ਰਸਾਇਣ ਤੇ ਖਾਦ ਮੰਤਰਾਲਾ

ਸਰਕਾਰ ਦੇਸ਼ ’ਚ ਖਾਦਾਂ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰ ਰਹੀ ਹੈ: ਗੌੜਾ

Posted On: 09 APR 2020 5:14PM by PIB Chandigarh

ਕੇਂਦਰੀ ਰਸਾਇਣ ਤੇ ਖਾਦ ਮੰਤਰੀ, ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਰਸਾਇਣ ਤੇ ਖਾਦ ਮੰਤਰਾਲਾ ਆਉਂਦੇ ਖ਼ਰੀਫ਼ (ਸਾਉਣੀ) ਦੇ ਮੌਸਮ ਲਈ ਖਾਦਾਂ ਦੀ ਉਚਿਤ ਸਪਲਾਈ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਸ੍ਰੀ ਗੌੜਾ ਨੇ ਇੱਕ ਟਵੀਟ ਚ ਕਿਹਾ ਕਿ ਇਸ ਵੇਲੇ ਉਪਲੱਬਧਤਾ ਦੀ ਸਥਿਤੀ ਸੁਵਿਧਾਜਨਕ ਹੈ।

ਸ੍ਰੀ ਗੌੜਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਦੀ ਉਚਿਤ ਮਾਤਰਾ ਸਪਲਾਈ ਕਰਨ ਲਈ ਪ੍ਰਤੀਬੱਧ ਹੈ। ਖਾਦ ਵਿਭਾਗ ਖਾਦਾਂ ਦੇ ਉਤਪਾਦਨ, ਉਨ੍ਹਾਂ ਦੀ ਆਵਾਜਾਈ ਤੇ ਉਪਲੱਬਧਤਾ ਉੱਤੇ ਬਹੁਤ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਇਸ ਮਾਮਲੇ ਤੇ ਉਹ ਰਾਜ ਸਰਕਾਰਾਂ ਤੇ ਰੇਲਵੇ ਮੰਤਰਾਲੇ ਦੇ ਲਗਾਤਾਰ ਸੰਪਰਕ ਚ ਹੈ।

ਇੱਕ ਵੱਖਰੇ ਟਵੀਟ ਚ ਕਰਨਾਟਕ ਦੇ ਹਵਾਲੇ ਨਾਲ ਮੰਤਰੀ ਨੇ ਕਿਹਾ, ਜਿੱਥੋਂ ਤੱਕ ਕਰਨਾਟਕ ਦਾ ਸਬੰਧ ਹੈ, ਉਸ ਰਾਜ ਚ ਬੀਜਾਂ, ਖਾਦਾਂ ਤੇ ਕੀਟਨਾਸ਼ਕਾਂ ਦੀ ਕੋਈ ਘਾਟ ਨਹੀਂ ਹੈ। ਅਸੀਂ ਇਸ ਮਾਮਲੇ ਤੇ ਕਰਨਾਟਕ ਸਰਕਾਰ ਨਾਲ ਪੂਰੇ ਤਾਲਮੇਲ ਨਾਲ ਕੰਮ ਕਰ ਰਹੇ ਹਾਂ। ਇਸ ਵੇਲੇ ਰਾਜ 7.3 ਲੱਖ ਟਨ ਸਟਾਕ ਪਿਆ ਹੈ, ਜਦ ਕਿ ਹਰ ਮਹੀਨੇ 2.57 ਲੱਖ ਟਨ ਦੀ ਜ਼ਰੂਰਤ ਹੁੰਦੀ ਹੈ।

ਖਾਦ ਵਿਭਾਗ ਤਹਿਤ ਆਉਂਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਨੈਸ਼ਨਲ ਫ਼ਰਟੀਲਾਈਜ਼ਰਸ ਲਿਮਿਟਿਡ ਐੱਨਐੱਫ਼ਐੱਲ ਨੇ ਇੱਕ ਟਵੀਟ ਚ ਕਿਹਾ ਹੈ ਕਿ ਨੰਗਲ, ਬਠਿੰਡਾ, ਪਾਣੀਪਤ ਤੇ ਵਿਜੈਪੁਰ ਸਥਿਤ ਉਨ੍ਹਾਂ ਦੇ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ। ਕਿਸਾਨ ਭਾਈਚਾਰੇ ਦੇ ਲਾਭ ਲਈ ਬਜ਼ਾਰ ਚ ਯੂਰੀਆ ਨਿਯਮਿਤ ਰੂਪ ਵਿੱਚ ਭੇਜਿਆ ਜਾ ਰਿਹਾ ਹੈ।

 

 

 

 

***********

ਆਰਸੀਜੇ/ਆਰਕੇਐੱਮ
 



(Release ID: 1612647) Visitor Counter : 160