ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ-19 ਦਾ ਪਤਾ ਲਗਾਉਣ ਲਈ ਸੀਐੱਸਆਈਆਰ-ਸੀਐੱਫਟੀਆਰਆਈ (CSIR-CFTRI) ਟੈਸਟਿੰਗ ਉਪਕਰਣ ਉਪਲੱਬਧ ਕਰਵਾਏਗਾ
Posted On:
07 APR 2020 10:14AM by PIB Chandigarh
ਮੈਸੁਰੂ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 28 ‘ਤੇ ਪਹੁੰਚ ਗਈ ਹੈ ਅਤੇ 24 ਘੰਟੇ ਦੇ ਅੰਦਰ-ਅੰਦਰ ਹੀ 7 ਕੇਸ ਸਾਹਮਣੇ ਆਏ ਹਨ। ਇਹ ਕਰਨਾਟਕ ਸਰਕਾਰ ਦੇ ਸਿਹਤ ਵਿਭਾਗ ਦੁਆਰਾ ਜਾਰੀ ਤਾਜ਼ਾ ਮੀਡੀਆ ਬੁਲੇਟਿਨ ਅਨੁਸਾਰ ਹੈ। ਮੈਸੁਰੂ ਸਥਿਤ ਸੀਐੱਸਆਈਆਰ-ਕੇਂਦਰੀ ਫੂਡ ਟੈਕਨੋਲੋਜੀਕਲ ਖੋਜ ਸੰਸਥਾ (ਸੀਐੱਫਟੀਆਰਆਈ) ਨੇ ਨਮੂਨਿਆਂ ਦੀ ਜਾਂਚ ਲਈ ਲੋੜੀਂਦੇ ਉਪਕਰਣ ਉਪਲੱਬਧ ਕਰਵਾ ਕੇ ਲਈ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਤਾਲਮੇਲ ਕੀਤਾ ਹੈ।
ਪੋਲੀਮੇਰੇਜ਼ ਚੇਨ ਰਿਐਕਸ਼ਨ (ਪੀਸੀਆਰ) ਟੈਸਟ ਦਾ ਸਪਸ਼ਟ ਫਾਇਦਾ ਇਹ ਹੈ ਕਿ ਇਹ ਇੱਕ ਬਹੁਤ ਹੀ ਸ਼ੁਰੂਆਤੀ ਅਵਸਥਾ ਵਿੱਚ ਕਿਸੇ ਵਿਅਕਤੀ ਵਿੱਚ ਵਾਇਰਸ ਦਾ ਪਤਾ ਲਗਾ ਸਕਦਾ ਹੈ, ਯਾਨੀ ਇੱਥੋ ਤੱਕ ਕਿ ਲੱਛਣ ਵੀ ਸਾਹਮਣੇ ਆਉਂਦੇ ਹਨ। ਕੋਵਿਡ-19 ਦੀ ਲਾਗ, ਇਸ ਸਮੇਂ ਰੀਅਲ ਟਾਈਮ ਪੋਲੀਮੇਰੇਜ਼ ਚੇਨ ਰਿਐਕਸ਼ਨ (ਪੀਸੀਆਰ) ਵਿਧੀ ਵਜੋਂ ਜਾਣੀ ਜਾਂਦੀ ਇੱਕ ਬਹੁਤ ਹੀ ਚੰਗੀ ਅਤੇ ਸਹੀ ਤਕਨੀਕ ਦੁਆਰਾ ਖੋਜੀ ਗਈ ਹੈ। ਇਸ ਪੀਸੀਆਰ ਵਿਧੀ ਵਿੱਚ ਪੀਸੀਆਰ ਮਸ਼ੀਨ ਦੀ ਵਰਤੋਂ ਕਰਕੇ ਨਮੂਨਿਆਂ ਤੋਂ ਵਾਇਰਸ ਦਾ ਆਰਐੱਨਏ ਸਾਰਾਂਸ਼ ਅਤੇ ਵਿਸਤਾਰ ਸ਼ਾਮਲ ਹੁੰਦੇ ਹਨ।
ਮੈਸੂਰ ਜ਼ਿਲ੍ਹੇ ਦੀ ਪਹਿਚਾਣ ਵੱਡੇ ਪੱਧਰ 'ਤੇ ਇਨਫੈਕਸ਼ਨਾਂ ਵਾਲੇ ਚਾਰ ਹੌਟਸਪੌਟ ਜ਼ਿਲ੍ਹਿਆਂ ਵਿੱਚੋਂ ਇੱਕ ਵਜੋਂ ਹੋਈ ਹੈ। ਕੁਆਰੰਟੀਨ ਕੀਤੇ ਸ਼ੱਕੀ ਵਿਅਕਤੀਆਂ ਦੀ ਉਨ੍ਹਾਂ ਦੇ ਸਰੀਰ ਵਿੱਚ ਵਾਇਰਸ ਦੀ ਮੌਜੂਦਗੀ ਲਈ ਇਕਾਂਤਵਾਸ ਪੀਰੀਅਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਾਂਚ ਕਰਨ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਉਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਪਾਏ ਜਾਂਦੇ ਹਨ ਜਾਂ ਨਹੀਂ।
