ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੋਵਿਡ -19 ਫੈਕਟ ਚੈੱਕ ਯੂਨਿਟ ਕਾਰਜਸ਼ੀਲ ਹੋਈ

Posted On: 02 APR 2020 2:13PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤਹਿਤ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਵਿੱਚ ਕੋਵਿਡ-19 ਫੈਕਟ ਚੈੱਕ ਯੂਨਿਟ (ਐੱਫਸੀਯੂ) ਗਠਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਯੂਨਿਟ ਅੱਜ ਤੋਂ ਚਾਲੂ ਹੋ ਗਈ ਹੈ। ਇਹ pibfactcheck[at]gmail[dot]com 'ਤੇ ਈਮੇਲ ਸੰਦੇਸ਼ ਪ੍ਰਾਪਤ ਕਰੇਗੀ ਜਿਨ੍ਹਾਂ ਦਾ ਜਵਾਬ ਇੱਕ ਨਿਸ਼ਚਿਤ ਟਾਈਮ-ਫਰੇਮ ਵਿੱਚ ਦਿੱਤਾ ਜਾਵੇਗਾ। ਕੋਵਿਡ-19 ਬਾਰੇ ਕਿਸੇ ਵੀ ਖ਼ਬਰ ਦਾ ਸਰਕਾਰੀ ਵਰਜ਼ਨ ਇਸ ਯੂਨਿਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਯੂਨਿਟ ਦੇ ਮੁਖੀ ਪੱਤਰ ਸੂਚਨਾ ਦਫ਼ਤਰ ਦੇ ਡਾਇਰੈਕਟਰ ਜਨਰਲ, ਸ਼੍ਰੀ ਨਿਤਿਨ ਵਾਕਣਕਰ (Shri Nitin Wakankar) ਹੋਣਗੇ।

***

ਐੱਸਐੱਸ


(Release ID: 1610466) Visitor Counter : 155