ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਨਿਰਯਾਤਕਾਂ ਨੂੰ ਕੋਵਿਡ ਦੇ ਪ੍ਰਕੋਪ ਤੋਂ ਬਾਅਦ ਆਪਣੀਆਂ ਸਮਰੱਥਾਵਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਵੱਡਾ ਸੋਚਣ ਅਤੇ ਤਿਆਰ ਰਹਿਣ ਦਾ ਸੱਦਾ ਦਿੱਤਾ; ਕਿਹਾ ਕਿ ਅਸੀਂ ਵਿਸ਼ਵ ਪੱਧਰ ’ਤੇ ਜ਼ਿੰਮੇਵਾਰ ਨਾਗਰਿਕ ਹਾਂ

Posted On: 08 APR 2020 7:46PM by PIB Chandigarh

ਵਣਜ ਤੇ ਉਦਯੋਗ ਮੰਤਰਾਲੇ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਦੀਆਂ ਵਿਭਿੰਨ ਨਿਰਯਾਤ ਪ੍ਰਮੋਸ਼ਨ ਕੌਂਸਲਾਂ ਨਾਲ ਕੋਵਿਡ-19 ਅਤੇ ਇਸ ਦੇ ਬਾਅਦ ਦੇ ਲੌਕਡਾਊਨ ਦੇ ਮੱਦੇਨਜ਼ਰ ਜ਼ਮੀਨੀ ਸਥਿਤੀ ਅਤੇ ਸਮੱਸਿਆਵਾਂ ਦਾ ਅੰਦਾਜ਼ਾ ਲਗਾਉਣ ਲਈ ਗੱਲਬਾਤ ਕੀਤੀ। ਦੇਸ਼ ਵਿੱਚ ਲੌਕਡਾਊਨ ਤੋਂ ਬਾਅਦ ਇਹ ਤੀਜੀ ਬੈਠਕ ਸੀ। ਬੈਠਕ ਵਿੱਚ ਕੇਂਦਰੀ ਵਣਜ ਤੇ ਉਦਯੋਗ ਅਤੇ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਵਣਜ ਸਕੱਤਰ ਡਾ. ਅਨੂਪ ਵਧਾਵਨ, ਡੀਜੀਐੱਫਟੀ ਅਤੇ ਵਣਜ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

 

ਨਿਰਯਾਤਕਾਂ ਨੂੰ ਵੱਡੀ ਸੋਚ ਰੱਖਣ ਅਤੇ ਕੋਵਿਡ ਦੇ ਪ੍ਰਕੋਪ ਤੋਂ ਬਾਅਦ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਗੁਣਵੱਤਾ ਵਿੱਚ ਸੁਧਾਰ ਕਰਦੇ ਹਾਂ, ਸਮਰੱਥਾ ਦਾ ਨਿਰਮਾਣ ਕਰਦੇ ਹਾਂ, ਅਰਥਵਿਵਸਥਾ ਨੂੰ ਵੱਡੇ ਪੱਧਰ ਤੇ ਲਿਆਉਂਦੇ ਹਾਂ, ਕੀਮਤਾਂ ਦੀ ਮੁਕਾਬਲੇਬਾਜ਼ੀ ਵਿੱਚ ਸੁਧਾਰ ਕਰਦੇ ਹਾਂ ਤਾਂ ਅਸੀਂ ਕੋਵਿਡ ਦੇ ਪ੍ਰਕੋਪ ਤੋਂ ਬਾਅਦ ਅੱਗੇ ਵਧ ਸਕਦੇ ਹਾਂ ਅਤੇ ਦੁਨੀਆ ਵਿੱਚ ਆਪਣੀ ਸਮਰੱਥਾ ਦੀ ਵਰਤੋਂ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ, ‘‘ਮੇਰਾ ਨਿਜੀ ਵਿਸ਼ਵਾਸ ਹੈ ਕਿ ਜਦੋਂ ਕੋਈ ਦੇਸ਼ ਵੱਡੇ ਪੱਧਰ ਤੇ ਜੁੜਿਆ ਹੋਇਆ ਹੁੰਦਾ ਹੈ ਅਤੇ ਬਜ਼ਾਰ ਦੇ ਅਨੁਭਵ ਨੂੰ ਦੇਖਦੇ ਹੋਏ-ਤੁਸੀਂ ਖੁਦਬਖੁਦ ਗੁਣਵੱਤਾ ਤੇ ਧਿਆਨ ਕੇਂਦ੍ਰਿਤ ਕਰਦੇ ਹੋ ਤਾਂ ਉਤਪਾਦਨ ਦੀ ਲਾਗਤ ਘੱਟ ਹੁੰਦੀ ਹੈ, ਉਤਪਾਦਕਤਾ ਵਿੱਚ ਸੁਧਾਰ ਹੁੰਦਾ ਹੈ, ਸਮਰੱਥਾ ਵਿੱਚ ਸੁਧਾਰ ਹੁੰਦਾ ਹੈ। ’’

