ਰੇਲ ਮੰਤਰਾਲਾ

ਕੋਵਿਡ-19 ਲੌਕਡਾਊਨ ਕਾਰਨ ਉਤਪੰਨ ਚੁਣੌਤੀਆਂ ਦੇ ਬਾਵਜੂਦ ਜ਼ਰੂਰੀ ਵਸਤਾਂ ਅਤੇ ਊਰਜਾ ਅਤੇ ਬੁਨਿਆਦੀ ਢਾਂਚੇ ਖੇਤਰ ਨਾਲ ਸਬੰਧਿਤ ਚੀਜ਼ਾਂ ਦੀ ਢੁਆਈ ਲਈ ਭਾਰਤੀ ਰੇਲਵੇ ਦੇ ਮਾਲਵਾਹਕ ਗਲਿਆਰੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ

ਤਿੰਨ ਦਿਨਾਂ ਵਿੱਚ, ਅਨਾਜ ਦੇ 7195 ਡੱਬੇ, ਕੋਇਲੇ ਦੇ 64567 ਡੱਬੇ, ਇਸਪਾਤ ਦੇ 3314 ਡੱਬੇ ਅਤੇ ਪੈਟਰੋਲੀਅਮ ਦੇ ਉਤਪਾਦਾਂ ਦੇ 3838 ਡੱਬੇ ਢੋਏ
ਪਿਛਲੇ ਤਿੰਨ ਦਿਨਾਂ ਵਿੱਚ ਕੁੱਲ 143458 ਡੱਬਿਆਂ ’ਤੇ ਮਾਲ ਭਰਿਆ

Posted On: 02 APR 2020 1:43PM by PIB Chandigarh

ਭਾਰਤੀ ਰੇਲਵੇ ਨੇ ਕੋਵਿਡ-19 ਕਾਰਨ ਰਾਸ਼ਟਰ ਵਿਆਪੀ ਲੌਕਡਾਊਨ ਦੌਰਾਨ ਆਪਣੀਆਂ ਮਾਲ ਸੇਵਾਵਾਂ ਜ਼ਰੀਏ ਲਾਜ਼ਮੀ ਵਸਤਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਹਨ।

ਨਾਗਰਿਕਾਂ ਲਈ ਲਾਜ਼ਮੀ ਸੇਵਾਵਾਂ ਦੀ ਸਮੇਂ ਤੇ ਸਪਲਾਈ ਅਤੇ ਊਰਜਾ ਤੇ ਬੁਨਿਆਦੀ ਢਾਂਚੇ ਦੇ ਖੇਤਰ ਲਈ ਮਹੱਤਵਪੂਰਨ ਵਸਤਾਂ ਨੂੰ ਸੁਨਿਸ਼ਚਿਤ ਕਰਨ ਲਈ ਭਾਰਤੀ ਰੇਲਵੇ ਨੇ ਕੋਵਿਡ-19 ਦੇ ਲੌਕਡਾਊਨ ਦੌਰਾਨ ਆਪਣੇ ਮਾਲਵਾਹਕ ਗਲਿਆਰਿਆਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਰੱਖਿਆ ਹੋਇਆ ਹੈ। ਇਸ ਨਾਲ ਇਹ ਘਰੇਲੂ ਅਤੇ ਉਦਯੋਗਿਕ ਦੋਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਫਲ ਰਿਹਾ ਹੈ।

ਪਿਛਲੇ ਤਿੰਨ ਦਿਨਾਂ ਦੌਰਾਨ, ਰੇਲਵੇ ਨੇ ਅਨਾਜ ਦੇ 7195 ਡੱਬੇ, ਕੋਇਲੇ ਦੇ 64567 ਡੱਬੇ, ਇਸਪਾਤ ਦੇ 3314 ਡੱਬੇ ਅਤੇ ਪੈਟਰੋਲੀਅਮ ਦੇ ਉਤਪਾਦਾਂ ਦੇ 3838 ਡੱਬੇ ਢੋਏ ਹਨ। ਇਸ ਤਰ੍ਹਾਂ ਪਿਛਲੇ ਤਿੰਨ ਦਿਨਾਂ ਵਿੱਚ ਕੁੱਲ 143458 ਡੱਬਿਆਂ ਤੇ ਮਾਲ ਭਰਿਆ ਗਿਆ।

30 ਮਾਰਚ, 2020 ਨੂੰ ਕੁੱਲ 726 ਰੇਕ/37526 ਡੱਬੇ ਲੋਡ ਕੀਤੇ ਗਏ ਜਿਨ੍ਹਾਂ ਵਿੱਚੋਂ 466 ਰੇਕ/25627 ਡੱਬੇ ਜ਼ਰੂਰੀ ਵਸਤਾਂ ਦੇ ਭਰੇ ਗਏ। (ਇੱਕ ਡੱਬੇ ਵਿੱਚ 58-60 ਟਨ ਦੀ ਖੇਪ ਹੁੰਦੀ ਹੈ)। ਇਸ ਵਿੱਚ 51 ਰੇਕ/2252 ਡੱਬਿਆਂ ਵਿੱਚ ਅਨਾਜ, 6 ਰੇਕ/252 ਡੱਬਿਆਂ ਵਿੱਚ ਚੀਨੀ, 8 ਡੱਬਿਆਂ ਵਿੱਚ ਨਮਕ, 2 ਰੇਕ/63 ਡੱਬਿਆਂ ਵਿੱਚ ਫਲ ਅਤੇ ਸਬਜ਼ੀਆਂ, 376 ਰੇਕਾਂ/21628 ਡੱਬਿਆਂ ਵਿੱਚ ਕੋਇਲਾ ਅਤੇ 31 ਰੇਕ/1414 ਡੱਬਿਆਂ ਵਿੱਚ ਪੈਟਰੋਲੀਅਮ ਪਦਾਰਥ ਸ਼ਾਮਲ ਸਨ। ਹੋਰ ਮਹੱਤਵਪੂਰਨ ਵਸਤਾਂ ਦੀ ਢੁਆਈ ਵਿੱਚ 19 ਰੇਕ/840 ਡੱਬਿਆਂ ਵਿੱਚ ਇਸਪਾਤ ਅਤੇ 18 ਰੇਕ/802 ਡੱਬਿਆਂ ਵਿੱਚ ਖਾਦ ਸੀ।

31 ਮਾਰਚ, 2020 ਨੂੰ ਕੁੱਲ 1005 ਰੇਕ/51755 ਡੱਬਿਆਂ ਨੂੰ ਲੋਡ ਕੀਤਾ ਗਿਆ ਜਿਨ੍ਹਾਂ ਵਿੱਚ 598 ਰੇਕ/33265 ਡੱਬਿਆਂ ਵਿੱਚ ਜ਼ਰੂਰੀ ਵਸਤਾਂ ਲੋਡ ਕੀਤੀਆਂ ਗਈਆਂ। ਇਨ੍ਹਾਂ ਵਿੱਚ 59 ਰੇਕ/2600 ਡੱਬਿਆਂ ਵਿੱਚ ਅਨਾਜ, 7 ਰੇਕ/293 ਡੱਬਿਆਂ ਵਿੱਚ ਚੀਨੀ, 2 ਰੇਕ/84 ਡੱਬਿਆਂ ਵਿੱਚ ਨਮਕ, 2 ਰੇਕ/84 ਡੱਬਿਆਂ ਵਿੱਚ ਫਲ ਅਤੇ ਸਬਜ਼ੀਆਂ, 500 ਰੇਕ/28862 ਵਿੱਚ ਕੋਇਲਾ ਅਤੇ 28 ਰੇਕ/1292 ਡੱਬਿਆਂ ਵਿੱਚ ਪੈਟਰੋਲੀਅਮ ਉਤਪਾਦ ਸਨ। ਹੋਰ ਮਹੱਤਵਪੂਰਨ ਵਸਤਾਂ ਵਿੱਚ 40 ਰੇਕ/1789 ਡੱਬਿਆਂ ਵਿੱਚ ਇਸਪਾਤ ਅਤੇ 31 ਰੇਕ/1287 ਡੱਬਿਆਂ ਵਿੱਚ ਖਾਦ ਸ਼ਾਮਲ ਸੀ।

ਪਹਿਲੀ ਅਪ੍ਰੈਲ, 2020 ਨੂੰ ਕੁੱਲ 545 ਰੇਕ/54177 ਡੱਬੇ ਲੋਡ ਕੀਤੇ ਗਏ ਜਿਨ੍ਹਾਂ ਵਿੱਚ 328 ਰੇਕ/17805 ਡੱਬਿਆਂ ਵਿੱਚ ਜ਼ਰੂਰੀ ਵਸਤਾਂ ਲੋਡ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ 54 ਰੇਕ/2342 ਡੱਬਿਆਂ ਵਿੱਚ ਅਨਾਜ, 5 ਰੇਕ/14078 ਡੱਬਿਆਂ ਵਿੱਚ ਕੋਇਲਾ ਅਤੇ 24 ਰੇਕ/1132 ਡੱਬਿਆਂ ਵਿੱਚ ਪੈਟਰੋਲੀਅਮ ਉਤਪਾਦ ਸਨ। ਹੋਰ ਮਹੱਤਵਪੂਰਨ ਵਸਤਾਂ ਵਿੱਚ 16 ਰੇਕ/685 ਡੱਬਿਆਂ ਵਿੱਚ ਇਸਪਾਤ ਅਤੇ 17 ਰੇਕ/761 ਡੱਬਿਆਂ ਵਿੱਚ ਖਾਦ ਸ਼ਾਮਲ ਸੀ।

ਪਹਿਲਾਂ ਮਾਲ ਚੜ੍ਹਾਉਣ ਅਤੇ ਉਤਾਰਨ ਵਿੱਚ ਕਈ ਟਰਮੀਨਲਾਂ ਤੇ ਰੇਲਵੇ ਨੂੰ ਕਈ ਮੁੱਦਿਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੂੰ ਪ੍ਰਭਾਵੀ ਢੰਗ ਨਾਲ ਹੱਲ ਕਰ ਲਿਆ ਗਿਆ ਹੈ। ਭਾਰਤੀ ਰੇਲਵੇ ਨੇ ਗ੍ਰਹਿ ਮੰਤਰਾਲੇ ਨਾਲ ਮਿਲ ਕੇ ਰਾਜ ਸਰਕਾਰਾਂ ਨਾਲ ਸੰਪਰਕ ਕਾਇਮ ਰੱਖਿਆ ਹੋਇਆ ਹੈ ਤਾਕਿ ਸੰਚਾਲਨ ਸਬੰਧੀ ਕੋਈ ਵੀ ਸਮੱਸਿਆ ਪੈਦਾ ਹੋਣ ਤੇ ਉਸ ਨੂੰ ਸੁਲਝਾਇਆ ਜਾ ਸਕੇ।

****

ਐੱਸਜੀ/ਐੱਮਕੇਵੀ(Release ID: 1610427) Visitor Counter : 126