ਸੀਐੱਸਆਈਆਰ-ਸੀਐੱਫਟੀਆਰਆਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਪੀਸੀਆਰ ਮਸ਼ੀਨਾਂ ਅਤੇ ਇੱਕ ਆਰਐੱਨਏ ਨਤੀਜਾ ਯੂਨਿਟ ਦੇ ਨਾਲ-ਨਾਲ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਟੈਸਟ ਕੀਤੇ ਜਾਣ ਵਾਲੇ ਨਮੂਨਿਆਂ ਦਾ ਮੁਕਾਬਲਾ ਕਰਨ ਲਈ ਲੋੜੀਂਦੇ ਰਸਾਇਣ ਵੀ ਪ੍ਰਦਾਨ ਕਰ ਰਿਹਾ ਹੈ।
ਸੀਐੱਸਆਈਆਰ-ਸੀਐੱਫਟੀਆਰਆਈ ਦੇ ਡਾਇਰੈਕਟਰ ਡਾ. ਕੇਐੱਸਐੱਮਐੱਸ ਰਾਘਵਰਾਓ ਦਾ ਕਹਿਣਾ ਹੈ, "ਵਧੀਆ ਅਤੇ ਸਹੀ ਟੈਸਟਿੰਗ ਸਮੇਂ ਦੀ ਲੋੜ ਹੈ। ਕਿਉਂਕਿ ਟੈਸਟ ਬਹੁਤ ਹੀ ਜਟਿਲ ਹੈ ਅਤੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਦੁਆਰਾ ਪ੍ਰਵਾਣਿਤ ਚੁਣੇ ਗਏ ਕੇਂਦਰਾਂ ਵਿੱਚ ਕੀਤਾ ਜਾ ਰਿਹਾ ਹੈ, ਅਸੀਂ ਸਹਾਇਤਾ ਕਰਕੇ ਉਨ੍ਹਾਂ ਦੀ ਸਮਰੱਥਾ ਵਧਾ ਰਹੇ ਹਾਂ।" ਉਨ੍ਹਾਂ ਕਿਹਾ, ਉਪਕਰਣਾਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋੜੀਂਦੇ ਸਮੇਂ ਲਈ ਦੋ ਹੁਨਰਮੰਦ ਟੈਕਨੀਸ਼ੀਅਨ ਵੀ ਦਿੱਤੇ ਜਾਣਗੇ।
ਪੀਸੀਆਰ ਮਸ਼ੀਨਾਂ 5 ਅਪ੍ਰੈਲ 2020 ਨੂੰ ਸੌਪੀਆਂ ਗਈਆਂ। ਡਾ. ਅੰਮਰੁਤਾ ਕੁਮਾਰੀ ਨੋਡਲ ਅਫਸਰ, ਵਾਇਰਸ ਰਿਸਰਚ ਐਂਡ ਡਾਇਗਨੌਸਟਿਕਸ ਲੈਬਾਰਟਰੀ (VRDL) ਅਤੇ ਇੰਚਾਰਜ ਕੋਵਿਡ ਟੈਸਟ ਲੈਬਾਰਟਰੀ, ਮੈਸੂਰ ਮੈਡੀਕਲ ਕਾਲਜ ਐਂਡ ਰਿਸਰਚ ਇੰਸਟੀਟਿਊਟ ਮੈਸੁਰੂ ਨੇ ਇਹ ਉਪਕਰਣ ਪ੍ਰਾਪਤ ਕੀਤੇ।ਉਸ ਨੇ ਦੱਸਿਆ ਇਸ ਨਾਲ ਕੇਂਦਰ ਵਿੱਚ ਵਿੱਚ ਹਰ ਰੋਜ਼ ਕੀਤੇ ਜਾਣ ਵਾਲੇ ਟੈਸਟਾਂ ਦੀ ਗਿਣਤੀ ਨੂੰ ਦੁੱਗਣਾ ਕਰਨ ਵਿੱਚ ਮਦਦ ਮਿਲੇਗੀ। ਆਰਐੱਨੲੈ ਸ਼ਾਂਰਾਸ਼ ਯੂਨਿਟ ਇੱਕ ਹਫਤੇ ਦੇ ਸਮੇਂ ਦੌਰਾਨ ਪਹੁੰਚ ਜਾਵੇਗੀ।
*****
ਕੇਜੀਐੱਸ/(ਡੀਐੱਸਟੀ-( ਇੰਡੀਆ ਸਾਇੰਸ ਵਾਇਰ)
(Release ID: 1611955)
Visitor Counter : 171
Read this release in:
English
,
Gujarati
,
Urdu
,
Hindi
,
Marathi
,
Assamese
,
Manipuri
,
Bengali
,
Odia
,
Tamil
,
Telugu
,
Kannada