 

ਐੱਲਈਡੀ-ਬਲਬਾਂ ਨੂੰ ਅਪਣਾਉਣ, ਪੂਰੇ ਦੇਸ਼ ਵਿੱਚ ਪਖਾਨੇ ਪ੍ਰਦਾਨ ਕਰਨ, ਸਾਰਿਆਂ ਨੂੰ ਬਿਜਲੀ ਪ੍ਰਦਾਨ ਕਰਨ ਅਤੇ ਯੂਨੀਵਰਸਲ ਹੈਲਥ ਸਕੀਮ ਦੇ ਉਦਾਹਰਨ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਵੱਡਾ ਸੋਚ ਰਹੀ ਹੈ ਅਤੇ ਵਿਚਾਰਾਂ ਨੂੰ ਅੱਗੇ ਵਧਾ ਰਹੀ ਹੈ।

 

ਸ਼੍ਰੀ ਗੋਇਲ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਸਮੇਂ ਵਿੱਚ ਵੀ ਸਾਨੂੰ ਨਿਰਯਾਤ ਨੂੰ ਖੁੱਲ੍ਹਾ ਰੱਖਣ ਲਈ ਆਪਣੀ ਤਰਜੀਹ ਰੱਖਣੀ ਹੋਵੇਗੀ ਤਾਕਿ ਅਸੀਂ ਆਪਣੇ ਨਿਰਯਾਤ ਬਜ਼ਾਰ ਨੂੰ ਸਥਾਈ ਰੂਪ ਨਾਲ ਖੋ ਨਾ ਦੇਈਏ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਕਾਰਨ ਨਾਲ ਅਟਕੇ ਹੋਏ ਜ਼ਰੂਰੀ ਅਤੇ ਮਹੱਤਵਪੂਰਨ ਨਿਰਯਾਤ ਆਰਡਰਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੰਤਰਾਲਾ ਨਿਰਯਾਤ ਨੂੰ ਫਿਰ ਤੋਂ ਜੀਵੰਤ ਕਰਨ ਲਈ ਸਰਗਰਮ ਢੰਗ ਨਾਲ ਕੰਮ ਕਰ ਰਿਹਾ ਹੈ ਤਾਕਿ ਨਿਰਯਾਤ ਦੇ ਮੌਕਿਆਂ ਦਾ ਵਿਸਤਾਰ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਕਈ ਭੂਗੋਲਿਕ ਮੁੱਦੇ ਚਿੰਤਾ ਦਾ ਵਿਸ਼ਾ ਬਣ ਰਹੇ ਹਨ। ਉਨ੍ਹਾਂ ਨੇ ਕਿਹਾ, ‘‘ਉਨ੍ਹਾਂ ਦੀ ਸੋਚ ਵਿੱਚ ਤਬਦੀਲੀ ਲਿਆਉਣ ਲਈ ਨਿਰਯਾਤ ਅਤੇ ਨਿਰਮਾਣ ਵਿਵਸਥਾ ਲਈ ਬਿਹਤਰ ਸਮਾਂ ਨਹੀਂ ਹੋ ਸਕਦਾ। ਅਸੀਂ ਆਪਣੀ ਮੂਲ ਸਮਰੱਥਾ ਵਾਲੇ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹਾਂ। ਸਾਨੂੰ ਉਨ੍ਹਾਂ ਖੇਤਰਾਂ ਨੂੰ ਵੀ ਦੇਖਣਾ ਚਾਹੀਦਾ ਹੈ ਜਿੱਥੇ ਅਸੀਂ ਮਜ਼ਬੂਤ ਹਾਂ, ਲੇਕਿਨ ਸਾਡਾ ਆਲਮੀ ਹਿੱਸਾ ਬਹੁਤ ਛੋਟਾ ਹੈ। ਅਸੀਂ ਅਜਿਹੇ ਖੇਤਰਾਂ ਵਿੱਚ ਸੁਧਾਰ ਜਾਰੀ ਰੱਖ ਸਕਦੇ ਹਾਂ।

 

ਮੰਤਰੀ ਨੇ ਕਿਹਾ ਕਿ ਇਸ ਕੋਵਿਡ ਦੇ ਪ੍ਰਕੋਪ ਦੀ ਦੁਨੀਆ ਵਿੱਚ ਭਾਰਤ ਇੱਕ ਜੀਵੰਤ ਅਤੇ ਪਾਰਦਰਸ਼ੀ ਲੋਕਤੰਤਰ ਹੋਣ ਦੇ ਨਾਲ ਚਮਕ ਸਕਦਾ ਹੈ ਅਤੇ ਮਾਨਵੀ ਦ੍ਰਿਸ਼ਟੀਕੋਣ ਨਾਲ ਕਾਨੂੰਨ ਦੇ ਸ਼ਾਸਨ ਨਾਲ ਕੰਮ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ, ‘‘ਅਸੀਂ ਵਿਸ਼ਵ ਪੱਧਰ ਤੇ ਜ਼ਿੰਮੇਵਾਰ ਨਾਗਰਿਕ ਹਾਂ ਅਤੇ ਅਸੀਂ ਆਲਮੀ ਜ਼ਰੂਰਤਾਂ ਲਈ ਆਪਣੇ ਫਾਰਮਾ ਖੇਤਰ ਵਿੱਚ ਵਾਧਾ ਕਰਾਂਗੇ। ਅਸੀਂ ਪੂਰੀ ਦੁਨੀਆ ਨਾਲ ਇੱਕ ਪਰਿਵਾਰ ਹਾਂ। ਸਾਡੇ ਕੋਲ ਬਹੁਤ ਸਾਰੇ ਫਾਰਮਾ ਉਤਪਾਦ ਵਾਧੂ ਹਨ, ਕੀ ਸਾਨੂੰ ਦੁਨੀਆ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਲਾਲਚੀ ਹੋਣਾ ਚਾਹੀਦਾ ਹੈ। ਮੈਨੂੰ ਪ੍ਰਧਾਨ ਮੰਤਰੀ ਤੇ ਮਾਣ ਹੈ ਜੋ ਮੰਨਦੇ ਹਨ ਕਿ ਸਾਡੇ ਤੇ ਦੁਨੀਆ ਦੀ ਜ਼ਿੰਮੇਵਾਰੀ ਹੈ।

 

