ਰੇਲ ਮੰਤਰਾਲਾ

ਰੇਲ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੋਵਿਡ - 19 ਨਾਲ ਲੜਨ ਦੇ ਰਾਸ਼ਟਰੀ ਯਤਨਾਂ ਨੂੰ ਵਧਾਉਣ ਦੀ ਭਾਰਤੀ ਰੇਲ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਵੀ ਯਾਤਰੀ ਦੀ ਕਿਸੇ ਰੇਲ ਦੁਰਘਟਨਾ ਵਿੱਚ ਮੌਤ ਨਹੀਂ ਹੋਈ, ਹੁਣ ਅਸੀਂ ਇਹ ਸੁਨਿਸ਼ਚਿਤ ਕਰਨ ‘ਤੇ ਕੰਮ ਕਰ ਰਹੇ ਹਾਂ ਕਿ ਕੋਵਿਡ - 19 ਦਾ ਭਾਰਤ ‘ਤੇ ਘੱਟ ਤੋਂ ਘੱਟ ਪ੍ਰਭਾਵ ਪਵੇ : ਰੇਲ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ

ਅਧਿਕਾਰੀਆਂ ਨੂੰ ਜ਼ਰੂਰਤਮੰਦ ਲੋਕਾਂ ਤੱਕ ਭੋਜਨ ਅਤੇ ਹੋਰ ਸਹਾਇਤਾ ਪਹੁੰਚਾਉਣ ਦੇ ਨਿਰਦੇਸ਼ ਦਿੱਤੇ

Posted On: 01 APR 2020 1:40PM by PIB Chandigarh

ਰੇਲ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਰੇਲ ਦੇ ਅਧਿਕਾਰੀਆਂ ਨੂੰ ਆਪਣੀਆਂ ਬਿਹਤਰੀਨ ਮਾਨਵੀ ਸਮਰੱਥਾਵਾਂ ਅਤੇ ਸੰਸਾਧਨਾਂ ਅਨੁਸਾਰ ਜ਼ਰੂਰਤਮੰਦ ਲੋਕਾਂ ਤੱਕ ਭੋਜਨ ਅਤੇ ਹੋਰ ਸਹਾਇਤਾ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ। ਆਈਆਰਸੀਟੀਸੀ ਅਤੇ ਆਰਪੀਐੱਫ ਜਿਹੇ ਰੇਲਵੇ ਦੇ ਸੰਗਠਨ ਪਹਿਲਾਂ ਹੀ ਜ਼ਰੂਰਤਮੰਦ ਲੋਕਾਂ ਲਈ ਮੁਫਤ ਭੋਜਨ ਵੰਡਣ ਦੇ ਕਾਰਜ ਨਾਲ ਜੁੜੇ ਹੋਏ ਹਨ। ਮੰਤਰੀ ਨੇ ਕਿਹਾ ਕਿ ਰੇਲਵੇ ਨੂੰ ਆਪਣੇ ਯਤਨਾਂ ਦਾ ਦਾਇਰਾ ਵਧਾਉਣਾ ਚਾਹੀਦਾ ਹੈ ਅਤੇ ਜ਼ਿਲ੍ਹਾ ਅਧਿਕਾਰੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਆਦਿ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨਾਂ ਤੋਂ ਦੂਰ ਦੇ ਖੇਤਰਾਂ ਤੱਕ ਪਹੁੰਚਣਾ ਚਾਹੀਦਾ ਹੈ। ਬੈਠਕ ਵਿੱਚ ਰੇਲ ਰਾਜ ਮੰਤਰੀ ਸ਼੍ਰੀ ਸੁਰੇਸ਼ ਅੰਗਡੀਰੇਲਵੇ ਬੋਰਡ ਦੇ ਮੈਂਬਰ, ਰਾਸ਼ਟਰ ਭਰ ਤੋਂ ਪਬਲਿਕ ਸੈਕਟਰ ਅਦਾਰਿਆਂ ਦੇ ਜਨਰਲ ਮੈਨੇਜਰਾਂ ਅਤੇ ਪ੍ਰਮੁਖਾਂ ਨੇ ਹਿੱਸਾ ਲਿਆ ਜੋ ਵੀਡੀਓ ਕਾਨਫਰੰਸਿੰਗ ਜ਼ਰੀਏ ਜੁੜੇ ਹੋਏ ਸਨ।

ਅਜੇ ਤੱਕ ਕੋਰੋਨਾ ਨਾਲ ਲੜਨ ਵਿੱਚ ਅਸਧਾਰਨ ਕਾਰਜ ਕਰਨ ਅਤੇ ਆਈਸੋਲੇਸ਼ਨ ਕੋਚਾਂ ਦੇ ਰੂਪ ਵਿੱਚ ਯਾਤਰੀ ਕੋਚਾਂ ਨੂੰ ਬਦਲਣ ਜਿਹੇ ਅਭਿਨਵ ਸਮਾਧਾਨਾਂ ਨੂੰ ਅਪਣਾਉਣ ਲਈ ਰੇਲਵੇ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਪੀਯੂਸ਼ ਗੋਇਲ  ਨੇ ਵਿਸ਼ਵਾਸ ਪ੍ਰਗਟਾਇਆ ਕਿ ਸਾਰੇ ਜ਼ੋਨ ਇਨ੍ਹਾਂ ਕੋਚਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦੀ ਚੁਣੌਤੀ ਨੂੰ ਪੂਰਾ ਕਰਨਗੇ ਅਤੇ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਇਨ੍ਹਾਂ ਨਾਲ ਲੈਸ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 5000 ਕੋਚਾਂ ਦੀ ਪਹਿਲੀ ਖੇਪ ਦੇ ਰੂਪਾਂਤਰਣ ਤੇ ਕਾਰਜ ਪਹਿਲਾਂ ਹੀ ਪੜਾਅਬੱਧ ਤਰੀਕੇ ਨਾਲ ਸ਼ੁਰੂ ਹੋ ਚੁੱਕਿਆ ਹੈ ।

ਰੇਲਵੇ ਬੋਰਡ ਦੇ ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਰਾਸ਼ਟਰ ਨੂੰ ਅਪੀਲ ਦੇ ਬਾਅਦ ਪੀਐੱਮ ਕੇਅਰਸ ਫੰਡ ਵਿੱਚ 151 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਗਿਆ।  ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਵਿਨੋਦ ਕੁਮਾਰ ਯਾਦਵ ਨੇ ਸੂਚਿਤ ਕੀਤਾ ਕਿ ਭਾਰਤੀ ਰੇਲ ਅਤੇ ਰੇਲ ਪੀਐੱਸਯੂ ਦੇ ਕਰਮਚਾਰੀਆਂ ਨੇ ਇੱਕ ਦਿਨ ਦੀ ਤਨਖ਼ਾਹ ਨਾ ਲੈਣ ਅਤੇ ਉਸ ਨੂੰ ਪੀਐੱਮ ਕੇਅਰਸ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਹੈ। ਰੇਲਵੇ ਦੇ ਕਈ ਪੀਐੱਸਯੂ ਵੀ ਰਾਸ਼ਟਰੀ ਯਤਨਾਂ ਨੂੰ ਹੁਲਾਰਾ ਦੇਣ ਲਈ ਇਸ ਫੰਡ ਵਿੱਚ ਯੋਗਦਾਨ ਦੇਣ ਦੀ ਯੋਜਨਾ ਬਣਾ ਰਹੇ ਹਨ।

ਮਹੱਤਵਪੂਰਨ ਵਸਤਾਂ ਦੀ ਸਪਲਾਈ ਲਈ ਵਿਸ਼ੇਸ਼ ਪਾਰਸਲ ਰੇਲਗੱਡੀ ਚਲਾਉਣ ਦੀ ਸਮੀਖਿਆ ਕਰਦੇ ਹੋਏਸ਼੍ਰੀ ਪੀਯੂਸ਼ ਗੋਇਲ ਨੇ ਅਧਿਕਾਰੀਆਂ ਨੂੰ ਹੋਰ ਅਧਿਕ ਰੂਟਾਂ ਉੱਤੇ ਇਨ੍ਹਾਂ ਸੇਵਾਵਾਂ ਨੂੰ ਉਪਲੱਬਧ ਕਰਵਾਉਣ ਨੂੰ ਕਿਹਾ ਜਿਸ  ਨਾਲ ਕਿ ਦਵਾਈਆਂਜ਼ਰੂਰੀ ਉਪਕਰਣਾਂਖੁਰਾਕੀ ਵਸਤਾਂ ਦੀ ਤਤਕਾਲ ਸਮੇਂ ਵਿੱਚ ਦੇਸ਼ ਭਰ ਵਿੱਚ ਸਪਲਾਈ ਹੋ ਸਕੇ ।  ਈ-ਕਮਰਸ ਕੰਪਨੀਆਂ ਅਤੇ ਹੋਰ ਮਹੱਤਵਪੂਰਨ ਵਸਤਾਂ ਜਿਨ੍ਹਾਂ ਦੀ ਘੱਟ ਮਾਤਰਾ ਵਿੱਚ ਜ਼ਰੂਰਤ ਹੁੰਦੀ ਹੈਦੇ ਸਪਲਾਈਕਰਤਾਵਾਂ ਨੂੰ ਪਾਰਸਲ ਰੇਲਗੱਡੀਆਂ ਤੋਂ ਲਾਭ ਪਹੁੰਚੇਗਾ। ਵਿਸ਼ੇਸ਼ ਪਾਰਸਲ ਰੇਲਗੱਡੀਆਂ ਪਹਿਲਾਂ ਹੀ 8 ਰੂਟਾਂ ਉੱਤੇ ਚਲ ਰਹੀਆਂ ਹਨ ਅਤੇ ਕਈ ਜ਼ੋਨਾਂ ਵਿੱਚ 20 ਹੋਰ ਦੀ ਯੋਜਨਾ ਹੈ ।

 

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਾਈ ਵਿੱਚ ਅਗਲੇ ਕੁਝ ਹਫ਼ਤੇ ਮਹੱਤਵਪੂਰਨ ਹਨ ਅਤੇ ਸਾਡੇ ਸਾਰਿਆਂ ਦੇ ਦ੍ਰਿੜ੍ਹ ਨਿਸ਼ਚੇ ਵਾਲੇ ਯਤਨ ਇਹ ਸੁਨਿਸ਼ਚਿਤ ਕਰਨਗੇ ਕਿ ਦੇਸ਼ ਇਸ ਲੜਾਈ ਵਿੱਚ ਵਿਜਈ (ਜੇਤੂ) ਰਹੇ।

 

ਮੰਤਰੀ ਨੇ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਪਿਛਲੇ 12 ਮਹੀਨਿਆਂ ਵਿੱਚ ਕਿਸੇ ਵੀ ਯਾਤਰੀ ਦੀ ਕਿਸੇ ਰੇਲ ਦੁਰਘਟਨਾ ਵਿੱਚ ਮੌਤ ਨਹੀਂ ਹੋਈ। ਹੁਣ ਅਸੀਂ ਇਹ ਸੁਨਿਸ਼ਚਿਤ ਕਰਨ ਤੇ ਕੰਮ ਕਰ ਰਹੇ ਹਾਂ ਕਿ ਕੋਵਿਡ - 19 ਦਾ ਭਾਰਤ ਉੱਤੇ ਘੱਟ ਤੋਂ ਘੱਟ ਪ੍ਰਭਾਵ ਪਵੇ।

 

***

 

ਐੱਸਜੀ/ਐੱਮਕੇਵੀ


(Release ID: 1609940) Visitor Counter : 201