ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ
Posted On:
10 APR 2020 7:42PM by PIB Chandigarh
ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ’ਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ, ਮੁੱਖ ਸਕੱਤਰਾਂ / ਸਿਹਤ ਸਕੱਤਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਕੋਵਿਡ–19 ਘਟਾਉਣ ਲਈ ਕੀਤੀਆਂ ਕਾਰਵਾਈਆਂ ਤੇ ਤਿਆਰੀਆਂ ਦੀ ਸਮੀਖਿਆ ਲਈ ਇੱਕ ਮੀਟਿੰਗ ਕੀਤੀ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਦੇਸ਼ ਦੇ ਹਰੇਕ ਜ਼ਿਲ੍ਹੇ ’ਚ ਸਮਰਪਿਤ ਕੋਵਿਡ–19 ਹਸਪਤਾਲ ਸਥਾਪਿਤ ਕਰਨ ਦੀ ਜ਼ਰੂਰਤ ਹੈ ਤੇ ਜਿੰਨੀ ਵੀ ਛੇਤੀ ਸੰਭਵ ਹੋਵੇ, ਉਨ੍ਹਾਂ ਬਾਰੇ ਨੋਟੀਫ਼ਾਈ ਕੀਤਾ ਜਾਵੇ, ਤਾਂ ਜੋ ਆਮ ਜਨਤਾ ਨੂੰ ਉਨ੍ਹਾਂ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਦੱਸਿਆ ਕਿ ਅਜਿਹੇ ਸਾਰੇ ਦਿਸ਼ਾ–ਨਿਰਦੇਸ਼ ਵਿਸਤ੍ਰਿਤ ਰੂਪ ਵਿੱਚ ਮੰਤਰਾਲੇ ਦੀ ਵੈੱਬਸਾਈਟ (www.mohfw.gov.in) ’ਤੇ ਉਪਲਬਧ ਹਨ ਕਿ ਕਿਸ ਵਰਗ ਦੇ ਸਿਹਤ ਕਾਮਿਆਂ / ਪ੍ਰੋਫ਼ੈਸ਼ਨਲਾਂ ਲਈ ਕਿਸ ਵਰਗ ਦੇ ਪੀਪੀਈਜ਼ ਵਰਤਣ ਦੀ ਜ਼ਰੂਰਤ ਹੈ ਅਤੇ ਰਾਜਾਂ ਨੂੰ ਉਨ੍ਹਾਂ ਦੀ ਤਰਕਪੂਰਨ ਵਰਤੋਂ ਬਾਰੇ ਵੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ। ਹਸਪਤਾਲਾਂ ਦੇ ਵੱਖੋ–ਵੱਖਰੇ ਖੇਤਰਾਂ ’ਚ ਪੀਪੀਈ ਦੀ ਵਾਜਬ ਵਰਤੋਂ ਨੂੰ ਉਜਾਗਰ ਕਰਦੀ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਤੇ ਉਹ https://www.youtube.com/watch?v=LzB5krucZoQ&feature=youtu.be ਉੱਤੇ ਉਪਲਬਧ ਹੈ।
ਭਾਰਤ ਸਰਕਾਰ ਨੇ ‘ਇੰਡੀਆ ਕੋਵਿਡ–19 ਐਮਰਜੈਂਸੀ ਰਿਸਪਾਂਸ ਐਂਡ ਹੈਲਥ ਸਿਸਟਮ ਪ੍ਰੀਪੇਅਰਡਨੈੱਸ ਪੈਕੇਜ’ ਲਈ 15,000 ਕਰੋੜ ਰੁਪਏ ਮਨਜ਼ੂਰ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੰਡ ਕੋਵਿਡ–19 ਦੇ ਮਰੀਜ਼ਾਂ ਦੇ ਇਲਾਜ ਤੇ ਮੁੱਖ ਤੌਰ ’ਤੇ ਕੋਵਿਡ–19 ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਦੇਸ਼ ਦੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਰਤੇ ਜਾ ਸਕਦੇ ਹਨ। ਇਸ ਨਾਲ ਕੋਵਿਡ–19 ਦੀਆਂ ਟੈਸਟਿੰਗ ਸੁਵਿਧਾਵਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਤੇ ਇਸ ਰਕਮ ਦੀ ਵਰਤੋਂ ਨਿਜੀ ਸੁਰੱਖਿਆਤਮਕ ਉਪਕਰਣ (ਪੀਪੀਈ), ਆਈਸੋਲੇਸ਼ਨ ਬਿਸਤਰੇ, ਆਈਸੀਯੂ ਬਿਸਤਰੇ, ਵੈਂਟੀਲੇਟਰਾਂ ਤੇ ਹੋਰ ਜ਼ਰੂਰੀ ਮੈਡੀਕਲ ਉਪਕਰਣ ਖ਼ਰੀਦਣ ਤੇ ਮੈਡੀਕਲ ਤੇ ਪੈਰਾ–ਮੈਡੀਕਲ ਮਾਨਵ–ਸ਼ਕਤੀ ਦੀ ਸਿਖਲਾਈ ਲਈ ਵਰਤੀ ਜਾ ਸਕਦੀ ਹੈ।
39 ਘਰੇਲੂ ਨਿਰਮਾਤਾਵਾਂ ਨੂੰ ਨਿਜੀ ਸੁਰੱਖਿਆਤਮਕ ਉਪਕਰਣਾਂ (ਪੀਪੀਈ) ਲਈ ਵਿਕਸਿਤ ਕੀਤਾ ਗਿਆ ਹੈ ਤੇ ਭਾਰਤ ਸਰਕਾਰ ਨੇ ਸਾਰੇ ਰਾਜਾਂ ਦੇ ਆਪਣੇ ਅਗਲੀ ਕਤਾਰ ਦੇ ਕਾਮਿਆਂ ਲਈ ਪੀਪੀਈਜ਼ ਦੀ ਉਚਿਤ ਸਪਲਾਈ ਯਕੀਨੀ ਬਣਾਉਣ ਵਾਸਤੇ ਹਰ ਲੋੜੀਂਦੀ ਕਾਰਵਾਈ ਕੀਤੀ ਹੈ।
ਲਗਭਗ 20.4 ਲੱਖ ਦੇ ਲਗਭਗ ਐੱਨ–95 ਮਾਸਕਸ ਰਾਜਾਂ ਨੂੰ ਸਪਲਾਈ ਕੀਤੇ ਗਏ ਹਨ ਤੇ ਭਵਿੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹੋਰ ਖ਼ਰੀਦ ਦੀ ਕਾਰਵਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ। 49000 ਵੈਂਟੀਲੇਟਰਾਂ ਲਈ ਵੀ ਇੱਕ ਆਰਡਰ ਦਿੱਤਾ ਗਿਆ ਹੈ ਤੇ ਭਵਿੱਖ ਦੀਆਂ ਜ਼ਰੂਰਤਾਂ ਲਈ ਸਟਾਕ ਲਿਆ ਜਾ ਰਿਹਾ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਖੂਨ ਦੇ ਕੰਪੋਨੈਂਟਸ ਦੇ ਉਚਿਤ ਸਟਾਕ, ਖਾਸ ਤੌਰ ਉੱਤੇ ਉਨ੍ਹਾਂ ਮਰੀਜ਼ਾਂ ਲਈ ਜਿਨ੍ਹਾਂ ਦੀ ਜਾਨ ਹੀ ਬਲੱਡ ਟ੍ਰਾਂਸਫ਼ਿਊਜ਼ਨਜ਼ ਨਾਲ ਬਚਦੀ ਹੈ, ਯਕੀਨੀ ਬਣਾਉਣ ਲਈ ਬਲੱਡ ਟ੍ਰਾਂਸਫ਼ਿਊਜ਼ਨਜ਼ ਤੇ ਸਵੈ–ਇੱਛੁਕ ਖੂਨਦਾਨ ਬਾਰੇ ਵੀ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ। ਦਿਸ਼ਾ–ਨਿਰਦੇਸ਼ https://www.mohfw.gov.in/pdf/NBTCGUIDANCEFORCOVID19.pdf ਉੱਤੇ ਉਪਲਬਧ ਹਨ।
ਇਸ ਦੇ ਨਾਲ ਹੀ, ਸੰਭਾਵੀ ਜ਼ਰੂਰਤ ਦੇ ਇੱਕ ਅਨੁਮਾਨ ਅਨੁਸਾਰ ਹਾਈਡ੍ਰੌਕਸੀਕਲੋਰੋਕੁਈਨ (ਐੱਚਸੀਕਿਊ) ਦੀਆਂ 1 ਕਰੋੜ ਗੋਲੀਆਂ (ਕੋਵਿਡ–19 ਮਰੀਜ਼ਾਂ ਨਾਲ ਸਿੱਝਦੇ ਸਿਹਤ ਕਾਮਿਆਂ, ਆਈਸਯੂ ਕੇਸਾਂ ਤੇ ਸੰਪਰਕ ’ਚ ਰਹਿੰਦੇ ਵਧੇਰੇ ਖ਼ਤਰੇ ਵਾਲੇ ਵਿਅਕਤੀਆਂ ਸਮੇਤ) ਦੀ ਉਪਲਬਧਤਾ ਦੇ ਮੁਕਾਬਲੇ, ਹੁਣ 3.28 ਕਰੋੜ ਗੋਲੀਆਂ ਚਾਹੀਦੀਆਂ ਹਨ, ਜੋ ਦੇਸ਼ ਵਿੱਚ ਲੋੜੀਂਦੀ ਘਰੇਲੂ ਵਰਤੋਂ ਤੋਂ ਤਿੰਨ–ਗੁਣਾ ਵੱਧ ਹਨ। ਇਸ ਤੋਂ ਇਲਾਵਾ 2–3 ਕਰੋੜ ਤੋਂ ਵੱਧ ਗੋਲੀਆਂ ਦਾ ਸਟਾਕ ਰੱਖਿਆ ਗਿਆ ਹੈ।
ਏਮਸ ਵੱਲੋਂ ਆਪਣੇ ਵੈਬੀਨਾਰ ਦੇ ਹਿੱਸੇ ਵਜੋਂ ‘ਗਰਭਕਾਲ ਤੇ ਜਣੇਪਾ ਪ੍ਰਬੰਧ’ ਬਾਰੇ ਔਨਲਾਈਨ ਟ੍ਰੇਨਿੰਗ ਕੀਤੀ ਗਈ ਹੈ, ਜੋ ਇੱਥੇ ਉਪਲਬਧ ਹੈ: https://www.youtube.com/watch?v=MJwgi1LCu8o&feature=youtu.be
ਹੁਣ ਟੈਸਟਿੰਗ ਦੀ ਸਮਰੱਥਾ ਵਧਾ ਕੇ 146 ਸਰਕਾਰੀ ਲੈਬਜ਼, 67 ਪ੍ਰਾਈਵੇਟ ਲੈਬਜ਼ ਕਰ ਦਿੱਤੀ ਗਈ ਹੈ ਤੇ 16,000 ਤੋਂ ਵੱਧ ਕਲੈਕਸ਼ਨ ਸੈਂਟਰ ਹਨ। 9 ਅਪ੍ਰੈਲ 2020 ਨੂੰ ਲਗਭਗ 160002 ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 320 (ਲਗਭਗ 2%) ਪਾਜ਼ਿਟਿਵ ਪਾਏ ਗਏ ਸਨ। ਉਂਝ, ਇਹ ਅੰਕੜੇ ਇਕੱਠੇ ਕੀਤੇ ਜਾਣ ਵਾਲੇ ਸੈਂਪਲਾਂ ਦੇ ਅਧਾਰ ਉੱਤੇ ਰੋਜ਼ਾਨਾ ਬਦਲਦੇ ਹਨ।
ਹੁਣ 6,412 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 199 ਮੌਤਾਂ ਹੋ ਚੁੱਕੀਆਂ ਹਨ। 503 ਵਿਅਕਤੀ ਠੀਕ ਹੋ ਚੁੱਕੇ/ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤੇ ਜਾ ਚੁੱਕੇ ਹਨ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ
(Release ID: 1613172)
Visitor Counter : 166
Read this release in:
Assamese
,
English
,
Urdu
,
Hindi
,
Marathi
,
Manipuri
,
Bengali
,
Gujarati
,
Tamil
,
Telugu
,
Kannada
,
Malayalam