PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
11 APR 2020 6:59PM by PIB Chandigarh
- ਭਾਰਤ ਵਿੱਚ ਕੱਲ੍ਹ ਤੋਂ ਕੋਵਿਡ-19 ਦੇ ਪੁਸ਼ਟੀ ਕੀਤੇ ਕੇਸਾਂ ਵਿੱਚ 1035 ਮਾਮਲਿਆਂ ਦਾ ਵਾਧਾ ਹੋਇਆ; ਕੁੱਲ ਮੌਤਾਂ ਦੀ ਗਿਣਤੀ 239 ਹੋਈ।
- ਸਰਕਾਰ ਸੁਨਿਸ਼ਚਿਤ ਕਰ ਰਹੀ ਹੈ ਕਿ ਰਾਜਾਂ ਕੋਲ ਮਹੱਤਵਪੂਰਨ ਵਸਤਾਂ ਦੀ ਸਪਲਾਈ ਦੀ ਕੋਈ ਕਮੀ ਨਾ ਹੋਵੇ।
· ਪ੍ਰਧਾਨ ਮੰਤਰੀ ਨੇ ਕੋਵਿਡ-19 ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ ਤਿਆਰ ਕਰਨ ਵਾਸਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ
- ਗ੍ਰਹਿ ਮੰਤਰਾਲੇ ਲੌਕਡਾਊਨ ਦੀਆਂ ਪਾਬੰਦੀਆਂ ਤੋਂ ਸਮੁੰਦਰ ਵਿੱਚ ਮੱਛੀ ਪਕੜਨ / ਮੱਛੀ ਪਾਲਣ ਉਦਯੋਗ ਅਤੇ ਇਸ ਦੇ ਸੰਚਾਲਨ ਅਤੇ ਇਸ ਨਾਲ ਜੁੜੇ ਵਰਕਰਾਂ ਨੂੰ ਛੂਟ ਦਿੱਤੀ ਹੈ।
- ਮੁਸ਼ਕਿਲਾਂ ਦੇ ਬਾਵਜੂਦ ਗਰਮੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਕਾਰਜ ਤਸੱਲੀਬਖ਼ਸ਼ ਤਰੀਕੇ ਨਾਲ ਪ੍ਰਗਤੀ ‘ਤੇ ਹੈ।
- ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਕਰਮਚਾਰੀਆਂ ਅਤੇ ਅਨਾਜ ਦੀ ਸਪਲਾਈ ਲਈ ਕੰਮ ਕਰਦੇ ਮਜ਼ਦੂਰਾਂ ਲਈ ਅਨੁਗ੍ਰਹਿ ਰਾਸ਼ੀ (ਐਕਸ-ਗ੍ਰੇਸ਼ੀਆ) ਮਾਲੀ ਮੁਆਵਜ਼ਾ ਪ੍ਰਵਾਨ।
|
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ (ਅੱਪਡੇਟ)
ਭਾਰਤ ਵਿੱਚ ਕੋਵਿਡ-19 ਕੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਕੱਲ ਤੋਂ ਵੱਧ ਕੇ 1035 ਹੋ ਗਈ ਹੈ ਅਤੇ ਐਕਟਿਵ ਮਾਮਲਿਆਂ ਵਿੱਚ 855 ਦਾ ਵਾਧਾ ਦਰਜ ਕੀਤਾ ਗਿਆ ਹੈ। ਹੁਣ ਤੱਕ ਕੁੱਲ 239 ਵਿਅਕਤੀਆਂ ਦੀ ਮੌਤ ਹੋਈ ਹੈ। ਇਲਾਜ ਤੋਂ ਬਾਅਦ 642 ਵਿਅਕਤੀ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਹੁਣ ਤੱਕ ਕੁੱਲ 7447 ਪੁਸ਼ਟੀ ਕੀਤੇ ਮਾਮਲੇ ਦਰਜ ਹੋਏ ਹਨ। ਭਾਰਤ ਸਰਕਾਰ ਦੇ ਇੱਕ ਗ੍ਰੇਡਡ ਰਿਸਪਾਂਸ ਪਹੁੰਚ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਨਿਰੰਤਰ ਯਤਨਾਂ ਦੇ ਜ਼ਰੀਏ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਦੇਸ਼ਭਰ ਦੇ ਹਰੇਕ ਰਾਜ ਨੂੰ ਜ਼ਰੂਰੀ ਵਸਤਾਂ ਜਿਨ੍ਹਾਂ ਵਿੱਚ ਪੀਪੀਈ, ਐੱਨ95 ਮਾਸਕ, ਟੈਸਟਿੰਗ ਕਿੱਟਾਂ, ਦਵਾਈਆਂ ਅਤੇ ਵੈਂਟੀਲੇਟਰ ਸ਼ਾਮਲ ਹਨ, ਦੀ ਸਪਲਾਈ ਵਿੱਚ ਕੋਈ ਕਮੀ ਨਾ ਹੋਵੇ।
For details: https://pib.gov.in/PressReleseDetail.aspx?PRID=1613367
ਪ੍ਰਧਾਨ ਮੰਤਰੀ ਨੇ ਕੋਵਿਡ-19 ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ ਤਿਆਰ ਕਰਨ ਵਾਸਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ-19 ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ ਤਿਆਰ ਕਰਨ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਦੇ ਸੰਯੁਕਤ ਪ੍ਰਯਤਨਾਂ ਨਾਲ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਨਿਸ਼ਚਿਤ ਰੂਪ ਨਾਲ ਮਦਦ ਮਿਲੀ ਹੈ, ਲੇਕਿਨ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ, ਇਸ ਲਈ ਨਿਰੰਤਰ ਸਤਰਕਤਾ ਸਭ ਤੋਂ ਉੱਪਰ ਹੈ। ਲੌਕਡਾਊਨ ਖ਼ਤਮ ਕਰਨ ਦੀ ਯੋਜਨਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੋ ਸਪਤਾਹ ਹੋਰ ਵਧਾਉਣ ’ਤੇ ਰਾਜਾਂ ਦਰਮਿਆਨ ਆਮ ਸਹਿਮਤੀ ਬਣਦੀ ਦਿਖ ਰਹੀ ਹੈ।
For details: https://pib.gov.in/PressReleseDetail.aspx?PRID=1613317
ਗ੍ਰਹਿ ਮੰਤਰਾਲੇ ਨੇ ਕੋਵਿਡ-19 ਨਾਲ ਮੁਕਾਬਲੇ ਲਈ ਲਾਗੂ ਲੌਕਡਾਊਨ ਦੀਆਂ ਪਾਬੰਦੀਆਂ ਤੋਂ ਸਮੁੰਦਰ ਵਿੱਚ ਮੱਛੀ ਪਕੜਨ / ਮੱਛੀ ਪਾਲਣ ਉਦਯੋਗ ਅਤੇ ਇਸ ਦੇ ਸੰਚਾਲਨ ਅਤੇ ਇਸ ਨਾਲ ਜੁੜੇ ਵਰਕਰਾਂ ਨੂੰ ਛੋਟ ਦੇਣ ਲਈ 5ਵਾਂ ਜ਼ਮੀਮਾ (ADDENDUM) ਜਾਰੀ ਕੀਤਾ
ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਦੇ ਮੱਦੇਨਜ਼ਰ ਲਾਗੂ ਰਾਸ਼ਟਰਵਿਆਪੀ ਲੌਕਡਾਊਨ ਦੇ ਸਬੰਧ ਵਿੱਚ ਸਾਰੇ ਮੰਤਰਾਲਿਆਂ / ਵਿਭਾਗਾਂ ਨੂੰ ਸਮੇਕਿਤ ਦਿਸ਼ਾ-ਨਿਰਦੇਸ਼ਾਂ ਦਾ ਇੱਕ ਜ਼ਮੀਮਾ (Addendum) ਜਾਰੀ ਕੀਤਾ ਹੈ। ਪੰਜਵੇਂ ਜ਼ਮੀਮੇ ਵਿੱਚ ਭੋਜਨ ਅਤੇ ਰੱਖ-ਰਖਾਅ, ਕਟਾਈ, ਪ੍ਰੋਸੈੱਸਿੰਗ, ਪੈਕੇਜਿੰਗ, ਕੋਲਡ ਚੇਨ, ਵਿਕਰੀ ਅਤੇ ਮਾਰਕਿਟਿੰਗ ਸਹਿਤ ਮੱਛੀ ਪਕੜਨ (ਸਮੁੰਦਰੀ) / ਮੱਛੀ ਪਾਲਣ ਉਦਯੋਗ; ਹੈਚਰੀ, ਫੀਡ, ਪਲਾਂਟ, ਕਮਰਸ਼ੀਅਲ ਐਕੁਐਰੀਆ, ਮੱਛੀ / ਝੀਂਗਾ ਅਤੇ ਮੱਛੀ ਉਤਪਾਦਾਂ, ਮੱਛੀ ਬੀਜ / ਚਾਰਾ ਆਦਿ ਨਾਲ ਜੁੜੇ ਪਰਿਚਾਲਨ ਅਤੇ ਇਨ੍ਹਾਂ ਗਤੀਵਿਧੀਆਂ ਨਾਲ ਜੁੜੇ ਵਰਕਰਾਂ ਨੂੰ ਲੌਕਡਾਊਨ ਦੀਆਂ ਬੰਦਿਸ਼ਾਂ ਤੋਂ ਰਾਹਤ ਦਿੱਤੀ ਗਈ ਹੈ।
ਡਾ. ਹਰਸ਼ ਵਰਧਨ ਨੇ ਕੋਵਿਡ–19 ਲਈ ਚੁੱਕੇ ਕਦਮਾਂ ਬਾਰੇ ਸਬੰਧਿਤ ਰਾਜਾਂ ਨਾਲ ਇੱਕ ਵੀਡੀਓ ਕਾਨਫ਼ਰੰਸ ਦੀ ਪ੍ਰਧਾਨਗੀ ਕੀਤੀ
ਇਸ ਰੋਗ ਦੇ ਫੈਲਣ ਦੀ ਲੜੀ ਤੋੜਨ ਲਈ ਅਗਲੇ ਕੁਝ ਹਫ਼ਤੇ ਬਹੁਤ ਅਹਿਮ ਹੋਣ ਵੱਲ ਇਸ਼ਾਰਾ ਕਰਦਿਆਂ ਡਾ. ਹਰਸ਼ ਵਰਧਨ ਨੇ ਸਭ ਨੂੰ ਬੇਨਤੀ ਕੀਤੀ ਕਿ ਸਮਾਜਿਕ–ਦੂਰੀ ਨੂੰ ਯਕੀਨੀ ਬਣਾਇਆ ਜਾਵੇ ਤੇ ਨਿਜੀ ਸਫ਼ਾਈ ਰੱਖਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ, ਇਸ ਨਾਲ ਕੋਵਿਡ–19 ਵਿਰੁੱਧ ਇੱਕ ਦ੍ਰਿੜ੍ਹ ਤੇ ਸਮੂਹਿਕ ਜੰਗ ’ਚ ਮਦਦ ਮਿਲੇਗੀ ਉਨ੍ਹਾਂ ਨੇ ਰਾਜਾਂ ਨੂੰ ਕੋਵੀਡ -19 ਖ਼ਿਲਾਫ ਲੜਾਈ ਵਿਚ ਭਾਰਤ ਦੇ ਲੋਕਾਂ ਨੂੰ ਇਕਜੁੱਟ ਕਰਨ ਲਈ ਮੋਬਾਈਲ ਐਪ ਆਰੋਗਯ ਸੇਤੂ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ।
ਸਰਕਾਰ ਨੇ ਕੋਵਿਡ–19 ਨਾਲ ਮੌਤ ਹੋਣ ’ਤੇ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਦੇ ਇੱਕ ਲੱਖ ਤੋਂ ਵੱਧ ਕਰਮਚਾਰੀਆਂ ਲਈ ਅਨੁਗ੍ਰਹਿ ਰਾਸ਼ੀ (ਐਕਸ ਗ੍ਰੇਸ਼ੀਆ) ਪ੍ਰਵਾਨ ਕੀਤੀ
ਸਰਕਾਰ ਨੇ ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ – ਫ਼ੂਡ ਕਾਰਪੋਰੇਸ਼ਨ ਆਵ੍ ਇੰਡੀਆ) ਦੇ 1,08,714 ਕਰਮਚਾਰੀਆਂ ਤੇ ਅਧਿਕਾਰੀਆਂ ਦੇ ਨਾਲ–ਨਾਲ ਉਨ੍ਹਾਂ 80,000 ਮਜ਼ਦੂਰਾਂ ਦਾ ਜੀਵਨ ਬੀਮਾ ਮਨਜ਼ੂਰ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ, ਜਿਹੜੇ ਕੋਰੋਨਾ–ਵਾਇਰਸ ਦੀ ਵਿਸ਼ਵ–ਪੱਧਰੀ ਮਹਾਮਾਰੀ ਫੈਲੇ ਹੋਣ ਦੌਰਾਨ ਵੀ ਸਮੁੱਚੇ ਦੇਸ਼ ਵਿੱਚ ਅਨਾਜ ਦੀ 24x7 ਸਪਲਾਈ ਲਈ ਕੰਮ ਕਰ ਰਹੇ ਹਨ।
ਲੌਕਡਾਊਨ ਦੌਰਾਨ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਕੀਤੇ ਕਾਰਜ
ਲੌਕਡਾਊਨ ਦੇ ਅਰਸੇ ਦੌਰਾਨ ਖੇਤ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਦੀਆਂ ਗਤੀਵਿਧੀਆਂ ਦੀ ਸੁਵਿਧਾ ਲਈ ਭਾਰਤ ਸਰਕਾਰ ਦਾ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਕਈ ਉਪਾਅ ਕਰ ਰਿਹਾ ਹੈ।
ਮੁਸ਼ਕਿਲਾਂ ਦੇ ਬਾਵਜੂਦ ਗਰਮੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਕਾਰਜ ਨਿਰਵਿਘਨ ਪ੍ਰਗਤੀ ‘ਤੇ ਹੈ
ਕੋਰੋਨਵਾਇਰਸ ਮਹਾਮਾਰੀ ਦੇ ਫੈਲਣ ਅਤੇ 21 ਦਿਨਾਂ ਦੇ ਲੌਕਡਾਊਨ ਹੋਣ ਕਾਰਨ ਆਈਆਂ ਮੁਸ਼ਕਿਲਾਂ ਦੇ ਬਾਵਜੂਦ ਗਰਮੀ ਦੀਆਂ ਫਸਲਾਂ ਦੀ ਬਿਜਾਈ ਨਿਰਵਿਘਨ ਪ੍ਰਗਤੀ ‘ਤੇ ਹੈ। ਗਰਮੀਆਂ ਦੀਆਂ ਫਸਲਾਂ (ਚਾਵਲ, ਦਾਲ਼ਾਂ, ਮੋਟੇ ਅਨਾਜ ਅਤੇ ਤੇਲ ਦੇ ਬੀਜਾਂ ਸਮੇਤ) ਦੀ ਬਿਜਾਈ ਅਧੀਨ ਕੁੱਲ ਰਕਬੇ ਵਿੱਚ ਪਿਛਲੇ ਸਾਲ ਨਾਲੋਂ 11.64% ਦਾ ਵਾਧਾ ਦਰਜ ਕੀਤਾ ਗਿਆ ਹੈ।
For details, https://pib.gov.in/PressReleseDetail.aspx?PRID=1613208
ਵਣਜ ਵਿਭਾਗ ਨੇ ਕੋਰੋਨਾ ਮਹਾਮਾਰੀ ਨਾਲ ਜੁੜੀਆਂ ਨਿਰਯਾਤਕਾਂ ਦੀਆਂ ਕਠਿਨਾਈਆਂ ਨੂੰ ਦੂਰ ਕਰਨ ਲਈ ਕਈ ਛੂਟਾਂ/ ਕਈ ਨਿਰਧਾਰਿਤ ਅੰਤਿਮ ਮਿਤੀਆਂ ਲਈ ਵਾਧੂ ਸਮਾਂ ਦਿੱਤਾ ਹੈ।
ਨੋਵਲ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਉਤਪੰਨ ਪਰੇਸ਼ਾਨੀ ਵਿੱਚ ਕਾਰੋਬਾਰਾਂ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਰਾਹਤ ਦੇਣ ਲਈ ਵਣਜ ਅਤੇ ਉਦਯੋਗ ਮੰਤਰਾਲੇ ਦੇ ਵਣਜ ਵਿਭਾਗ ਨੇ ਆਪਣੀਆਂ ਯੋਜਨਾਵਾਂ ਅਤੇ ਗਤੀਵਿਧੀਆਂ ਤਹਿਤ ਜ਼ਰੂਰੀ ਅਨੁਪਾਲਣਾ ਸਬੰਧੀ ਕਈ ਛੂਟਾਂ ਦਿੱਤੀਆਂ ਹਨ ਅਤੇ ਸਮਾਂ ਸੀਮਾ ਵਿੱਚ ਵਿਸਤਾਰ ਕੀਤਾ ਹੈ।
For details, https://pib.gov.in/PressReleseDetail.aspx?PRID=1613365
ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਸੰਘਰਸ਼ ਵਿੱਚ ਲਗਭਗ 2,000 ਐੱਨਸੀਸੀ ਕੈਡਿਟਸ ਕਾਰਜਰਤ ਅਤੇ 50,000 ਹੋਰ ਸਵੈ ਇੱਛਾ ਨਾਲ ਸੇਵਾ ਕਾਰਜ ਲਈ ਤਿਆਰ
ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਦੇ ਵਲੰਟੀਅਰ ਕੈਡਿਟ 01 ਅਪ੍ਰੈਲ 2020 ਤੋਂ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ ਖ਼ਿਲਾਫ਼ ਲੜਨ ਲਈ "ਐਕਸਰਸਾਈਜ਼ ਐੱਨਸੀਸੀ ਯੋਗਦਾਨ" (‘Exercise NCC Yogdan’) ਅਪੀਲ ਤਹਿਤ ਸਿਵਲ, ਰੱਖਿਆ ਅਤੇ ਪੁਲਿਸ ਕਰਮਚਾਰੀਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੇ ਹਨ।
For details: https://pib.gov.in/PressReleseDetail.aspx?PRID=1613310
ਭਾਰਤੀ ਰੇਲਵੇ ਨੇ ਲੋੜਵੰਦ ਵਿਅਕਤੀਆਂ ਨੂੰ 1 ਮਿਲੀਅਨ (10 ਲੱਖ) ਤੋਂ ਵੱਧ ਗਰਮ ਪੱਕਿਆ ਹੋਇਆ ਭੋਜਨ ਮੁਫਤ ਵੰਡਿਆ
