ਰੱਖਿਆ ਮੰਤਰਾਲਾ
ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਹੱਥਿਆਰਬੰਦ ਬਲ ਸਿਵਲ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ ਕੁਆਰੰਟੀਨ ਕੀਤੇ ਗਏ 1737 ਵਿਅਕਤੀਆਂ ਵਿੱਚੋਂ 403 ਨੂੰ ਲਾਜ਼ਮੀ ਪ੍ਰਕਿਰਿਆਵਾਂ ਦੇ ਬਾਅਦ ਵਾਪਸ ਭੇਜਿਆ ਗਿਆ
Posted On:
03 APR 2020 11:25AM by PIB Chandigarh
ਕੋਵਿਡ 19 ਮਹਾਮਾਰੀ ਦੀ ਰੋਕਥਾਮ ਲਈ ਹੱਥਿਆਰਬੰਦ ਬਲ 24 ਘੰਟੇ ਜ਼ਰੂਰਤਮੰਦਾਂ ਨੂੰ ਡਾਕਟਰੀ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਸੰਕਟ ਦੀ ਇਸ ਘੜੀ ਵਿੱਚ ਆਰਮਡ ਫੋਰਸਿਜ਼ ਮੈਡੀਕਲ ਸੇਵਾਵਾਂ (AFMS) ਨੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਆਪਣੇ ਸੰਸਾਧਨਾ ਦੀ ਤੈਨਾਤੀ ਕੀਤੀ ਹੈ।
ਹੱਥਿਆਰਬੰਦ ਬਲ ਮੁੰਬਈ, ਜੈਸਲਮੇਰ, ਜੋਧਪੁਰ, ਹਿੰਡਨ, ਮਾਨੇਸਰ ਅਤੇ ਚੇਨਈ ਵਿੱਚ 6 ਕੁਆਰੰਟੀਨ ਸੁਵਿਧਾਵਾਂ ਚਲਾ ਰਹੇ ਹਨ। ਇਨ੍ਹਾਂ ਸੈਂਟਰਾਂ ‘ਤੇ 1737 ਲੋਕਾਂ ਨੂੰ ਰੱਖਿਆ ਗਿਆ ਸੀ, ਜਿਨ੍ਹਾਂ ਵਿੱਚੋਂ 403 ਨੂੰ ਲਾਜ਼ਮੀ ਪ੍ਰਕਿਰਿਆਵਾਂ ਦੇ ਬਾਅਦ ਵਾਪਸ ਭੇਜ ਦਿੱਤਾ ਗਿਆ ਹੈ। ਕੋਵਿਡ 19 ਦੇ ਤਿੰਨ ਪਾਜ਼ੀਟਿਵ ਮਾਮਲਿਆਂ-ਹਿੰਡਨ ਤੋਂ ਦੋ ਅਤੇ ਮਾਨੇਸਰ ਤੋਂ ਇੱਕ- ਨੂੰ ਰਾਜਧਾਨੀ ਦਿੱਲੀ ਦੇ ਸਫਦਰਜੰਗ ਹਸਪਤਾਲ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਜ਼ਰੂਰਤ ਪੈਣ ਉੱਤੇ 15 ਹੋਰ ਸੁਵਿਧਾਵਾਂ ਨੂੰ ਤਿਆਰ ਰੱਖਿਆ ਗਿਆ ਹੈ।
ਦੇਸ਼ ਭਰ ਵਿੱਚ ਹੱਥਿਆਰਬੰਦ ਬਲਾਂ ਦੇ 51 ਹਸਪਤਾਲਾਂ ਨੂੰ ਸਮਰਪਿਤ ਕੋਵਿਡ 19 ਸੁਵਿਧਾ ਕੇਂਦਰਾਂ ਦੇ ਰੂਪ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਸੁਵਿਧਾ ਕੇਂਦਰ ਕੋਲਕਾਤਾ, ਵਿਸ਼ਾਖਾਪਟਨਮ, ਕੋਚੀ, ਹੈਦਰਾਬਾਦ ਦੇ ਨੇੜੇ ਡੁੰਡੀਗਾਲ, ਬੰਗਲੁਰੂ , ਕਾਨਪੁਰ, ਜੈਸਲਮੇਰ, ਜੋਰਹਾਟ ਅਤੇ ਗੋਰਖਪੁਰ ਵਿੱਚ ਸਥਿਤ ਹਨ।
ਕੋਵਿਡ 19 ਜਾਂਚ ਲਈ ਹੱਥਿਆਰਬੰਦ ਬਲ ਹਸਪਤਾਲਾਂ ਦੀਆਂ 5 ਟੈਸਟਿੰਗ ਲੈੱਬਾਂ ਨੂੰ ਨੈਸ਼ਨਲ ਗ੍ਰਿੱਡ ਨਾਲ ਜੋੜਿਆ ਗਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ- ਦਿੱਲੀ ਕੈਂਟ ਦਾ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ), ਬੰਗਲੁਰੂ ਦਾ ਏਅਰ ਫੋਰਸ ਕਮਾਂਡ ਹਸਪਤਾਲ, ਪੁਣੇ ਦਾ ਆਰਮਡ ਫੋਰਸਿਜ਼ ਮੈਡੀਕਲ ਕਾਲਜ, ਕਮਾਂਡ ਹਸਪਤਾਲ (ਸੈਂਟਰਲ ਕਮਾਂਡ) ਲਖਨਊ ਅਤੇ ਕਮਾਂਡ ਹਸਪਤਾਲ (ਉੱਤਰੀ ਕਮਾਂਡ) ਉਧਮਪੁਰ। ਇਸ ਤੋਂ ਇਲਾਵਾ 6 ਹੋਰ ਹਸਪਤਾਲਾਂ ਵਿੱਚ ਛੇਤੀ ਹੀ ਕੋਵਿਡ 19 ਟੈਸਟਿੰਗ ਸੁਵਿਧਾ ਸ਼ੁਰੂ ਕੀਤੀ ਜਾਵੇਗੀ।
ਭਾਰਤੀ ਵਾਯੂ ਸੈਨਾ ਦੁਆਰਾ ਲੋਕਾਂ ਨੂੰ ਲਿਆਉਣ ਅਤੇ ਡਾਕਟਰੀ ਉਪਕਰਣਾਂ ਲਿਜਾਣ ਲਈ ਵਿਸ਼ੇਸ਼ ਉਡਾਨਾਂ ਚਲਾਈਆਂ ਜਾ ਰਹੀਆਂ ਹਨ।
ਏ ਸੀ-17 ਗਲੋਬਮਾਸਟਰ- III ਚਾਲਕ ਦਲ, ਮੈਡੀਕਲ ਟੀਮ ਅਤੇ ਸਹਾਇਕ ਸਟਾਫ਼ ਨਾਲ 15 ਟਨ ਡਾਕਟਰੀ ਸਮੱਗਰੀ ਨੂੰ ਲੈ ਕੇ ਚੀਨ ਗਿਆ ਅਤੇ ਉੱਥੋਂ 125 ਵਿਅਕਤੀਆਂ ਨੂੰ ਏਅਰਲਿਫਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 5 ਭਾਰਤੀ ਬੱਚਿਆਂ ਸਮੇਤ ਗੁਆਂਢੀ ਮੁਲਕਾਂ ਦੇ ਨਾਗਰਿਕ ਵੀ ਸ਼ਾਮਲ ਸਨ। ਸੀ-17 ਗਲੋਬਮਾਸਟਰ ਨੇ ਆਪਣੇ ਇੱਕ ਹੋਰ ਗੇੜੇ ਦੌਰਾਨ ਇਰਾਨ ਦੀ ਫੇਰੀ ਲਗਾਈ, ਜਿੱਥੋਂ ਉਹ 58 ਭਾਰਤੀਆਂ ਨੂੰ ਸੁਰੱਖਿਅਤ ਵਤਨ ਵਾਪਸ ਲਿਆਇਆ, ਜਿਨ੍ਹਾਂ ਵਿੱਚ 31 ਔਰਤਾਂ ਅਤੇ 2 ਬੱਚੇ ਵੀ ਸ਼ਾਮਲ ਹਨ। ਇਹ ਹਵਾਈ ਜਹਾਜ਼ ਕੋਵਿਡ 19 ਦੀ ਜਾਂਚ ਦੇ 529 ਸੈਂਪਲ ਵੀ ਲੈ ਕੇ ਆਇਆ ਹੈ।
ਸੀ-130ਜੇ ਸੁਪਰ ਹਰਕੁਲੀਸ ਹਵਾਈ ਜਹਾਜ਼ ਨੇ 6.2 ਟਨ ਦਵਾਈਆਂ ਮਾਲਦੀਵ ਪਹੁੰਚਾਈਆਂ ਹਨ। 5 ਡਾਕਟਰਾਂ, 2 ਨਰਸਿੰਗ ਅਧਿਕਾਰੀਆਂ ਅਤੇ 7 ਪੈਰਾਮੈਡੀਕਸ ਦੀ ਇੱਕ ਆਰਮੀ ਮੈਡੀਕਲ ਕੋਰ ਟੀਮ ਮਾਲਦੀਵ ਵਿੱਚ ਤੈਨਾਤ ਕੀਤੀ ਗਈ ਸੀ। ਇਸ ਟੀਮ ਨੇ ਸਮਰੱਥਾ ਨਿਰਮਾਣ ਅਤੇ ਟੈਸਟਿੰਗ, ਇਲਾਜ ਅਤੇ ਕੁਆਰੰਟੀਨ ਸੁਵਿਧਾਵਾਂ ਦੀ ਸਥਾਪਨਾ ਵਿੱਤ ਸਹਿਯੋਗ ਦਿੱਤਾ। ਇਹ ਟੀਮ 13 ਤੋਂ 21 ਮਾਰਚ 2020 ਤੱਕ ਮਾਲਦੀਵ ਵਿੱਚ ਸੀ।
ਭਾਰਤੀ ਵਾਯੂ ਸੈਨਾ ਦੀ ਟ੍ਰਾਂਸਪੋਰਟ ਫਲੀਟ ਜ਼ਰੂਰੀ ਵਸਤਾਂ, ਦਵਾਈਆਂ ਅਤੇ ਡਾਕਟਰੀ ਉਪਕਰਣਾਂ ਦੀ ਢੁਆਈ ਵਿੱਚ ਸਹਾਇਤਾ ਕਰ ਰਹੀ ਹੈ। ਹੁਣ ਤੱਕ ਲਗਭਗ 60 ਟਨ ਅਜਿਹਾ ਸਮਾਨ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਪਹੁੰਚਾਇਆ ਗਿਆ ਹੈ। 28 ਫਿਕਸਡ ਵਿੰਗ ਅਤੇ 21 ਹੈਲੀਕਾਪਟਰਾਂ ਤਿਆਰ ਰੱਖੇ ਗਏ ਹਨ।
ਗੁਆਂਢੀ ਦੇਸ਼ਾਂ ਦੀ ਸਹਾਇਤਾ ਲਈ 6 ਸਮੁੰਦਰੀ ਜਹਾਜ਼ਾਂ ਨੂੰ ਤਿਆਰ ਰੱਖਿਆ ਗਿਆ ਹੈ। ਮਾਲਦੀਵ , ਸ੍ਰੀ ਲੰਕਾ, ਬੰਗਲਾਦੇਸ਼ , ਨੇਪਾਲ, ਭੂਟਾਨ ਅਤੇ ਅਫ਼ਗ਼ਾਨਿਸਤਾਨ ਵਿੱਚ ਤੈਨਾਤੀ ਲਈ ਪੰਜ ਮੈਡੀਕਲ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ।
*******
ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ/ਆਨੰਦ
(Release ID: 1610743)
Visitor Counter : 187
Read this release in:
English
,
Urdu
,
Marathi
,
Hindi
,
Assamese
,
Bengali
,
Gujarati
,
Tamil
,
Telugu
,
Kannada
,
Malayalam