ਮੰਤਰੀ ਮੰਡਲ

ਕੋਵਿਡ 19 ਦੇ ਪ੍ਰਬੰਧਨ ਲਈ ਮੰਤਰੀ ਮੰਡਲ ਨੇ ਦੋ ਵਰ੍ਹਿਆਂ (2020-21 ਅਤੇ 2021-22) ਲਈ ਸਾਂਸਦ ਫੰਡ (MPLADS) ਮੁਲਤਵੀ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 06 APR 2020 5:23PM by PIB Chandigarh

ਕੋਵਿਡ 19 ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਦੇ ਨਿਰੰਤਰ ਯਤਨਾਂ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਦੋ ਵਰ੍ਹਿਆਂ (2020-21 ਅਤੇ 2021-22) ਲਈ ਸਾਂਸਦ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਫੰਡ (MPLADS) ਦੇ ਸੰਚਾਲਨ ਨੂੰ ਮੁਲਤਵੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਫੰਡਾਂ ਦੀ ਵਰਤੋਂ ਦੇਸ਼ ਵਿੱਚ ਕੋਵਿਡ 19 ਦੀਆਂ ਚੁਣੌਤੀਆਂ ਅਤੇ ਮਾੜੇ ਪ੍ਰਭਾਵ ਦੇ ਪ੍ਰਬੰਧਨ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ।

*****

ਵੀਆਰਆਰਕੇ


(Release ID: 1611731) Visitor Counter : 239