ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ

प्रविष्टि तिथि: 10 APR 2020 3:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਕੇਪੀ ਸ਼ਰਮਾ ਓਲੀ ਦਰਮਿਆਨ ਅੱਜ ਟੈਲੀਫੋਨ ਤੇ ਗੱਲਬਾਤ ਹੋਈ।

ਦੋਹਾਂ ਨੇਤਾਵਾਂ ਨੇ ਜਾਰੀ ਕੋਵਿਡ-19 ਸੰਕਟ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਅਤੇ ਖੇਤਰ ਦੀ ਸਿਹਤ ਅਤੇ ਸੁਰੱਖਿਆ ਤੇ ਆਉਣ ਵਾਲੀਆਂ ਚੁਣੌਤੀਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਬੰਧਿਤ ਦੇਸਾਂ ਵਿੱਚ ਉਠਾਏ ਗਏ ਕਦਮਾਂ ਬਾਰੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਓਲੀ ਦੀ ਅਗਵਾਈ ਵਿੱਚ ਨੇਪਾਲ ਸਰਕਾਰ ਦੁਆਰਾ ਸੰਕਟ ਦੀ ਪ੍ਰਤੀਕਿਰਿਆ ਤੇ ਪ੍ਰਬੰਧਨ ਅਤੇ ਇਸ ਚੁਣੌਤੀ ਨਾਲ ਲੜਨ ਵਿੱਚ ਨੇਪਾਲ ਦੇ ਲੋਕਾਂ ਦੇ ਮਜ਼ਬੂਤ ਸੰਕਲਪ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਓਲੀ ਨੇ ਸਾਰਕ ਦੇਸ਼ਾਂ ਦਰਮਿਆਨ ਮਹਾਮਾਰੀ ਦੀ ਪ੍ਰਤੀਕਿਰਿਆ ਦੇ ਤਾਲਮੇਲ ਲਈ ਪ੍ਰਧਾਨ ਮੰਤਰੀ ਦੀ ਪਹਿਲ ਦੀ ਫਿਰ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਦੁਆਰਾ ਨੇਪਾਲ ਨੂੰ ਦਿੱਤੀ ਗਈ ਦੁਵੱਲੀ ਸਹਾਇਤਾ ਲਈ ਵੀ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਆਲਮੀ ਮਹਾਮਾਰੀ ਨਾਲ ਲੜਨ ਦੇ ਨੇਪਾਲ ਦੇ ਪ੍ਰਯਤਨਾਂ ਲਈ ਸਾਰੇ ਸੰਭਵ ਸਮਰਥਨ ਅਤੇ ਸਹਾਇਤਾ ਸੁਨਿਸ਼ਚਿਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ।

 

ਦੋਹਾਂ ਨੇਤਾਵਾਂ ਨੇ ਸਹਿਮਤੀ ਪ੍ਰਗਟਾਈ ਕਿ ਉਨ੍ਹਾਂ ਦੇ ਮਾਹਿਰ ਤੇ ਅਧਿਕਾਰੀ ਜ਼ਰੂਰੀ ਵਸਤਾਂ ਦੀ ਸੀਮਾ ਪਾਰ ਸਪਲਾਈ ਨੂੰ ਅਸਾਨ ਬਣਾਉਣ ਸਹਿਤ ਕੋਵਿਡ-19 ਦੀ ਸਥਿਤੀ ਤੋਂ ਉਤਪੰਨ ਹੋਰ ਸਾਰੇ ਮੁੱਦਿਆਂ ਤੇ ਨੇੜਿਓਂ ਆਪਸੀ ਸਲਾਹ-ਮਸ਼ਵਰਾ ਅਤੇ ਤਾਲਮੇਲ ਕਰਦੇ ਰਹਿਣਗੇ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਓਲੀ ਅਤੇ ਨੇਪਾਲ ਦੇ ਲੋਕਾਂ ਦੀ ਚੰਗੀ ਸਿਹਤ ਅਤੇ ਭਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

*****

ਵੀਆਰਆਰਕੇ/ਕੇਪੀ


(रिलीज़ आईडी: 1613041) आगंतुक पटल : 290
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Bengali , Gujarati , Odia , Tamil , Telugu , Kannada , Malayalam