ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੋਵਿਡ-19 ਖ਼ਿਲਾਫ਼ ਜੰਗ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਟੈਕਨੋਲੋਜੀ ਸੈਂਟਰ ਵੱਡੀ ਭੂਮਿਕਾ ਨਿਭਾ ਰਹੇ ਹਨ
Posted On:
05 APR 2020 2:15PM by PIB Chandigarh
ਦੇਸ਼ ਇਸ ਵੇਲੇ ਕਈ ਪੱਧਰਾਂ ਉੱਤੇ ਨੋਵੇਲ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲੜ ਰਿਹਾ ਹੈ। ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਤਹਿਤ 18 ਅਪ੍ਰੇਸ਼ਨਲ ਟੈਕਨੋਲੋਜੀ ਸੈਂਟਰ, ਕਈ ਖੁਦਮੁਖਤਿਆਰ ਸੰਸਥਾਵਾਂ ਵੀ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਆਪਣੀ ਭੂਮਿਕਾ ਨਿਭਾ ਰਹੀਆਂ ਹਨ।
ਸੈਂਟਰਲ ਫੁੱਟਵੀਅਰ ਟ੍ਰੇਨਿੰਗ ਇੰਸਟੀਟਿਊਟ (ਸੀਐੱਫਟੀਆਈ) ਚੇਨਈ ਨੇ ਮਾਸਕਾਂ ਅਤੇ ਮੈਡੀਕਲ ਗਾਊਨਾਂ ਨੂੰ ਸੀਲ ਕਰਨ ਲਈ ਹਾਟ ਸੀਲਿੰਗ ਮਸ਼ੀਨਾਂ ਹਾਸਲ ਕਰਕੇ ਸਥਾਪਿਤ ਕਰ ਲਈਆਂ ਹਨ। ਇਸ ਮਸ਼ੀਨ ਉੱਤੇ ਕੰਮ ਕਰਨ ਤੋਂ ਬਾਅਦ ਸ਼੍ਰੀ ਹੈਲਥ ਕੇਅਰ ਚੇਨਈ ਸਿਹਤ ਮੰਤਰਾਲੇ ਦਾ ਪ੍ਰਵਾਨਿਤ ਸਪਲਾਇਰ ਬਣ ਗਿਆ ਹੈ। ਸੀਐੱਫਟੀਆਈ ਚੇਨਈ ਦੋ ਹੋਰ ਨਵੀਆਂ ਮਸ਼ੀਨਾਂ ਲਿਆ ਰਿਹਾ ਹੈ ਤਾਕਿ 4 ਅਪ੍ਰੈਲ, 2020 ਤੋਂ ਸ਼ੁਰੂ ਹੋਏ ਉਤਪਾਦਨ ਵਿੱਚ ਹੋਰ ਵਾਧਾ ਕੀਤਾ ਜਾ ਸਕੇ।
ਐੱਮਐੱਸਐੱਮਈ ਟੈਕਨੋਲੋਜੀ ਸੈਂਟਰ, ਹੈਦਰਾਬਾਦ ਵੈਂਟੀਲੇਟਰ ਦਾ ਇੱਕ ਪ੍ਰੋਟੋਟਾਈਪ ਵਿਕਸਿਤ ਕਰ ਰਿਹਾ ਹੈ। ਇਹ ਇਲੈਕਟ੍ਰੋਮਕੈਨੀਕਲ ਵੈਂਟੀਲੇਟਰ ਹੈ ਜੋ ਕਿ ਸੈਂਸਰਜ਼ ਉੱਤੇ ਅਧਾਰਿਤ ਹੈ। ਇਸ ਦਾ ਪਹਿਲਾ ਪ੍ਰੋਟੋਟਾਈਪ ਜਲਦੀ ਹੀ ਤਿਆਰ ਹੋ ਜਾਵੇਗਾ। ਐੱਸਐੱਮਈ ਟੀਸੀ, ਔਰੰਗਾਬਾਦ ਨੇ ਚਿਹਰੇ ਦੇ ਮਾਸਕ ਦੇ 3ਡੀ ਪ੍ਰੋਟੋਟਾਈਪ ਵਿਕਸਿਤ ਕੀਤੇ ਹਨ। ਉਹ ਇਨ੍ਹਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਸਥਾਨਕ ਹਸਪਤਾਲਾਂ ਦੇ ਸੰਪਰਕ ਵਿੱਚ ਹੈ।
