PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 04 APR 2020 7:02PM by PIB Chandigarh

  

                    Coat of arms of India PNG images free download   

        (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ2902 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 68 ਮੌਤਾਂ ਰਿਪੋਰਟ ਹੋ ਚੁੱਕੀਆਂ ਹਨ।  183 ਵਿਅਕਤੀਆਂ ਦਾ ਇਲਾਜ ਹੋਇਆ ਹੈ ਅਤੇ ਠੀਕ ਹੋਣ ਪਿੱਛੋਂ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੁੱਲ 17 ਰਾਜਾਂ `ਚ 1023 ਮਾਮਲੇ ਤਬਲੀਗ਼ੀ ਜਮਾਤ ਨਾਲ ਸਬੰਧਿਤ ਹਨ। ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਮੌਤਾਂ ਬਜ਼ੁਰਗਾਂ ਦੀਆਂ ਜਾਂ ਉਨ੍ਹਾਂ ਲੋਕਾਂ ਦੀਆਂ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪਹਿਲਾਂ ਤੋਂ ਡਾਇਬਟੀਜ਼ (ਸ਼ੱਕਰ ਜਾਂ ਸ਼ੂਗਰ ਰੋਗ), ਹਾਈਪਰਟੈਂਸ਼ਨ, ਗੁਰਦੇ/ਦਿਲ ਦੇ ਹੋਰ ਵੀ ਕਈ ਰੋਗ ਆਦਿ ਹਨ।

https://pib.gov.in/PressReleseDetail.aspx?PRID=1611137

 

ਪ੍ਰਧਾਨ ਮੰਤਰੀ ਨੇ ਉੱਚ ਅਧਿਕਾਰ ਪ੍ਰਾਪਤ ਗਰੁੱਪਾਂ ਦੀ ਬੈਠਕ ਦੀ ਪ੍ਰਧਾਨਗੀ ਕੀਤੀ

ਪ੍ਰਧਾਨ ਮੰਤਰੀ ਨੇ ਹਸਪਤਾਲਾਂ ਦੀ ਉਪਲੱਬਧਤਾ ਅਤੇ ਆਈਸੋਲੇਸ਼ਨ ਅਤੇ ਕੁਆਰੰਟੀਨ ਦੀਆਂ ਉਚਿਤ ਸੁਵਿਧਾਵਾਂ ਦੇ ਨਾਲ - ਨਾਲ ਰੋਗ ਦੇ ਫੈਲਾਅ ਉੱਤੇ ਤਿੱਖੀ ਨਜ਼ਰ  ਰੱਖਣ ਅਤੇ ਟੈਸਟਿੰਗ ਤੇ ਗਹਿਨ ਦੇਖਭਾਲ਼ ਸਬੰਧੀ ਟ੍ਰੇਨਿੰਗ ਲਈ ਕੀਤੀ ਗਈ ਦੇਸ਼ਵਿਆਪੀ ਤਿਆਰੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਨੇ ਸਬੰਧਿਤ ਗਰੁੱਪਾਂ ਅਤੇ ਅਧਿਕਾਰੀਆਂ ਨੂੰ ਪੀਪੀਈਮਾਸਕਦਸਤਾਨੇ ਅਤੇ ਵੈਂਟੀਲੇਟਰ ਜਿਹੇ ਸਾਰੇ ਜ਼ਰੂਰੀ ਮੈਡੀਕਲ ਉਪਕਰਣਾਂ ਦਾ ਉਚਿਤ ਉਤਪਾਦਨਖਰੀਦ ਅਤੇ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਨਿਰਦੇਸ਼ ਦਿੱਤੇ ਹਨ।

https://pib.gov.in/PressReleseDetail.aspx?PRID=1611007

 

5 ਅਪ੍ਰੈਲ ਨੂੰ ਰਾਤ 9 ਵਜੇ ਲਾਈਟਾਂ ਬੰਦ ਕਰਨ ਦੌਰਾਨ ਗ੍ਰਿੱਡ ਦੀ ਸਥਿਰਤਾ ਕਾਇਮ ਰੱਖਣ ਲਈ ਉਚਿਤ ਪ੍ਰਬੰਧ ਅਤੇ ਪ੍ਰੋਟੋਕੋਲ ਮੌਜੂਦ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਵੈ-ਇੱਛੁਕ ਤੌਰ `ਤੇ 5 ਅਪ੍ਰੈਲ ਨੂੰ ਰਾਤ 9 ਵਜੇ ਤੋਂ 9 ਮਿੰਟ ਲਈ ਆਪਣੀਆਂ ਲਾਈਟਾਂ ਬੰਦ ਰੱਖਣ। ਕੁਝ ਸ਼ੰਕੇ ਪ੍ਰਗਟਾਏ ਗਏ ਸਨ ਕਿ ਇਸ ਨਾਲ ਗ੍ਰਿੱਡ  ਵਿੱਚ   ਅਸਥਿਰਤਾ ਪੈਦਾ ਹੋ ਸਕਦੀ ਹੈ ਅਤੇ ਵੋਲਟੇਜ ਘੱਟ-ਵੱਧ ਸਕਦੀ ਹੈ ਜਿਸ ਨਾਲ ਕਿ ਬਿਜਲੀ ਦੇ ਯੰਤਰਾਂ ਨੂੰ ਨੁਕਸਾਨ ਹੋ ਸਕਦਾ ਹੈ। ਇਹ ਸ਼ੰਕੇ ਪੂਰੀ ਤਰ੍ਹਾਂ ਗ਼ਲਤ ਹਨ।

https://pib.gov.in/PressReleseDetail.aspx?PRID=1611020

 

ਗ੍ਰਹਿ ਮੰਤਰਾਲੇ ਨੇ ਕੋਵਿਡ -19 ਨਾਲ ਲੜਨ ਲਈ ਰਾਸ਼ਟਰੀ ਲੌਕਡਾਊਨ ਦੇ ਦੌਰਾਨ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰਨ ਵਿੱਚ ਰਾਜਾਂ ਨੂੰ ਦਰਪੇਸ਼ ਜ਼ਮੀਨੀ ਮੁੱਦਿਆਂ ਨੂੰ ਸਪਸ਼ਟ ਕੀਤਾ

https://pib.gov.in/PressReleseDetail.aspx?PRID=1610872

 

ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੀ ਰੋਕਥਾਮ ਲਈ ਲੌਕਡਾਊਨ ਪਾਬੰਦੀਆਂ ਤੋਂ ਖੇਤੀਬਾੜੀ ਮਸ਼ੀਨਰੀ, ਕਲਪੁਰਜ਼ਿਆਂ ਅਤੇ ਮੁਰੰਮਤ ਦੀਆਂ ਦੁਕਾਨਾਂ, ਟਰੱਕਾਂ ਦੀ ਮੁਰੰਮਤ ਕਰਨ ਦੀਆਂ ਦੁਕਾਨਾਂ ਅਤੇ ਚਾਹ ਉਦਯੋਗ ਨੂੰ ਛੂਟ ਦੇਣ ਲਈ ਇੱਕ ਜ਼ਮੀਮਾ ਜਾਰੀ ਕੀਤਾ

https://pib.gov.in/PressReleseDetail.aspx?PRID=1610862

 

ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਲਿਖਿਆ ਕਿ ਕੋਵਿਡ–19 ਨਾਲ ਲੜਨ ਲਈ 21–ਦਿਨਾ ਲੌਕਡਾਊਨ ਦੌਰਾਨ ਸੋਸ਼ਲ ਡਿਸਟੈਂਸਿੰਗ ਨੂੰ ਕਾਇਮ ਰੱਖਦਿਆਂ ਫ਼ਸਲਾਂ ਦੀ ਵਾਢੀ ਤੇ ਬਿਜਾਈ ਦੇ ਕੰਮ ਨਿਰਵਿਘਨ ਯਕੀਨੀ ਬਣਾਏ ਜਾਣ

https://pib.gov.in/PressReleseDetail.aspx?PRID=1610759

 

ਟੀਡੀਐੱਸ/ਟੀਸੀਐੱਸ ਵਿਵਸਥਾਵਾਂ ਦੀ ਪਾਲਣਾ ਕਰਦੇ ਸਮੇਂ ਟੈਕਸਦਾਤਿਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਘਟਾਉਣ ਲਈ ਸੀਬੀਡੀਟੀ ਨੇ ਆਈਟੀ ਐਕਟ, 1961 ਦੇ ਸੈਕਸ਼ਨ 119 ਤਹਿਤ ਆਦੇਸ਼ ਜਾਰੀ ਕੀਤੇ

ਕੋਵਿਡ19 ਮਹਾਮਾਰੀ ਫੈਲਣ ਕਾਰਨ ਲਗਭਗ ਸਾਰੇ ਖੇਤਰਾਂ ਚ ਆਮ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਟੈਕਸਦਾਤਿਆਂ ਦੀਆਂ ਸਮੱਸਿਆਵਾਂ ਘਟਾਉਣ ਲਈ, ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਇਨਕਮ ਟੈਕਸ ਐਕਟ, 1961 ਦੀ ਧਾਰਾ 119 ਤਹਿਤ ਪ੍ਰਾਪਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਹਿਦਾਇਤਾਂ/ਸਪਸ਼ਟੀਕਰਨ ਜਾਰੀ ਕੀਤੇ ਹਨ।

https://pib.gov.in/PressReleseDetail.aspx?PRID=1611042

 

ਡਾ. ਹਰਸ਼ ਵਰਧਨ ਨੇ ਕੋਵਿਡ-19 ਉੱਤੇ ਕਾਬੂ ਪਾਉਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ (ਐੱਲਐੱਨਜੇਪੀ) ਹਸਪਤਾਲ ਦਾ ਦੌਰਾ ਕੀਤਾ

https://pib.gov.in/PressReleseDetail.aspx?PRID=1611039

 

ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਸਟੇਟ ਡਿਜ਼ਾਸਟਰ ਰਿਸਕ ਮੈਨੇਜਮੈਂਟ ਫ਼ੰਡ ਤਹਿਤ 11,092 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੱਲ੍ਹ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਮੀਟਿੰਗ ਚ ਦਿੱਤੇ ਭਰੋਸੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸਾਰੇ ਰਾਜਾਂ ਨੂੰ ਸਟੇਟ ਡਿਜ਼ਾਸਟਰ ਰਿਸਕ ਮੈਨੇਜਮੈਂਟ ਫ਼ੰਡ’ (SDRMF) ਤਹਿਤ 11,092 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ।

https://pib.gov.in/PressReleseDetail.aspx?PRID=1610756

 

ਪ੍ਰਧਾਨ ਮੰਤਰੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਚਲ ਰਹੀ ਕੋਵਿਡ-19 ਮਹਾਮਾਰੀ ਅਤੇ ਇਸ ਸਿਹਤ ਸੰਕਟ ਪ੍ਰਤੀ ਉਨ੍ਹਾਂ ਦੀਆਂ ਸਰਕਾਰਾਂ ਦੁਆਰਾ ਅਪਣਾਈ ਪ੍ਰਤੀਕਿਰਿਆ ਰਣਨੀਤੀਆਂ ਬਾਰੇ ਚਰਚਾ ਕੀਤੀ।

https://pib.gov.in/PressReleseDetail.aspx?PRID=1610826

 

ਚੋਣ ਕਮਿਸ਼ਨ ਨੇ ਕੋਵਿਡ-19 ਨੂੰ ਦੇਖਦੇ ਹੋਏ ਰਾਜ ਸਭਾ ਦੀਆਂ ਚੋਣਾਂ ਨੂੰ ਕੁਝ ਹੋਰ ਸਮੇਂ ਲਈ ਮੁਲਤਵੀ ਕੀਤੀਆਂ; ਨਵੀਂ ਮਿਤੀ ਦਾ ਐਲਾਨ ਬਾਅਦ ਵਿੱਚ ਹੋਵੇਗਾ

https://pib.gov.in/PressReleseDetail.aspx?PRID=1610801

 

ਰਬੀ ਫਸਲ ਦੀ ਕਟਾਈ ਅਤੇ ਗਰਮੀਆਂ ਦੀ ਫਸਲ ਦੀ ਬਿਜਾਈ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਵਿਭਿੰਨ ਕਦਮ ਉਠਾਏ ਜਾ ਰਹੇ ਹਨ

https://pib.gov.in/PressReleseDetail.aspx?PRID=1610809

 

ਕੋਵਿਡ-19 ਨੂੰ ਰੋਕਣ ਲਈ ਹੋਮ ਮੇਡ ਮਾਸਕ ਸਬੰਧੀ ਮੈਨੂਅਲ

ਕੋਵਿਡ-19 ਨੂੰ ਰੋਕਣ ਲਈ ਹੋਮ ਮੇਡ ਮਾਸਕ ਸਬੰਧੀ ਨਿਯਮਾਵਲੀ (ਮੈਨੂਅਲ) ਦੀ ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ:

Click here to see PDF of Manual on Home Made Masks to prevent COVID-19

 

ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ) ਤਹਿਤ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮਾਸਕ ਬਣਾਉਣ ਦਾ ਕੰਮ ਸ਼ੁਰੂ

ਕੋਵਿਡ -19 ਦੇ ਮੱਦੇਨਜ਼ਰ, ਗ੍ਰਾਮੀਣ ਵਿਕਾਸ ਮੰਤਰਾਲੇ ਦੇ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ) ਤਹਿਤ ਦੇਸ਼ ਦੇ 399 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ, 24 ਰਾਜਾਂ ਵਿੱਚ ਸੈਲਫ ਹੈਲਪ ਗਰੁੱਪਾਂ (ਐੱਸਐੱਚਜੀ) ਦੇ ਮੈਂਬਰਾਂ ਨੇ ਫੇਸ ਮਾਸਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

https://pib.gov.in/PressReleseDetail.aspx?PRID=1610981

 

ਸੀਐੱਸਆਈਆਰ-ਇਮਟੈੱਕ ਨੇ ਕੋਵਿਡ–19 ਲਈ ਸੈਂਪਲ ਟੈਸਟਿੰਗ ਸ਼ੁਰੂ ਕੀਤੀ

ਸੀਐੱਸਆਈਰਇਮਟੈੱਕ ਸਿਹਤਸੰਭਾਲ਼ ਪ੍ਰੋਫ਼ੈਸ਼ਨਲਾਂ ਨੂੰ ਨਿਜੀ ਸੁਰੱਖਿਆ ਉਪਕਰਣ ਮੁਹੱਈਆ ਕਰਵਾ ਕੇ ਵੀ ਮਦਦ ਕਰ ਰਿਹਾ ਹੈ

https://pib.gov.in/PressReleseDetail.aspx?PRID=1610953

 

ਕੋਵਿਡ–19 ਲੌਕਡਾਊਨ ਦੌਰਾਨ ਭਾਰਤੀ ਰੇਲਵੇ ਬਿਜਲੀ, ਟ੍ਰਾਂਸਪੋਰਟ ਤੇ ਪ੍ਰਮੁੱਖ ਬੁਨਿਆਦੀ ਢਾਂਚਾ ਖੇਤਰਾਂ ਲਈ ਸਪਲਾਈ ਚੇਨ ਪੂਰੀ ਤਰ੍ਹਾਂ ਚਾਲੂ ਰੱਖਣਾ ਸੁਨਿਸ਼ਚਿਤ ਕਰ ਰਿਹਾ ਹੈ

https://pib.gov.in/PressReleseDetail.aspx?PRID=1611048

 

ਕਾਰਗੋ ਜਹਾਜ਼ਾਂ ਦੀਆਂ ਘਰੇਲੂ ਉਡਾਨਾਂ ਨੇ 'ਕੋਵਿਡ -19' ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਮਜ਼ਬੂਤੀ ਪ੍ਰਦਾਨ ਕੀਤੀ

https://pib.gov.in/PressReleseDetail.aspx?PRID=1610990

ਟੂਰਿਜ਼ਮ ਮੰਤਰਾਲੇ ਨੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਦੀਆਂ ਉਦਯੋਗਿਕ ਐਸੋਸੀਏਸ਼ਨਾਂ ਨਾਲ ਵਰਚੁਅਲ ਕਾਨਫਰੰਸ ਕੀਤੀ

https://pib.gov.in/PressReleseDetail.aspx?PRID=1611063

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਨੇ ਦੇਸ਼ ਭਰ ਦੀਆਂ ਕਈ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਦੇ ਮੁਖੀਆਂ,ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਕੋਵਿਡ-19 ਮਹਾਮਾਰੀ ਬਾਰੇ ਗੱਲਬਾਤ ਕੀਤੀ

https://pib.gov.in/PressReleseDetail.aspx?PRID=1610814

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ 'ਐੱਮਐੱਚਆਰਡੀ ਏਆਈਸੀਟੀਈ ਕੋਵਿਡ -19 ਵਿਦਿਆਰਥੀ ਹੈਲਪਲਾਈਨ ਪੋਰਟਲ' ਲਾਂਚ ਕੀਤਾ

https://pib.gov.in/PressReleseDetail.aspx?PRID=1610781

ਸ਼ਿਪਿੰਗ ਮੰਤਰੀ ਨੇ ਕੋਵਿਡ-19 ਦੀ ਸਥਿਤੀ ਨਾਲ ਨਜਿੱਠਣ ਲਈ ਬੰਦਰਗਾਹਾਂ ਦੇ ਹਿਤਧਾਰਕਾਂ ਨਾਲ ਵੀਡੀਓ ਕਾਨਫਰੰਸ ਕੀਤੀ

https://pib.gov.in/PressReleseDetail.aspx?PRID=1610772

 

ਗੋਆ ਨੇਵਲ ਖੇਤਰ ਨੇ ਲੋੜਵੰਦ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ

https://pib.gov.in/PressReleseDetail.aspx?PRID=1610807

 

ਭਾਰਤੀ ਵਾਯੂ ਸੈਨਾ ਦਾ ਕੋਰੋਨਾ ਵਾਇਰਸ ਨਾਲ ਲੜਨ ਦੀ ਦਿਸ਼ਾ ਵਿੱਚ ਸਹਿਯੋਗ

https://pib.gov.in/PressReleseDetail.aspx?PRID=1610800

 

ਡੀਐੱਸਟੀ ਵਿੱਤ ਪ੍ਰੋਸ਼ਿਤ ਸਟਾਰਟ-ਅੱਪ ਨੇ ਕੋਵਿਡ -19 ਮਹਾਮਾਰੀ ਨਾਲ ਲੜਨ ਲਈ ਰਸਾਇਣ-ਮੁਕਤ ਚਾਂਦੀ ਅਧਾਰਿਤ ਕੀਟਾਣੂਨਾਸ਼ਕ ਵਿਕਸਿਤ ਕੀਤਾ

https://pib.gov.in/PressReleseDetail.aspx?PRID=1611066

 

ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐੱਨਆਈਐੱਫ) ਨੇ ਇਨੋਵੇਟਿਵ ਨਾਗਰਿਕਾਂ ਨੂੰ ਚੈਲੰਜ ਕੋਵਿਡ -19 ਕੰਪੀਟੀਟਿਸ਼ਨ (ਸੀ 3) ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ

https://pib.gov.in/PressReleseDetail.aspx?PRID=1611069

 

ਕੋਵਿਡ 19 ਬਾਰੇ ਤੱਥਾਂ ਦੀ ਜਾਂਚ  #Covid19

 

https://pbs.twimg.com/profile_banners/231033118/1584354869/1500x500

******

ਵਾਈਕੇਬੀ
  (Release ID: 1611236) Visitor Counter : 34