ਮੰਤਰੀ ਨੇ ਕਿਹਾ ਕਿ ਸਾਨੂੰ ਲੋਕਾਂ ਦੀ ਸਿਹਤ ਨਾਲ ਸਮਝੌਤਾ ਕੀਤੇ ਬਿਨਾ ਅਰਥਵਿਵਸਥਾ ਨੂੰ ਪਟੜੀ ਤੇ ਲਿਆਉਣ ਦੀ ਲੋੜ ਹੈ। ਅੰਤਿਮ ਫੈਸਲਾ ਸਿਹਤ ਤੇ ਨਿਰਭਰ ਕਰੇਗਾ। ਸੂਚਨਾ ਟੈਕਨੋਲੋਜੀ (ਆਈਟੀ) ਇੰਡਸਟ੍ਰੀ ਦਾ ਉਦਾਹਰਨ ਦਿੰਦੇ ਹੋਏ ਉਨ੍ਹਾਂ ਨੇ ਨਿਰਯਾਤਕਾਂ ਨੂੰ ਸਰਕਾਰ ਦਾ ਸਹਾਰਾ ਨਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਤੂਆਂ ਦੀ ਕੁਝ ਕਰ ਦਿਖਾਉਣ ਦੀ ਪ੍ਰਵਿਰਤੀ ਉਨ੍ਹਾਂ ਨੂੰ ਬਿਹਤਰੀਨ ਕਰਨ ਲਈ ਪ੍ਰੇਰਦੀ ਹੈ। ਉਨ੍ਹਾਂ ਨੇ ਨਿਰਯਾਤਕਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਮੋਬਾਈਲਾਂ ਤੇ ਆਰੋਗਯ ਸੇਤੂ ਐਪ ਡਾਊਨਲੋਡ ਕਰਨ ਅਤੇ ਦੂਜਿਆਂ ਚ ਵੀ ਮਕਬੂਲ ਕਰਨ ਕਿਉਂਕਿ ਇਹ ਤਕਨੀਕ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਹੌਟਸਪੌਟ ਦੀ ਪਹਿਚਾਣ ਕਰਕੇ ਕੋਵਿਡ ਖ਼ਿਲਾਫ਼ ਲੜਾਈ ਵਿੱਚ ਸਾਡੀ ਮਦਦ ਕਰੇਗੀ। ਮੰਤਰੀ ਨੇ ਪੀਐੱਮ ਕੇਅਰਸ ਫੰਡ ਵਿੱਚ ਤਹਿ-ਦਿਲੋਂ ਯੋਗਦਾਨ ਦੇਣ ਦਾ ਸੱਦਾ ਵੀ ਦਿੱਤਾ।

 

ਬੈਠਕ ਵਿੱਚ ਐੱਫਆਈਈਓ, ਈਪੀਸੀ ਆਵ੍ ਜੈੱਮ ਅਤੇ ਜਿਊਲਰੀ, ਚਮੜਾ, ਇਲੈਕਟ੍ਰੌਨਿਕ ਅਤੇ ਸੌਫਟਵੇਅਰ, ਸਿੰਥੈਟਿਕ ਅਤੇ ਰੇਯਾਨ, ਹੈਂਡੀਕ੍ਰਾਫਟ, ਪ੍ਰੋਜੈਕਟ ਐਕਸਪੋਰਟ, ਟੈਲੀਕੌਮ, ਕੱਪੜਾ, ਕਾਜੂ, ਪਲਾਸਟਿਕ, ਸਪੋਰਟਸ ਗੁੱਡਸ, ਵੂਲਨ, ਤੇਲ ਬੀਜਾਂ ਅਤੇ ਉਤਪਾਦ, ਸਿਲਕ, ਇੰਜਨੀਅਰਿੰਗ ਐਕਸਪੋਰਟ, ਸਰਵਿਸਿਜ਼, ਫਾਰਮਾ, ਕੈਮੀਕਲ ਅਤੇ ਡਾਈਜ਼, ਵਣ ਉਤਪਾਦ, ਕਾਰਪੈੱਟ ਅਤੇ ਅਲਾਈਡ ਕੈਮੀਕਲਸ ਦੇ ਅਹੁਦੇਦਾਰ ਸ਼ਾਮਲ ਹੋਏ।

*****

 

ਵਾਈਬੀ/ਏਪੀ



(Release ID: 1612406) Visitor Counter : 137