PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 05 APR 2020 7:09PM by PIB Chandigarh

Coat of arms of India PNG images free downloadhttps://static.pib.gov.in/WriteReadData/userfiles/image/image001ZTPU.jpg

  (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ 3,374 ਕੋਰੋਨਾਪਾਜ਼ਿਟਿਵ ਕੇਸ ਤੇ 79 ਮੌਤਾਂ ਰਿਪੋਰਟ ਹੋ ਚੁੱਕੀਆਂ ਹਨ, 267 ਵਿਅਕਤੀਆਂ ਦਾ ਇਲਾਜ ਹੋ ਚੁੱਕਾ ਹੈ/ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਹੁਣ ਤੱਕ ਦੇਸ਼ ਭਰ ਚ ਕੁੱਲ 274 ਜ਼ਿਲ੍ਹੇ ਕੋਵਿਡ–19 ਵਾਇਰਸ ਤੋਂ ਪ੍ਰਭਾਵਿਤ ਹੋਏ ਹਨ। ਕੈਬਨਿਟ ਸਕੱਤਰ ਨੇ ਸਾਰੇ ਡੀਐੱਮਜ਼ ਨੂੰ ਇਹ ਯਕੀਨੀ ਬਣਾਉਣ ਦੀ ਹਿਦਾਇਤ ਕੀਤੀ ਕਿ ਦਵਾਈਆਂ ਤੇ ਮੈਡੀਕਲ ਉਪਕਰਨ ਤਿਆਰ ਕਰਨ ਵਾਲੀਆਂ ਫ਼ਾਰਮਾ ਇਕਾਈਆਂ ਸੁਖਾਵੇਂ ਢੰਗ ਨਾਲ ਚੱਲਦੀਆਂ ਰਹਿਣ। Read more:-

 

ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਸਬੰਧਾਂ ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਆਲਮੀ ਸੰਕਟ ਨੂੰ ਮਿਲ ਕੇ ਨਜਿੱਠਣ ਲਈ ਅਮਰੀਕਾ ਨਾਲ ਭਾਰਤ ਦੀ ਇਕਜੁੱਟਤਾ ਜ਼ਾਹਰ ਕੀਤੀ ਹੈ। ਦੋਵੇਂ ਨੇਤਾ ਕੋਵਿਡ-19 ਦਾ ਦ੍ਰਿੜ੍ਹਤਾਪੂਰਵਕ ਅਤੇ ਪ੍ਰਭਾਵੀ ਤਰੀਕੇ ਨਾਲ ਮੁਕਾਬਲਾ ਕਰਨ ਲਈ ਭਾਰਤ-ਅਮਰੀਕਾ ਦੀ ਭਾਈਵਾਲੀ ਦੀ ਪੂਰੀ ਤਾਕਤ ਲਗਾਉਣ ਲਈ ਸਹਿਮਤ ਹੋਏ। Read more:-

 

ਪ੍ਰਧਾਨ ਮੰਤਰੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਹਾਮਹਿਮ ਜਾਇਰ ਮੈਸੀਆਸ ਬੋਲਸੋਨਾਰੋ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ।  ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਦੇ ਮੱਦੇਨਜ਼ਰ ਆਲਮੀ ਸਥਿਤੀ ਤੇ ਚਰਚਾ ਕੀਤੀ। Read more:-

 

 

ਪ੍ਰਧਾਨ ਮੰਤਰੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਪੇਨ ਦੀ ਸਰਕਾਰ ਦੇ ਪ੍ਰੈਜ਼ੀਡੈਂਟ (ਪ੍ਰਧਾਨ ਮੰਤਰੀ ਦੇ ਬਰਾਬਰ) ਮਹਾਮਹਿਮ ਪੈਡ੍ਰੋ ਸਾਂਚੇਜ਼ ਪੇਰੇਜ਼-ਕਾਸਟੇਜੌਨ (H.E. Pedro Sanchez Perez-Castejon) ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੁਆਰਾ ਉਤਪੰਨ ਆਲਮੀ ਚੁਣੌਤੀ ਤੇ ਚਰਚਾ ਕੀਤੀ। Read more:-

 

