ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 08 APR 2020 6:27PM by PIB Chandigarh

ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲੌਕਡਾਊਨ ਦੇ ਪ੍ਰਭਾਵੀ ਕਦਮਾਂ ਨੂੰ ਇੱਕਸਮਾਨ ਤਰੀਕੇ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਨਾਗਰਿਕਾਂ ਦੁਆਰਾ ਸਮਾਜਕ–ਦੂਰੀ ਦੇ ਅਭਿਆਸ ਦੀ ਚੰਗੀ ਤਰ੍ਹਾਂ ਪਾਲਣਾ ਕੀਤੇ ਜਾਣ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ, ਜਿਸ ਨਾਲ ਕੋਵਿਡ–19 ਦੀ ਛੂਤ ਨਾਲ ਸਫ਼ਲਤਾਪੂਰਬਕ ਲੜਨ ਵਿੱਚ ਮਦਦ ਮਿਲੇਗੀ।

ਮਹਾਮਾਰੀ ਫੈਲਣ ਦੀ ਲੜੀ ਤੋੜਨ ਲਈ ਕੇਂਦਰ ਤੇ ਰਾਜ ਸਰਕਾਰਾਂ ਦੁਆਰਾ ਕਈ ਕਦਮ ਚੁੱਕੇ ਗਏ ਹਨ। ਸਮੁੱਚੇ ਦੇਸ਼ ’ਚ ਕੇਸਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਸੇ ਅਨੁਸਾਰ ਕਾਰਵਾਈਆਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ। ਸਮੁੱਚੇ ਦੇਸ਼ ’ਚ ਰਾਜਾਂ ਨੂੰ ਵਾਜਬ ਕੋਵਿਡ–19 ਕੇਅਰ ਸੈਂਟਰਾਂ ਦੀ ਸਥਾਪਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਕਈ ਜ਼ਿਲ੍ਹਿਆਂ ਨੇ ਕਦਮ ਚੁੱਕੇ ਹਨ ਜਿਹੜੇ ਬਿਹਤਰੀਨ ਪਿਰਤਾਂ ਵਜੋਂ ਉੱਭਰੇ ਹਨ। ਇਨ੍ਹਾਂ ’ਚੋਂ ਕੁਝ ਨਿਮਨਲਿਖਤ ਅਨੁਸਾਰ ਹਨ:

• ਪੁਣੇ ਜ਼ਿਲ੍ਹੇ ਨੇ ਪੁਣੇ ਦਾ ਕੇਂਦਰੀ ਖੇਤਰ ਤੇ ਕੋਂਧਵਾ ਖੇਤਰ ਨੂੰ ਪ੍ਰਭਾਵਸ਼ਾਲੀ ਤਰੀਕੇ ਸੀਲ ਕਰ ਦਿੱਤਾ ਹੈ ਅਤੇ 35 ਵਰਗ ਕਿਲੋਮੀਟਰ ਇਲਾਕੇ ’ਚ ਘਰੋਂ–ਘਰੀਂ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ। ਟੀਮ ਦੁਆਰਾ ਯਾਤਰਾ–ਇਤਿਹਾਸ ਤੇ ਸੰਪਰਕ–ਟ੍ਰੇਸਿੰਗ ਦੇ ਨਾਲ–ਨਾਲ ਵਿਅਕਤੀਆਂ ਨੂੰ ਲੱਗੀਆਂ ਹੋਰ ਬਿਮਾਰੀਆਂ ਜਿਵੇਂ ਕਿ ਡਾਇਬਟੀਜ਼ ਤੇ ਹਾਈਪਰਟੈਨਸ਼ਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।

• ਪਥਾਨਮਥਿੱਤਾ (Pathanamthitta) ਜ਼ਿਲ੍ਹੇ ਨੇ ਚੌਕਸੀ, ਯਾਤਰਾ–ਇਤਿਹਾਸ ਇਕੱਠਾ ਕਰਨਾ, ਸੰਪਰਕ ਟ੍ਰੇਸਿੰਗ ਨੂੰ ਯਕੀਨੀ ਬਣਾਇਆ ਹੈ, ਕੁਆਰੰਟੀਨ ਸੁਵਿਧਾਵਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ ਅਤੇ ਜ਼ਰੂਰੀ ਤੇ ਮਨੋਵਿਗਿਆਨਕ ਮਦਦ ਮੁਹੱਈਆ ਕਰਵਾਈ ਹੈ। 