ਸੈਂਟਰਲ ਟੂਲ ਰੂਮ ਐਂਡ ਟ੍ਰੇਨਿੰਗ ਸੈਂਟਰ, (ਸੀਟੀਟੀਸੀ) ਕੋਲਕਾਤਾ ਇੱਕ ਸਧਾਰਨ ਅਤੇ ਸਸਤੀ ਲਾਗਤ ਵਾਲਾ ਵੈਂਟੀਲੇਟਰ ਸਿਸਟਮ ਸਾਗਰ ਦੱਤਾ ਸੁਪਰ ਸਪੈਸ਼ਿਲਟੀ ਹਸਪਤਾਲ ਦੀ ਸਲਾਹ ਨਾਲ ਵਿਕਸਿਤ ਕਰ ਰਿਹਾ ਹੈ। ਉਸ ਹਸਪਤਾਲ ਨੇ ਇਸ ਦੀ ਟੈਸਟਿੰਗ ਲਈ ਸਹਿਮਤੀ ਪ੍ਰਗਟਾਈ ਹੈ। ਇਸ ਲਈ ਕੁਝ ਨਿਊਮੈਟਿਕ ਪੁਰਜ਼ਿਆਂ ਦਾ ਔਨਲਾਈਨ ਆਰਡਰ ਦਿੱਤਾ ਗਿਆ ਹੈ, ਉਨ੍ਹਾਂ ਦੇ ਮਿਲ ਜਾਣ ‘ਤੇ ਇਸ ਪ੍ਰੋਟੋਟਾਈਪ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। 15 ਤੋਂ 20 ਰੁਪਏ ਪ੍ਰਤੀ ਪੀਸ ਦੇ ਹਿਸਾਬ ਨਾਲ ਇਸ ਦਾ ਉਤਪਾਦਨ (20,000 ਪ੍ਰਤੀ ਮਹੀਨਾ) ਸ਼ੁਰੂ ਹੋ ਜਾਵੇਗਾ।
ਐੱਮਐੱਸਐੱਮਈ ਟੈਕਨੋਲੋਜੀ ਸੈਂਟਰ ਕਨੌਜ ਨੇ ਅਲਕੋਹਲ ਅਧਾਰਿਤ ਸੈਨੇਟਾਈਜ਼ਰਾਂ ਦਾ ਨਿਰਮਾਣ ਸ਼ੁਰੂ ਕੀਤਾ ਹੈ ਅਤੇ ਉਨ੍ਹਾਂ ਨੂੰ ਡੀਐੱਮ ਫਾਰੂਖ਼ਾਬਾਦ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਇਹ ਰੇਲਵੇ ਅਤੇ ਹੋਰ ਸੰਗਠਨਾਂ ਨੂੰ ਵੀ ਸਪਲਾਈ ਕੀਤੇ ਜਾਣਗੇ।
ਇੰਸਟੀਟਿਊਟ ਫਾਰ ਡਿਜ਼ਾਈਨ ਆਵ੍ ਇਲੈਕਟ੍ਰੀਕਲ ਮਈਅਰਿੰਗ ਇੰਸਟਰੂਮੈਂਟਸ (ਇਡਮੀ) ਦੁਆਰਾ ਆਇਨ ਅਧਾਰਿਤ ਸੈਨੇਟਾਈਜ਼ਰ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਬਾਰਕ (BARC) ਦੇ ਰਿਸਰਚ ਪੇਪਰ ਉੱਤੇ ਵੀ ਮੌਜੂਦ ਹੈ। ਜੇ ਇਹ ਸਫਲ ਰਿਹਾ ਤਾਂ ਇਹ ਬਹੁ-ਪੱਖੀ ਕੰਮ ਕਰ ਸਕੇਗਾ।
ਐੱਮਐੱਸਐੱਮਈ ਟੈਕਨੋਲੋਜੀ ਸੈਂਟਰ ਹੈਦਰਾਬਾਦ, ਭੁਵਨੇਸ਼ਵਰ ਅਤੇ ਜਮਸ਼ੇਦਪੁਰ 650 ਕੋਰੋਨਾ ਟੈਸਟਿੰਗ ਕਿੱਟਾਂ ਤਿਆਰ ਕਰਨਗੇ। ਹਰ ਕਿੱਟ ਵਿੱਚ 20 ਹਾਰਡਵੇਅਰ ਕੰਪੋਨੈਂਟਸ ਲੱਗੇ ਹੋਣਗੇ। ਪੁਰਜ਼ਿਆਂ ਦਾ ਪਹਿਲਾ ਸੈੱਟ ਭੁਵਨੇਸ਼ਵਰ ਵਿਖੇ ਜਲਦੀ ਹੀ ਤਿਆਰ ਹੋ ਜਾਵੇਗਾ। ਇੱਕ ਵਾਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਵੱਖ-ਵੱਖ ਟੈਕਨੋਲੋਜੀ ਸੈਂਟਰਾਂ ਵਿੱਚ ਉਤਪਾਦਨ ਸ਼ੁਰੂ ਹੋ ਜਾਵੇਗਾ।
ਏਐੱਮਟੀਜ਼ੈੱਡ ਨੂੰ ਵੈਂਟੀਲੇਟਰਾਂ ਲਈ 10,000 ਕਲਪੁਰਜ਼ਿਆਂ ਦੀ ਜ਼ਰੂਰਤ ਹੈ। ਪ੍ਰੈੱਸ ਟੂਲਜ਼ ਦੀ ਤਿਆਰੀ ਲਈ ਡ੍ਰਾਇੰਗਜ਼ ਸਰਕੂਲੇਟ ਕਰ ਦਿੱਤੀਆਂ ਗਈਆਂ ਹਨ। ਜੀਐੱਮ, ਟੀਸੀ ਭੁਵਨੇਸ਼ਵਰ ਨੇ ਟੂਲਜ਼ ਅਤੇ ਕਲਪੁਰਜ਼ੇ ਬਣਾਉਣ ਲਈ ਵੱਖ-ਵੱਖ ਟੈਕਨੋਲੋਜੀ ਸੈਂਟਰਾਂ, ਜਿਵੇਂ ਕਿ ਸੀਟੀਆਰ ਲੁਧਿਆਣਾ, ਇਡਮੀ, ਇੰਡੋ-ਜਰਮਨ ਟੂਲ ਰੂਮ (ਆਈਜੀਟੀਆਰ) ਔਰੰਗਾਬਾਦ, ਕੋਲਕਾਤਾ ਅਤੇ ਆਈਡੀਟੀਆਰ ਜਮਸ਼ੇਦਪੁਰ ਨੂੰ ਕੰਮ ਅਲਾਟ ਕਰ ਦਿੱਤਾ ਗਿਆ ਹੈ। ਟੈਕਨੋਲੋਜੀ ਸੈਂਟਰਾਂ ਨੂੰ ਕੰਮ ਤੇਜ਼ੀ ਨਾਲ ਕਰਨ ਲਈ ਕਿਹਾ ਗਿਆ ਹੈ।
ਈਐੱਸਟੀਸੀ ਰਾਮਨਗਰ ਨੇ ਆਈ ਵੀ ਸਟੈਂਡ ਦਾ ਡਿਜ਼ਾਈਨ ਤਿਆਰ ਕੀਤਾ ਹੈ। 70 ਨਿਰਮਾਤਾਵਾਂ ਨੂੰ ਕੋਵਿਡ-19 ਉਤਪਾਦਾਂ ਲਈ ਜੀਈਐੱਮ ਕੋਲ ਰਜਿਸਟਰਡ ਹੋਣ ਲਈ ਪ੍ਰੇਰਿਤ ਕੀਤਾ ਹੈ। ਈਐਸਟੀਸੀ ਹੋਸਟਲ ਨੂੰ 80 ਪ੍ਰਵਾਸੀ ਮਜ਼ਦੂਰਾਂ ਲਈ ਇੱਕ ਆਸਰਾ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਐੱਮਐੱਸਐੱਮਈ ਟੈਕਨੋਲੋਜੀ ਸੈਂਟਰ ਭਿਵਾਡੀ ਅਤੇ ਟੀਸੀ ਜਮਸ਼ੇਦਪੁਰ ਨੇ ਆਈਸੋਲੇਸ਼ਨ ਸੈਂਟਰ ਬਣਾਉਣ ਲਈ ਆਪਣੇ ਖਾਲੀ ਕਮਰਿਆਂ ਦੀ ਪੇਸ਼ਕਸ਼ ਕੀਤੀ ਹੈ।
ਪ੍ਰੌਸੈੱਸ ਐਂਡ ਪ੍ਰੋਡਕਟ ਡਿਵੈਲਪਮੈਂਟ ਸੈਂਟਰ (ਪੀਪੀਡੀਸੀ) ਆਗਰਾ ਅਤੇ ਆਈਜੀਟੀਆਰ ਇੰਦੌਰ ਨੇ ਸਾਂਝੇ ਤੌਰ ‘ਤੇ ਹਸਪਤਾਲਾਂ ਦਾ ਫਰਨੀਚਰ ਬਣਾਉਣ ਦੀ ਯੋਜਨਾ ਬਣਾਈ ਹੈ। ਡਿਜ਼ਾਈਨਾਂ ਦੇ ਵੇਰਵੇ ਦੀ ਤਿਆਰੀ ਉੱਤੇ ਕੰਮ ਚਲ ਰਿਹਾ ਹੈ। ਪੀਪੀਡੀਸੀ ਮੇਰਠ ਨੇ ਫੇਸ ਮਾਸਕ ਤਿਆਰ ਕਰਕੇ ਮੁਫਤ ਵਿੱਚ ਵੰਡੇ ਹਨ। ਸੀਐੱਫਟੀਆਈ ਆਗਰਾ ਨੇ ਮੈਸਰਜ਼ ਰਾਮਸਨਜ਼ ਆਗਰਾ ਲਈ ਮੈਡੀਕਲ ਗਾਊਨ ਤਿਆਰ ਕੀਤੇ ਹਨ। ਉਹ ਤਿੰਨ ਲੇਅਰਾਂ ਦੇ ਫੇਸ ਮਾਸਕ ਵੀ ਤਿਆਰ ਕਰੇਗਾ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1611375)
Visitor Counter : 212
Read this release in:
English
,
Hindi
,
Marathi
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam