ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤੋਂ ਫੰਡ ਪ੍ਰਾਪਤ ਕੰਪਨੀ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਇੱਕ ਯੰਤਰ ਵਿਕਸਿਤ ਕਰ ਰਹੀ ਹੈ ਜੋ ਹਵਾ ਵਿੱਚ ਆਕਸੀਜਨ ਦੀ ਸਪਲਾਈ ਵਧਾਵੇਗਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ, ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਇਹ ਖੋਜ ਸ਼ਾਨਦਾਰ ਸਿੱਧ ਹੋਵੇਗੀ"

Posted On: 09 APR 2020 10:43AM by PIB Chandigarh

 

ਜੈਨਰਿਚ ਮੈਂਬਰੇਨਜ਼, ਇੱਕ ਸਪਿੰਨ ਆਫ ਕੰਪਨੀ, ਜਿਸ ਨੂੰ ਕਿ ਸੀਐੱਸਆਈਆਰ-ਨੇਸ਼ਨਲ ਕੈਮੀਕਲ ਲੈਬਾਰਟਰੀ, ਪੁਣੇ ਤੋਂ ਲਾਇਸੈਂਸ ਮਿਲਿਆ ਹੋਇਆ ਹੈ, ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਮੈਂਬਰੇਨ ਆਕਸੀਜੈਨਰੇਟਰ ਇਕੁਇਪਮੈਂਟ (ਐੱਮਓਈ), ਜੋ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਵਿਕਸਿਤ ਕੀਤਾ ਗਿਆ ਹੈ, ਲਈ ਮਾਲੀ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ ਇਹ ਦੇਸ਼ ਵਿੱਚ ਹੀ ਵਿਕਸਿਤ ਇਨੋਵੇਟਿਵ,  ਹਾਲੋਫਾਈਬਰ ਮੈਂਬਰੇਨ ਟੈਕਨੋਲੋਜੀ ਉੱਤੇ ਅਧਾਰਿਤ ਹੈ ਅਤੇ ਇਹ ਐੱਮਓਈ ਪ੍ਰੈਸ਼ਰ ਤਹਿਤ (4-7 ਬਾਰ, ਤੇਲ ਮੁਕਤ ਕੰਪਰੈਸਰ ਦੀ ਵਰਤੋਂ ਕਰਦਿਆਂ) ਹਵਾ ਵਿੱਚ 35% ਤੱਕ ਆਕਸੀਜਨ ਵਧਾਉਂਦਾ ਹੈ

 

ਇਸ ਇਕੁਇਪਮੈਂਟ ਵਿੱਚ ਮੈਂਬਰੇਨ ਕਾਰਟਰਿਜ, ਤੇਲ ਰਹਿਤ  ਕੰਪਰੈਸਰ, ਆਊਟਪੁਟ ਫਲੋਮੀਟਰ, , ਹਿਊਮੀਡੀਫਾਇਰ ਬੋਤਲ, ਨੇਸਲ ਕੈਨੂਲਾ ਅਤੇ ਟਿਊਬਿੰਗ ਅਤੇ ਫਿਟਿੰਗਜ਼ ਸ਼ਾਮਲ ਹਨ ਕੰਪਰੈਸਰ ਤੋਂ  ਕੰਪਰੈਸਡ, ਫਿਲਟਰਡ ਹਵਾ ਮੈਂਬਰੇਨ ਕਾਰਟਰਿਜ ਵਿੱਚ ਭਰੀ ਜਾਂਦੀ ਹੈ ਜੋ ਕਿ ਚੋਣਵੇਂ ਢੰਗ ਨਾਲ ਨਾਈਟਰੋਜਨ ਉੱਤੇ ਆਕਸੀਜਨ ਨੂੰ ਵਿਆਪਤ ਕਰਦੀ  ਹੈ ਆਕਸੀਜਨ ਭਰਪੂਰ ਹਵਾ ਨੂੰ ਭਾਰੀ ਦਬਾਅ ਦੇ ਇੱਕ ਉਤਪਾਦ ਵਜੋਂ  ਪੇਸ਼ ਕਰਦੀ ਹੈ ਮੈਂਬਰੇਨ ਕਾਰਟਰਿਜ ਆਕਸੀਜਨ ਨੂੰ ਬੁਝਾਉਣ ਦੇ ਕਾਬਲ ਹੁੰਦਾ ਹੈ ਅਤੇ ਨਾਈਟਰੋਜਨ ਵਾਇਰਸਿਜ਼, ਬੈਕਟੀਰੀਆ  ਅਤੇ  ਕਣਾਂ ਨੂੰ ਸੀਮਿਤ ਕਰਦੀ ਹੈ ਉਤਪਾਦ ਹਵਾ (product air) ਮੈਡੀਕਲ ਗ੍ਰੇਡ ਦੀ ਹੈ

 

                                   Description: oxygenator-1

 