ਭਾਰਤ ਸਰਕਾਰ ਨੇ ਇਸ ਵਿਸ਼ਵ–ਪੱਧਰੀ ਮਹਾਮਾਰੀ ਨੂੰ ਕਾਰਜਕੁਸ਼ਲਤਾ ਨਾਲ ਸਿੱਝਣ ਲਈ ਮੋਹਰੀ ਵਰਕਰਾਂ ਦੀ ਸਮਰੱਥਾ ਉਸਾਰੀ ਵਾਸਤੇ ਦੀਕਸ਼ਾ ਪਲੇਟਫ਼ਾਰਮ ’ਤੇ ਕੋਵਿਡ–19 ਦੇ ਪ੍ਰਬੰਧ ਲਈ ‘ਇੰਟੈਗ੍ਰੇਟਡ ਗਵਰਨਮੈਂਟ ਔਨਲਾਈਨ ਟ੍ਰੇਨਿੰਗ’ (iGOT – ਆਈਗੌਟ) ਨਾਂਅ ਦਾ ਪੋਰਟਲ ਇੱਕ ਸਿਖਲਾਈ ਮਾਡਿਯੂਲ ਵਜੋਂ ਸ਼ੁਰੂ ਕੀਤਾ ਹੈ। ਇਸ ਵਿੱਚ ਡਾਕਟਰ, ਨਰਸਾਂ, ਪੈਰਾਮੈਡਿਕਸ, ਟੈਕਨੀਸ਼ੀਅਨ, ਏਐੱਨਐੱਮ, ਰਾਜ ਸਰਕਾਰ ਦੇ ਅਧਿਕਾਰੀ, ਸਿਵਲ ਡਿਫ਼ੈਂਸ ਅਧਿਕਾਰੀ, ਨੈਸ਼ਨਲ ਕੈਡਿਟ ਕੋਰ (ਐੱਨਸੀਸੀ), ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ), ਇੰਡੀਅਨ ਰੈੱਡ ਕ੍ਰੌਸ ਸੁਸਾਇਟੀ (ਆਈਆਰਸੀਐੱਸ) ਤੇ ਹੋਰ ਵਲੰਟੀਅਰ ਸ਼ਾਮਲ ਹਨ। ਇਸ ਪੋਰਟਲ ਦਾ ਵੈੱਬਸਾਈਟ ਲਿੰਕ https://igot.gov.in/igot/ ਹੈ।

ਏਮਸ, ਨਵੀਂ ਦਿੱਲੀ ਦੁਆਰਾ ਕੋਵਿਡ–19 ਪ੍ਰਬੰਧ ਲਈ ਹੈਲਥਕੇਅਰ ਪ੍ਰੋਫ਼ੈਸ਼ਨਲਾਂ ਦੇ ਵਿਭਿੰਨ ਵਰਗਾਂ ਦੇ ਸਮਰੱਥਾ–ਨਿਰਮਾਣ ਲਈ ਕਈ ਵੈਬੀਨਾਰਜ਼ ਆਯੋਜਿਤ ਕੀਤੇ ਗਏ ਹਨ।

ਏਮਸ ਦੁਆਰਾ ਇਸ ਹਫ਼ਤੇ ਕੋਵਿਡ–19 ਦੀ ਛੂਤ ਦੇ ਸ਼ੱਕੀ ਜਾਂ ਪੁਸ਼ਟੀ ਹੋਏ ਕੇਸਾਂ ਵਾਲੀਆਂ ਗਰਭਵਤੀ ਔਰਤਾਂ ਦੇ ਗਰਭਕਾਲ ਤੇ ਜਣੇਪੇ ਦੌਰਾਨ ਦੇਖਭਾਲ਼ ਤੇ ਪ੍ਰਬੰਧਨ ਲਈ ਡਾਕਟਰਾਂ ਦੀ ਔਨਲਾਈਨ ਸਿਖਲਾਈ ਅਨੁਸੂਚਿਤ ਕੀਤੀ ਗਈ ਹੈ। ਵਿਸਤ੍ਰਿਤ ਅਨੁਸੂਚੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ – www.mohfw.gov.in ਉੱਤੇ ਉਪਲੱਬਧ ਹੈ।

ਹੁਣ ਤੱਕ 5194 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 149 ਮੌਤਾਂ ਰਿਪੋਰਟ ਹੋਈਆਂ ਹਨ। 402 ਵਿਅਕਤੀਆਂ ਦਾ ਇਲਾਜ ਹੋ ਚੁੱਕਾ ਹੈ/ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਮਿਲ ਚੁੱਕੀ ਹੈ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ  ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲੱਬਧ ਹੈ https://www.mohfw.gov.in/pdf/coronvavirushelplinenumber.pdf

 

*****

ਐੱਮਵੀ


(Release ID: 1612367) Visitor Counter : 112