ਲਾਈਫ਼ਲਾਈਨ ਉਡਾਨ ਫ਼ਲਾਈਟਾਂ ਰਾਹੀਂ ਸਮੁੱਚੇ ਦੇਸ਼ ਚ ਹੋਈ 161 ਟਨ ਮਾਲ ਦੀ ਢੁਆਈ

ਲਾਈਫ਼ਲਾਈਨ ਉਡਾਨ ਤਹਿਤ, ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ, ਪਵਨ ਹੰਸ ਤੇ ਪ੍ਰਾਈਵੇਟ ਕੈਰੀਅਰਸ ਨੇ 116 ਉਡਾਨਾਂ (ਫ਼ਲਾਈਟਸ) ਚਲਾਈਆਂ। ਅੰਤਰਰਾਸ਼ਟਰੀ ਮੋਰਚੇ ਤੇ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏਅਰ ਇੰਡੀਆ ਨੇ ਚੀਨ ਨਾਲ ਮਿਲ ਕੇ ਦੋਹਾਂ ਦੇਸ਼ਾਂ ਦਰਮਿਆਨ ਅਹਿਮ ਮੈਡੀਕਲ ਸਪਲਾਈਜ਼ ਟ੍ਰਾਂਸਫ਼ਰ ਤੇ ਹੋਰ ਮਾਲ ਦੀ ਢੁਆਈ ਲਈ ਇੱਕ ਹਵਾਈਪੁਲ਼ ਸਥਾਪਿਤ ਕਰਨ ਦਾ ਕੰਮ ਕੀਤਾ ਹੈ। Read more:-

 

ਵਿੱਤ ਮੰਤਰਾਲੇ, ਵਿੱਤੀ ਸੰਸਧਾਨਾਂ ਅਤੇ ਪਬਲਿਕ ਸੈਕਟਰ ਦੇ ਬੈਂਕਾਂ/ਅੰਡਰਟੇਕਿੰਗਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੀਐੱਮ ਕੇਅਰਸ ਫੰਡ ਵਿੱਚ 430 ਕਰੋੜ ਰੁਪਏ ਦਾ ਯੋਗਦਾਨ ਦਿੱਤਾ

Read more:-.

 

ਲਾਈਟ ਆਊਟ ਦੌਰਾਨ ਪਾਵਰ ਗ੍ਰਿੱਡ ਅਪ੍ਰੇਸ਼ਨਾਂ ਬਾਰੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਵੇਰਵਿਆਂ ਲਈ, ਇੱਥੇ ਕਲਿੱਕ ਕਰੋ: Read more:-

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀਆਂ ਕਈ ਸੰਸਥਾਵਾਂ/ਖੁਦਮੁਖਤਿਆਰ ਸੰਗਠਨਾਂ/ਵਿਭਾਗਾਂ ਨੇ ਕੋਵਿਡ-19 ਦੇ ਖ਼ਿਲਾਫ਼ ਲੜਨ ਲਈ ਪੀਐੱਮ ਕੇਅਰਸ ਫੰਡ ਵਿੱਚ 38.91 ਕਰੋੜ ਤੋਂ ਅਧਿਕ ਦਾ ਯੋਗਦਾਨ ਦਿੱਤਾ

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀਆਂ 28 ਵੱਖ-ਵੱਖ ਸੰਸਥਾਵਾਂ/ਖੁਦਮੁਖਤਿਆਰ ਸੰਗਠਨਾਂ/ਵਿਭਾਗਾਂ ਨੇ ਕੋਵਿਡ-19 ਦੇ ਖ਼ਿਲਾਫ਼ ਲੜਨ ਲਈ ਪੀਐੱਮ ਕੇਅਰਸ ਫੰਡ ਵਿੱਚ 38.91 ਕਰੋੜ ਰੁਪਏ ਤੋਂ ਅਧਿਕ ਦਾ ਯੋਗਦਾਨ ਦਿੱਤਾ ਹੈ। Read more:-

 

ਜਲ ਸੈਨਾ ਦੀ ਦੱਖਣੀ ਕਮਾਂਡ ਨੇ ਗ਼ੈਰ ਚਿਕਿਤਸਾ ਕਰਮੀਆਂ ਲਈ ਟ੍ਰੇਨਿੰਗ ਕੈਪਸੂਲ ਤਿਆਰ ਕੀਤਾ

ਜਲ ਸੈਨਾ ਦੀ ਦੱਖਣੀ ਕਮਾਂਡ ਦੇ ਕੋਵਿਡ ਕੋਰ ਵਰਕਿੰਗ ਗਰੁੱਪ ਨੇ ਗ਼ੈਰ-ਚਿਕਿਤਸਾ ਕਰਮੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਲਈ ਬੈਟਲ ਫੀਲਡ ਨਰਸਿੰਗ ਅਸਿਸਟੈਂਟ (ਬੀਐੱਫਐੱਨਏ) ਲਈ ਟ੍ਰੇਨਿੰਗ ਕੈਪਸੂਲ ਤਿਆਰ ਕੀਤਾ ਹੈ, ਜੋ ਐਮਰਜੈਂਸੀ ਵਿੱਚ ਫੋਰਸ ਮਲਟੀਪਲਾਇਰ ਦਾ ਕੰਮ ਕਰਨਗੇ। Read more:-

 

ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕੇਂਦਰੀ ਯੂਨੀਵਰਸਿਟੀ ਦੇ ਉਪ ਕੁਲਪਤੀਆਂ ਨਾਲ ਗੱਲਬਾਤ ਕੀਤੀ

Read more:-

ਡਾ. ਹਰਸ਼ ਵਰਧਨ ਨੇ ਕੋਵਿਡ–19 ’ਤੇ ਕਾਬੂ ਪਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਏਮਸ, ਝੱਜਰ ਦਾ ਦੌਰਾ ਕੀਤਾ

ਸਿਹਤ ਮੰਤਰੀ ਨੇ ਕਿਹਾ ਕਿ ਏਮਸ, ਝੱਜਰ 300 ਬਿਸਤਰਿਆਂ ਵਾਲੇ ਆਈਸੋਲੇਸ਼ਨ ਵਾਰਡਾਂ ਨਾਲ ਲੈਸ ਹੈ ਤੇ ਇਹ ਕੋਵਿਡ19 ਦੇ ਸਮਰਪਿਤ ਹਸਪਤਾਲ ਵਜੋਂ ਕੰਮ ਕਰੇਗਾ, ਜਿੱਥੇ ਅਗਾਂਹਵਧੂ ਮੈਡੀਕਲ ਸਹਾਇਤਾ ਦੀ ਜ਼ਰੂਰਤ ਵਾਲੇ ਮਰੀਜ਼ਾਂ ਲਈ ਤੁਰੰਤ ਦੇਖਭਾਲ਼ ਯਕੀਨੀ ਬਣਾਈ ਜਾਵੇਗੀ। Read more:-

 

ਉੱਤਰਪੂਰਬ ਚ ਏਅਰ ਕਾਰਗੋ ਰਾਹੀਂ ਜ਼ਰੂਰੀ ਵਸਤਾਂ ਤੇ ਮੈਡੀਕਲ ਉਪਕਰਣਾਂ ਦੀ ਸਪਲਾਈ ਨਿਯਮਿਤ ਤੌਰ ਤੇ ਹੋ ਰਹੀ ਹੈ: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਲੌਕਡਾਊਨ ਦੇ ਐਲਾਨ ਦੇ ਤੁਰੰਤ ਬਾਅਦ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਖ਼ਲ ਤੇ ਫ਼ੈਸਲਾ ਲਿਆ ਗਿਆ ਸੀ ਕਿ ਉੱਤਰਪੂਰਬੀ ਖੇਤਰ ਦੇ ਨਾਲ ਹੀ ਜੰਮੂਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਟਾਪੂ ਖੇਤਰਾਂ ਸਮੇਤ ਦੂਰਦੁਰਾਡੇ ਦੇ ਹੋਰ ਇਲਾਕਿਆਂ ਚ ਏਅਰ ਕਾਰਗੋ ਰਾਹੀਂ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਜਾਵੇਗੀ। Read more:-

 

ਸੀਐੱਸਓਆਈ ਨੇ ਪੀਐੱਮ ਕੇਅਰਸ ਫੰਡ ਵਿੱਚ 25 ਲੱਖ ਰੁਪਏ ਦਿੱਤੇ

ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ, https://pib.gov.in/PressReleseDetail.aspx?PRID=1611124

 

ਭਾਰਤ ਸਰਕਾਰ ਨੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀ ਅਗਵਾਈ ਹੇਠ ਇੱਕ ਉੱਚ ਅਧਿਕਾਰ ਪ੍ਰਾਪਤ ਗਰੁੱਪ ਕਾਇਮ ਕੀਤਾ

30 ਮਾਰਚ ਅਤੇ  3 ਅਪ੍ਰੈਲ ਦਰਮਿਆਨ ਉਦਯੋਗਿਕ ਐਸੋਸੀਏਸ਼ਨਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ   ਨਾਲ ਹੁੰਗਾਰੇ ਪ੍ਰਤੀ ਉਨ੍ਹਾਂ ਦੀ ਦੇਣ, ਆਉਣ ਵਾਲੇ ਹਫਤਿਆਂ ਲਈ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਉਹ ਮੁੱਦੇ ਜਿਨ੍ਹਾਂ ਦਾ ਉਹ ਸਾਹਮਣਾ ਕਰ ਰਹੇ ਹਨ ਅਤੇ ਸਰਕਾਰ ਤੋਂ ਉਮੀਦਾਂ ਬਾਰੇ 6 ਬੈਠਕਾਂ ਕੀਤੀਆਂ ਗਈਆਂ। Read more:-

ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਸ (ਡੀਪੀਐੱਸਯੂ), ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਹੋਏ

ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਸ (ਡੀਪੀਐੱਸਯੂ) ਅਤੇ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਕੋਵਿਡ-19 ਦੇ ਖ਼ਿਲਾਫ਼ ਰਾਸ਼ਟਰੀ ਲੜਾਈ ਨੂੰ ਮਜ਼ਬੂਤੀ ਦੇਣ ਲਈ ਸ਼ਾਮਲ ਹੋ ਗਏ ਹਨ Read more:-

ਕੋਵਿਡ-19 ਲੌਕਡਾਊਨ ਦੌਰਾਨ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨੇ ਉਦਯੋਗ ਦੇ ਨੁਮਾਇੰਦਿਆਂ ਨਾਲ ਦੂਜੀ ਵੀਡੀਓ ਕਾਨਫਰੰਸ ਕੀਤੀ

ਮੰਤਰਾਲੇ ਦੁਆਰਾ ਮਾਈਕਰੋ ਮੁੱਦਿਆਂ ਦੇ ਹੱਲ ਲਈ ਇੱਕ ਸ਼ਿਕਾਇਤ ਸੈੱਲ ਕਾਇਮ ਕੀਤਾ ਗਿਆ ਸੀ ਤਾਕਿ ਸਪਲਾਈ ਚੇਨ ਅਸਾਨੀ ਨਾਲ ਜਾਰੀ ਰਹਿ ਸਕੇ ਅਤੇ ਖੁਰਾਕ ਅਤੇ ਦਵਾਈਆਂ ਦਾ ਲੌਜਿਸਟਿਕ ਪ੍ਰਬੰਧਨ ਹੋ ਸਕੇ। ਉਸ ਸੈੱਲ ਨੇ ਫੈਸਲਾ ਕੀਤਾ ਹੈ ਕਿ ਜੋ 348 ਸਵਾਲ ਪੁੱਛੇ ਗਏ ਸਨ ਉਨ੍ਹਾਂ ਵਿੱਚੋਂ 50 % ਹੱਲ ਹੋ ਚੁੱਕੇ ਹਨ ਅਤੇ ਬਾਕੀਆਂ ਉੱਤੇ ਵਿਚਾਰ ਜਾਰੀ ਹੈ। Read more:-

ਕੋਵਿਡ-19 ਖ਼ਿਲਾਫ਼ ਜੰਗ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਟੈਕਨੋਲੋਜੀ ਸੈਂਟਰ ਵੱਡੀ ਭੂਮਿਕਾ ਨਿਭਾ ਰਹੇ ਹਨ

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਤਹਿਤ 18 ਅਪ੍ਰੇਸ਼ਨਲ ਟੈਕਨੋਲੋਜੀ ਸੈਂਟਰ, ਕਈ ਖੁਦਮੁਖਤਿਆਰ ਸੰਸਥਾਵਾਂ ਵੀ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਆਪਣੀ ਭੂਮਿਕਾ ਨਿਭਾ ਰਹੀਆਂ ਹਨ। Read more:-

ਭਾਰਤੀ ਰੇਲਵੇ ਨੇ ਸੁਨਿਸ਼ਚਿਤ ਕੀਤਾ ਹੈ ਕਿ ਕੋਵਿਡ–19 ਲੌਕਡਾਊਨ ਦੌਰਾਨ ਆਮ ਆਦਮੀ ਦੀ ਖਪਤ ਲਈ ਖੰਡ, ਨਮਕ ਤੇ ਖੁਰਾਕੀ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਬਣੀ ਰਹੇ

23 ਮਾਰਚ ਤੋਂ ਲੈ ਕੇ 4 ਅਪ੍ਰੈਲ 2020 ਤੱਕ ਪਿਛਲੇ 13 ਦਿਨਾਂ ਦੌਰਾਨ ਰੇਲਵੇ ਨੇ ਖੰਡ ਦੀਆਂ 1342 ਵੈਗਨਾਂ, ਨਮਕ ਦੀਆਂ 958 ਵੈਗਨਾਂ ਅਤੇ ਖੁਰਾਕ ਤੇਲ ਦੀਆਂ 378 ਵੈਗਨਾਂ/ਟੈਂਕਾਂ ਦੀ ਲਦਾਈ ਤੇ ਢੁਆਈ (ਟ੍ਰਾਂਸਪੋਰਟੇਸ਼ਨ) ਕੀਤੀ ਗਈ ਹੈ Read more:-

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਪੀਐੱਫ ਮੈਂਬਰਾਂ ਨੂੰ ਉਨ੍ਹਾਂ ਦੇ ਜਨਮ ਰਿਕਾਰਡ ਠੀਕ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਸੰਸ਼ੋਧਿਤ ਨਿਰਦੇਸ਼ ਜਾਰੀ ਕੀਤੇ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਕੋਵਿਡ-19 ਮਹਾਮਾਰੀ ਉੱਤੇ ਕਾਬੂ ਪਾਉਣ ਲਈ ਫੀਲਡ ਦਫ਼ਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਿੱਤੀ ਪਰੇਸ਼ਾਨੀ ਵਿੱਚ ਪੀਐੱਫ ਮੈਂਬਰਾਂ ਦੀ ਸਹਾਇਤਾ ਅਤੇ  ਆਪਣੇ ਪੀਐੱਫ ਜਮ੍ਹਾਂ ਰਕਮ ਤੋਂ ਨਾਨ ਰਿਫੰਡੇਬਲ ਅਡਵਾਂਸ ਲੈਣ ਲਈ ਔਨਲਾਈਨ ਅਰਜ਼ੀਆਂ ਦਾ ਛੇਤੀ ਨਿਪਟਾਰਾ ਕਰਨ।

Read more:-

 

ਪੀਆਈਬੀ ਦੇ ਫੀਲਡ ਅਧਿਕਾਰੀਆਂ ਤੋਂ ਮਿਲੇ ਇਨਪੁਟ

ਉੱਤਰ ਪੂਰਬ ਖੇਤਰ

1. ਪਾਸੀਘਾਟ, ਅਰੁਣਾਚਲ ਪ੍ਰਦੇਸ਼ ਵਿੱਚ 50 ਬਿਸਤਰਿਆਂ ਦਾ ਵਿਸ਼ੇਸ਼ ਕੋਵਿਡ -19 ਹਸਪਤਾਲ ਤਿਆਰ ਕੀਤਾ ਗਿਆ ਹੈ।

2. ਗੁਵਾਹਾਟੀ ਵਿੱਚ ਕੋਵਿਡ ਪਾਜ਼ਿਟਿਵ ਮਰੀਜ਼ ਦੇ ਸੰਪਰਕ ਵਿੱਚ ਆਏ 105 ਲੋਕਾਂ ਦਾ ਪਤਾ ਲਗਾਇਆ ਗਿਆ

3. ਮਣੀਪੁਰ ਵਿੱਚ ਕੋਵਿਡ ਮਹਾਮਾਰੀ ਕਾਰਨ ਸਾਰੇ ਵੱਡੇ ਹਸਪਤਾਲਾਂ ਵਿੱਚ ਗ਼ੈਰ-ਐਮਰਜੈਂਸੀ ਪ੍ਰਕਿਰਿਆਵਾਂ ਮੁਅੱਤਲ ਕਰ ਦਿੱਤੀਆਂ ਗਈਆਂ

4. ਮੇਘਾਲਿਆ ਬਿਜਲੀ ਨਿਗਮ ਨੇ ਭਰੋਸਾ ਦਿਵਾਇਆ ਕਿ ਅੱਜ ਰਾਤ 9 ਵਜੇ 9 ਮਿੰਟ ਲਈ ਬਿਜਲੀ ਦੀ ਖਪਤ ਵਿੱਚ ਹੋਣ ਵਾਲੇ ਉਤਰਾਅ-ਚੜ੍ਹਾਅ ਲਈ ਉਚਿਤ ਵਿਵਸਥਾ ਕਰ ਲਈ ਗਈ ਹੈ

5. ਮਿਜ਼ੋਰਮ ਵਿੱਚ ਆਪਦਾ ਪ੍ਰਬੰਧਨ ਅਤੇ ਮੁੜ ਵਸੇਬਾ ਵਿਭਾਗ ਨੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ 4.28 ਕਰੋੜ ਰੁਪਏ ਖਰਚ ਕੀਤੇ ਹਨ

6. ਨਾਗਾਲੈਂਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਵਿਡ-19 ਹਸਪਤਾਲਾਂ ਦੀ ਸਥਾਪਨਾ ਕੀਤੀ ਗਈ; ਅਜੇ ਤੱਕ ਸਿਰਫ ਕੋਹਿਮਾ, ਮੋਕੋਕਚੁੰਗ ਅਤੇ ਦੀਮਾਪੁਰ ਵਿੱਚ ਹੀ ਸਨ

7. ਸਰਹੱਦੀ ਕਸਬੇ ਵਿੱਚ ਰੰਗਪੋ, ਸਿੱਕਮ ਵਿੱਚ ਅੱਜ ਕੁਝ ਘੰਟਿਆਂ ਲਈ ਵੀਕਲੀ ਹੌਟ ਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ

8. ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਰਾਜ ਦੇ ਲੋਕਾਂ ਨੂੰ ਅੱਜ ਰਾਤ 9 ਵਜੇ ਬਾਲਕੋਨੀ ਜਾਂ ਦਰਵਾਜ਼ਿਆਂ ਤੇ ਦੀਵੇ, ਟਾਰਚ ਜਾਂ ਮੋਮਬੱਤੀਆਂ ਜਗਾਉਣ ਦੀ ਅਪੀਲ ਕੀਤੀ ਹੈ

 

ਦੱਖਣੀ ਖੇਤਰ

ਕੇਰਲ

ਕੈਬਨਿਟ ਸਕੱਤਰ ਨੇ ਕੋਵਿਡ ਨਾਲ ਪ੍ਰਭਾਵੀ ਤੌਰ ਤੇ ਨਜਿੱਠਣ ਲਈ ਪਠਨਮਥਿੱਤਾ, ਜ਼ਿਲ੍ਹਾ ਅੰਡੇਮਾਨ ਅਤੇ ਸਿਹਤ ਵਿਭਾਗ ਦੀ ਪ੍ਰਸ਼ੰਸਾ ਕੀਤੀ।

ਕੇਰਲ-ਕਰਨਾਟਕ ਸੀਮਾ ਬੰਦ ਹੋਣ ਕਾਰਨ ਕਾਸਰਗੋਡ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ।

ਕਾਸਰਗੋਡ ਮੈਡੀਕਲ ਕਾਲਜ ਵਿਖੇ ਕੋਵਿਡ 19 ਸੁਵਿਧਾ ਸਥਾਪਿਤ ਕੀਤੀ ਗਈ

 

ਤਮਿਲ ਨਾਡੂ

ਰਾਜ ਵਿੱਚ 2 ਹੋਰ ਮੌਤਾਂ, ਗਿਣਤੀ 5 ਤੱਕ ਪਹੁੰਚੀ।

ਅੱਜ ਤੋਂ ਚੇਨਈ ਦੇ ਨਾਗਰਿਕਾਂ ਦੀ ਜਾਂਚ ਲਈ 6,000 ਵਰਕਰ ਲਗਾਏ ਗਏ।

 

ਕਰਨਾਟਕ

ਕੁੱਲ ਮਾਮਲੇ 146 ਤੱਕ ਪਹੁੰਚੇਅੱਜ, ਬੰਗਲੁਰੂ ਸ਼ਹਿਰ ਵਿੱਚ 2 ਨਵੇਂ ਮਾਮਲੇ ਸਾਹਮਣੇ ਆਏ। ਹੁਣ ਤੱਕ 4 ਮੌਤਾਂ ਹੋਈਆਂ, 11 ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ

ਆਂਧਰ ਪ੍ਰਦੇਸ਼

ਅੱਜ 34 ਨਵੇਂ ਮਾਮਲੇ ਸਾਹਮਣੇ ਆਏ, ਕੁੱਲ ਪਾਜ਼ਿਟਿਵ ਮਾਮਲੇ ਵਧ ਕੇ 226 ਹੋਏ

ਅੱਜ ਕੁਰਨੂਲ (23) ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

https://pbs.twimg.com/profile_banners/231033118/1584354869/1500x500

 

 

 

******

ਵਾਈਕੇਬੀ



(Release ID: 1611517) Visitor Counter : 139