ਰੱਖਿਆ ਮੰਤਰਾਲਾ
ਆਈਐੱਨਐਸ ਤੀਰ ‘ਤੇ ਸਵਾਰ ਐੱਨਸੀਸੀ ਕੈਡਿਟ ਓਵਰਸੀਜ਼ ਤੈਨਾਤੀ ਤੋਂ ਵਾਪਸ ਪਰਤੇ
Posted On:
05 APR 2020 6:41PM by PIB Chandigarh
ਐੱਨਸੀਸੀ ਦੇ ਨੇਵਲ ਵਿੰਗ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 14 ਐੱਨਸੀਸੀ ਕੈਡਿਟਾਂ ਨਾਲ ਦੱਖਣੀ ਨੇਵਲ ਕਮਾਂਡ (ਐਸਐੱਨਸੀ) ਤਹਿਤ ਭਾਰਤੀ ਜਲ ਸੈਨਾ ਦਾ ਟ੍ਰੇਨਿੰਗ ਜਹਾਜ਼ ਆਈਐੱਨਐਸ ਤੀਰ "ਪ੍ਰਥਮ ਟ੍ਰੇਨਿੰਗ ਸਕੁਐਡਰਨ" ਦੀ ਓਵਰਸੀਜ਼ ਤੈਨਾਤੀ ਪੂਰੀ ਕਰਕੇ ਕੋਚੀ ਪਰਤ ਆਇਆ ਹੈ।
ਐੱਨਸੀਸੀ ਕੈਡਿਟਾਂ ਨੂੰ ਆਈਐੱਨਐਸ ਤੀਰ ਉੱਤੇ 29 ਫਰਵਰੀ, 2020 ਨੂੰ ਸਮੁੰਦਰ ਵਿੱਚ ਇੱਕ ਯੋਜਨਾਬੱਧ ਟ੍ਰੇਨਿੰਗ ਪ੍ਰੋਗਰਾਮ ਲਈ ਭੇਜਿਆ ਗਿਆ ਸੀ ਜਿਸ ਵਿੱਚ ਮੁੱਖ ਜ਼ੋਰ ਭਾਰਤੀ ਜਲ ਸੈਨਾ ਦੀ ਭੂਮਿਕਾ ਉੱਤੇ ਦਿੱਤਾ ਗਿਆ ਸੀ। ਇਹ ਕੈਡਿਟ ਪੂਰੇ ਜੋਸ਼ ਨਾਲ ਜਹਾਜ਼ ਉੱਪਰਲੀਆਂ ਸਾਰੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਏ। ਜਹਾਜ਼ ਦੇ ਕਮਿਊਨਟੀ ਰੀਚ ਪ੍ਰੋਗਰਾਮ, ਜੋ ਕਿ ਮਾਰੀਸ਼ਸ ਦੇ ਪੋਰਟ ਲੁਇਸ ਵਿਖੇ ਇੱਕ ਬਿਰਧ ਘਰ ਵਿੱਚ ਆਯੋਜਿਤ ਕੀਤਾ ਗਿਆ ਸੀ, ਐੱਨਸੀਸੀ ਕੈਡਿਟਾਂ ਨੇ ਆਪਣੇ ਉਤਸ਼ਾਹ ਅਤੇ ਦੁਲਾਰ ਭਰੀ ਛੋਹ ਨਾਲ ਉੱਥੋਂ ਦੇ ਵਸਨੀਕਾਂ ਦੀ ਪ੍ਰਸ਼ੰਸਾ ਖੱਟੀ। ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਕਾਰਨ ਇਸ ਮੇਲਜੋਲ ਨੂੰ ਸੀਮਿਤ ਰਖਿਆ ਗਿਆ। ਕੈਡਿਟਾਂ ਨੇ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨਾਲ ਅਤੇ ਜਹਾਜ਼ ਦੀ ਸੈਰ ਮਾਨਣ ਵਾਲੇ ਵਿਦੇਸ਼ੀਆਂ, ਅਤੇ ਟ੍ਰੇਨੀਆਂ, ਜੋ ਕਿ ਮਾਲਦੀਵਜ਼, ਸੈਸ਼ਲਜ਼, ਬੰਗਲਾਦੇਸ਼, ਸ੍ਰੀ ਲੰਕਾ ਅਤੇ ਮਿਆਂਮਾਰ ਤੋਂ ਆਏ ਹੋਏ ਸਨ, ਨਾਲ ਰੈਗੂਲਰ ਵਿਚਾਰ-ਚਰਚਾ ਕਰਕੇ ਵੱਡਾ ਅਨੁਭਵ ਹਾਸਲ ਕੀਤਾ।
ਪ੍ਰਥਮ ਟ੍ਰੇਨਿੰਗ ਸਕੁਐਡਰਨ ਜਹਾਜ਼ਾਂ ਉੱਤੇ ਵਿਦੇਸ਼ੀਆਂ ਦੀ ਤੈਨਾਤੀ ਕੋਵਿਡ-19 ਮਹਾਮਾਰੀ ਕਾਰਨ ਸੀਮਿਤ ਕੀਤੀ ਗਈ ਸੀ ਅਤੇ ਇਹ ਜਹਾਜ਼ 4 ਅਪ੍ਰੈਲ, 2020 ਨੂੰ ਸਮੁੰਦਰ ਵਿੱਚ 14 ਦਿਨਾਂ ਦੀ ਕੁਆਰੰਟੀਨ ਮਿਆਦ ਪੂਰੀ ਕਰਕੇ ਵਾਪਸ ਪਰਤ ਆਇਆ। ਜਹਾਜ਼ ਵਿੱਚ ਸਮਾਜਿਕ ਦੂਰੀ ਕਾਇਮ ਰੱਖਣ ਦਾ ਕੰਮ ਸੰਭਵ ਨਾ ਹੋ ਸਕਣ ਕਾਰਨ ਸਾਰੇ ਜਹਾਜ਼ ਨੂੰ ਅਮਲੇ ਸਮੇਤ ਕੁਆਰੰਟੀਨ ਕਰਵਾਇਆ ਗਿਆ। ਜਹਾਜ਼ ਦਾ ਅਮਲਾ ਅਤੇ ਐੱਨਸੀਸੀ ਕੈਡਿਟ ਇਸ ਵੇਲੇ ਇਹਤਿਹਾਤ ਵਜੋਂ 14 ਦਿਨਾਂ ਦੀ ਕੁਆਰੰਟੀਨ ਮਿਆਦ ਪੂਰੀ ਕਰ ਰਹੇ ਹਨ।

*****
ਐੱਸਡਬਲਿਊ/ਵੀਐੱਮ/ਐੱਮਐੱਸ
(Release ID: 1611461)
ਵਿਜ਼ੀਟਰ ਕਾਊਂਟਰ : 107