ਰੇਲ ਮੰਤਰਾਲਾ
ਰੇਲਵੇ ਨੇ ਆਪਣੀ ਸਮਾਜਿਕ ਸੇਵਾ ਪ੍ਰਤੀਬੱਧਤਾ ਅਨੁਸਾਰ 28 ਮਾਰਚ ਤੋਂ ਲੋੜਵੰਦਾਂ ਨੂੰ 8.5 ਲੱਖ ਤੋਂ ਵੱਧ ਭੋਜਨ ਦੇ ਪੈਕਟ ਉਪਲੱਬਧ ਕਰਵਾਏ
ਆਈਆਰਸੀਟੀਸੀ ਰਸੋਈਆਂ ਵਿੱਚ ਭੋਜਨ ਦੇ 5 ਲੱਖ ਤੋਂ ਜ਼ਿਆਦਾ ਪੈਕਟ ਤਿਆਰ ਕੀਤੇ ਗਏ; ਆਰਪੀਐੱਫ ਨੇ ਆਪਣੇ ਸੰਸਾਧਨਾਂ ਤੋਂ ਭੋਜਨ ਦੇ ਲਗਭਗ 2 ਲੱਖ ਪੈਕਟ ਪ੍ਰਦਾਨ ਕੀਤੇ; ਗ਼ੈਰ-ਸਰਕਾਰੀ ਸੰਗਠਨਾਂ ਨੇ 1.5 ਲੱਖ ਦੇ ਕਰੀਬ ਭੋਜਨ ਦੇ ਪੈਕਟਾਂ ਦਾ ਯੋਗਦਾਨ ਦਿੱਤਾ
ਇਨ੍ਹਾਂ ਵਿੱਚ, ਇਕੱਲੇ ਆਰਪੀਐੱਫ ਨੇ ਭੋਜਨ ਦੇ ਲਗਭਗ 6 ਲੱਖ ਪੈਕਟ ਵੰਡੇ; ਦੂਜੇ ਰੇਲਵੇ ਅਤੇ ਸਰਕਾਰੀ ਵਿਭਾਗਾਂ, ਗ਼ੈਰ-ਸਰਕਾਰੀ ਸੰਗਠਨਾਂ ਨੇ ਵੀ ਭੋਜਨ ਦੀ ਵੰਡ ਵਿੱਚ ਯੋਗਦਾਨ ਪਾਇਆ
Posted On:
09 APR 2020 3:07PM by PIB Chandigarh
ਭਾਰਤੀ ਰੇਲਵੇ ਨੇ ਆਪਣੀ ਸਮਾਜਿਕ ਸੇਵਾ ਦੀ ਪ੍ਰਤੀਬੱਧਤਾ ਅਨੁਸਾਰ, ਕੋਵਿਡ-19 ਕਾਰਨ ਲੌਕਡਾਊਨ ਵਿੱਚ ਜ਼ਰੂਰਤਮੰਦਾਂ ਨੂੰ ਭੋਜਨ ਦੇਣਾ ਸ਼ੁਰੂ ਕੀਤਾ ਹੈ। ਆਈਆਰਸੀਟੀਸੀ ਦੀਆਂ ਮੁੱਖ ਰਸੋਈਆਂ, ਆਰਪੀਐੱਫ ਸੰਸਾਧਨਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਦੇ ਯੋਗਦਾਨ ਰਾਹੀਂ ਦੁਪਹਿਰ ਦੇ ਭੋਜਨ ਲਈ ਵੱਡੇ ਪੱਧਰ ’ਤੇ ਪੇਪਰ ਪਲੇਟਾਂ ਵਿੱਚ ਭੋਜਨ ਅਤੇ ਰਾਤ ਦੇ ਖਾਣੇ ਲਈ ਫੂਡ ਪੈਕੇਟ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਭੋਜਨ ਦੀ ਵੰਡ ਗ਼ਰੀਬਾਂ, ਬੇਆਸਰਿਆਂ, ਭਿਖਾਰੀਆਂ, ਬੱਚਿਆਂ, ਕੁਲੀਆਂ, ਪਰਵਾਸੀ ਮਜ਼ਦੂਰਾਂ, ਫਸੇ ਹੋਏ ਵਿਅਕਤੀਆਂ ਅਤੇ ਜੋ ਵੀ ਰੇਲਵੇ ਸਟੇਸ਼ਨਾਂ ’ਤੇ ਭੋਜਨ ਦੀ ਤਲਾਸ਼ ਵਿੱਚ ਆਉਂਦੇ ਹਨ, ਨੂੰ ਕੀਤੀ ਜਾਂਦੀ ਹੈ ਅਤੇ ਇੱਥੋਂ ਤੱਕ ਕਿ ਰੇਲਵੇ ਸਟੇਸ਼ਨਾਂ ਤੋਂ ਕੁਝ ਦੂਰੀ ’ਤੇ ਵੀ ਭੋਜਨ ਵੰਡਿਆ ਜਾ ਰਿਹਾ ਹੈ।
ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦੇ ਸੁਝਾਅ, ਕਿ ਜ਼ਰੂਰਤਮੰਦ ਲੋਕਾਂ ਨੂੰ ਭੋਜਨ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਰੇਲਵੇ ਨੂੰ ਆਪਣੀ ਪਹੁੰਚ ਵਧਾਉਣੀ ਚਾਹੀਦੀ ਹੈ, ਨੂੰ ਮੰਨਦੇ ਹੋਏ ਰੇਲਵੇ ਸਟੇਸ਼ਨਾਂ ਤੋਂ ਪਾਰ ਜਾ ਕੇ ਜ਼ਿਲ੍ਹਾ ਅਧਿਕਾਰੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਆਦਿ ਦੀ ਸਲਾਹ ਨਾਲ ਦੂਰ ਦੇ ਇਲਾਕਿਆਂ ਵੱਲ ਜਾ ਕੇ ਵੀ ਭੋਜਨ ਵੰਡਿਆ ਜਾ ਰਿਹਾ ਹੈ।
ਭੋਜਨ ਦੀ ਵੰਡ ਆਰਪੀਐੱਫ, ਜੀਆਰਪੀ, ਜ਼ੋਨ ਦੇ ਵਣਜ ਵਿਭਾਗਾਂ, ਰਾਜ ਸਰਕਾਰਾਂ ਅਤੇ ਗ਼ੈਰ- ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਜ਼ਰੂਰਤਮੰਦਾਂ ਨੂੰ ਭੋਜਨ ਵੰਡਦੇ ਸਮੇਂ ਸਮਾਜਿਕ ਦੂਰੀ ਅਤੇ ਸਵੱਛਤਾ ਦਾ ਪਾਲਣ ਕੀਤਾ ਜਾ ਰਿਹਾ ਹੈ।
ਸਬੰਧਿਤ ਜ਼ੋਨ ਅਤੇ ਡਿਵੀਜ਼ਨਾਂ ਦੇ ਜੀਐੱਮ’ਜ਼/ਡੀਆਰਐੱਮ’ਜ਼ ਵੀ ਆਈਆਰਸੀਟੀਸੀ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਹਨ ਤਾਕਿ ਜ਼ਿਲ੍ਹਾ ਪ੍ਰਸ਼ਾਸਨਾਂ ਅਤੇ ਗ਼ੈਰ- ਸਰਕਾਰੀ ਸੰਗਠਨਾਂ ਦੀ ਮਦਦ ਨਾਲ ਆਈਆਰਸੀਟੀਸੀ ਦੇ ਇਨ੍ਹਾਂ ਯਤਨਾਂ ਨੂੰ ਰੇਲਵੇ ਸਟੇਸ਼ਨਾਂ ਦੇ ਆਸ ਪਾਸ ਦੇ ਖੇਤਰਾਂ ਵਿੱਚ ਵਧਾ ਕੇ ਜ਼ਰੂਰਤਮੰਦਾਂ ਦੀਆਂ ਭੋਜਨ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।
ਭਾਰਤੀ ਰੇਲਵੇ ਨੇ ਹੁਣ ਤੱਕ 28 ਮਾਰਚ, 2020 ਤੋਂ ਨਵੀਂ ਦਿੱਲੀ, ਬੰਗਲੁਰੂ, ਹੁਬਲੀ, ਮੁੰਬਈ ਸੈਂਟਰਲ, ਅਹਿਮਦਾਬਾਦ, ਭੁਸਾਵਲ, ਹਾਵੜਾ, ਪਟਨਾ, ਗਯਾ, ਰਾਂਚੀ, ਕਤਿਹਾਰ, ਦੀਨ ਦਿਆਲ ਉਪਾਧਿਆਏ ਨਗਰ, ਬਾਲਾਸੋਰ, ਵਿਜੈਵਾੜਾ, ਖੁਰਦਾ, ਕਤਪੜੀ, ਤ੍ਰਿਰੂਚਿਰਪੱਲੀ, ਧਨਬਾਦ, ਗੁਹਾਟੀ, ਸਮਾਸੀਪੁਰ, ਪ੍ਰਯਾਗਰਾਜ, ਇਤਾਰਸੀ, ਵਿਸ਼ਾਖਾਪਟਨਮ, ਚੇਨਗਲਪੱਟੂ, ਪੁਣੇ, ਹਾਜੀਪੁਰ, ਰਾਇਪੁਰ ਅਤੇ ਟਾਟਾਨਗਰ ਵਿੱਚ ਜਿਹੜੇ ਵਿਭਿੰਨ ਜ਼ੋਨਾਂ ਜਿਵੇਂ ਉੱਤਰੀ, ਪੱਛਮੀ, ਪੂਰਬੀ, ਦੱਖਣੀ ਅਤੇ ਦੱਖਣੀ ਸੈਂਟਰਲ ਵਿੱਚ ਫੈਲੇ ਹੋਏ ਹਨ ਵਿੱਚ ਆਈਆਰਸੀਟੀਸੀ ਦੀਆਂ ਮੁੱਖ ਰਸੋਈਆਂ ਦੇ ਸਰਗਰਮ ਸਹਿਯੋਗ ਨਾਲ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਨੂੰ 8.5 ਲੱਖ ਤੋਂ ਜ਼ਿਆਦਾ ਭੋਜਨ ਦੇ ਪੈਕਟ ਵੰਡੇ ਜਾ ਚੁੱਕੇ ਹਨ।