ਭਾਰਤੀ ਰੇਲਵੇ ਦੇ ਰੇਲਵੇ ਸੰਗਠਨਾਂ ਆਈਆਰਸੀਟੀਸੀ, ਆਰਪੀਐੱਫ, ਜ਼ੋਨਲ ਰੇਲਵੇ ਅਤੇ ਕਈ ਹੋਰ ਸੰਗਠਨਾਂ ਦੇ ਸਟਾਫ ਨੇ ਕੋਵਿਡ-19 ਦੇ ਕਾਰਨ ਲੌਕਡਾਊਨ ਹੋਣ ਤੋਂ ਬਾਅਦ ਲੋੜਵੰਦ ਲੋਕਾਂ ਨੂੰ ਨਿਰਸੁਆਰਥ ਅਤੇ ਸਵੈ-ਇੱਛਾ ਨਾਲ ਗਰਮ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾ ਕੇ ਸਮਾਜ ਸੇਵਾ ਦੀ ਰੇਲਵੇ ਦੀ ਪ੍ਰਤੀਬੱਧਤਾ ਨੂੰ ਜੀਵੰਤ ਰੱਖਣ ਲਈ ਅਣਥੱਕ ਮਿਹਨਤ ਕੀਤੀ ਹੈ।
For details, https://pib.gov.in/PressReleseDetail.aspx?PRID=1613272
ਆਯੁਸ਼ ਨੇ ਕੋਵਿਡ–19 ਸੰਕਟ ਦੌਰਾਨ ਖੁਦ ਦੀ ਦੇਖਭਾਲ਼ ਲਈ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਨੁਕਤਿਆਂ ’ਤੇ ਮੁੜ ਜ਼ੋਰ ਦਿੱਤਾ
ਆਯੁਸ਼ ਮੰਤਰਾਲੇ ਨੇ ਆਯੁਰਵੇਦ ਦੀਆਂ ਸਮੇਂ ਨਾਲ ਪਰਖੀਆਂ ਪਹੁੰਚਾਂ ਤੋਂ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਵੱਖੋ–ਵੱਖਰੇ ਕਦਮਾਂ ਬਾਰੇ ਇੱਕ ਅਡਵਾਈਜ਼ਰੀ ਜਾਰੀ ਕੀਤੀ ਸੀ। ਇਨ੍ਹਾਂ ਔਖੇ ਸਮਿਆਂ ਵੇਲੇ ਇਹ ਅਡਵਾਈਜ਼ਰੀ ਮੁੜ ਦੁਹਰਾਈ ਜਾਂਦੀ ਹੈ, ਤਾਂ ਜੋ ਜਿਸ ਦੀ ਮਦਦ ਨਾਲ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਚੁੱਕੇ ਜਾਣ ਵਾਲੇ ਜਤਨਾਂ ’ਚ ਮਦਦ ਮਿਲ ਸਕੇ।
ਰੇਲਵੇ ਕਰਮਚਾਰੀਆਂ ਨੇ ਲੌਕਡਾਊਨ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਹੈਲਪਲਾਈਨਾਂ (138-139), ਸੋਸ਼ਲ ਮੀਡੀਆ ਅਤੇ ਈਮੇਲ ’ਤੇ 2,05,000 ਪ੍ਰਸ਼ਨਾਂ ਦਾ ਜਵਾਬ ਦਿੱਤਾ
ਭਾਰਤੀ ਰੇਲਵੇ ਨੇ ਰੇਲਵੇ ਯਾਤਰੀਆਂ, ਦੂਜੇ ਨਾਗਰਿਕਾਂ ਅਤੇ ਮਾਲ ਸੰਚਾਲਨ ਦੇ ਮੁੱਦਿਆਂ ਨੂੰ ਸੁਲਝਾਉਣ ਵਿੱਚ ਮਦਦ ਕਰਨ ਦੇ ਨਾਲ ਹੀ ਲੌਕਡਾਊਨ ਦੇ ਐਲਾਨ ਤੋਂ ਬਾਅਦ ਆਪਣੀਆਂ ਹੈਲਪਲਾਈਨ ਸੁਵਿਧਾਵਾਂ ਨੂੰ ਵਧਾ ਦਿੱਤਾ ਹੈ।
For details, https://pib.gov.in/PressReleseDetail.aspx?PRID=1613269
ਈਪੀਐੱਫਓ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਅਨੁਸਾਰ ਗਾਹਕਾਂ ਦੇ ਖਾਤਿਆਂ ਵਿੱਚ ਈਪੀਐੱਫ ਤੇ ਈਪੀਐੱਸ ਜਮ੍ਹਾਂ ਕਰਵਾਉਣ ਸਬੰਧੀ ਔਨਲਾਈਨ ਮੈਕਾਨਿਜ਼ਮ ਸ਼ੁਰੂ ਕੀਤਾ
ਕੇਂਦਰ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੀ ਇੱਕ ਕਨੂੰਨੀ ਸੰਸਥਾ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਕੇਂਦਰ ਸਰਕਾਰ ਦੁਆਰਾ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਗ਼ਰੀਬਾਂ ਦੀ ਸਹਾਇਤਾ ਵਾਸਤੇ 26.3.2020 ਨੂੰ ਐਲਾਨੇ ਗਏ ਪੈਕੇਜ ਅਨੁਸਾਰ ਆਪਣੇ ਗਾਹਕਾਂ ਦੇ ਈਪੀਐੱਫ ਤੇ ਈਪੀਐੱਸ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਨ ਦਾ ਇੱਕ ਇਲੈਕਟ੍ਰੌਨਿਕ ਮੈਕਾਨਿਜ਼ਮ ਸ਼ੁਰੂ ਕੀਤਾ ਹੈ।
For details, https://pib.gov.in/PressReleseDetail.aspx?PRID=1613259
ਰੇਲਵੇ ਵੱਲੋਂ ਫਲਾਂ, ਸਬਜ਼ੀਆਂ, ਦੁੱਧ ਤੇ ਡੇਅਰੀ ਉਤਪਾਦਾਂ ਜਿਹੀਆਂ ਛੇਤੀ ਨਸ਼ਟ ਹੋਣ ਯੋਗ ਵਸਤਾਂ ਤੇ ਬੀਜਾਂ ਦੀ ਸਪਲਾਈ ਲਈ ਲੌਕਡਾਊਨ ਦੇ ਸ਼ੁਰੂ ਤੋਂ ਪਾਰਸਲ ਸਪੈਸ਼ਲ ਟ੍ਰੇਨਾਂ ਲਈ ਕੀਤੀ 67 ਰੂਟਾਂ (134 ਟ੍ਰੇਨਾਂ) ਦੀ ਸ਼ਨਾਖ਼ਤ
ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਾਗ਼ਬਾਨੀ ਦੇ ਮਿਸ਼ਨ ਡਾਇਰੈਕਟਰਾਂ ਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਬੰਧਿਤ ਸਕੱਤਰਾਂ ਨੂੰ ਇਨ੍ਹਾਂ ਖਾਸ ਟ੍ਰੇਨਾਂ ਦਾ ਲਾਭ ਲੈਣ ਲਈ ਆਪਣੇ ਹੋਰ ਸਾਰੇ ਸੰਸਾਧਨਾਂ ਨੂੰ ਲਾਮਬੰਦ ਕਰਨ ਦਾ ਸੱਦਾ
For details, https://pib.gov.in/PressReleseDetail.aspx?PRID=1613344
ਟ੍ਰਾਈਫੈੱਡ ਨੇ ਕੋਰੋਨਾ ਵਾਇਰਸ ਤੋਂ ਮੁੱਢਲੀ ਸੁਰੱਖਿਆ ਲਈ ਟ੍ਰਾਈਫੈੱਡ ਦੇ ਕਾਰੀਗਰਾਂ/ਸਵੈ ਸਹਾਇਤਾ ਗਰੁੱਪਾਂ, ਵਨ ਧਨ ਲਾਭਾਰਥੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ ਤਿਆਰ ਕੀਤੇ ਮਾਸਕਾਂ ਦੀ ਸਪਲਾਈ ਦੀ ਪੇਸ਼ਕਸ਼ ਕੀਤੀ
ਇਨ੍ਹਾਂ ਸਪਲਾਇਰਾਂ ਦੁਆਰਾ ਬਣਾਏ ਗਏ ਮਾਸਕਾਂ ਦੀ ਸਪਲਾਈ ਉਨ੍ਹਾਂ ਦੀ ਸੁਰੱਖਿਆ ਸਮੇਤ ਉਨ੍ਹਾਂ ਵਾਸਤੇ ਰੋਜ਼ੀ-ਰੋਟੀ ਦੀ ਸਿਰਜਣਾ ਦਾ ਮਾਡਲ ਸਥਾਪਿਤ ਕਰਨ ਵਿੱਚ ਮਦਦ ਕਰੇਗੀ।
For details, https://pib.gov.in/PressReleseDetail.aspx?PRID=1613267
ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਵੱਲੋਂ ਪ੍ਰੈੱਸ ਬਿਆਨ
ਹੋਮਿਓਪੈਥੀ ਪ੍ਰੈਕਟੀਸ਼ਨਰਾਂ ਲਈ ਟੈਲੀਕਮਿਊਨੀਕੇਸ਼ਨ ਦਿਸ਼ਾ-ਨਿਰਦੇਸ਼ ਪ੍ਰਵਾਨ
ਆਯੁਸ਼ ਮੰਤਰੀ ਸ਼੍ਰੀਪਦ ਨਾਇਕ ਨੇ ਵਿਸ਼ਵ ਹੋਮਿਓਪੈਥੀ ਦਿਵਸ ’ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਉਦਘਾਟਨ ਕੀਤਾਜ਼ਿਆਦਾਤਰ ਬੁਲਾਰਿਆਂ ਨੇ ਹੋਮਿਓਪੈਥੀ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ ਜਿਨ੍ਹਾਂ ਨਾਲ ਕੋਵਿਡ-19 ਨਾਲ ਟਾਕਰਾ ਕੀਤਾ ਜਾ ਸਕਦਾ ਹੈ ਅਤੇ ਕੋਵਿਡ ਰੋਗੀਆਂ ਲਈ ਮਿਆਰੀ ਦੇਖਭਾਲ਼ ਦੇ ਨਾਲ-ਨਾਲ ਸਹਾਇਕ ਹੋਮਿਓਪੈਥੀ ਦੇ ਉਪਯੋਗ ਬਾਰੇ ਵੀ ਤੱਥ ਪੇਸ਼ ਕੀਤੇ ਗਏ।
‘ਸਟਰੈਂਡਡ ਇਨ ਇੰਡੀਆ’ ਪੋਰਟਲ ਜ਼ਰੀਏ 9 ਅਪ੍ਰੈਲ ਤੱਕ 1194 ਯਾਤਰੀਆਂ ਦੀ ਸਹਾਇਤਾ ਕੀਤੀ ਗਈ
ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ 'ਸਟਰੈਂਡਡ ਇਨ ਇੰਡੀਆ' ਪੋਰਟਲ ਜ਼ਰੀਏ ਸੈਲਾਨੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਤੇ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਕੱਲ੍ਹ ਤੱਕ ਜਿਨ੍ਹਾਂ ਸੈਲਾਨੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਗਈ ਹੈ, ਉਨ੍ਹਾਂ ਦੀ ਗਿਣਤੀ 1194 ਹੈ। ਇਸ ਤੋਂ ਇਲਾਵਾ ਟੂਰਿਜ਼ਮ ਮੰਤਰਾਲੇ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 1363 ‘ਤੇ 22 ਮਾਰਚ ਤੋਂ 9 ਅਪ੍ਰੈਲ ਤੱਕ 779 ਕਾਲਾਂ ਆਈਆਂ ਹਨ।
ਆਰਡੀਨੈਂਸ ਫੈਕਟਰੀ ਬੋਰਡ (ਓਐੱਫਬੀ) ਨੇ ਸਕ੍ਰੀਨਿੰਗ, ਆਈਸੋਲੇਸ਼ਨ ਅਤੇ ਕੁਆਰੰਟੀਨ ਲਈ ਦੋ-ਬੈੱਡਾਂ ਵਾਲੇ ਟੈਂਟ ਤਿਆਰ ਕੀਤੇ ਅਰੁਣਾਚਲ ਪ੍ਰਦੇਸ਼ ਨੂੰ 50 ਟੈਂਟ ਦਿੱਤੇ।
ਆਰਡੀਨੈਂਸ ਫੈਕਟਰੀ ਬੋਰਡ (ਓਐੱਫਬੀ) ਕੋਰੋਨਾਵਾਇਰਸ (ਕੋਵਿਡ-19) ਦੇ ਟਾਕਰੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਹ ਦੋ-ਬੈੱਡਾਂ ਵਾਲੇ ਟੈਂਟ, ਹੈਂਡ ਸੈਨੀਟਾਈਸਰ ਅਤੇ ਫੈਸਮਾਸਕ, ਫੂਮੀਗੇਸ਼ਨ ਚੈਂਬਰ ਅਤੇ ਹੈਂਡ ਵਾਸ਼ਿੰਗ ਸਿਸਟਮ ਲੈ ਕੇ ਆਏ ਹਨ।
ਕੋਵਿਡ- 19 ਦੇ ਵਿਰੁੱਧ ਲੜਾਈ ਵਿੱਚ ਕਵਰਆਲ ਤਿਆਰ ਕਰਨ ਲਈ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਯੂਨਿਟਾਂ ਨੇ ਫੈਬਰਿਕ ਦੇ ਟੈਸਟ ਲਈ ਐੱਨਏਬੀਐੱਲ ਤੋਂ ਪ੍ਰਵਾਨਗੀ ਲਈ
ਇੱਕ ਮਹੱਤਵਪੂਰਨ ਘਟਨਾ-ਚੱਕਰ ਵਿੱਚ, ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਦੇ ਦੋ ਯੂਨਿਟ ਅਰਥਾਤ ਉੱਤਰ ਪ੍ਰਦੇਸ਼ ਵਿੱਚ ਸਮਾਲ ਆਰਮਜ਼ ਫੈਕਟਰੀ (ਐੱਸਏਐੱਫ਼) ਕਾਨਪੁਰ ਅਤੇ ਤਮਿਲਨਾਡੂ ਵਿੱਚ ਹੈਵੀ ਵਹੀਕਲ ਫੈਕਟਰੀ (ਐੱਚਵੀਐੱਫ਼) ਆਵੜੀ ਨੂੰ ਨੈਸ਼ਨਲ ਐਕਰੀਡੇਸ਼ਨ ਬੋਰਡ ਫ਼ਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟ੍ਰੀਜ਼ (ਐੱਨਏਬੀਐੱਲ) ਦੁਆਰਾ ਅੱਜ ‘ਟੈਸਟ ਫ਼ਾਰ ਬਲੱਡ ਪੈਨੇਟ੍ਰੇਸ਼ਨ ਰਜਿਸਟੈੱਸ’ ਕਰਨ ਦੀ ਮਾਨਤਾ ਦਿੱਤੀ ਗਈ ਹੈ। ਕਿਉਂਕਿ ਉਨ੍ਹਾਂ ਦੁਆਰਾ ਨਿਰਮਿਤ ਟੈਸਟ ਉਪਕਰਣ ਏਐੱਸਟੀਐੱਮਐੱਫ 1670:2003 ਅਤੇ ਆਈਐੱਸਓ 16603:2004 ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ।
For details, https://pib.gov.in/PressReleseDetail.aspx?PRID=1613329
ਆਈਆਈਟੀ (ਬੀਐੱਚਯੂ) ਦੇ ਇਨੋਵੇਸ਼ਨ ਸੈਂਟਰ ਨੇ ਪੂਰੇ ਸਰੀਰ ਦੀ ਸੈਨੀਟਾਈਜ਼ੇਸ਼ਨ ਲਈ ਉਪਕਰਣ ਬਣਾਇਆ
ਇਹ ਉਪਕਰਣ ਸੈਂਸਰ ਉੱਤੇ ਅਧਾਰਿਤ ਹੈ ਜਿਹੜਾ ਕਿਸੇ ਵੀ ਕੈਂਪਸ ਦੇ ਬਾਹਰ ਸਥਾਪਿਤ ਕੀਤਾ ਜਾ ਸਕਦਾ ਹੈ। ਸੈਂਸਰ ਅਧਾਰਿਤ ਇਹ ਸਥਾਪਿਤ ਮਸ਼ੀਨ ਆਪਣੇ–ਆਪ ਹੀ ਪਤਾ ਲਾ ਲਵੇਗੀ ਕਿ ਕੋਈ ਵਿਅਕਤੀ ਇਸ ਦੇ ਸਾਹਮਣਿਓਂ ਲੰਘੇਗਾ ਤੇ ਇਹ 15 ਸੈਕੰਡਾਂ ਲਈ 10–15 ਮਿਲੀ ਲਿਟਰ ਸੈਨੀਟਾਈਜ਼ਰ ਦਾ ਛਿੜਕਾਅ ਕਰੇਗੀ ਤੇ ਇਹ ਵਿਅਕਤੀ ਦੇ ਸਮੁੱਚੇ ਸਰੀਰ, ਕੱਪੜਿਆਂ, ਜੁੱਤੀਆਂ ਆਦਿ ਨੂੰ ਸੈਨੀਟਾਈਜ਼ ਕਰ ਦੇਵੇਗੀ।
ਕੋਵਿਡ–19 ਲੌਕਡਾਊਨ ਦੌਰਾਨ, ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ ਵੱਲੋਂ ਉੱਘੇ ਪ੍ਰਚਾਰਕ ਸ੍ਰੀ ਸ੍ਰੀ ਰਵੀ ਸ਼ੰਕਰ ਨਾਲ ਕੋਵਿਡ–19 ਬਾਰੇ ਗੱਲਬਾਤ ਦਾ ਸੈਸ਼ਨ
For details: https://pib.gov.in/PressReleseDetail.aspx?PRID=1613287
INPUTS FROM PIB FIELD OFFICES
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਇਸ ਬਿਮਾਰੀ ਦੇ ਪਾਜ਼ਿਟਿਵ ਮਾਮਲਿਆਂ ਦੀ ਸੰਖਿਆ 435 ਹੋ ਗਈ ਹੈ। ਇਸ ਦੌਰਾਨ, ਰਾਜ ਸਰਕਾਰ ਨੇ ਵਿਧਾਇਕਾਂ ਨੂੰ ਕੋਵਿਡ ਖ਼ਿਲਾਫ਼ ਲੜਨ ਲਈ ਸਥਾਨਕ ਖੇਤਰ ਵਿਕਾਸ ਫੰਡ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਹੈ।
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਬਾਅਦ ਕੁੱਲ ਪਾਜ਼ਿਟਿਵ ਕੇਸਾਂ ਦੀ ਸੰਖਿਆ 18 ਹੋ ਗਈ ਹੈ। ਇਨ੍ਹਾਂ ਵਿੱਚੋਂ 9 ਦਾ ਇਲਾਜ ਹੋ ਚੁੱਕਿਆ ਹੈ।
ਰਾਜਸਥਾਨ: ਰਾਜਸਥਾਨ ਨੇ ਭੋਜਨ ਅਤੇ ਰਾਸ਼ਨ ਦੀ ਸਵੈ ਇੱਛਾ ਨਾਲ ਵੰਡ ਦੌਰਾਨ ਫੋਟੋਗ੍ਰਾਫੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹਾ ਪਰੇਸ਼ਾਨ ਲੋਕਾਂ ਦੀ ਗਰਿਮਾ (ਮਾਣ) ਨੂੰ ਬਣਾਈ ਰੱਖਣ ਅਤੇ ਇਸ ਦੇ ਪ੍ਰਚਾਰ ਨੂੰ ਰੋਕਣ ਲਈ ਕੀਤਾ ਗਿਆ ਹੈ।
ਮਹਾਰਾਸ਼ਟਰ: ਓਡੀਸ਼ਾ ਅਤੇ ਪੰਜਾਬ ਤੋਂ ਬਾਅਦ, ਮਹਾਰਾਸ਼ਟਰ ਵਿੱਚ ਵੀ 30 ਅਪ੍ਰੈਲ ਤੱਕ ਰਾਜ ਵਿੱਚ ਲੌਕਡਾਊਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੇ। ਮੁੱਖ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਘੱਟ ਪ੍ਰਭਾਵਿਤ ਇਲਾਕਿਆਂ ਵਿੱਚ ਕੁਝ ਢਿੱਲ ਦਿੱਤੀ ਜਾਵੇਗੀ ਜਦਕਿ ਮੁੰਬਈ ਅਤੇ ਪੁਣੇ ਜਿਹੇ ਸੰਵੇਦਨਸ਼ੀਲ ਸ਼ਹਿਰਾਂ ਵਿੱਚ ਵਧੇਰੇ ਸਖਤ ਕਦਮ ਚੁੱਕੇ ਜਾਣਗੇ। ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ ਆਵ੍ ਬੰਬੇ (ਆਈਆਈਟੀ-ਬੀ) ਦੀ ਇੱਕ ਟੀਮ ਨੇ ਇੱਕ “ਡਿਜੀਟਲ ਸਟੈਥੋਸਕੋਪ” ਵਿਕਸਿਤ ਕੀਤਾ ਹੈ ਜੋ ਦੂਰੋਂ ਹੀ ਦਿਲ ਦੀ ਧੜਕਣਾ ਨੂੰ ਸੁਣ ਸਕਦਾ ਹੈ ਅਤੇ ਰਿਕਾਰਡ ਕਰ ਸਕਦਾ ਹੈ, ਇਸ ਨਾਲ ਸਿਹਤ ਕਰਮੀਆਂ ਲਈ ਕੋਵਿਡ-19 ਸੰਕ੍ਰਮਣ ਤੋਂ ਪੀੜਤ ਲੋਕਾਂ ਦੇ ਸੰਪਰਕ ਵਿੱਚ ਆਉਣ ਦਾ ਜੋਖਮ ਘੱਟ ਹੋ ਜਾਵੇਗਾ।
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ ਪਾਸੀਘਾਟ ਵਿੱਚ, ਪੂਰਬ ਸਿਆਂਗ ਸਥਿਤ ਟੈਕਸਟਾਈਲ ਅਤੇ ਲਿਬਾਸ ਉਦਯੋਗ ਦਾ ਏਲਮ ਹੁਣ ਪੀਪੀਈ ਅਤੇ ਮਾਸਕ ਤਿਆਰ ਕਰ ਰਿਹਾ ਹੈ।
ਅਸਾਮ: ਅਸਾਮ ਦੇ ਸਿਹਤ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਹੋਰ ਰਾਜਾਂ ਜਾਂ ਦੇਸ਼ਾਂ ਤੋਂ ਅਸਾਮ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।
ਮਣੀਪੁਰ: ਮਣੀਪੁਰ ਦੇ ਸਿੱਖਿਆ ਮੰਤਰੀ ਨੇ ਪ੍ਰਾਈਵੇਟ ਸਕੂਲਾਂ ਨੂੰ ਲੌਕਡਾਊਨ ਦੌਰਾਨ ਫੀਸਾਂ ਨਾ ਲੈਣ ਦੀ ਤਾਕੀਦ ਕੀਤੀ ਹੈ। ਉੱਚ ਸਿੱਖਿਆ ਲਈ ਔਨਲਾਈਨ ਕਲਾਸਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਮਿਜ਼ੋਰਮ: ਮਿਜ਼ੋਰਮ ਸਕੂਲ ਸਿੱਖਿਆ ਵਿਭਾਗ ਨੇ ਬੱਚਿਆਂ ਲਈ ਟੈਲੀਵਿਜ਼ਨ ਜ਼ਰੀਏ ਹੋਮ ਸਕੂਲਿਂਗ ਚਲਾਉਣ ਦੀ ਇੱਕ ਨਵੀਂ ਵਿਵਸਥਾ ਕੀਤੀ ਹੈ।
ਮੇਘਾਲਿਆ: ਮੇਘਾਲਿਆ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਲੌਕਡਾਊਨ ਨੂੰ ਪੂਰੀ ਤਰ੍ਹਾਂ ਹਟਾਇਆ ਨਹੀਂ ਜਾ ਸਕਦਾ, ਲੇਕਿਨ ਇਸ ਵਿਚ ਢਿੱਲ ਦਿੱਤੀ ਜਾਵੇਗੀ; ਰਾਜ ਦੇ ਬਾਹਰੋਂ ਕਿਸੇ ਨੂੰ ਆਉਣ ਦੀ ਆਗਿਆ ਨਹੀਂ ਹੋਵੇਗੀ।
ਨਾਗਾਲੈਂਡ: ਨਾਗਾਲੈਂਡ ਵਿੱਚ, ਦੀਮਾਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਫਸੇ ਹੋਏ ਵਿਦਿਆਰਥੀਆਂ ਨੂੰ ਹੈਲਪਲਾਈਨ ਨੰਬਰਾਂ 'ਤੇ ਆਪਣੇ ਵੇਰਵੇ ਅਤੇ ਸਮੱਸਿਆਵਾਂ ਦੱਸਣ ਲਈ ਕਿਹਾ ਹੈ।
ਸਿੱਕਮ: ਲੌਕਡਾਊਨ ਦੇ ਦੌਰਾਨ, ਸਿੱਕਮ ਦੇ ਸਵੈਇੱਛੁਕ ਬਲੱਡ ਡੋਨਰ ਐਸੋਸੀਏਸ਼ਨਾਂ (ਵੀਬੀਡੀਏਐੱਸ) ਨੇ ਸਿੱਕਮ ਦੇ ਸਾਰੇ ਬਲੱਡ ਬੈਂਕਾਂ ਵਿੱਚ ਖੂਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ 12 ਮਿੰਨੀ ਖੂਨਦਾਨ ਕੈਂਪ ਲਗਾਏ।
ਤ੍ਰਿਪੁਰਾ: ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਅਤੇ ਹੋਰ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਣ ਬਾਰੇ ਟਵੀਟ ਕੀਤਾ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਤ੍ਰਿਪੁਰਾ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ।
ਕੇਰਲ: ਇੱਕ ਪਟੀਸ਼ਨ ਦੇ ਅਧਾਰ 'ਤੇ ਕੇਰਲ ਹਾਈ ਕੋਰਟ ਨੇ ਅੱਜ ਕੇਂਦਰ ਸਰਕਾਰ ਤੋਂ ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀਆਂ ਸੰਭਾਵਨਾਵਾਂ ਬਾਰੇ ਰਿਪੋਰਟ ਮੰਗੀ ਹੈ। ਕੰਨੂਰ ਵਿੱਚ ਸਰਕਾਰੀ ਐੱਮਸੀ, ਪਰਿਯਾਰਮ (Pariyaram) ਵਿੱਚ ਇੱਕ 71 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਪੁਦੂਚੇਰੀ ਦੇ ਮਹੇ ਦਾ ਵਸਨੀਕ ਸੀ। ਬਿਮਾਰੀ ਦੇ ਸਰੋਤ ਦਾ ਪਤਾ ਨਹੀਂ ਲੱਗ ਸਕਿਆ ਹੈ। ਕਾਸਰਗੌੜ ਦੇ ਪੰਜ ਸੰਵੇਦਨਸ਼ੀਲ ਖੇਤਰਾਂ ਨੂੰ ਟ੍ਰਿਪਲ ਲੌਕਡਾਊਨ ਵਿੱਚ ਰੱਖਿਆ ਗਿਆ ਹੈ। ਕੱਲ੍ਹ ਤੱਕ 238 ਐਕਟਿਵ ਮਾਮਲੇ ਸਨ।
ਤਮਿਲ ਨਾਡੂ: ਰਾਜ ਵਿੱਚ ਲੌਕਡਾਊਨ ਨੂੰ ਹੋਰ 2 ਹਫ਼ਤਿਆਂ ਲਈ ਵਧਾਇਆ ਜਾ ਸਕਦਾ ਹੈ। 8 ਕੰਪਨੀਆਂ ਨੇ ਤਮਿਲ ਨਾਡੂ ਨੂੰ ਪੀਪੀਈ ਕਿੱਟਾਂ ਬਣਾਉਣ ਅਤੇ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ; ਕੱਲ੍ਹ 77 ਨਵੇਂ ਕੇਸ ਸਾਹਮਣੇ ਆਏ; ਕੁੱਲ ਕੇਸ 911; 20 ਦੀ ਮੌਤ; ਐਕਟਿਵ ਕੇਸ 858; 44 ਦਾ ਇਲਾਜ ਹੋਇਆ; ਟੈਸਟ ਕੀਤੇ ਨਮੂਨਿਆਂ ਦੀ ਗਿਣਤੀ 8410; ਨਤੀਜੇ ਲੰਬਿਤ 661.
ਕਰਨਾਟਕ: ਅੱਜ ਦੁਪਹਿਰ ਤੱਕ 7 ਨਵੇਂ ਮਾਮਲੇ ਸਾਹਮਣੇ ਆਏ; ਮੈਸੂਰ 5, ਬੰਗਲੌਰ 1 ਅਤੇ ਬਿਦਰ 1. ਕੁੱਲ ਪੁਸ਼ਟੀ ਕੀਤੇ ਕੇਸ 214; ਮੌਤਾਂ 6; 34 ਦਾ ਇਲਾਜ ਹੋਇਆ। ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸ ਤੋਂ ਬਾਅਦ, ਮੁੱਖ ਮੰਤਰੀ ਨੇ 30 ਅਪ੍ਰੈਲ ਤੱਕ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ।
ਆਂਧਰ ਪ੍ਰਦੇਸ਼: ਰਾਜ ਸਰਕਾਰ ਨੇ ਮੌਜੂਦਾ ਨੂੰ ਹਟਾ ਕੇ ਇੱਕ ਆਰਡੀਨੈਂਸ ਰਾਹੀਂ ਨਵਾਂ ਐੱਸਈਸੀ ਨਿਯੁਕਤ ਕੀਤਾ। ਟੀਡੀਪੀ ਪ੍ਰਮੁੱਖ ਨੇ ਇਸ ਫੈਸਲੇ ‘ਤੇ ਇਤਰਾਜ਼ ਕੀਤਾ। ਅੱਜ ਦੁਪਹਿਰ ਤੱਕ 21 ਨਵੇਂ ਕੇਸ ਦਰਜ ਕੀਤੇ ਗਏ, ਜਿਸ ਦੇ ਬਾਅਦ ਕੁੱਲ ਕੇਸ 402 ਹੋ ਗਏ ਹਨ। ਕੁਰਨੂਲ (82), ਗੁੰਟੂਰ (72), ਨੇਲੋਰ (48) ਅਜਿਹੇ ਪ੍ਰਮੁੱਖ ਜ਼ਿਲ੍ਹੇ ਹਨ ਜਿੱਥੇ ਕੋਰੋਨਾ ਦੇ ਪਾਜ਼ਿਟਿਵ ਮਾਮਲੇ ਪਾਏ ਗਏ ਹਨ। ਪਿਛਲੇ 24 ਘੰਟਿਆਂ ਵਿੱਚ, 909 ਨਮੂਨਿਆਂ ਦੀ ਜਾਂਚ ਕੀਤੀ ਗਈ; 37 ਪਾਜ਼ਿਟਿਵ ਪਾਏ ਗਏ। ਐਕਟਿਵ ਕੇਸ 385; ਇਲਾਜ ਹੋਇਆ 11; ਮੌਤਾਂ 6;
ਤੇਲੰਗਾਨਾ: ਦੁਪਹਿਰ ਤੱਕ 6 ਹੋਰ ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ; ਜਿਸ ਦੇ ਬਾਅਦ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ 493 ਹੋ ਗਈ ਹੈ। ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਪੰਜ ਸਰਕਾਰੀ ਹਸਪਤਾਲਾਂ ਨੂੰ ਅਧਿਸੂਚਿਤ ਕੀਤਾ ਗਿਆ ਹੈ। ਤੇਲੰਗਾਨਾ ਵਿੱਚ ਪਹਿਲਾ ਰੇਲਵੇ ਕੋਰੋਨਾ ਹਸਪਤਾਲ ਜਲਦੀ ਕੰਮ ਕਰਨਾ ਸ਼ੁਰੂ ਕਰੇਗਾ। ਰਾਜ ਵਿੱਚ ਲੋਕ ਲੌਕਡਾਊਨ ਦੌਰਾਨ ਡਾਕਟਰਾਂ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਸ਼ੁਰੂ ਕੀਤੀ ਗਈ ਟੈਲੀਮੈਡੀਸਿਨ ਸੁਵਿਧਾ ਦੀ ਵਰਤੋਂ ਕਰ ਰਹੇ ਹਨ।
Fact Check on #Covid19
ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19
*******
ਵਾਈਕੇਬੀ
(Release ID: 1613510)
Visitor Counter : 306
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam