ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਕੋਵਿਡ–19 ਲੌਕਡਾਊਨ ਦੇ ਸਮੇਂ ਦੌਰਾਨ ਡਿਜੀਟਲ ਲਰਨਿੰਗ ’ਚ ਹੋਇਆ ਵੱਡਾ ਵਾਧਾ
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਈ–ਲਰਨਿੰਗ ਪਲੈਟਫ਼ਾਰਮਾਂ ਤੱਕ ਪਹੁੰਚ ਵਿੱਚ ਲਗਭਗ ਪੰਜ–ਗੁਣਾ ਵਾਧਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਸਿੱਖਣ ਵਾਲਿਆਂ ਨੂੰ ‘ਸਵਯੰ ਪ੍ਰਭਾ’ ਅਤੇ ‘ਗਿਆਨ ਦਰਸ਼ਨ’ ਜਿਹੇ ਵਿੱਦਿਅਕ ਟੀਵੀ ਚੈਨਲਾਂ ਦਾ ਉਪਯੋਗ ਕਰਨ ਦੀ ਤਾਕੀਦ ਵੀ ਕੀਤੀ

Posted On: 09 APR 2020 5:18PM by PIB Chandigarh

ਮਾਨਵ ਸੰਸਾਧਨ ਵਿਕਾਸ ਮੰਤਰਾਲਾ ਕੋਵਿਡ–19 ਲੌਕਡਾਊਨ ਦੇ ਪ੍ਰਭਾਵ ਘਟਾਉਣ ਦੇ ਜਤਨ ਕਰ ਰਿਹਾ ਹੈ ਤੇ ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਿੱਖਣ ਤੱਕ ਲਗਾਤਾਰ ਪਹੁੰਚ ਮੁਹੱਈਆ ਕਰਵਾ ਰਿਹਾ ਹੈ, ਇਸੇ ਲਈ ਪਿਛਲੇ ਦੋ ਹਫ਼ਤਿਆਂ ਦੌਰਾਨ ਦੇਸ਼ ਚ ਈਲਰਨਿੰਗ ਚ ਦੌਰਾਨ ਸ਼ਲਾਘਾਯੋਗ ਵਾਧਾ ਵੇਖਿਆ ਗਿਆ ਹੈ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਵੀਡੀਓ ਕਾਨਫ਼ਰੰਸਸਿੰਗ ਜ਼ਰੀਏੇ ਸੰਸਥਾਨਾਂ ਦੇ ਮੁਖੀਆਂ ਨਾਲ ਲਗਾਤਾਰ ਸੰਪਰਕ ਚ ਹਨ ਤੇ ਇਸ ਸਬੰਧੀ ਜ਼ਰੂਰੀ ਦਿਸ਼ਾਨਿਰਦੇਸ਼ ਤੇ ਹਿਦਾਇਤਾਂ   ਦੇ ਰਹੇ ਹਨ ਅਤੇ ਫ਼ੀਡਬੈਕ ਲੈ ਰਹੇ ਹਨ। ਸਕੂਲਾਂ ਤੇ ਉੱਚਸਿੱਖਿਆ ਸੰਸਥਾਨਾਂ ਦੋਵਾਂ ਨੇ ਹੀ ਵੱਖੋਵੱਖਰੀਆਂ ਵਿਧੀਆਂ ਜ਼ਰੀਏੇ  ਔਨਲਾਈਨ   ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਉਨ੍ਹਾਂ ਕੋਲ ਉਪਲੱਬਧ  ਵਸੀਲਿਆਂ ਉੱਤੇ ਨਿਰਭਰ ਕਰਦਿਆਂ ਅਧਿਐਨਸਮੱਗਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਜਾ ਰਹੀ ਹੈ। ਸਕਾਈਪ, ਜ਼ੂਮ, ਗੂਗਲ ਕਲਾਸਰੂਮ, ਗੂਗਲ ਹੈਂਗਆਊਟ, ਪਿਆਜ਼ਾ ਜਿਹੇ ਪਲੈਟਫ਼ਾਰਮਾਂ  ਜ਼ਰੀਏੇ  ਢਾਂਚਾਗਤ ਔਨਲਾਈਨ   ਕਲਾਸਾਂ ਲਾਈਆਂ ਜਾ ਰਹੀਆਂ ਹਨ; ਅਧਿਆਪਕ ਯੂਟਿਊਬ, ਵ੍ਹਟਸਐਪ, ਸਵਯੰ, ਐੱਨਪੀਟੀਈਐੱਲ ਜਿਹੇ ਡਿਜੀਟਲ ਲਰਨਿੰਗ ਦੇ ਸਰੋਤਾਂ ਦੇ ਸ਼ੇਅਰਿੰਗ ਲਿੰਕਸ ਜ਼ਰੀਏੇ  ਲੈਕਚਰ ਤੇ ਕਲਾਸਨੋਟਸ ਅਪਲੋਡ ਕਰ ਰਹੇ ਹਨ ਅਤੇ ਔਨਲਾਈਨ   ਜਰਨਲਜ਼ ਤੱਕ ਪਹੁੰਚ ਮੁਹੱਈਆ ਕਰਵਾ ਰਹੇ ਹਨ।

ਕੇਂਦਰੀ ਯੂਨੀਵਰਸਿਟੀਜ਼, ਆਈਆਈਟੀਜ਼, ਆਈਆਈਆਈਟੀਜ਼, ਐੱਨਆਈਟੀਜ਼, ਆਈਆਈਐੱਸਈਆਰਜ਼ ਜਿਹੇ ਉੱਚਸਿੱਖਿਆ ਸੰਸਥਾਨਾਂ ਚ ਲਗਭਗ 50–65 % ਵਿਦਿਆਰਥੀ ਕਿਸੇ ਨਾ ਕਿਸੇ ਤਰ੍ਹਾਂ ਈਲਰਨਿੰਗ ਵਿੱਚ ਭਾਗ ਲੈ ਰਹੇ ਹਨ। ਬਹੁਤੇ ਮਾਮਲਿਆਂ ਚ ਇੰਟਰਨੈੱਟ ਕੁਨੈਕਟੀਵਿਟੀ ਤੇ ਹੋਰ ਲੋੜੀਂਦੇ ਡਿਜੀਟਲ ਬੁਨਿਆਦੀ ਢਾਂਚੇ ਦੀ ਘਾਟ ਈਲਰਨਿੰਗ ਦੇ ਰਾਹ ਦਾ ਅੜਿੱਕਾ ਸਿੱਧ ਹੋ ਰਹੀ ਹੈ। ਕੁਝ ਹੱਦ ਤੱਕ ਇਸ ਸਮੱਸਿਆ ਦੇ ਹੱਲ ਲਈ ਅਧਿਆਪਕ ਰਿਕਾਰਡ ਕੀਤੇ ਲੈਕਚਰਾਂ ਤੇ ਲਾਈਵ ਸੈਸ਼ਨਾਂ ਤੋਂ ਇਲਾਵਾ ਸਲਾਈਡਾਂ ਜਾਂ ਹੱਥਲਿਖਤ ਨੋਟਸ ਵੀ ਸ਼ੇਅਰ ਕਰ ਰਹੇ ਹਨ, ਤਾਂ ਜੋ ਜਿਹੜੇ ਵਿਦਿਆਰਥੀਆਂ ਦੀ ਨੈੱਟਵਰਕ ਤੱਕ ਪਹੁੰਚ ਅਨਿਸ਼ਚਤ ਹੈ, ਉਨ੍ਹਾਂ ਨੂੰ ਵੀ ਘੱਟੋਘੱਟ ਕੁਝ ਸਮੱਗਰੀ ਤਾਂ ਮਿਲ ਸਕੇ। ਰਿਕਾਰਡ ਕੀਤੇ ਲੈਕਚਰਜ਼ ਇਹ ਯਕੀਨੀ ਬਣਾਉਂਦੇ ਹਨ ਕਿ ਨੈੱਟਵਰਕ ਪਹੁੰਚ ਤੱਕ ਥੋੜ੍ਹਚਿਰੀ ਸਮੱਸਿਆ ਵਿਦਿਆਰਥੀ ਲਈ ਕੋਈ ਅੜਿੱਕਾ ਨਾ ਬਣੇ। ਅਧਿਆਪਕਵਰਗ ਦੇ ਮੈਂਬਰ ਆਪਣੇ ਵਿਦਿਆਰਥੀਆਂ ਨਾਲ ਔਨਲਾਈਨ ਚੈਟ ਸੈਸ਼ਨ ਕਰ ਰਹੇ ਹਨ ਤਾਂ ਜੋ ਜੇ ਵਿਦਿਆਰਥੀਆਂ ਦੇ ਕੋਈ ਪ੍ਰਸ਼ਨ ਹੋਣ ਤਾਂ ਉਨ੍ਹਾਂ ਨੂੰ ਵਾਜਬ ਜਵਾਬ ਮਿਲ ਸਕਣ।

ਮਾਨਵ ਸੰਸਾਧਨ ਮੰਤਰਾਲੇ ਦੇ ਵੱਖੋਵੱਖਰੇ ਈਲਰਨਿੰਗ ਪਲੈਟਫ਼ਾਰਮਾਂ  ਤੱਕ 23 ਮਾਰਚ 2020 ਤੋਂ ਅਣਕਿਆਸੀ ਹੱਦ ਤੱਕ ਕੁੱਲ 1.4 ਕਰੋੜ ਲੋਕ ਪਹੁੰਚ ਕਰ ਚੁੱਕੇ ਹਨ। ਕੱਲ੍ਹ ਤੱਕ ਰਾਸ਼ਟਰੀ ਔਨਲਾਈਨ ਸਿੱਖਿਆ ਪਲੇਟਫ਼ਾਰਮ ਸਵਯੰ  ਤੱਕ 2.5 ਲੱਖ ਵਾਰ ਪਹੁੰਚ ਕੀਤੀ ਜਾ ਚੁੱਕੀ ਹੈ, ਜੋ ਮਾਰਚ ਮਹੀਨੇ ਦੇ ਆਖ਼ਰੀ ਹਫ਼ਤੇ ਦੇ 50,000 ਸਟ੍ਰਾਈਕਸ ਦੇ ਅੰਕੜੇ ਤੋਂ ਲਗਭਗ ਪੰਜਗੁਣਾ ਜ਼ਿਆਦਾ ਹੈ। ਇਹ ਗਿਣਤੀ ਸਵਯੰ  ਪਲੇਟਫ਼ਾਰਮ ਤੇ ਉਪਲੱਬਧ  574 ਕੋਰਸਾਂ ਵਿੱਚ ਪਹਿਲਾਂ ਤੋਂ ਦਾਖ਼ਲ 26 ਲੱਖ ਸਿੱਖਣ ਵਾਲਿਆਂ ਤੋਂ ਇਲਾਵਾ ਹੈ। ਇਸੇ ਤਰ੍ਹਾਂ ਲਗਭਗ 59000 ਲੋਕ ਹਰ ਰੋਜ਼ ਸਵਯੰ   ਪ੍ਰਭਾਡੀਟੀਐੱਚ ਟੀਵੀ ਚੈਨਲਾਂ ਦੀਆਂ ਵਿਡੀਓਜ਼ ਵੇਖ ਰਹੇ ਹਨ ਅਤੇ ਲੌਕਡਾਊਨ ਸ਼ੁਰੂ ਹੋਣ ਤੋਂ ਲੈ ਕੇ 6.8 ਲੱਖ ਤੋਂ ਵੱਧ ਲੋਕਾਂ ਨੇ ਇਨ੍ਹਾਂ ਨੂੰ ਵੇਖਿਆ ਹੈ।

ਇਹੋ ਸਥਿਤੀ ਇਸ ਤਹਿਤ ਮੰਤਰਾਲੇ ਤੇ ਹੋਰ ਸੰਗਠਨਾਂ ਦੀਆਂ ਹੋਰ ਡਿਜੀਟਲ ਪਹਿਲਕਦਮੀਆਂ ਚ ਵੀ ਹੈ। ਨੈਸ਼ਨਲ ਡਿਜੀਟਲ ਲਾਇਬਰੇਰੀ ਤੱਕ ਕੱਲ੍ਹ ਸਿਰਫ਼ ਇੱਕੋ ਦਿਨ ਚ ਹੀ 1,60,804 ਵਾਰ ਅਤੇ ਲੌਕਡਾਊਨ ਦੇ ਸਮੇਂ ਦੌਰਾਨ ਲਗਭਗ 14,51,886 ਵਾਰ ਪਹੁੰਚ ਕੀਤੀ ਗਈ ਸੀ, ਜਦ ਕਿ ਪਹਿਲਾਂ ਲਗਭਗ 22000 ਸਟ੍ਰਾਈਕਸ ਹੀ ਰੋਜ਼ਾਨਾ ਹੁੰਦੇ ਸਨ। ਐੱਨਸੀਈਆਰਟੀ ਦੇ ਵਿੱਦਿਅਕ   ਪੋਰਟਲਜ਼ ਜਿਵੇਂ ਦੀਕਸ਼ਾ’, ਪਾਠਸ਼ਾਲਾ, ਨੈਸ਼ਨਲ ਰੀਪੋਜ਼ਿਟਰੀ ਆਵ੍ ਓਪਨ ਐਜੂਕੇਸ਼ਨਲ ਰੀਸੋਰਸਜ਼, ਐੱਨਆਈਓਐੱਸ, ਐੱਨਪੀਟੀਈਐੱਲ, ਐੱਨਈਏਟੀ, ਏਆਈਸੀਟੀਈ ਵਿਦਿਆਰਥੀਕਾਲਜ ਹੈਲਪਲਾਈਨ ਵੈੱਬਪੋਰਟਲ, ਏਆਈਸੀਟੀਈ ਟ੍ਰੇਨਿੰਗ ਐਂਡ ਲਰਨਿੰਗ (ਅਟਲ), ਇਗਨੂ (IGNOU) ਕੋਰਸੇਜ਼, ਯੂਜੀਸੀ ਮੂਕਸ (MOOCS) ਕੋਰਸੇਜ਼, ਸ਼ੋਧਗੰਗਾ, ਸ਼ੋਧਸ਼ੁੱਧੀ, ਵਿਦਵਾਨ, ਪੀਜੀ ਪਾਠਸ਼ਾਲਾ ਅਤੇ ਹੋਰ ਆਈਸੀਟੀ ਪਹਿਲਕਦਮੀਆਂ ਜਿਵੇਂ ਰੋਬੋਟਿਕਸ ਐਜੂਕੇਸ਼ਨ (ਈਯੰਤਰ), ਓਪਨ ਸੋਸਰ ਸਾਫ਼ਟਵੇਅਰ ਫ਼ਾਰ ਐਜੂਕੇਸ਼ਨ (ਐੱਫ਼ਓਐੱਸਐੱਸਈਈ), ਵਰਚੂਅਲ ਐਕਸਪੈਰੀਮੈਂਟਸ (ਹਕੀਕੀ ਪ੍ਰਯੋਗਸ਼ਾਲਾਵਾਂ) ਅਤੇ ਲਰਨਿੰਗ ਪ੍ਰੋਗਰਾਮਿੰਗ (ਸਪੋਕਨ ਟਿਊਟੋਰੀਅਲ) ਤੱਕ ਵੀ ਲੋਕ ਵੱਡੇ ਪੱਧਰ ਤੇ ਪਹੁੰਚ ਕਰ ਰਹੇ ਹਨ।

ਸ੍ਰੀ ਪੋਖਰਿਯਾਲ ਨੇ ਕਿਹਾ ਕਿ ਜਿਹੜੇ ਵੱਡੀ ਗਿਣਤੀ ਚ ਵਿਦਿਆਰਥੀਆਂ ਦੀ ਕੰਪਿਊਟਰ ਤੇ ਇੰਟਰਨੈੱਟ ਤੱਕ ਪਹੁੰਚ ਨਹੀਂ ਹੈ, ਮੰਤਰਾਲਾ ਉਨ੍ਹਾਂ ਲਈ ਟੈਲੀਵਿਜ਼ਨ ਜ਼ਰੀਏੇ  ਸਿੱਖਣਾ ਪ੍ਰੋਮੋਟ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ 32 ਡੀਟੀਐੱਚ ਚੈਨਲਾਂ ਦਾ ਸਮੂਹ ਸਵਯੰ   ਪ੍ਰਭਾ’ 24 ਘੰਟੇ ਜੀਸੈਟ–15 ਸੈਟੇਲਾਇਟ ਦੀ ਵਰਤੋਂ ਕਰਦਿਆਂ ਉੱਚਮਿਆਰੀ ਵਿੱਦਿਅਕ   ਪ੍ਰੋਗਰਾਮ ਪ੍ਰਸਾਰਿਤ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਪੜ੍ਹਨ ਲਈ ਇਹ ਸਮੱਗਰੀ ਐੱਨਪੀਟੀਈਐੱਲ, ਆਈਆਈਟੀਜ਼, ਯੂਜੀਸੀ, ਸੀਈਸੀ, ਇਗਨੂ (IGNOU), ਐੱਨਸੀਈਆਰਟੀ ਤੇ ਐੱਨਆਈਓਐੱਸ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਇਗਨੂ’ (IGNOU) ਦੀ ਗਿਆਨ ਵਾਣੀ’ (105.6 ਐੱਫ਼ਐੱਮ ਰੇਡੀਓ) ਤੇ ਗਿਆਨਦਰਸ਼ਨ, ਜੋ 24–ਘੰਟੇ ਚੱਲਣ ਵਾਲਾ ਵਿੱਦਿਅਕ   ਚੈਨਲ ਹੈ; ਪ੍ਰੀਸਕੂਲ, ਪ੍ਰਾਇਮਰੀ, ਸੈਕੰਡਰੀ ਤੇ ਹਾਇਰ ਸੈਕੰਡਰੀ ਵਿਦਿਆਰਥੀਆਂ, ਕਾਲਜ/ਯੂਨੀਵਰਸਿਟੀ ਵਿਦਿਆਰਥੀਆਂ, ਕਰੀਅਰ ਮੌਕੇ ਤਲਾਸ਼ ਕਰਨ ਵਾਲੇ ਨੌਜਵਾਨਾਂ, ਹੋਮਮੇਕਰਜ਼ ਤੇ ਕੰਮਕਾਜੀ ਪ੍ਰੋਫ਼ੈਸ਼ਨਲਜ਼ ਲਈ ਬਿਹਤਰੀਨ ਵਿੱਦਿਅਕ   ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਨ। ਮੰਤਰੀ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਸਿੱਖਣ ਚ ਹੋਰ ਵਾਧਾ ਕਰਨ ਲਈ ਇਨ੍ਹਾਂ ਚੈਨਲਾਂ ਦਾ ਵੀ ਵੱਧ ਤੋਂ ਵੱਧ ਉਪਯੋਗ ਕਰਨ।

*****

ਐੱਨਬੀ/ਏਕੇਜੇ/ਏਕੇ(Release ID: 1612739) Visitor Counter : 23