ਕਿਰਤ ਤੇ ਰੋਜ਼ਗਾਰ ਮੰਤਰਾਲਾ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਪੀਐੱਫ ਮੈਂਬਰਾਂ ਨੂੰ ਉਨ੍ਹਾਂ ਦੇ ਜਨਮ ਰਿਕਾਰਡ ਠੀਕ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਸੰਸ਼ੋਧਿਤ ਨਿਰਦੇਸ਼ ਜਾਰੀ ਕੀਤੇ

Posted On: 05 APR 2020 3:47PM by PIB Chandigarh

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ, ਔਨਲਾਈਨ ਸੇਵਾਵਾਂ ਦੀ ਉਪਲੱਬਧਤਾ ਅਤੇ ਪਹੁੰਚ ਦੇ ਵਿਸਤਾਰ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਪੀਐੱਫ ਮੈਂਬਰਾਂ ਨੂੰ ਉਨ੍ਹਾਂ ਦੇ ਜਨਮ ਰਿਕਾਰਡ ਠੀਕ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਆਪਣੇ ਫੀਲਡ ਦਫ਼ਤਰਾਂ ਨੂੰ ਸੰਸ਼ੋਧਿਤ ਨਿਰਦੇਸ਼ ਜਾਰੀ ਕੀਤੇ ਹਨ। ਇਸ ਤਰ੍ਹਾਂ, ਇਹ ਸੁਨਿਸ਼ਚਿਤ ਕੀਤਾ ਹੈ ਕਿ ਉਨ੍ਹਾਂ ਦਾ ਯੂਏਐੱਨ ਕੇਵਾਈਸੀ ਅਨੁਕੂਲ ਹੈ।

'ਆਧਾਰ' ਵਿੱਚ ਦਰਜ ਜਨਮ ਮਿਤੀ ਨੂੰ ਹੁਣ ਜਨਮ ਰਿਕਾਰਡ ਠੀਕ ਕਰਨ ਦੀ ਸੁਵਿਧਾ ਦੇ ਪ੍ਰਮਾਣਕ ਪ੍ਰਮਾਣ ਵਜੋਂ ਸਵੀਕਾਰਿਆ ਜਾਵੇਗਾ, ਬਸ਼ਰਤੇ ਕਿ ਦੋਹਾਂ ਮਿਤੀਆਂ ਵਿੱਚ ਅੰਤਰ 3 ਸਾਲ ਤੋਂ ਘੱਟ ਹੋਵੇ। ਪੀਐੱਫ ਅੰਸ਼ਦਾਤਾ ਜਨਮ ਰਿਕਾਰਡ ਠੀਕ ਕਰਵਾਉਣ ਦੇ ਆਵੇਦਨ ਔਨਲਾਈਨ ਭੇਜ ਸਕਦੇ ਹਨ।

ਅਜਿਹਾ ਕਰਕੇ, ਭਾਰਤੀ ਵਿਲੱਖਣ ਪਹਿਚਾਣ ਅਥਾਰਿਟੀ (ਯੂਆਈਡੀਏਆਈ) ਦੀ ਮਦਦ ਨਾਲ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਜਨਮ ਮਿਤੀ ਨੂੰ ਫੌਰੀ ਤੌਰ ਉੱਤੇ ਪ੍ਰਮਾਣਿਤ ਕਰ ਸਕੇਗਾ। ਇਸ ਤਰ੍ਹਾਂ ਜਨਮ ਤਰੀਕ ਬਦਲਣ ਦੀਆਂ ਬੇਨਤੀਆਂ ਦੀ ਪ੍ਰਕਿਰਿਆ ਵਿੱਚ ਲੱਗਣ ਵਾਲਾ ਸਮਾਂ ਘਟੇਗਾ। 

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਕੋਵਿਡ-19 ਮਹਾਮਾਰੀ ਉੱਤੇ ਕਾਬੂ ਪਾਉਣ ਲਈ ਫੀਲਡ ਦਫ਼ਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਿੱਤੀ ਪਰੇਸ਼ਾਨੀ ਵਿੱਚ ਪੀਐੱਫ ਮੈਂਬਰਾਂ ਦੀ ਸਹਾਇਤਾ ਅਤੇ  ਆਪਣੇ ਪੀਐੱਫ ਜਮ੍ਹਾਂ ਰਕਮ ਤੋਂ ਨਾਨ ਰਿਫੰਡੇਬਲ ਅਡਵਾਂਸ ਲੈਣ ਲਈ ਔਨਲਾਈਨ ਅਰਜ਼ੀਆਂ ਦਾ ਛੇਤੀ ਨਿਪਟਾਰਾ ਕਰਨ। 

*****

ਆਰਸੀਜੇ/ਐੱਸਕੇਪੀ/ਆਈਏ


(Release ID: 1611439)