ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੀਸੀ ਐਂਡ ਪੀਐੱਨਡੀਟੀ ਐਕਟ ਮੁਲਤਵੀ ਨਹੀਂ ਕੀਤਾ, ਜੋ ਗਰਭ–ਧਾਰਨ ਤੋਂ ਪਹਿਲਾਂ ਜਾਂ ਬਾਅਦ 'ਚ ਲਿੰਗ ਦੀ ਸਿਲੈਕਸ਼ਨ ਉੱਤੇ ਰੋਕ ਲਾਉਂਦਾ ਹੈ

Posted On: 09 APR 2020 7:13PM by PIB Chandigarh

ਮੀਡੀਆ ਦਾ ਇੱਕ ਵਰਗ ਅਜਿਹੀਆਂ ਅਟਕਲਾਂ ਲਾ ਰਿਹਾ ਹੈ ਕਿ ਪੀਸੀ ਐਂਡ ਪੀਐੱਨਡੀਟੀ (ਗਰਭਧਾਰਨ ਤੋਂ ਪਹਿਲਾਂ ਤੇ ਜਣੇਪੇ ਤੋਂ ਪਹਿਲਾਂ ਡਾਇਗਨੌਸਿਸ ਤਕਨੀਕ (ਲਿੰਗ ਦਾ ਪਤਾ ਲਾਉਣ ਉੱਤੇ ਰੋਕ) ਐਕਟ 1994 ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਮੁਲਤਵੀ ਕਰ ਦਿੱਤਾ ਗਿਆ ਹੈ।

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੀਸੀ ਐਂਡ ਪੀਐੱਨਡੀਟੀ ਐਕਟ ਨੂੰ ਮੁਲਤਵੀ ਨਹੀਂ ਕੀਤਾ ਹੈ, ਜੋ ਗਰਭਧਾਰਨ ਤੋਂ ਪਹਿਲਾਂ ਜਾਂ ਬਾਅਦ ਚ ਲਿੰਗ ਦੀ ਸਿਲੈਕਸ਼ਨ ਤੇ ਰੋਕ ਲਾਉਂਦਾ ਹੈ।

ਮੌਜੂਦਾ ਕੋਵਿਡ–19 ਮਹਾਮਾਰੀ ਕਾਰਨ ਚਲ ਰਹੇ ਲੌਕਡਾਊਨ ਦੇ ਮੱਦੇਨਜ਼ਰ, ਸਿਹਤ ਮੰਤਰਾਲੇ ਨੇ ਪੀਸੀ ਅਤੇ ਪੀਐੱਨਡੀਟੀ ਨਿਯਮ 1996 ਤਹਿਤ ਕੁਝ ਵਿਵਸਥਾਵਾਂ ਨੂੰ ਮੁਲਤਵੀ ਕਰਨ ਲਈ 4 ਅਪ੍ਰੈਲ, ,2020 ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮ ਰਜਿਸਟ੍ਰੇਸ਼ਨ ਦੇ ਨਵੀਨੀਕਰਨ ਲਈ ਅਰਜ਼ੀ ਦੇਣ ਨਾਲ ਸਬੰਧਿਤ ਹੈ। ਜੇ ਉਹ ਇਸ ਮਿਆਦ ਦੌਰਾਨ ਪੈ ਰਿਹਾ ਹੋਵੇ, ਤਾਂ ਡਾਇਗਨੌਸਟਿਕ ਸੈਂਟਰਾਂ ਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਤਿਮਾਹੀ ਪ੍ਰਗਤੀ ਰਿਪੋਰਟ (ਕਿਊਪੀਆਰ) ਰਿਪੋਰਟ ਭੇਜਣ ਦੀ ਤਰੀਕ ਆਉਣ ਵਾਲੇ ਮਹੀਨੇ ਦੀ 5 ਤਰੀਕ ਹੁੰਦੀ ਹੈ।

ਇਸ ਗੱਲ ਨੂੰ ਦੁਹਰਾਇਆ ਗਿਆ ਹੈ ਕਿ ਹਰੇਕ ਅਲਟ੍ਰਾਸਾਊਂਡ ਕਲੀਨਿਕ, ਜੀਨੈਟਿਕ ਕੌਂਸਲਿੰਗ ਸੈਂਟਰ, ਜੀਨੈਟਿਕ ਪ੍ਰਯੋਗਸ਼ਾਲਾ, ਜੀਨੈਟਿਕ ਕਲੀਨਿਕ ਐਂਡ ਇਮੇਜਿੰਗ ਸੈਂਟਰ ਨੂੰ ਐਕਟ ਤਹਿਤ ਨਿਰਧਾਰਿਤ ਰੋਜ਼ਮੱਰਾ ਦੇ ਅਧਾਰ ਤੇ ਸਾਰੇ ਜ਼ਰੂਰੀ ਰਿਕਾਰਡ ਰੱਖਣੇ ਹੋਣਗੇ। ਇਹ ਸਿਰਫ਼ ਸਬੰਧਿਤ ਅਧਿਕਾਰਿਤ ਅਧਿਕਾਰੀਆਂ ਨੂੰ ਦਿੱਤੀ ਅਰਜ਼ੀ ਦੀ ਸਮਾਂਸੀਮਾ ਹੈ, ਜਿਸ ਨੂੰ 30 ਜੂਨ, 2020 ਤੱਕ ਵਧਾਇਆ ਗਿਆ ਹੈ। ਪੀਸੀ ਐਂਡ ਪੀਐੱਨਡੀਟੀ ਐਕਟ ਦੀਆਂ ਵਿਵਸਥਾਵਾਂ ਦੀ ਪਾਲਣਾ ਵਿੱਚ (ਡਾਇਗਨੌਸਟਿਕ ਕੇਂਦਰਾਂ) ਨੂੰ ਕੋਈ ਛੂਟ ਨਹੀਂ ਹੈ।

ਸਾਰੇ ਰਿਕਾਰਡ ਲਾਜ਼ਮੀ ਹਨ ਤੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਰੱਖਿਆ ਜਾਣਾ ਚਾਹੀਦਾ ਹੈ ਤੇ ਇਹ ਨੋਟੀਫ਼ਿਕੇਸ਼ਨ ਪੀਸੀ ਐਂਡ ਪੀਐੱਨਡੀਟੀ ਐਕਟ ਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਦੀ ਜ਼ਰੂਰਤ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰਦਾ।

****

ਐੱਮਵੀ


(Release ID: 1612776) Visitor Counter : 177