ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਕੋਵਿਡ - 19 ਨਾਲ ਨਜਿੱਠਣ ਲਈ ‘ਸੰਕਲਪ, ਸੰਜਮ, ਸਕਾਰਾਤਮਬਕਤਾ, ਸਨਮਾਨ ਅਤੇ ਸਹਿਯੋਗ’ ਦੇ ਪੰਜ ਸੂਤਰੀ ਮੰਤਰ ਦਿੱਤੇ
ਖਿਡਾਰੀਆਂ ਨੇ ਰਾਸ਼ਟਰ ਨੂੰ ਗੌਰਵ ਦਿਵਾਇਆ ਹੈ, ਹੁਣ ਉਨ੍ਹਾਂ ਨੂੰ ਰਾਸ਼ਟਰ ਦਾ ਮਨੋਬਲ ਵਧਾਉਣ ਅਤੇ ਸਕਾਰਾਤਮਕਤਾ ਦਾ ਮਾਹੌਲ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਖਿਡਾਰੀਆਂ ਨੇ ਸਕਾਰਾਤਮਕਤਾ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਸੰਦੇਸ਼ ਦਾ ਪ੍ਰਚਾਰ-ਪ੍ਰਸਾਰ ਕਰਨ ਦਾ ਸੰਕਲਪ ਕੀਤਾ
प्रविष्टि तिथि:
03 APR 2020 12:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਉੱਘੇ ਖਿਡਾਰੀਆਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਕੋਵਿਡ - 19’ ਪੂਰੀ ਮਾਨਵਤਾ ਦਾ ਦੁਸ਼ਮਡਣ ਹੈ ਅਤੇ ਵਰਤਮਾਨ ਸਥਿਤੀ ਦੀ ਗੰਭੀਰਤਾ ਦਾ ਪਤਾ ਇਸ ਸਚਾਈ ਤੋਂ ਲਗਾਇਆ ਜਾ ਸਕਦਾ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਬਾਅਦ ਪਹਿਲੀ ਵਾਰ ਓਲੰਪਿਕ ਗੇਮਸ ਨੂੰ ਮੁਲਤਵੀ ਕੀਤਾ ਗਿਆ ਹੈ। ਇਸ ਮਹਾਮਾਰੀ ਨਾਲ ਉਤਪੰਯਨ ਵਿਸ਼ਾਲ ਚੁਣੌਤੀਆਂ ਕਾਰਨ ਵਿੰਬਲਡਨ ਜਿਹੇ ਕਈ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਆਯੋਜਨਾਂ ਅਤੇ ਕ੍ਰਿਕਟ ਨਾਲ ਸਬੰਧਿਤ ਇੰਡੀਅਨ ਪ੍ਰੀਮੀਅਰ ਲੀਗ ਜਿਹੇ ਘਰੇਲੂ ਖੇਡ ਆਯੋਜਨਾਂ ਦੇ ਪੂਰਵ ਨਿਰਧਾਰਿਤ ਸਮੇਂ ਵਿੱਚ ਪਰਿਵਰਤਨ ਕਰਨ ‘ਤੇ ਮਜਬੂਰ ਹੋਣਾ ਪਿਆ ਹੈ।
ਪ੍ਰਧਾਨ ਮੰਤਰੀ ਨੇ ਖੇਡ ਦੇ ਮੈਦਾਨ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਾਸ਼ਟਰ ਨੂੰ ਗੌਰਵ ਦਿਵਾਉਣ ਲਈ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ। ਹੁਣ ਉਨ੍ਹਾਂ ਨੇ ਰਾਸ਼ਟਰ ਦਾ ਮਨੋਬਲ ਵਧਾਉਣ ਅਤੇ ਸਕਾਰਾਤਮਕਤਾ ਦਾ ਮਾਹੌਲ ਬਣਾਈ ਰੱਖਣ ਵਿੱਚ ਅਤਿਅੰਤ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ। ਇਸ ਦੇ ਨਾਲ ਹੀ ਖਿਡਾਰੀਆਂ ਨੂੰ ਲੋਕਾਂ ਨੂੰ ਲੌਕਡਾਊਨ ਦੌਰਾਨ ਜਾਰੀ ਕੀਤੀ ਜਾਣ ਵਾਲੀ ਅਡਵਾਈਜ਼ਰੀ ਦਾ ਨਿਰੰਤਰ ਪਾਲਣ ਕਰਨ ਲਈ ਕਹਿਣਾ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਖੇਡ ਟ੍ਰੇਨਿੰਗ ਦੌਰਾਨ ਸਿੱਖੀਆਂ ਜਾਣ ਵਾਲੀਆਂ ਵਿਸ਼ੇਸ਼ ਗੱਲਾਂ ਜਿਵੇਂ ਕਿ ਚੁਣੌਤੀਆਂ ਦਾ ਡਟਕੇ ਸਾਹਮਣਾ ਕਰਨ ਦੀ ਸਮਰੱਥਾ, ਸਵੈ-ਅਨੁਸ਼ਾਸਨ, ਸਕਾਰਾਤਮਕਤਾ ਅਤੇ ਆਤਮਵਿਸ਼ਵਾਸ ਇਸ ਵਾਇਰਸ ਦੇ ਫੈਲਾਅ ਦਾ ਮੁਕਾਬਲਾ ਕਰਨ ਦੀ ਦ੍ਰਿਸ਼ਟੀ ਤੋਂ ਵੀ ਅਤਿਅੰਤ ਜ਼ਰੂਰੀ ਤਰੀਕੇ ਹਨ ।
ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਲੋਕਾਂ ਨੂੰ ਦਿੱਤੇ ਜਾਣ ਵਾਲੇ ਆਪਣੇ ਸੰਦੇਸ਼ ਵਿੱਚ ਇਨ੍ਹਾਂ ਪੰਜ ਬਿੰਦੂਆਂ ਨੂੰ ਸ਼ਾਮਲ ਕਰਨ ਨੂੰ ਕਿਹਾ ਹੈ: ਮਹਾਮਾਰੀ ਨਾਲ ਲੜਨ ਲਈ ‘ਸੰਕਲਪ’, ਸਮਾਜਿਕ ਦੂਰੀ ਬਣਾਈ ਰੱਖਣ ਦਾ ਪਾਲਣ ਕਰਨ ਲਈ ‘ਸੰਜਮ’, ਸਕਾਰਾਤਮਕ ਮਾਹੌਲ ਨਿਰੰਤਰ ਬਣਾਈ ਰੱਖਣ ਲਈ ‘ਸਕਾਰਾਤਮਕਤਾ’, ਇਸ ਲੜਾਈ ਵਿੱਚ ਸਭ ਤੋਂ ਅੱਗੇ ਰਹਿਣ ਵਾਲੀ ਮੈਡੀਕਲ ਬਿਰਾਦਰੀ ਅਤੇ ਪੁਲਿਸ ਕਰਮੀਆਂ ਜਿਹੇ ਯੋਧਿਆਂ ਦਾ ਆਦਰ ਕਰਨ ਲਈ ‘ਸਨਮਾਨ’ ਅਤੇ ‘ਪੀਐੱਮ-ਕੇਅਰਸ ਫੰਡ’ ਵਿੱਚ ਯੋਗਦਾਨ ਦੇ ਜ਼ਰੀਏ ਨਿਜੀ ਪੱਧਰ ਦੇ ਨਾਲ - ਨਾਲ ਰਾਸ਼ਟਰੀ ਪੱਧਰ ਉੱਤੇ ਵੀ ‘ਸਹਿਯੋਗ’। ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਦੋਹਾਂ ਦੇ ਮਹੱਤਵ ਉੱਤੇ ਪ੍ਰਕਾਸ਼ ਪਾਉਣ ਦੇ ਨਾਲ - ਨਾਲ ਆਯੁਸ਼ ਮੰਤਰਾਲੇ ਦੁਆਰਾ ਜਾਰੀ ਦਿਸ਼ਾ - ਨਿਰਦੇਸ਼ਾਂ ਨੂੰ ਮਕਬੂਲ ਬਣਾਉਣ ਲਈ ਵੀ ਕਿਹਾ।
ਖਿਡਾਰੀਆਂ ਨੇ ਇਸ ਅਤਿਅੰਤ ਚੁਣੌਤੀਪੂਰਨ ਸਮੇਂ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ। ਖਿਡਾਰੀਆਂ ਨੇ ਇਹ ਸੁਨਿਸ਼ਚਿਤ ਕਰਨ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਕਿ ਉਹ ਇਸ ਲੜਾਈ ਵਿੱਚ ਸਭ ਤੋਂ ਅੱਗੇ ਰਹਿ ਕੇ ਨਿਰਸੁਆਰਥ ਸੇਵਾ ਕਰਨ ਵਾਲੇ ਹੈਲਥ ਕੇਅਰ ਵਰਕਰਾਂ ਅਤੇ ਪੁਲਿਸ ਕਰਮੀਆਂ ਨੂੰ ਸਨਮਾਨ ਦਿਵਾਉਣ ਲਈ ਤਤਪਰ ਹੈ ਜਿਸ ਦੇ ਪਾਤਰ ਉਹ ਅਸਲ ਵਿੱਚ ਹਨ। ਉਨ੍ਹਾਂ ਨੇ ਅਨੁਸ਼ਾਸਨ ਅਤੇ ਮਾਨਸਿਕ ਸ਼ਕਤੀ ਦੇ ਵਿਸ਼ੇਸ਼ ਮਹੱਤਵ, ਫਿਟਨਸ ਬਣਾਈ ਰੱਖਣ ਅਤੇ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਜ਼ਰੂਰੀ ਕਦਮ ਉਠਾਉਣ ਦੀ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਉਲੇਖ ਕੀਤਾ ਕਿ ਇਹ ਅਤਿਅੰਤ ਜ਼ਰੂਰੀ ਹੈ ਕਿ ਭਾਰਤ ਮਹਾਮਾਰੀ ਦੇ ਖ਼ਿਲਾਫ਼ ਇਸ ਲੜਾਈ ਵਿੱਚ ਵਿਜਈ ਬਣ ਕੇ ਉੱਭਰੇ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਲੜਾਈ ਵਿੱਚ ਸਾਰੇ ਖਿਡਾਰੀ ਪੂਰੀ ਸਰਗਰਮੀ ਨਾਲ ਹਿੱਸਾ ਲੈਣਗੇ ।
ਕਈ ਖੇਡਾਂ ਨਾਲ ਜੁੜੇ 40 ਤੋਂ ਵੀ ਅਧਿਕ ਸਿਖਰਲੇ ਖਿਡਾਰੀਆਂ ਨੇ ਇਸ ਵੀਡੀਓ ਕਾਨਫਰੰਸ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚ ਭਾਰਤ ਰਤਨ ਸ਼੍ਰੀ ਸਚਿਨ ਤੇਂਦੁਲਕਰ, ਬੀਸੀਸੀਆਈ ਦੇ ਪ੍ਰਧਾਨ ਸ਼੍ਰੀ ਸੌਰਵ ਗਾਂਗੁਲੀ , ਮਹਿਲਾ ਹਾਕੀ ਟੀਮ ਦੀ ਕਪਤਾਨ ਸੁਸ਼੍ਰੀ ਰਾਨੀ ਰਾਮਪਾਲ, ਮਸ਼ਹੂਰ ਬੈਡਮਿੰਟਨ ਖਿਡਾਰਨ ਸੁਸ਼੍ਰੀ ਪੀਵੀ ਸਿੰਧੂ, ਕਬੱਡੀ ਖਿਡਾਰੀ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਵਿਭਾਗ ਵਿੱਚ ਡੀਐੱਸਪੀ ਸ਼੍ਰੀ ਅਜੈ ਠਾਕੁਰ, ਤੇਜ਼ ਧਾਵਕ (ਦੌੜਾਕ) ਸੁਸ਼੍ਰੀ ਹਿਮਾ ਦਾਸ, ਪੈਰਾ ਅਥਲੀਟ ਹਾਈ ਜੰਪਰ ਸ਼੍ਰੀ ਸ਼ਰਦ ਕੁਮਾਰ, ਟੌਪ ਟੈਨਿਸ ਖਿਡਾਰਨ ਸੁਸ਼੍ਰੀ ਅੰਕਿਤਾ ਰੈਨਾ, ਧੁਰੰਧਰ ਕ੍ਰਿਕਟਰ ਸ਼੍ਰੀ ਯੁਵਰਾਜ ਸਿੰਘ ਅਤੇ ਮਰਦਾਂ ਦੀ ਕ੍ਰਿਕਟ ਟੀਮ ਦੇ ਕਪਤਾਨ ਸ਼੍ਰੀ ਵਿਰਾਟ ਕੋਹਲੀ ਸ਼ਾਮਲ ਹਨ। ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਗੱਲਬਾਤ ਵਿੱਚ ਹਿੱਸਾ ਲਿਆ।
******
ਵੀਆਰਆਰਕੇ/ਕੇਪੀ
(रिलीज़ आईडी: 1610680)
आगंतुक पटल : 212
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam