ਰੱਖਿਆ ਮੰਤਰਾਲਾ
"ਐਕਸਰਸਾਈਜ਼ ਐੱਨਸੀਸੀ ਯੋਗਦਾਨ" ਤਹਿਤ ਕੋਵਿਡ 19 ਨਾਲ ਨਜਿੱਠਣ ਲਈ ਐੱਨਸੀਸੀ ਦੇ ਵਲੰਟੀਅਰ ਕੈਡਿਟ ਰਾਸ਼ਟਰੀ ਡਿਊਟੀ ਲਈ ਤਿਆਰ
ਇਸ ਸਬੰਧੀ ਐੱਨਸੀਸੀ ਨੇ ਕੈਡਿਟਾਂ ਦੇ ਆਰਜ਼ੀ ਰੋਜ਼ਗਾਰ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ
Posted On:
02 APR 2020 10:09AM by PIB Chandigarh
ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਨੇ ‘ਐਕਸਰਸਾਈਜ਼ ਐੱਨਸੀਸੀ ਯੋਗਦਾਨ’ ਤਹਿਤ ਕੋਵਿਡ 19 ਨਾਲ ਨਜਿੱਠਣ ਲਈ ਰਾਸ਼ਟਰੀ ਮੁਹਿੰਮ ‘ਚ ਸਿਵਲ ਪ੍ਰਸ਼ਾਸਨ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਐੱਨਸੀਸੀ ਨੇ ਇਸ ਦੇ ਲਈ ਆਪਣੀ ਇੱਛਾ ਨਾਲ ਸੇਵਾਵਾਂ ਦੇਣ ਦੇ ਚਾਹਵਾਨ ਆਪਣੇ ਕੈਡਿਟਾਂ ਲਈ ਆਰਜ਼ੀ ਰੋਜ਼ਗਾਰ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਤਾਕਿ ਮਹਾਮਾਰੀ ਨਾਲ ਨਜਿੱਠਣ ਦੇ ਕਾਰਜਾਂ ਵਿੱਚ ਸ਼ਾਮਲ ਵਿਭਿੰਨ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਰਾਹਤ ਯਤਨਾਂ ਅਤੇ ਕੰਮਕਾਜ ਦੇ ਤਰੀਕਿਆਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ ।
ਯੋਗਦਾਨ ਦੇ ਤਹਿਤ ਐੱਨਸੀਸੀ ਕੈਡਿਟਾਂ ਲਈ ਨਿਰਧਾਰਿਤ ਕਾਰਜਾਂ ‘ਚ ਹੈਲਪਲਾਈਨ/ਕਾਲ ਸੈਂਟਰਾਂ ਦਾ ਪ੍ਰਬੰਧਨ, ਰਾਹਤ ਸਮੱਗਰੀ/ਦਵਾਈਆਂ/ਖੁਰਾਕੀ/ ਜ਼ਰੂਰੀ ਵਸਤਾਂ ਦੀ ਵੰਡ, ਸਮੂਹਿਕ ਸਹਾਇਤਾ , ਡਾਟਾ ਪ੍ਰਬੰਧਨ , ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਕਤਾਰ ਵਿੱਚ ਖੜ੍ਹੇ ਕਰਨ ਦੀ ਵਿਵਸਥਾ ਕਰਨਾ ਅਤੇ ਟ੍ਰੈਫਿਕ ਪ੍ਰਬੰਧਨ ਸ਼ਾਮਲ ਹੈ । ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਡਿਟਾਂ ਨੂੰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨਾਲ ਨਜਿੱਠਣ, ਸਰਗਰਮ ਮਿਲਿਟਰੀ ਡਿਊਟੀਆਂ ਅਤੇ ਕੋਰੋਨਾ ਦੇ ਹੌਟ ਸਪੌਟ ਬਣ ਚੁੱਕੇ ਸਥਾਨਾਂ ‘ਤੇ ਤਾਇਨਾਤ ਨਹੀਂ ਕੀਤਾ ਜਾ ਸਕਦਾ ।
ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਰਜ਼ੀ ਰੋਜ਼ਗਾਰ ਦੀ ਵਿਵਸਥਾ ਤਹਿਤ ਸਿਰਫ਼ 18 ਸਾਲ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਵਿੰਗ ਕੈਡਿਟ ਹੀ ਨਿਯੁਕਤ ਕੀਤੇ ਜਾ ਸਕਦੇ ਹਨ । ਉਨ੍ਹਾਂ ਦੀਆਂ ਪੱਕੇ ਸਿਖਲਾਈ ਸਟਾਫ਼ ਜਾਂ ਇੱਕ ਸਹਾਇਕ ਐੱਨਸੀਸੀ ਅਧਿਕਾਰੀ ਦੀ ਦੇਖਰੇਖ ਵਿੱਚ 8 ਤੋਂ 20 ਦੇ ਛੋਟੇ ਗਰੁੱਪਾਂ ਵਿੱਚ ਵੰਡ ਕੇ ਸੇਵਾਵਾਂ ਲਈਆਂ ਜਾਣੀਆਂ ਚਾਹੀਦੀਆਂ ਹਨ।
ਸਵੈ-ਇੱਛਾ ਨਾਲ ਸੇਵਾ ਦੇਣ ਦੇ ਇਛੁੱਕ ਅਜਿਹੇ ਕੈਡਿਟਾਂ ਦੀ ਨਿਯੁਕਤੀ ਲਈ ਰਾਜ ਸਰਕਾਰਾਂ/ਜ਼ਿਲ੍ਹਾ ਪ੍ਰਸ਼ਾਸਨ ਨੂੰ ਸਟੇਟ ਐੱਨਸੀਸੀ ਹੈੱਡਕੁਆਰਟਰਾਂ ਜ਼ਰੀਏ ਆਪਣੀਆਂ ਜ਼ਰੂਰਤਾਂ ਦੱਸਣੀਆਂ ਪੈਣਗੀਆਂ। ਇਸ ਦੀ ਡਿਟੇਲ ਸਬੰਧੀ ਐੱਨਸੀਸੀ ਡਾਇਰੈਕਟੋਰੇਟ/ਸਮੂਹ ਹੈੱਡਕੁਆਰਟਰਾਂ/ਇਕਾਈ ਪੱਧਰ ‘ਤੇ ਰਾਜ ਸਰਕਾਰ/ਸਥਾਨਕ ਸਿਵਲ/ਇਕਾਈਆਂ ਦੇ ਨਾਲ ਤਾਲਮੇਲ ਕੀਤਾ ਜਾਵੇਗਾ। ਕੈਡਿਟਾਂ ਨੂੰ ਡਿਊਟੀ ‘ਤੇ ਤਾਇਨਾਤ ਕਰਨ ਤੋਂ ਪਹਿਲਾਂ ਜ਼ਮੀਨੀ ਹਾਲਾਤ ਅਤੇ ਨਿਰਧਾਰਿਤ ਜ਼ਰੂਰਤ ਸੁਨਿਸ਼ਚਿਤ ਕੀਤੇ ਜਾਣੇ ਜ਼ਰੂਰੀ ਹਨ।
ਰੱਖਿਆ ਮੰਤਰਾਲੇ ਤਹਿਤ ਕਾਰਜਰਤ ਐੱਨਸੀਸੀ ਦੇਸ਼ ਦਾ ਸਭ ਤੋਂ ਵੱਡਾ ਵਰਦੀ ਵਾਲਾ ਯੁਵਾ ਸੰਗਠਨ ਹੈ, ਜੋ ਵਿਭਿੰਨ ਤਰ੍ਹਾਂ ਦੀਆਂ ਸਮਾਜਿਕ ਸੇਵਾ ਅਤੇ ਕਮਿਊਨਿਟੀ ਵਿਕਾਸ ਦੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰਦਾ ਹੈ । ਐੱਨਸੀਸੀ ਦੇ ਕੈਡਿਟ ਆਪਣੇ ਸੰਗਠਨ ਦੀ ਸਥਾਪਨਾ ਦੇ ਸਮੇਂ ਤੋਂ ਹੀ ਹੜ੍ਹਾਂ ਅਤੇ ਚੱਕਰਵਾਤ ਆਦਿ ਜਿਹੀਆਂ ਕੁਦਰਤੀ ਆਪਦਾਵਾਂ ਦੌਰਾਨ ਦੇਸ਼ ਸੇਵਾ ‘ਚ ਆਪਣਾ ਯੋਗਦਾਨ ਦਿੰਦੇ ਰਹੇ ਹਨ।
***
ਏਬੀਬੀ/ਐੱਸਐੱਸ/ਨੰਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1610313)
Visitor Counter : 138
Read this release in:
Hindi
,
Telugu
,
Assamese
,
Gujarati
,
English
,
Marathi
,
Bengali
,
Odia
,
Tamil
,
Kannada
,
Malayalam