ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੀ ਸਲਾਹ ਅਨੁਸਾਰ ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ (ਮੇਨ) 2020 ਦੇ ਔਨਲਾਈਨ ਅਰਜ਼ੀ ਫਾਰਮ ਵਿੱਚ ਸੈਂਟਰ ਸਿਟੀਜ਼ ਦੀ ਪਸੰਦ ਵਿੱਚ ਸੁਧਾਰ ਦੀ ਗੁੰਜਾਇਸ਼ ਵਧਾਈ

Posted On: 09 APR 2020 3:56PM by PIB Chandigarh

ਮੌਜੂਦਾ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਅਤੇ ਜੇਈਈ (ਮੇਨ) 2020 ਦੇ ਬਿਨੈਕਾਰਾਂ ਨੂੰ ਪੈਦਾ ਹੋਈਆਂ ਮੁਸ਼ਕ੍ਲਾਂ ਦੇ ਮੱਦੇਨਜ਼ਰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸੰਕ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਬਿਨੈਕਾਰਾਂ ਨੂੰ ਔਨਲਾਈਨ ਅਰਜ਼ੀ ਫਾਰਮਾਂ ਵਿੱਚ ਸੈਂਟਰ ਸਿਟੀਜ਼ ਦੀ ਪਸੰਦ ਵਿੱਚ ਸੁਧਾਰ ਕਰਨ ਦੀ ਗੁੰਜਾਇਸ਼ ਵਧਾਉਣ ਦੀ ਸਲਾਹ ਦਿੱਤੀ।

ਇਸ ਅਨੁਸਾਰ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਜਾਰੀ ਕੀਤੇ ਗਏ ਜਨਤਕ ਨੋਟਿਸ ਮਿਤੀ 01.04.2020 ਦੀ ਨਿਰੰਤਰਤਾ ਵਿੱਚ ਅੱਜ ਐੱਨਟੀਏ ਨੇ ਅਰਜ਼ੀ ਫਾਰਮਾਂ ਵਿੱਚ ਸੁਧਾਰ ਕਰਨ ਦੇ ਦਾਇਰੇ ਦਾ ਵਿਸਤਾਰ ਕੀਤਾ ਜਿਸ ਵਿੱਚ ਆਪਣੀ ਪਸੰਦ ਦੇ ਸੈਂਟਰ ਸਿਟੀਜ਼ ਦੀ ਚੋਣ ਕਰਨੀ ਵੀ ਸ਼ਾਮਲ ਹੈ।

ਐੱਨਟੀਏ ਆਪਣੇ ਅਰਜ਼ੀ ਫਾਰਮਾਂ ਵਿੱਚ ਇਛੁੱਕ ਸ਼ਹਿਰ ਦੀ ਉਪਲੱਬਧਤਾ ਹੋਣ ਤੇ ਬਿਨੈਕਾਰਾਂ ਦੁਆਰਾ ਚੁਣੇ ਗਏ ਸ਼ਹਿਰਾਂ ਦੇ ਵਿਕਲਪਾਂ ਨੂੰ ਪ੍ਰੀਖਿਆ ਕੇਂਦਰਾਂ ਵਜੋਂ ਅਲਾਟ ਕਰਨ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਪ੍ਰਸ਼ਾਸਨਿਕ ਕਾਰਨਾਂ ਕਰਕੇ ਦੂਜੇ ਸ਼ਹਿਰ ਦਾ ਕੇਂਦਰ ਅਲਾਟ ਕੀਤਾ ਜਾ ਸਕਦਾ ਹੈ ਅਤੇ ਕੇਂਦਰ ਦੀ ਵੰਡ ਬਾਰੇ ਐੱਨਟੀਏ ਦਾ ਫੈਸਲਾ ਅੰਤਿਮ ਹੋਵੇਗਾ।

ਜੇਈਈ (ਮੇਨ) 2020 ਦੇ ਸਾਰੇ ਉਮੀਦਵਾਰਾਂ ਦੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ ਔਨਲਾਈਨ ਅਰਜ਼ੀਆਂ ਵਿੱਚ ਸੈਂਟਰ ਸਿਟੀਜ਼ ਦੀ ਪਸੰਦ ਸਮੇਤ ਸੁਧਾਰ ਕਰਨ ਦੀ ਸੁਵਿਧਾ ਹੁਣ ਵੈੱਬਸਾਈਟ https://jeemain.nta.nicਤੇ ਸ਼ੁਰੂ ਹੈ ਅਤੇ ਇਹ 14/04/2020* ਤੱਕ ਉਪਲੱਬਧ ਹੋਵੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਵਿਵਰਣਾਂ ਦੀ ਪੁਸ਼ਟੀ ਕਰਨ ਅਤੇ ਜਿੱਥੇ ਕਿਧਰੇ ਵੀ ਜ਼ਰੂਰਤ ਹੋਵੇ, ਉਸ ਅਨੁਸਾਰ ਸੁਧਾਰ ਕਰਨ।

*ਔਨਲਾਈਨ ਅਰਜ਼ੀ ਫਾਰਮਾਂ ਵਿੱਚ ਵਿਵਰਣਾਂ ਵਿੱਚ ਸੁਧਾਰ ਸ਼ਾਮ 05.00 ਵਜੇ ਤੱਕ ਸਵੀਕਾਰ ਕੀਤਾ ਜਾਵੇਗਾ ਅਤੇ ਫੀਸ ਰਾਤ 11.50 ਵਜੇ ਤੱਕ ਜਮ੍ਹਾਂ ਕਰਵਾਈ ਜਾ ਸਕੇਗੀ।

ਲੋੜੀਂਦੀ (ਵਾਧੂ) ਫੀਸ ਜੇਕਰ ਲਾਗੂ ਹੋਵੇ ਤਾਂ ਉਹ ਕ੍ਰੈਡਿਟ/ਡੈਬਿਟ ਕਾਰਡ/ਨੈੱਟ ਬੈਕਿੰਗ/ਯੂਪੀਆਈ ਅਤੇ ਪੇਅਟੀਐੱਮ ਜ਼ਰੀਏ ਅਦਾ ਕੀਤਾ ਜਾ ਸਕਦੀ ਹੈ।

ਜੇਕਰ ਫਾਰਮ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੇ ਅਧਾਰ ਤੇ ਵਾਧੂ ਫੀਸ ਦੇ ਭੁਗਤਾਨ ਦੀ ਜ਼ਰੂਰਤ ਹੁੰਦੀ ਹੈ ਤਾਂ ਅੰਤਿਮ ਅੱਪਡੇਟ ਭੁਗਤਾਨ ਦੇ ਬਾਅਦ ਦਿਖਾਏ ਦੇਣਗੇ।

ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਬਹੁਤ ਸਾਵਧਾਨੀ ਨਾਲ ਇਨ੍ਹਾਂ ਵਿੱਚ ਸੁਧਾਰ ਕਰਨ ਕਿਉਂਕਿ ਸੁਧਾਰ ਦਾ ਕੋਈ ਹੋਰ ਮੌਕਾ ਪ੍ਰਦਾਨ ਨਹੀਂ ਕੀਤਾ ਜਾਵੇਗਾ।

ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤਾਜ਼ਾ ਅੱਪਡੇਟ ਲਈ jeemain.nta.nic.in ਅਤੇ www.nta.ac.inਤੇ ਜਾਣਉਮੀਦਵਾਰ ਹੋਰ ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਨੰਬਰਾਂ- 8287471852,8178359845,9650173668,9599676953,8882356803 ਤੇ ਵੀ ਸੰਪਰਕ ਕਰ ਸਕਦੇ ਹਨ।

*****

ਐੱਨਬੀ/ਏਕੇਜੇ/ਏਕੇ
 



(Release ID: 1612594) Visitor Counter : 159