ਸੂਚਨਾ ਤੇ ਪ੍ਰਸਾਰਣ ਮੰਤਰਾਲਾ
''ਯੋਗ ਅਭਿਆਸ ਨਿਊ ਇੰਡੀਆ ਦਾ ਮੰਤਰ'' : ਪ੍ਰਕਾਸ਼ ਜਾਵਡੇਕਰ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਅੰਤਰਰਾਸ਼ਟਰੀਯ ਯੋਗ ਦਿਵਸ ਮਨਾਉਣ ਲਈ ਦਿੱਤੇ ਜਾਣ ਵਾਲੇ ਅੰਤਰਰਾਸ਼ਟਰੀਯ ਯੋਗ ਦਿਵਸ ਮੀਡੀਆ ਸਨਮਾਨ (ਏਵਾਈਡੀਐੱਮਐੱਸ) ਪੁਰਸਕਾਰ ਦੀ ਸ਼ੁਰੂਆਤ ਕੀਤੀ
Posted On:
08 JUN 2019 2:42PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਯੋਗ ਦਾ ਅਭਿਆਸ ਅਤੇ ਪ੍ਰਚਾਰ ਸਾਨੂੰ ''ਸਵਸਥ ਜੀਵਨ, ਸਵਸਥ ਜੀਵਨ ਸ਼ੈਲੀ, ਵੈਲਨੈੱਸ(ਅਰੋਗਤਾ) ਅਤੇ ਰੋਗਾਂ ਦੀ ਰੋਕਥਾਮ' ਵੱਲ ਲਿਜਾ ਰਿਹਾ ਹੈ। ਯੋਗ ਵਿਸ਼ਵ ਭਰ ਨੂੰ ਭਾਰਤ ਵੱਲੋਂ ਇਕ ਉਪਹਾਰ ਹੈ ਅਤੇ ਇਹ ਨਿਊ ਇੰਡੀਆ ਦਾ ਮੰਤਰ ਬਣ ਗਿਆ ਹੈ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਯੋਗ ਨੂੰ ਸੰਯੁਕਤ ਰਾਸ਼ਟਰ ਨੇ ਵਿਸ਼ਵ ਪੱਧਰ 'ਤੇ ਮਾਨਤਾ ਦਿੱਤੀ ਹੈ ਅਤੇ ਲਗਭਗ 200 ਦੇਸ਼ਾਂ ਵਿੱਚ ਹੁਣ ਹਰ ਸਾਲ 21 ਜੂਨ ਨੂੰ ਇਸਦਾ ਅਭਿਆਸ ਕੀਤਾ ਜਾਂਦਾ ਹੈ।
ਯੋਗ ਦੇ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਚਾਰ-ਪ੍ਰਸਾਰ ਵਿੱਚ ਮੀਡੀਆ ਦੀ ਜ਼ਿੰਮੇਵਾਰੀ ਅਤੇ ਹਾਂ-ਪੱਖੀ ਭੂਮਿਕਾ ਨੂੰ ਸਵੀਕਾਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਇਸ ਸਾਲ ਤੋਂ ਪਹਿਲਾ ਅੰਤਰਰਾਸ਼ਟਰੀਯ ਯੋਗ ਦਿਵਸ ਮੀਡੀਆ ਸਨਮਾਨ (ਏਵਾਈਡੀਐੱਮਐੱਸ) ਦੇਣ ਦਾ ਫੈਸਲਾ ਕੀਤਾ ਹੈ। ਇਹ ਸਨਮਾਨ ਯੋਗ ਦਾ ਸੰਦੇਸ਼ ਫੈਲਾਉਣ ਵਿੱਚ ਭੂਮਿਕਾ ਨਿਭਾਉਣ ਲਈ ਦਿੱਤਾ ਜਾਵੇਗਾ। ਇਹ ਸਨਮਾਨ ਮੀਡੀਆ ਸੰਗਠਨਾਂ (Media Houses) ਨੂੰ ਹੇਠ ਲਿਖੇ ਵਰਗਾਂ ਵਿੱਚ ਪ੍ਰਦਾਨ ਕੀਤਾ ਜਾਵੇਗਾ—
ਅੰਤਰਰਾਸ਼ਟਰੀਯ ਯੋਗ ਦਿਵਸ ਮੀਡੀਆ ਸਨਮਾਨ (ਏਵਾਈਡੀਐੱਮਐੱਸ) ਉਨ੍ਹਾਂ ਮੀਡੀਆ ਸੰਗਠਨਾਂ ਨੂੰ ਦਿੱਤਾ ਜਾਵੇਗਾ ਜੋ ਕਿ ਪ੍ਰਿੰਟ ਮੀਡੀਆ, ਇਲੈਕਟ੍ਰੌਨਿਕ ਅਤੇ (ਟੈਲੀਵਿਜ਼ਨ ਅਤੇ ਰੇਡੀਓ) ਵਿੱਚ ਸਰਗਰਮ ਹਨ—
ਤੇਤੀ (33) ਸਨਮਾਨ ਤਿੰਨ (3) ਵਰਗਾਂ ਵਿੱਚ ਪ੍ਰਦਾਨ ਕੀਤੇ ਜਾਣਗੇ।
11 ਸਨਮਾਨ 22 ਭਾਰਤੀ ਭਾਸ਼ਾਵਾਂ ਅਤੇ ਅੰਗ੍ਰੇਜ਼ੀ ਵਿੱਚ ''ਅਖ਼ਬਾਰਾਂ ਵਿੱਚ ਬਿਹਤਰੀਨ ਮੀਡੀਆ ਕਵਰੇਜ '' ਵਰਗ ਲਈ ਦਿੱਤੇ ਜਾਣਗੇ।
11 ਸਨਮਾਨ 22 ਭਾਰਤੀ ਭਾਸ਼ਾਵਾਂ ਅਤੇ ਅੰਗ੍ਰੇਜ਼ੀ ਵਿੱਚ ''ਟੀਵੀ ਉੱਤੇ ਬਿਹਤਰੀਨ ਮੀਡੀਆ ਕਵਰੇਜ'' ਵਰਗ ਲਈ ਪ੍ਰਦਾਨ ਕੀਤੇ ਜਾਣਗੇ।
11 ਸਨਮਾਨ 22 ਭਾਰਤੀ ਭਾਸ਼ਾਵਾਂ ਅਤੇ ਅੰਗ੍ਰੇਜ਼ੀ ਵਿੱਚ'' ''ਰੇਡੀਓ ਉੱਤੇ ਬਿਹਤਰੀਨ ਮੀਡੀਆ ਕਵਰੇਜ'' ਵਰਗ ਲਈ ਪ੍ਰਦਾਨ ਕੀਤੇ ਜਾਣਗੇ।
ਇਸ ਸਨਮਾਨ ਵਿੱਚ ਇਕ ਵਿਸ਼ੇਸ਼ ਮੈਡਲ /ਪਲੇਕ (ਤਖ਼ਤੀ)/ਟ੍ਰਾਫੀ ਅਤੇ ਇਕ ਪ੍ਰਸ਼ੰਸਾ ਪੱਤਰ ਸ਼ਾਮਲ ਹਨ।
ਏਵਾਈਡੀਐੱਮਐੱਸ ਲਈ ਕਵਰੇਜ ਦੀ ਮਿਆਦ 10 ਜੂਨ ਤੋਂ 25 ਜੂਨ, 2019 ਤੱਕ ਹੋਵੇਗੀ।
ਯੋਗ ਨੂੰ ਮਕਬੂਲ ਬਣਾਉਣ ਵਿੱਚ ਮੀਡੀਆ ਦੀ ਭੂਮਿਕਾ ਦੀ ਸਮੀਖਿਆ 6 ਜਿਊਰੀਆਂ ਵੱਲੋਂ ਕੀਤੀ ਜਾਵੇਗੀ।
ਸਨਮਾਨਾਂ ਦਾ ਐਲਾਨ ਕਰਨ ਤੋਂ ਬਾਅਦ ਅੰਤਰਰਾਸ਼ਟਰੀਯ ਯੋਗ ਦਿਵਸ ਮੀਡੀਆ ਸਨਮਾਨ (ਏਵਾਈਡੀਐੱਮਐੱਸ) ਸਮਾਰੋਹ ਬਾਅਦ ਵਿੱਚ ਐਲਾਨੀ ਕਿਸੇ ਢੁਕਵੀਂ ਤਰੀਕ ਨੂੰ ਆਯੋਜਿਤ ਕੀਤਾ ਜਾਵੇਗਾ। ਪੁਰਸਕਾਰ ਸਮਾਰੋਹ ਜੁਲਾਈ, 2019 ਦੌਰਾਨ ਹੋਣ ਦੀ ਆਸ ਹੈ।
ਮੰਤਰੀ ਦੀ ਇਸ ਗੱਲਬਾਤ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਸ਼੍ਰੀ ਅਮਿਤ ਖਰੇ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
https://www.youtube.com/embed/59xE3LVICz4
https://mib.gov.in/sites/default/files/AYDMS%20Guidelines_1.pdf
***
(Release ID: 1574013)
Visitor Counter : 103
Read this release in:
Assamese
,
Malayalam
,
Urdu
,
English
,
Marathi
,
Hindi
,
Bengali
,
Bengali
,
Gujarati
,
Odia
,
Tamil
,
Telugu
,
Kannada