ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਰਾਜਪਾਲਾਂ/ ਉਪ ਰਾਜਪਾਲਾਂ ਨੂੰ ਕਿਹਾ ਕਿ ਉਹ ਧਾਰਮਿਕ ਲੀਡਰਾਂ ਨੂੰ ਭੀੜ ਵਾਲੇ ਧਾਰਮਿਕ ਆਯੋਜਨ ਨਾ ਕਰਨ ਦੀ ਸਲਾਹ ਦੇਣ

ਉਨ੍ਹਾਂ ਨੂੰ ਫਸਲ ਕਟਾਈ ਅਤੇ ਖੇਤੀ ਉਤਪਾਦ ਦੀ ਖਰੀਦ ਦੇ ਕਾਰਜ ਸੁਚਾਰੂ ਰੂਪ ਨਾਲ ਸੰਪੰਨ ਕਰਨਾ ਸੁਨਿਸ਼ਚਿਤ ਕਰਨ ਲਈ ਕਿਹਾ
ਡਾਕਟਰਾਂ ’ਤੇ ਹੋਏ ਹਮਲਿਆਂ ’ਤੇ ਚਿੰਤਾ ਪ੍ਰਗਟਾਈ ਅਤੇ ਜਨਤਾ ਨੂੰ ਅਜਿਹੀ ਨਿੰਦਾਯੋਗ ਹਿੰਸਾ ਦੇ ਵਿਰੁੱਧ ਜਾਗਰੂਕ ਰਹਿਣ ਨੂੰ ਕਿਹਾ
ਜਨ ਸਧਾਰਨ ਨੂੰ ਵਿਸਥਾਪਿਤ ਮਜ਼ਦੂਰਾਂ ਦੀ ਪਨਾਹ ਅਤੇ ਭੋਜਨ ਦੇ ਕੇ ਮਦਦ ਕਰਨ ਨੂੰ ਕਿਹਾ

Posted On: 03 APR 2020 2:01PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ/ਉਪ ਰਾਜਪਾਲਾਂ ਨੂੰ ਕਿਹਾ ਕਿ ਉਹ ਅਧਿਆਤਮਿਕ ਅਤੇ ਧਾਰਮਿਕ ਲੀਡਰਾਂ ਨੂੰ ਤਾਕੀਦ ਕਰਨ ਕਿ ਉਹ ਆਪਣੇ ਪੈਰੋਕਾਰਾਂ ਨੂੰ ਭੀੜ ਵਾਲੇ ਭਾਈਚਾਰਕ ਧਾਰਮਿਕ ਆਯੋਜਨ ਕਰਨ ਤੋਂ ਰੋਕਣ ਅਤੇ ਕੋਵਿਡ-19 ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਭਾਈਚਾਰਕ ਵਿਵਹਾਰ ਵਿੱਚ ਆਪਸੀ ਦੂਰੀ ਬਣਾਈ ਰੱਖਣ।

ਡਾਕਟਰਾਂ ਅਤੇ ਸਿਹਤ ਕਰਮੀਆਂ ਦੇ ਨਾਲ ਹੋਈ ਹਿੰਸਾ ਨੂੰ ਮਾਫ ਨਾ ਕਰਨ ਯੋਗ ਦੱਸਦੇ ਹੋਏ, ਅਜਿਹੀ ਹਿੰਸਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਹਰ ਨਾਗਰਿਕ ਦਾ ਕਰਤੱਵ ਹੈ ਕਿ ਉਹ ਉਨ੍ਹਾਂ ਡਾਕਟਰਾਂ ਦੀ ਰੱਖਿਆ ਕਰਨ, ਜੋ ਵਿਅਕਤੀਗਤ ਖ਼ਤਰਾ ਮੁੱਲ ਲੈ ਕੇ ਵੀ ਜਨ ਸੇਵਾ ਵਿੱਚ ਲੱਗੇ ਹੋਏ ਹਨ।

ਕੋਰੋਨਾ ਮਹਾਮਾਰੀ ਨੂੰ ਸੰਪੂਰਨ ਮਾਨਵਤਾ ਲਈ ਚੁਣੌਤੀ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਸੰਕ੍ਰਮਣ ਦੀ ਰੋਕਥਾਮ ਲਈ ਵਿਆਪਕ ਭਾਈਚਾਰਕ ਸਮਾਜਿਕ ਪ੍ਰਤੀਕਾਰ ਦੀ ਜ਼ਰੂਰਤ ਹੈ।

ਸਮਾਜਿਕ ਦੂਰੀ ਅਤੇ ਘਰਾਂ ਵਿੱਚ ਸੀਮਿਤ ਰਹਿਣ ਨੂੰ ਕੋਰੋਨਾ ਸੰਕ੍ਰਮਣ ਦੀ ਰੋਕਥਾਮ ਦਾ ਇੱਕਮਾਤਰ ਉਪਾਅ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਰਾਜਪਾਲਾਂ/ਉਪ ਰਾਜਪਾਲਾਂ ਨੂੰ ਸਾਰੇ ਧਾਰਮਿਕ ਲੀਡਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜੋ ਆਪਣੇ ਪੈਰੋਕਾਰਾਂ ਨੂੰ ਸਰਕਾਰ ਦੁਆਰਾ ਜਾਰੀ ਸਮਾਜਿਕ ਦੂਰੀ ਬਣਾਉਣ ਦੇ ਨਿਰਦੇਸ਼ਾਂ ਤੋਂ ਜਾਣੂ ਕਰਵਾਉਣ।

ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਦੁਆਰਾ ਆਯੋਜਿਤ ਵੀਡੀਓ ਕਾਨਫਰੰਸ ਜ਼ਰੀਏ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ, ਉਪ ਰਾਜਪਾਲਾਂ ਅਤੇ ਪ੍ਰਸ਼ਾਸਕਾਂ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਰਾਜਪਾਲ/ ਉਪ ਰਾਜਪਾਲ ਆਪਣੇ ਖੇਤਰਾਂ ਵਿੱਚ ਧਾਰਮਿਕ ਲੀਡਰਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਤਾਕੀਦ ਕਰੀਨ ਕਿ ਉਹ ਆਪਣੇ ਪੈਰੋਕਾਰਾਂ ਨੂੰ ਸੋਸ਼ਲ ਡਿਸਟੈਂਸਿੰਗ ਅਤੇ ਸਵੱਛਤਾ ਸਬੰਧੀ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦਾ ਨਿਰਦੇਸ਼ ਦੇਣ। ਹਾਲ  ਦੇ ਗ਼ੈਰ- ਜ਼ਰੂਰੀ ਪ੍ਰੇਗਰਾਮ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਦੇਸ਼ਵਿਆਪੀ ਮੁਹਿੰਮ ਤੇ ਉਲਟ ਪ੍ਰਭਾਵ ਪਿਆ ਹੈ।  ਉਨ੍ਹਾਂ ਨੇ ਕਿਹਾ ਕਿ ਰਾਜਪਾਲਾਂ ਅਤੇ ਉਪ ਰਾਜਪਾਲਾਂ ਦੁਆਰਾ ਆਪਣੇ ਰਾਜਾਂ ਵਿੱਚ ਕਿਸੇ ਵੀ ਧਾਰਮਿਕ ਸਮਾਗਮ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ।

ਉਪ ਰਾਸ਼ਟਰਪਤੀ ਨੇ ਵਿਸਥਾਪਿਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਰਾਹਤ ਮੁਹੱਈਆ ਕਰਵਾਉਣ ਵਿੱਚ ਵਿਭਿੰਨ ਸਰਕਾਰਾਂ ਦੁਆਰਾ ਕੀਤੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ।

ਵਰਤਮਾਨ ਵਿੱਚ ਕਟਾਈ ਦੇ ਸਮੇਂ ਦੀ ਚਰਚਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਮੈਂ ਰਾਜਪਾਲਾਂ ਅਤੇ ਉਪ ਰਾਜਪਾਲਾਂ ਨੂੰ ਕਿਹਾ ਹੈ ਕਿ ਖੇਤੀਬਾੜੀ ਉਤਪਾਦਾਂ ਦੀ ਕਟਾਈ, ਭੰਡਾਰਨ ਅਤੇ ਖਰੀਦ ਲਈ ਪ੍ਰਬੰਧ ਕਰਨ ਤੇ ਵਿਸ਼ੇਸ਼ ਧਿਆਨ ਦੇਣ। ਸਰਕਾਰੀ ਏਜੰਸੀਆਂ ਖੇਤੀਬਾੜੀ ਉਪਕਰਣਾਂ ਦੇ ਨਿਰਵਿਘਨ ਆਵਾਗਮਨ ਅਤੇ ਉਪਲੱਬਧਤਾ ਨੂੰ ਸੁਨਿਸ਼ਚਿਤ ਕਰਨ ਜਿਸ ਨਾਲ ਕਿਸਾਨਾਂ ਨੂੰ ਕਿਸੇ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ। ਸ਼੍ਰੀ ਨਾਇਡੂ ਨੇ ਕਿਹਾ ਕਿਸਾਨਾਂ ਦੇ ਉਤਪਾਦ ਦੀ 100% ਖਰੀਦ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ,  “ਇਹ ਸਮੇਂ ਦੀ ਮੰਗਹੈ।

ਹਾਲ ਹੀ ਵਿੱਚ ਡਾਕਟਰਾਂ ਅਤੇ ਸਿਹਤ ਕਰਮੀਆਂ ਦੇ ਨਾਲ ਹੋਈ ਹਿੰਸਾ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਦੁਰਭਾਗਪੂਰਨ ਦੱਸਿਆ। ਹਰ ਨਾਗਰਿਕ ਦਾ ਕਰਤੱਵ ਹੈ ਕਿ ਉਹ ਉਨ੍ਹਾਂ ਸਿਹਤ ਕਰਮੀਆਂ ਦੀ ਰੱਖਿਆ ਕਰੇ, ਜੋ ਵਿਅਕਤੀਗਤ ਖ਼ਤਰਾ ਮੁੱਲ ਲੈ ਕੇ ਵੀ ਸੰਕ੍ਰਮਿਤ ਰੋਗੀਆਂ ਦੀ ਸੇਵਾ ਵਿੱਚ ਲੱਗੇ ਹੋਏ ਹਨ।  ਉਨ੍ਹਾਂ ਨੇ ਰਾਜਪਾਲਾਂ ਅਤੇ ਉਪ ਰਾਜਪਾਲਾਂ ਤੋਂ ਉਮੀਦ ਕੀਤੀ ਕਿ ਲੋਕਾਂ ਨੂੰ ਡਾਕਟਰਾਂ, ਨਰਸਾਂ, ਸਫਾਈ ਕਰਮੀਆਂ ਅਤੇ ਕੋਵਿਡ-19 ਸੰਕਰਮਣ ਦੇ ਵਿਰੁੱਧ ਮੁਹਿੰਮ ਵਿੱਚ ਫ੍ਰੰਟ ਲਾਈਨ ਦੇ ਹੋਰ ਯੋਧਿਆਂ ਦੀ ਜੀਵਨ ਰੱਖਿਅਕ ਭੂਮਿਕਾ ਬਾਰੇ ਜਾਗਰੂਕ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਡਾਕਟਰਾਂ ਅਤੇ ਸਿਹਤ ਕਰਮੀਆਂ  ਦੇ ਮਨੋਬਲ ਨੂੰ ਡੇਗਦੀਆਂ ਹਨ।

ਉਨ੍ਹਾਂ ਨੇ ਰਾਜਪਾਲਾਂ ਅਤੇ ਉਪ ਰਾਜਪਾਲਾਂ ਨੂੰ ਤਾਕੀਦ ਕੀਤੀ ਕਿ ਵਿਦਿਆਰਥੀਆਂ ਦੀ ਸੁਚਾਰੂ ਸਿੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਔਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।

ਉਪ ਰਾਸ਼ਟਰਪਤੀ ਨੇ ਫਸੇ ਹੋਏ ਵਿਸਥਾਪਿਤ ਮਜ਼ਦੂਰਾਂ, ਲੋਕਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਸਪਲਾਈ ਦੇ ਵਿਸ਼ੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਹਾਲਾਂਕਿ ਸਰਕਾਰ ਵਿਸਥਾਪਿਤ ਮਜ਼ਦੂਰਾਂ ਦੀ ਕਠਿਨਾਈ ਨੂੰ ਘੱਟ ਤੋਂ ਘੱਟ ਕਰਨ ਦਾ ਹਰ ਸੰਭਵ ਪ੍ਰਯਤਨ ਕਰ ਰਹੀ ਹੈ ਤਾਂ ਵੀ ਇਹ ਸਮਾਜ ਦੀ ਵੀ ਜਿੰਮੇਵਾਰੀ ਹੈ ਕਿ ਉਨ੍ਹਾਂ ਲਈ ਭੋਜਨ ਅਤੇ ਪਨਾਹ ਦਾ ਪ੍ਰਬੰਧ ਕਰਨ।

ਉਨ੍ਹਾਂ ਨੇ ਜਨਤਾ ਦੁਆਰਾ ਪੂਰਨ ਬੰਦੀ ਦੇ ਉਦੇਸ਼ਾਂ ਨੂੰ ਸਮਰਥਨ ਦੇਣ ਅਤੇ ਉਸ ਦਾ ਪਾਲਣ ਕਰਨ ਦੇ ਲਈਨਾਗਰਿਕਾਂ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੇ ਨਾਗਰਿਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪੂਰੀ ਤਰ੍ਹਾਂ ਪਾਲਣ ਕਰਨ ਦੀ ਅਪੀਲ ਕੀਤੀ।  ਨਾਗਰਿਕਾਂ ਨੂੰ ਮਾਣਯੋਗ ਰਾਸ਼ਟਰਪਤੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਲਾਹ ਦਾ ਪਾਲਣ ਕਰਨ ਦੀ ਤਾਕੀਦ ਕਰਦੇ ਹੋਏ, ਉਨ੍ਹਾਂ ਨੇ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਸਿਹਤ ਮੰਤਰਾਲੇ ਅਤੇ ਆਈਸੀਐੱਮਆਰ ਦੁਆਰਾ ਜਾਰੀ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ।

ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 35 ਰਾਜਪਾਲਾਂ, ਉਪ ਰਾਜਪਾਲਾਂ ਅਤੇ ਪ੍ਰਸ਼ਾਸਕਾਂ ਨੇ ਆਪਣੇ ਰਾਜਾਂ ਵਿੱਚ ਕੋਵਿਡ-19 ਸੰਕ੍ਰਮਣ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਯਤਨਾਂ  ਦੇ ਵਿਸ਼ੇ ਵਿੱਚ ਚਰਚਾ ਕੀਤੀ।

 

******

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਆਰਕੇ



(Release ID: 1610796) Visitor Counter : 103