ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐੱਫਓ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਅਨੁਸਾਰ ਗਾਹਕਾਂ ਦੇ ਖਾਤਿਆਂ ਵਿੱਚ ਈਪੀਐੱਫ ਤੇ ਈਪੀਐੱਸ ਜਮ੍ਹਾਂ ਕਰਵਾਉਣ ਸਬੰਧੀ ਔਨਲਾਈਨ ਮੈਕਾਨਿਜ਼ਮ ਸ਼ੁਰੂ ਕੀਤਾ

ਲਗਭਗ 79 ਲੱਖ ਗਾਹਕਾਂ ਤੇ ਲਗਭਗ 3.8 ਲੱਖ ਸੰਸਥਾਵਾਂ ਨੂੰ ਲਾਭ ਹੋਵੇਗਾ
ਤਿੰਨ ਮਹੀਨਿਆਂ ਲਈ ਸਬਸਿਡੀ 4800 ਕਰੋੜ ਰੁਪਏ ਵਧਣ ਦਾ ਅਨੁਮਾਨ

Posted On: 11 APR 2020 2:31PM by PIB Chandigarh

ਕੇਂਦਰ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੀ ਇੱਕ ਕਨੂੰਨੀ ਸੰਸਥਾ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਕੇਂਦਰ ਸਰਕਾਰ ਦੁਆਰਾ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਗ਼ਰੀਬਾਂ ਦੀ ਸਹਾਇਤਾ ਵਾਸਤੇ 26.3.2020 ਨੂੰ ਐਲਾਨੇ ਗਏ ਪੈਕੇਜ ਅਨੁਸਾਰ ਆਪਣੇ ਗਾਹਕਾਂ ਦੇ ਈਪੀਐੱਫ ਤੇ ਈਪੀਐੱਸ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਨ ਦਾ ਇੱਕ ਇਲੈਕਟ੍ਰੌਨਿਕ ਮੈਕਾਨਿਜ਼ਮ ਸ਼ੁਰੂ ਕੀਤਾ ਹੈ।

ਇਸ ਅਨੁਸਾਰ, ਸਰਕਾਰ ਦੁਆਰਾ ਐਲਾਨੀ ਗਈ ਰਾਹਤ ਹਾਸਲ ਕਰਨ ਲਈ ਯੋਗ ਸੰਗਠਨ/ਅਦਾਰੇ ਇਲੈਕਟ੍ਰੌਨਿਕ ਚਲਾਨ-ਕਮ-ਰਿਟਰਨ (ਈਸੀਆਰ) ਭਰ ਕੇ ਦਾਅਵਾ ਕਰ ਸਕਦੇ ਹਨ।  ਨਿयपयਯੁਕਤੀਕਾਰਾਂ ਤੇ ਕਰਮਚਾਰੀਆਂ ਦੁਆਰਾ ਈਸੀਆਰ ਵਿੱਚ ਦਰਸਾਈ ਗਈ ਬਕਾਇਆ ਰਕਮ ਜੋ ਈਪੀਐੱਫ  ਅਤੇ ਈਪੀਐੱਸ ਖਾਤਿਆਂ ਵਿੱਚ (24% ਤਨਖ਼ਾਹ) ਹੋਵੇ , ਕੇਂਦਰ ਸਰਕਾਰ ਦੁਆਰਾ ਯੋਗਦਾਨ ਪਾਉਣ ਵਾਲੇ ਈਪੀਐੱਫ ਮੈਂਬਰਾਂ ਦੇ ਯੂਨੀਵਰਸਲ ਅਕਾਊਂਟ ਨੰਬਰਾਂ (ਯੂਏਐੱਨ) ਵਿੱਚ ਤਿੰਨ ਮਹੀਨਿਆਂ ਲਈ ਜਮ੍ਹਾਂ ਕਰਵਾਈ ਜਾਵੇਗੀ, ਜਿਨ੍ਹਾਂ ਦੀ ਤਨਖਾਹ 15, 000 ਰੁਪਏ ਤੋਂ ਘੱਟ ਹੈ ਅਤੇ ਜੋ ਪਹਿਲਾਂ ਹੀ ਈਪੀਐੱਫ ਤਹਿਤ ਕਵਰ ਕੀਤੇ ਗਏ ਉਨ੍ਹਾਂ ਅਦਾਰਿਆਂ/ਫੈਕਟਰੀਆਂ ਵਿੱਚ ਕਰਮਚਾਰੀ ਹਨ ਜਿੱਥੇ 100 ਤੱਕ  ਕਰਮਚਾਰੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ ਅਤੇ ਉਨਾਂ ਵਿੱਚੋਂ 90% ਜਾਂ ਇਸ ਤੋਂ ਵੱਧ ਅਜਿਹੇ ਕਰਮਚਾਰੀ ਹਨ ਜੋ 15,000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਕਮਾ ਰਹੇ ਹਨ।  ਲਗਭਗ 79 ਲੱਖ ਗਾਹਕਾਂ ਤੇ ਲਗਭਗ 3.8 ਲੱਖ ਸੰਸਥਾਵਾਂ ਨੂੰ ਇਸ ਪੈਕੇਜ ਤੋਂ ਲਾਭ ਹੋਣ ਦੀ ਸੰਭਾਵਨਾ ਹੈ।  ਇਸ ਨਾਲ ਤਿੰਨ ਮਹੀਨਿਆਂ ਦੀ ਅਵਧੀ ਲਈ 4800 ਕਰੋੜ ਰੁਪਏ ਦੀ ਸਬਸਿਡੀ ਵਧਣ ਦਾ ਅਨੁਮਾਨ ਹੈ। 

ਇੱਥੇ ਇਹ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) 26.3.2020 ਨੂੰ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਲਈ ਗ਼ਰੀਬਾਂ ਦੀ ਸਹਾਇਤਾ ਨਾਲ ਲਾਂਚ ਕੀਤੀ ਸੀ।  ਪੀਐੱਮਜੀਕੇਵਾਈ ਦਾ ਮੰਤਵ ਘੱਟ ਤਨਖ਼ਾਹ ਵਾਲੇ ਈਪੀਐੱਫ ਮੈਂਬਰਾਂ ਦੇ ਰੋਜ਼ਗਾਰ ਵਿੱਚ ਪੈਦਾ ਹੋਣ ਵਾਲੇ ਅੜਿੱਕੇ ਨੂੰ ਰੋਕਣਾ ਅਤੇ ਈਪੀਐੱਫ ਕਵਰ ਵਾਲੇ ਯੋਗ ਅਦਾਰਿਆਂ ਨੂੰ ਸਹਿਯੋਗ ਵਧਾਉਣਾ ਹੈ। 

ਉੱਪਰ ਦਿੱਤੇ ਗਏ ਪੈਕੇਜ ਦੇ ਲਾਗੂਕਰਨ ਲਈ ਕਿਰਤ ਤੇ ਰੋਜ਼ਗਾਰ ਮੰਤਰਾਲਾ ਨੇ ਸਕੀਮ ਦੇ ਮੰਤਵ, ਯੋਗਤਾ, ਮਾਪਦੰਡ, ਵੈਧਤਾ ਦੀ ਮਿਆਦ, ਪ੍ਰਕਿਰਿਆ ਅਤੇ ਰਾਹਤ ਹਾਸਲ ਕਰਨ ਦੀ ਵਿਧੀ ਨੂੰ ਨੋਟੀਫਾਈ ਕਰ ਦਿੱਤਾ।

ਇਲੈਕਟ੍ਰੌਨਿਕ ਚਲਾਨ ਕਮ ਰਿਟਰਨ (ਈਸੀਆਰ) ਅਦਾਰਿਆਂ ਨੂੰ ਇਸ ਯੋਗ ਬਣਾਵੇਗੀ ਕਿ ਉਹ ਆਪਣੇ ਯੋਗ ਕਰਮਚਾਰੀਆਂ ਦੇ ਮਾਮਲੇ ਵਿੱਚ ਰਾਹਤ ਹਾਸਲ ਕਰ ਸਕਣ। 

ਨਿਯੁਕਤੀਕਾਰ ਜੋ ਕਿਸੇ ਵੀ ਯੋਗ ਅਦਾਰੇ ਨਾਲ ਸੰਬਧਿਤ ਹੋਵੇ ਅਦਾਰੇ ਦੇ ਸਾਰੇ ਹੀ ਕਰਮਚਾਰੀਆਂ ਨੂੰ ਮਹੀਨੇ ਦੀਆਂ ਤਨਖ਼ਾਹਾਂ ਅਦਾ ਕਰੇਗਾ ਅਤੇ ਲੋੜੀਂਦੇ ਸਰਟੀਫਿਕੇਟ ਸਮੇਤ ਇਲੈਕਟ੍ਰੌਨਿਕ ਚਲਾਨ -ਕਮ-ਰਿਟਰਨ ਅਤੇ ਸਕੀਮ ਤਹਿਤ ਲਾਭ ਹਾਸਲ ਕਰਨ ਲਈ ਐਲਾਨ ਪੱਤਰ ਦਾਖਲ ਕਰੇਗਾ। 

ਇਲੈਕਟ੍ਰੌਨਿਕ ਚਲਾਨ ਕਮ ਰਿਟਰਨ (ਈਸੀਆਰ) ਅੱਪਲੋਡ ਹੋਣ ਤੋਂ ਬਾਅਦ ਅਤੇ ਅਦਾਰੇ ਦੀ ਯੋਗਤਾ ਤੇ ਕਰਮਚਾਰੀਆਂ ਦੇ ਜਾਇਜ਼ ਪਾਏ ਜਾਣ ਉਪਰੰਤ ਚਲਾਨ ਕਰਮਚਾਰੀਆਂ ਤੇ ਨਿਯੁਕਤੀਕਾਰ ਦੇ ਯੋਗਦਾਨ ਦੀ ਕੇਂਦਰ ਸਰਕਾਰ ਵੱਲ ਬਕਾਇਆ ਰਕਮ ਨੂੰ ਅਲੱਗ ਤੌਰ ਤੇ ਦਰਸਾਏਗਾ ਜੋ ਯੋਗ ਕਰਮਚਾਰੀਆਂ ਦੀ ਰਾਹਤ ਦੇ ਸਬੰਧ ਵਿੱਚ ਹੋਵੇਗੀ ਅਤੇ ਬਕਾਇਆ ਰਕਮ ਨਿਯੁਕਤੀਕਾਰ ਦੁਆਰਾ ਅਦਾ ਕਾਰਨ ਯੋਗ ਹੋਵੇਗੀ।    

ਜਦੋਂ ਨਿਯੁਕਤੀਕਾਰ ਆਪਣੇ ਵੱਲ ਦੂਜੇ ਕਰਮਚਾਰੀਆਂ ਦੀ ਨਿਕਲਦੀ ਬਕਾਇਆ ਰਕਮ ਜਮ੍ਹਾਂ ਕਰ ਦਿੰਦਾ ਹੈ, ਜਿਵੇਂ ਕਿ ਚਲਾਨ  ਵਿੱਚ ਨਜ਼ਰ ਆਉਂਦਾ ਹੈ, ਤਾਂ ਈਪੀਐੱਫ ਤੇ ਈਪੀਐੱਸ ਦਾ ਯੋਗਦਾਨ ਕੇਂਦਰ ਸਰਕਾਰ ਦੁਆਰਾ ਅਦਾਰਿਆਂ ਦੇ ਯੋਗ ਕਰਮਚਾਰੀਆਂ ਦੇ ਯੂਨੀਵਰਸਲ ਅਕਾਊਂਟ ਨੰਬਰਾਂ ਵਿੱਚ ਸਿੱਧੀ ਜਮ੍ਹਾਂ ਕਰਵਾ  ਦਿੱਤੀ ਜਾਵੇਗੀ।

ਇਸ ਸਕੀਮ ਦੇ ਵੇਰਵੇ ਅਤੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ (ਐੱਫਏਕਿਊ) ਜੋ ਪੈਕੇਜ ਦੇ ਵੱਖ-ਵੱਖ ਪਹਿਲੂਆਂ ਦੇ ਸਪਸ਼ਟੀਕਰਨ ਨਾਲ ਸਬੰਧਿਤ ਹਨ, ਈਪੀਐੱਫਓ ਦੀ ਵੈੱਬਸਾਈਟ ਦੇ ਹੋਮ ਪੇਜ ਤੇ  TAB "COVID-19" ਤਹਿਤ ਉਪਲਬਧ ਹਨ।

******

 

ਆਰਸੀਜੇ/ਐੱਸਕੇਪੀ/ਆਈਏ



(Release ID: 1613415) Visitor Counter : 177