ਆਈਆਰਸੀਟੀਸੀ ਨੇ 6 ਲੱਖ ਤੋਂ ਜ਼ਿਆਦਾ ਭੋਜਨ ਪੈਕਟ ਉਪਲੱਬਧ ਕਰਵਾਏ ਹਨ ਅਤੇ ਆਰਪੀਐੱਫ ਨੇ ਆਪਣੇ ਖੁਦ ਦੇ ਸੰਸਾਧਨਾਂ ਨਾਲ ਲਗਭਗ 2 ਲੱਖ ਭੋਜਨ ਪੈਕਟ ਪ੍ਰਦਾਨ ਕੀਤੇ ਹਨ। ਰੇਲਵੇ ਸੰਗਠਨਾਂ ਨਾਲ ਕੰਮ ਕਰਨ ਵਾਲੇ ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ ਲਗਭਗ 1.5 ਲੱਖ ਭੋਜਨ ਪੈਕਟ ਦਾਨ ਕੀਤੇ ਗਏ ਹਨ।
ਆਈਆਰਸੀਟੀਸੀ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਆਪਣੀ ਖੁਦ ਦੀ ਰਸੋਈ ਵਿੱਚ ਤਿਆਰ ਭੋਜਨ ਨੂੰ ਲੋਕਾਂ ਵਿੱਚ ਵੰਡਣ ਵਿੱਚ ਰੇਲਵੇ ਸੁਰੱਖਿਆ ਬਲ ਨੇ ਅਹਿਮ ਭੂਮਿਕਾ ਨਿਭਾਈ ਹੈ। 28.03.2020 ਨੂੰ 74 ਸਥਾਨਾਂ ’ਤੇ 5419 ਜ਼ਰੂਰਤਮੰਦ ਵਿਅਕਤੀਆਂ ਨੂੰ ਭੋਜਨ ਦੇਣ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਇਹ ਸੰਖਿਆ ਰੋਜ਼ਾਨਾ ਵਧ ਰਹੀ ਹੈ। ਇੱਕ ਅਨੁਮਾਨ ਅਨੁਸਾਰ ਆਰਪੀਐੱਫ ਦੁਆਰਾ 08.04.2020 ਤੱਕ 313 ਸਥਾਨਾਂ ’ਤੇ ਲਗਭਗ 6 ਲੱਖ ਜ਼ਰੂਰਤਮੰਦਾਂ ਨੂੰ ਭੋਜਨ ਵੰਡਿਆ ਗਿਆ ਹੈ। ਭਾਰਤੀ ਰੇਲਵੇ ਦੁਆਰਾ ਭੋਜਨ ਵੰਡਣ ਦੀ ਸੰਖਿਆ ਪ੍ਰਗਤੀ ਕਰ ਰਹੀ ਹੈ ਅਤੇ ਇਹ 1 ਲੱਖ ਵਿਅਕਤੀਆਂ ਦੇ ਨਜ਼ਦੀਕ ਢੁਕ ਗਈ ਹੈ।
ਆਈਆਰਸੀਟੀਸੀ ਨੇ ਪੀਐੱਮ ਕੇਅਰਸ ਵੰਡ ਵਿੱਚ 20 ਕਰੋੜ ਰੁਪਏ ਵੀ ਜਮ੍ਹਾਂ ਕਰਵਾਏ ਹਨ-2019-20 ਦੇ ਸੀਐੱਸਆਰ ਫੰਡ ਵਿੱਚੋਂ 1.5 ਕਰੋੜ ਰੁਪਏ, 2020-21 ਦੇ ਸੀਐੱਸਆਰ ਫੰਡ ਵਿੱਚੋਂ 6.5 ਕਰੋੜ ਰੁਪਏ ਅਤੇ 12 ਕਰੋੜ ਰੁਪਏ ਦਾਨ ਕੀਤੇ ਹਨ।
ਭਾਰਤੀ ਰੇਲਵੇ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਦੌਰਾਨ ਜ਼ਰੂਰਤਮੰਦਾਂ ਨੂੰ ਭੋਜਨ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਨਾਜ ਅਤੇ ਕੱਚੇ ਮਾਲ ਦੇ ਉਚਿਤ ਭੰਡਾਰ ਨੂੰ ਕਾਇਮ ਰੱਖਿਆ ਜਾ ਰਿਹਾ ਹੈ।
****
ਐੱਸਜੀ/ਐੱਮਕੇਵੀ
(Release ID: 1612570)
Visitor Counter : 178
Read this release in:
Bengali
,
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam