ਰੇਲ ਮੰਤਰਾਲਾ

ਟ੍ਰੇਨ ਸੇਵਾਵਾਂ ਦੁਬਾਰਾ ਚਾਲੂ ਹੋਣ ਦੇ ਸਬੰਧ ਵਿੱਚ ਟ੍ਰੇਨ ਯਾਤਰੀਆਂ ਦੇ ਯਾਤਰਾ ਪ੍ਰੋਟੋਕੋਲ ਆਦਿ ਸਬੰਧੀ ਸਮਾਚਾਰਾਂ ਦੇ ਪ੍ਰਕਾਸ਼ਨ ਬਾਰੇ ਮੀਡੀਆ ਲਈ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਗਈ

Posted On: 10 APR 2020 1:42PM by PIB Chandigarh

ਬੀਤੇ ਦੋ ਦਿਨਾਂ ਵਿੱਚ ਟ੍ਰੇਨਾਂ ਦੇ ਸੰਭਾਵਿਤ ਯਾਤਰੀਆਂ ਨਾਲ ਸਬੰਧਿਤ ਵਿਭਿੰਨ ਪ੍ਰੋਟੋਕੋਲ ਆਦਿ ਬਾਰੇ ਮੀਡੀਆ ਵਿੱਚ ਕੁਝ ਰਿਪੋਰਟਾਂ ਆਈਆਂ ਹਨ। ਇਨ੍ਹਾਂ ਵਿੱਚ ਇੱਕ ਨਿਸ਼ਚਿਤ ਮਿਤੀ ਤੋਂ ਸ਼ੁਰੂ ਹੋਣ ਜਾ ਰਹੀਆਂ ਟ੍ਰੇਨਾਂ ਦੀ ਸੰਖਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਮੀਡੀਆ ਦੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ ਉਕਤ ਮਾਮਲਿਆਂ ਵਿੱਚ ਅੰਤਿਮ ਫੈਸਲਾ ਲਿਆ ਜਾਣਾ ਹਾਲੇ ਬਾਕੀ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸਮੇਂ ਤੋਂ ਪਹਿਲਾਂ ਪੁਸ਼ਟੀ ਨਾ ਕੀਤੀ ਸੂਚਨਾ ਦੇਣ ਨਾਲ ਜਨਤਾ ਵਿੱਚ ਅਜਿਹੇ ਮੁਸ਼ਕਿਲ ਹਾਲਾਤ ਵਿੱਚ ਗ਼ੈਰ-ਜ਼ਰੂਰੀ ਅਟਕਲਬਾਜ਼ੀਆਂ ਸ਼ੁਰੂ ਹੋ ਜਾਂਦੀਆਂ ਹਨ।

ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਅਤੇ ਸਲਾਹ ਦਿੱਤੀ ਜਾਂਦੀ ਹੈ ਕਿ ਮੀਡੀਆ ਅਪ੍ਰਮਾਣਿਤ ਜਾਂ ਪੁਸ਼ਟੀ ਨਾ ਕੀਤੇ ਗਏ ਮਾਮਲਿਆਂ ਦੇ ਅਧਾਰ ਤੇ ਸਮਾਚਾਰਾਂ ਦੇ ਪ੍ਰਕਾਸ਼ਨ ਤੋਂ ਬਚੇ, ਜਿਸ ਨਾਲ ਅਜਿਹੀਆਂ ਅਟਕਲਬਾਜੀਆਂ ਹੋ ਸਕਦੀਆਂ ਹਨ।

ਰੇਲ ਯਾਤਰਾ ਤੇ ਲੌਕਡਾਊਨ ਦੇ ਬਾਅਦ ਦੀਆਂ ਪਰਿਸਥਿਤੀਆਂ ਤੇ ਰੇਲਵੇ ਦੁਆਰਾ ਆਪਣੇ ਸੰਭਾਵਿਤ ਯਾਤਰੀਆਂ ਸਹਿਤ ਸਾਰੇ ਹਿਤਧਾਰਕਾਂ ਦੇ ਹਿਤ ਵਿੱਚ ਵਿਵਹਾਰਿਕ ਫੈਸਲੇ ਲਏ ਜਾਣਗੇ। ਕੋਈ ਫੈਸਲਾ ਹੋਣ ਤੇ ਇਸ ਬਾਰੇ ਸਾਰੇ ਸਬੰਧਿਤ ਵਿਅਕਤੀਆਂ ਨੂੰ ਸੂਚਨਾ ਦਿੱਤੀ ਜਾਵੇਗੀ।

 

***

ਐੱਸਜੀ/ਐੱਮਕੇਵੀ


(Release ID: 1613054)