੇ ਏਅਰ ਸਟੇਸ਼ਨ ਦੇ ਢਾਂਚਾਗਤ ਵਿਕਾਸ ਲਈ ਕੰਮ ਕਰਨ ਵਾਲੇ 155 ਮਜ਼ਦੂਰਾਂ ਲਈ ਭੋਜਨ ਵੰਡ ਕੈਂਪ ਲਗਾਇਆ। ਮਜ਼ਦੂਰ ਇਸ ਸਮੇਂ ਏਅਰ ਸਟੇਸ਼ਨ ਦੇ ਆਸਪਾਸ ਦੇ ਖੇਤਰ ਵਿੱਚ ਰਹਿ ਰਹੇ ਹਨ।

ਐੱਮਓ (ਪੀਬੀਆਰ) ਦੀ ਇੱਕ ਟੀਮ ਨੇ ਵਨਵਾਸੀ ਕਲਿਆਣ ਆਸ਼ਰਮ ਦਾ ਦੌਰਾ ਕੀਤਾ ਅਤੇ ਬੱਚਿਆਂ ਅਤੇ ਸਟਾਫ ਲਈ ਪੱਕਿਆ-ਪਕਾਇਆ ਭੋਜਨ ਅਤੇ ਸੁੱਕੀਆਂ ਖਾਣ ਦੀਆਂ ਵਸਤਾਂ ਵੰਡੀਆਂ। ਵਨਵਾਸੀ ਕਲਿਆਣ ਆਸ਼ਰਮ ਇੱਕ ਗ਼ੈਰ-ਲਾਭਕਾਰੀ ਸੰਸਥਾ ਹੈ ਜੋ ਆਦਿਵਾਸੀ ਬੱਚਿਆਂ ਨੂੰ ਭੋਜਨ ਅਤੇ ਪਨਾਹ ਪ੍ਰਦਾਨ ਕਰਦੀ ਹੈ।ਪੋਰਟ ਬਲੇਅਰ ਵਿਖੇ ਸੰਸਥਾਦੀਇੱਕ ਇਕਾਈ ਕੰਮ ਕਰਦੀ ਹੈਜਿਸ ਵਿੱਚ 38 ਬੱਚੇ ਹਨਸੰਸਥਾ ਮੈਡੀਕਲ ਇਲਾਜ ਲਈ ਪੋਰਟ ਬਲੇਅਰ ਆਉਣ ਵਾਲੇ ਗ਼ਰੀਬ ਆਦਿਵਾਸੀ ਪਰਿਵਾਰਾਂ ਨੂੰ ਠਹਿਰਨ ਦੀ ਸੁਵਿਧਾ ਵੀ ਪ੍ਰਦਾਨ ਕਰਦੀ ਹੈ। ਟੀਮ ਨੇ ਕੋਵਿਡ-19 ਦੇ ਫੈਲਾਅ ਤੋਂ ਬਚਣ ਲਈ ਲੌਕਡਾਊਨ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਬੱਚਿਆਂ ਅਤੇ ਸਟਾਫ ਨੂੰਜਾਗਰੂਕ ਕੀਤਾ

*****

 

ਵੀਐੱਮ/ ਐੱਮਐੱਸ



(Release ID: 1613593) Visitor Counter : 90