ਰੇਲ ਮੰਤਰਾਲਾ
ਰੇਲਵੇ ਭਾਰਤ ਨੂੰ ਕੋਵਿਡ - 19 ਤੋਂ ਸੁਰੱਖਿਅਤ ਕਰਨ ਵਿੱਚ ਸਭ ਤੋਂ ਅੱਗੇ
ਮਹਾਮਾਰੀ ਨੂੰ ਘੱਟ ਕਰਨ ਲਈ ਭਾਰਤੀ ਰੇਲਵੇ ਨੇ ਲਗਭਗ 6 ਲੱਖ ਰਿਊਜੇਬਲ ਫੇਸਮਾਸਕ ਅਤੇ 40000 ਲੀਟਰ ਤੋਂ ਅਧਿਕ ਹੈਂਡ ਸੈਨੀਟਾਈਜ਼ਰਾਂ ਦਾ ਉਤਪਾਦਨ ਕੀਤਾ ਹੈ
ਰੇਲਵੇ ਦੇ ਸਾਰੇ ਜ਼ੋਨ, ਉਤਪਾਦਨ ਇਕਾਈਆਂ ਅਤੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਇਸ ਵਿੱਚ ਸ਼ਾਮਲ, ਡਬਲਿਊਆਰ, ਐੱਨਸੀਆਰ, ਐੱਨਡਬਲਿਊਆਰ, ਸੀਆਰ, ਈਸੀਆਰ ਅਤੇ ਡਬਲਿਊਸੀਆਰ ਜਿਹੇ ਕੁਝ ਜ਼ੋਨ ਇਸ ਸਬੰਧ ਵਿੱਚ ਅੱਗੇ ਰਹੇ
ਫੇਸਮਾਸਕ ਅਤੇ ਹੈਂਡ ਸੈਨੀਟਾਈਜ਼ਰਾਂ ਨੂੰ ਡਿਊਟੀ ‘ਤੇ ਆਉਣ ਵਾਲੇ ਸਾਰੇ ਕਰਮਚਾਰੀਆਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਹੈ , ਇਹ ਕੰਟਰੈਕਟ ਲੇਬਰ ਵੀ ਉਪਲੱਬਧ ਕਰਵਾਏ ਜਾ ਰਹੇ ਹਨ
Posted On:
09 APR 2020 1:33PM by PIB Chandigarh
ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਾਵਾਂ ਦੀ ਨਿਰੰਤਰਤਾ ਵਿੱਚ, ਭਾਰਤੀ ਰੇਲਵੇ ਭਾਰਤ ਸਰਕਾਰ ਦੀਆਂ ਸਿਹਤ ਪਹਿਲਾਂ ਨੂੰ ਸਹਾਇਤਾ ਦੇਣ ਦੇ ਸਾਰੇ ਯਤਨ ਕਰ ਰਿਹਾ ਹੈ। ਇਸ ਦਿਸ਼ਾ ਵਿੱਚ ਭਾਰਤੀ ਰੇਲਵੇ ਆਪਣੇ ਸਾਰੇ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ ਅਤੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਵਿੱਚ ਹੀ ਰਿਊਜੇਬਲ ਫੇਸਮਾਸਕ ਅਤੇ ਹੈਂਡ ਸੈਨੀਟਾਈਜ਼ਰਾਂ ਦਾ ਉਤਪਾਦਨ ਕਰ ਰਿਹਾ ਹੈ।
ਭਾਰਤੀ ਰੇਲਵੇ ਨੇ 7 ਅਪ੍ਰੈਲ 2020 ਤੋਂ ਆਪਣੇ ਸਾਰੇ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ ਅਤੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਵਿੱਚ ਹੀ ਕੁੱਲ 582317 ਰਿਊਜੇਬਲ ਫੇਸਮਾਸਕ ਅਤੇ 41882 ਹੈਂਡ ਸੈਨੀਟਾਈਜ਼ਰਾਂ ਦਾ ਉਤਪਾਦਨ ਕੀਤਾ ਹੈ। ਭਾਰਤੀ ਰੇਲਵੇ ਦੇ ਕੁਝ ਜ਼ੋਨ ਇਸ ਵਿੱਚ ਅੱਗੇ ਰਹੇ ਹਨ ਜਿਵੇਂ 81008 ਰਿਊਜੇਬਲ ਫੇਸਕਵਰਾਂ ਅਤੇ 2569 ਹੈਂਡ ਸੈਨੀਟਾਈਜ਼ਰਾਂ ਨਾਲ ਪੱਛਮੀ ਰੇਲਵੇ (ਡਬਲਿਊਆਰ), 77995 ਰਿਊਜੇਬਲ ਫੇਸਕਵਰਾਂ ਅਤੇ 3622 ਲੀਟਰ ਹੈਂਡ ਸੈਨੀਟਾਈਜ਼ਰਾਂ ਨਾਲ ਉੱਤਰ ਮੱਧ ਰੇਲਵੇ (ਐੱਨਸੀਆਰ), 51961 ਰਿਊਜੇਬਲ ਫੇਸਕਵਰਾਂ ਅਤੇ 3027 ਲੀਟਰ ਹੈਂਡ ਸੈਨੀਟਾਈਜ਼ਰਾਂ ਨਾਲ ਉੱਤਰ ਪੱਛਮ ਰੇਲਵੇ (ਐੱਨਡਬਲਿਊਆਰ), 38904 ਰਿਊਜੇਬਲ ਫੇਸ ਕਵਰਾਂ ਅਤੇ 3015 ਲੀਟਰ ਹੈਂਡ ਸੈਨੀਟਾਈਜ਼ਰਾਂ ਨਾਲ ਮੱਧ ਰੇਲਵੇ (ਸੀਆਰ), 33473 ਰਿਊਜੇਬਲ ਫੇਸਕਵਰਾਂ ਅਤੇ 4100 ਲੀਟਰ ਹੈਂਡ ਸੈਨੀਟਾਈਜ਼ਰਾਂ ਨਾਲ ਪੂਰਬ ਮੱਧ ਰੇਲਵੇ (ਈਸੀਆਰ) ਅਤੇ 36342 ਰਿਊਜੇਬਲ ਫੇਸਕਵਰਾਂ ਅਤੇ 3756 ਲੀਟਰ ਹੈਂਡ ਸੈਨੀਟਾਈਜ਼ਰਾਂ ਨਾਲ ਪੱਛਮ ਮੱਧ ਰੇਲਵੇ (ਡਬਲਿਊਸੀਆਰ)।
ਤਾਕਿ ਜ਼ਰੂਰੀ ਵਸਤਾਂ ਅਤੇ ਸਮਾਨ ਦੀ ਸਪਲਾਈ ਬਣਾਈ ਰੱਖਣ ਲਈ ਮਾਲ ਲਦਾਨ ਪਰਿਚਾਲਨ 24 ਘੰਟੇ ਚੱਲ ਰਿਹਾ ਹੈ, ਸੰਚਾਲਨ ਅਤੇ ਰਖ-ਰਖਾਅ ਸਟਾਫ 24 ਘੰਟੇ ਕੰਮ ਕਰ ਰਿਹਾ ਹੈ। ਇਨ੍ਹਾਂ ਕਰਮਚਾਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਉਨ੍ਹਾਂ ਦੇ ਮਨੋਬਲ ਨੂੰ ਬਣਾਈ ਰੱਖਣ ਲਈ ਸਾਰੇ ਕਾਰਜ ਸਥਲਾਂ ‘ਤੇ ਨਿਮਨਲਿਖਿਤ ਦਾ ਅਨੁਪਾਲਨ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ :
(i) ਰਿਮੂਵੇਬਲ ਫੇਸਕਵਰ ਅਤੇ ਹੈਂਡ ਸੈਨੀਟਾਈਜ਼ਰ ਡਿਊਟੀ ਉੱਤੇ ਆਉਣ ਵਾਲੇ ਸਾਰੇ ਕਰਮਚਾਰੀਆਂ ਨੂੰ ਉਪਲੱਬਧ ਕਰਵਾਏ ਜਾ ਰਹੇ ਹਨ। ਇਹ ਕੰਟਰੈਕਟ ਲੇਬਰ ਨੂੰ ਵੀ ਉਪਲੱਬਧ ਕਰਵਾਏ ਜਾ ਰਹੇ ਹਨ। ਰੇਲਵੇ ਵਰਕਸ਼ਾਪਾਂ, ਕੋਚਿੰਗ ਡਿਪੂ ਅਤੇ ਹਸਪਤਾਲ ਇਸ ਅਵਸਰ ਉੱਤੇ ਅੱਗੇ ਵਧ ਕੇ ਸਥਾਨਕ ਰੂਪ ਨਾਲ ਸੈਨੀਟਾਈਜ਼ਰਾਂ ਅਤੇ ਮਾਸਕਾਂ ਦਾ ਉਤਪਾਦਨ ਕਰ ਰਹੇ ਹਨ ਜਿਸ ਦੇ ਨਾਲ ਕਿ ਸਪਲਾਈ ਵਿੱਚ ਸਹਾਇਤਾ ਦਿੱਤੀ ਜਾ ਸਕੇ ।
(ii) ਸਾਰੇ ਅਮਲੇ ਨੂੰ ਬਿਹਤਰ ਸਵੱਛਤਾ ਬਣਾਈ ਰੱਖਣ ਲਈ ਰਿਊਜੇਬਲ ਫੇਸ ਕਵਰ ਦੀ ਵਰਤੋਂ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਰਿਊਜੇਬਲ ਫੇਸ ਕਵਰ ਦੇ ਦੋ ਸੈੱਟ ਕਰਮਚਾਰੀਆਂ ਕੋਲ ਉਪਲੱਬਧ ਰਹਿਣੇ ਹਨ। ਸਾਰੇ ਅਮਲੇ ਨੂੰ ਰੋਜ਼ ਸਾਬਣ ਨਾਲ ਫੇਸ ਕਵਰ ਨੂੰ ਸਾਫ਼ ਕਰਨ ਦੀ ਸ਼ਲਾਹ ਦਿੱਤੀ ਜਾ ਰਹੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਸ ਸਬੰਧ ਵਿੱਚ ਵਿਸਤ੍ਰਿਤ ਸਲਾਹ ਜਾਰੀ ਕੀਤੀ ਹੈ ਜਿਸ ਨੂੰ ਸਾਰਿਆਂ ਤੱਕ ਸਰਕੂਲੇਟ ਕਰ ਦਿੱਤਾ ਗਿਆ ਹੈ।
(iii) ਸਾਬਣ, ਪਾਣੀ ਅਤੇ ਧੋਣ ਦੀਆਂ ਸੁਵਿਧਾਵਾਂ ਸਾਰੇ ਕਾਰਜ ਸਥਲਾਂ ਉੱਤੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਸਥਾਨਕ ਇਨੋਵੇਸ਼ਨਾਂ ਨਾਲ ਧੋਣ ਦੀਆਂ ਹੈਂਡ ਫ੍ਰੀ ਸੁਵਿਧਾਵਾਂ ਉਪਲੱਬਧ ਕਰਵਾਈਆਂ ਗਈਆਂ ਹਨ।
(iv) ਸੋਸ਼ਲ ਡਿਸਟੈਂਸਿੰਗ ਸੁਨਿਸ਼ਚਿਤ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਟ੍ਰੈਕਮੈਨ ਅਤੇ ਲੋਕੋਮੋਟਿਵ ਪਾਇਲਟਾਂ ਜਿਹੇ ਸਾਰੇ ਕਰਮਚਾਰੀਆਂ ਵਿੱਚ ਨਿਯਮਿਤ ਰੂਪ ਨਾਲ ਜਾਗਰੂਕਤਾ ਫੈਲਾਈ ਜਾ ਰਹੀ ਹੈ ।
****
ਐੱਸਜੀ/ਐੱਮਕੇਵੀ
(Release ID: 1612608)
Visitor Counter : 178
Read this release in:
Manipuri
,
English
,
Urdu
,
Marathi
,
Hindi
,
Assamese
,
Gujarati
,
Odia
,
Tamil
,
Telugu
,
Kannada