ਇਹ ਯੰਤਰ ਸੁਰੱਖਿਅਤ ਹੈ ਇਸ ਨੂੰ ਚਲਾਉਣ ਲਈ ਸਿਖਲਾਈ ਪ੍ਰਾਪਤ ਵਿਅਕਤੀਆਂ ਦੀ ਲੋੜ ਨਹੀਂ ਹੁੰਦੀ, ਇਸ ਦੀ ਸਾਂਭ-ਸੰਭਾਲ਼ ਦੀ ਵੀ ਵਧੇਰੇ ਜ਼ਰੂਰਤ ਨਹੀਂ , ਇਹ ਇੱਕ ਥਾਂ ਤੋਂ  ਦੂਜੀ ਥਾਂ ਉੱਤੇ ਲਿਜਾਇਆ ਜਾ ਸਕਦਾ ਹੈ ਅਤੇ ਕੰਪੈਕਟ ਹੈ ਇਸ ਵਿੱਚ ਪਲੱਗ ਐਂਡ ਪਲੇ ਸੁਵਿਧਾ ਮੌਜੂਦ ਹੈ, ਇਹ ਤੇਜ਼ੀ ਨਾਲ ਚਾਲੂ ਹੋਕੇ ਆਕਸੀਜਨ ਭਰਪੂਰ ਹਵਾ ਪ੍ਰਦਾਨ ਕਰ ਸਕਦਾ ਹੈ 

 

ਇਹ ਸਾਹ ਵਿੱਚ ਰੁਕਾਵਟ ਪੈਦਾ ਹੋਣ, ਜੋ ਕਿ ਕੋਵਿਡ-19 ਦਾ ਇਕ ਲੱਛਣ ਹੈ, ਵਿੱਚ ਸਾਹ ਦੇ ਠੀਕ ਚਲਣ ਦਾ ਪ੍ਰਬੰਧ ਕਰਨ ਲਈ ਇਸ  ਯੰਤਰ ਦੀ ਵਰਤੋਂ ਉਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਕਿ ਆਈਸੀਯੂ ਵਿੱਚੋਂ ਬਾਹਰ ਲਿਆਂਦਾ ਗਿਆ ਹੁੰਦਾ ਹੈ ਇਹ ਯੰਤਰ ਸਾਹ ਦੀ ਗੰਭੀਰ ਸਮੱਸਿਆ ਜਿਵੇਂ ਕਿ ਪੁਰਾਣੀ ਆਬਸਟਰਕਟਿਵ ਪਲਮਨਰੀ ਬਿਮਾਰੀ (ਸੀਓਪੀਡੀ), ਦਮਾ, ਆਈਐੱਲਡੀ, ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲਿਆਂ ਬੱਚਿਆਂ, ਸੱਪ  ਦੇ ਡਸਣ ਵਗੈਰਾ ਦੇ ਇਲਾਜ ਵਿੱਚ ਸਹਾਈ ਹੋ ਸਕਦਾ ਹੈ

 

ਇਸ ਦੇ ਪ੍ਰੋਟੋਟਾਈਪ ਦੀ ਟੈਸਟਿੰਗ ਅਤੇ ਵੈਧਤਾ ਦਾ ਪ੍ਰਦਰਸ਼ਨ ਜੈਨਰਿਚ  ਸਟਾਰਟ ਅੱਪ ਦੁਆਰਾ ਕੀਤਾ ਗਿਆ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ)-ਨੈਸ਼ਨਲ ਸਾਇੰਸ ਐਂਡ ਟੈਕਨੋਲੋਜੀ ਐਂਟਰੇਪ੍ਰੀਨਿਓਰਸ਼ਿਪ ਡਿਵੈਲਪਮੈਂਟ ਬੋਰਡ (ਐਨਐੱਸਟੀਈਡੀਬੀ), ਸੀਡ ਸਪੋਰਟ ਸਿਸਟਮ ਦੀ ਹਮਾਇਤ ਨਾਲ ਕੀਤਾ ਗਿਆ ਐਂਟਰੇਪ੍ਰੀਨਿਓਰਸ਼ਿਪ ਡਿਵੈਲਪਮੈਂਟ ਸੈਂਟਰ, (ਵੈਂਚਰ ਸੈਂਟਰ), ਪੁਣੇ  ਨਾਲ ਮਿਲ ਕੇ ਸਥਾਪਿਤ ਮੈਡੀਕਲ ਯੰਤਰ ਕੰਪਨੀਆਂ ਇਸ ਦੀ ਸਮੂਹਕ ਤਿਆਰੀ ਲਈ ਕੰਮ ਕਰ ਰਹੀਆਂ ਹਨ ਅਤੇ ਇਹ ਕੰਮ ਤਿੰਨ ਮਹੀਨਿਆਂ ਵਿੱਚ ਸ਼ੁਰੂ ਹੋ ਜਾਵੇਗਾ   

 

(ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਡਾ. ਰਾਜੇਂਦਰ ਕੇ ਖਰੁਲ, rk.kharul@genrichmembranes.com, ਮੋਬਾਈਲ: 8308822216)

 

 

*****

 

ਕੇਜੀਐੱਸ/(ਡੀਐੱਸਟੀ)


(Release ID: 1612518) Visitor Counter : 111