ਮਲਿਆਲਮ ਫਿਲਮ 'ਅਜਯੰਤੇ ਮਰਨਮ: ਓਰੂ ਕੇਸ ਸਟਡੀ' (Ajayante Maranam: Oru Case Study), ਸ੍ਰੀਹਰੀ ਹਰਿਦਾਸ ਦੁਆਰਾ ਨਿਰਦੇਸ਼ਿਤ, ਨੂੰ ਅੱਜ ਗੋਆ ਵਿੱਚ ਆਯੋਜਿਤ 57ਵੇਂ ਅੰਤਰਰਾਸ਼ਟਰੀ ਭਾਰਤੀ ਫਿਲਮ ਮਹੋਤਸਵ (IFFI) ਦੇ 'ਇੰਡੀਅਨ ਪੈਨੋਰਮਾ – ਨਿਊ ਹੋਰਾਈਜ਼ਨਜ (Indian Panorama – New Horizons) ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ।
ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਦੁਆਰਾ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ, ਫਿਲਮ ਦੇ ਨਿਰਦੇਸ਼ਕ ਸ੍ਰੀਹਰੀ ਹਰਿਦਾਸ ਨੇ ਆਪਣੀ ਪਹਿਲੀ ਫੀਚਰ ਫਿਲਮ ਨੂੰ ਦਰਸ਼ਕਾਂ ਵੱਲੋਂ ਮਿਲੇ ਹੁੰਗਾਰੇ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਹੋਤਸਵ ਵਿੱਚ ਦਰਸ਼ਕਾਂ ਦੀ ਇੰਨੀ ਵੱਡੀ ਅਤੇ ਉਤਸ਼ਾਹੀ ਗਿਣਤੀ ਵਿੱਚ ਸ਼ਮੂਲੀਅਤ ਦੀ ਉਮੀਦ ਨਹੀਂ ਸੀ।

ਫਿਲਮ ਨੂੰ ਅਜਯਨ 'ਤੇ ਕੇਂਦ੍ਰਿਤ ਇੱਕ 'ਪਾਤਰ-ਅਧਿਐਨ' (character study) ਦੱਸਦੇ ਹੋਏ, ਹਰਿਦਾਸ ਨੇ ਕਿਹਾ ਕਿ ਇਸ ਵਿੱਚ 'ਮੌਕਿਊਮੈਂਟਰੀ' (mockumentary) ਸ਼ੈਲੀ ਦੀ ਵਰਤੋਂ ਕੀਤੀ ਗਈ ਹੈ ਜੋ ਮਲਿਆਲਮ ਸਿਨੇਮਾ ਵਿੱਚ ਵਿੱਚ ਬਹੁਤ ਘੱਟ ਇਸਤੇਮਾਲ ਵਿੱਚ ਲਿਆਂਦੀ ਗਈ ਸ਼ੈਲੀ ਹੈ। ਉਨ੍ਹਾਂ ਮੰਨਿਆ ਕਿ ਫਿਲਮ ਦੀ ਸ਼ੂਟਿੰਗ ਅਤੇ ਨਿਰਮਾਣ ਪ੍ਰਕਿਰਿਆ ਦੌਰਾਨ ਇਸ ਸ਼ੈਲੀ ਨੂੰ ਅਪਣਾਉਣ ਨਾਲ ਕਈ ਵਿਲੱਖਣ ਚੁਣੌਤੀਆਂ ਸਾਹਮਣੇ ਆਈਆਂ।
ਕਹਾਣੀ ਬਾਰੇ ਗੱਲ ਕਰਦਿਆਂ, ਹਰਿਦਾਸ ਨੇ ਦੱਸਿਆ ਕਿ ਅਜਯਨ ਦੀ ਕਹਾਣੀ 'ਆਰੀਅਨ' ਨਾਮਕ ਪਾਤਰ ਰਾਹੀਂ ਸਾਹਮਣੇ ਆਉਂਦੀ ਹੈ। ਆਰੀਅਨ ਇੱਕ ਉਭਰਦਾ ਫਿਲਮ ਨਿਰਮਾਤਾ ਹੈ ਜੋ ਅਜਯਨ ਦੀ ਜ਼ਿੰਦਗੀ ਅਤੇ ਉਸ ਦੀ ਮੌਤ ਨਾਲ ਜੁੜੇ ਹਾਲਾਤਾਂ ਦੀ ਪੜਤਾਲ ਕਰਦਾ ਹੈ। ਉਨ੍ਹਾਂ ਦੱਸਿਆ ਕਿ ਆਰੀਅਨ ਦੇ ਪਾਤਰ ਨੂੰ ਘੜਨ ਸਮੇਂ, ਉਨ੍ਹਾਂ ਨੇ ਆਪਣੀ ਖੁਦ ਦੀ ਸ਼ਖਸੀਅਤ ਦੇ ਕੁਝ ਪਹਿਲੂਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ। ਉਨ੍ਹਾਂ ਨੇ ਆਪਣੇ ਅਤੇ ਅਜਯਨ ਵਿਚਕਾਰ ਕੁਝ ਸਮਾਨਤਾਵਾਂ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਆਰੀਅਨ ਵਿੱਚ ਮੇਰੀ ਕੁਝ ਝਲਕ ਮਿਲਦੀ ਹੈ ਅਤੇ ਮੇਰੇ ਵਿੱਚ ਵੀ ਅਜਯਨ ਦੀਆਂ ਕੁਝ ਸਮਾਨਤਾਵਾਂ ਹਨ।
ਹਰਿਦਾਸ ਨੇ ਪਟਕਥਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪਹਿਲਾ ਖਰੜਾ (ਡਰਾਫਟ) ਇੱਕ ਹਫ਼ਤੇ ਵਿੱਚ ਪੂਰਾ ਕਰ ਲਿਆ ਸੀ, ਜਿਸ ਤੋਂ ਬਾਅਦ ਸਕ੍ਰਿਪਟ ਨੂੰ ਅੰਤਿਮ ਰੂਪ ਦੇਣ ਵਿੱਚ ਲਗਭਗ ਇੱਕ ਮਹੀਨੇ ਦਾ ਸਮਾਂ ਲੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਹੋਰ ਪਾਤਰਾਂ ਦੇ ਅਨੁਭਵਾਂ ਨੂੰ ਲੱਭਣ ਲਈ ਇੱਕ ਮੁੱਖ ਪਾਤਰ ਨੂੰ ਕਹਾਣੀ ਸੁਣਾਉਣ ਦੇ ਜ਼ਰੀਏ ਵਜੋਂ ਇਸਤੇਮਾਲ ਕਰਨਾ ਉਨ੍ਹਾਂ ਦੀ ਪਸੰਦੀਦਾ ਸ਼ੈਲੀ ਰਹੀ ਹੈ। ਉਨ੍ਹਾਂ ਕਿਹਾ ਕਿ ਪਾਤਰ ਅਤੇ ਕਹਾਣੀ ਦਾ ਢਾਂਚਾ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਉਸ ਨੂੰ ਕਿਸੇ ਇੱਕ ਵਿਅਕਤੀ ਨੂੰ ਕੇਂਦਰ ਵਿੱਚ ਰੱਖ ਕੇ ਕਹਾਣੀ ਬੁਣਨਾ ਅਤੇ ਉਸਦੇ ਸਫ਼ਰ ਨੂੰ ਅੱਗੇ ਵਧਾਉਣਾ ਪਸੰਦ ਹੈ।
ਹਰਿਦਾਸ ਨੇ ਅਜਯੰਤੇ ਮਰਨਮ: ਓਰੂ ਕੇਸ ਸਟਡੀ* (Ajayante Maranam: Oru Case Study) ਮਲਿਆਲਮ ਫਿਲਮ *ਉਥਰਾਮ* (Utharam) ਨੂੰ ਇੱਕ ਸ਼ਰਧਾਂਜਲੀ ਵੀ ਦੱਸਿਆ ਅਤੇ ਸਵੀਕਾਰ ਕੀਤਾ ਕਿ ਇਸ ਫਿਲਮ ਨੇ ਉਨ੍ਹਾਂ ਦੇ ਨਿਰਦੇਸ਼ਨ ਦੀ ਇਸ ਕੋਸ਼ਿਸ਼ ਨੂੰ ਪ੍ਰਭਾਵਿਤ ਕੀਤਾ ਹੈ।

ਫਿਲਮ ਦੇ ਟੀਚਾਬੱਧ ਦਰਸ਼ਕਾਂ ਅਤੇ ਰਿਲੀਜ਼ ਦੀਆਂ ਯੋਜਨਾਵਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਦੀ ਕਲਪਨਾ ਮੁੱਖ ਤੌਰ ‘ਤੇ ਫਿਲਮ ਮਹੋਤਸਵਾਂ ਲਈ ਕੀਤੀ ਗਈ ਸੀ। ਫਿਲਹਾਲ ਟੀਮ ਰਵਾਇਤੀ ਤੌਰ ‘ਤੇ ਸਿਨੇਮਾਘਰਾਂ ਵਿੱਚ ਫਿਲਮ ਦੇ ਰਿਲੀਜ਼ ਕਰਨ ਨੂੰ ਤਰਜੀਹ ਦੇਣ ਦੀ ਥਾਂ ਦਰਸ਼ਕਾਂ ਤੱਕ ਪਹੁੰਚਣ ਲਈ ਫਿਲਮ ਮਹੋਤਸਵਾਂ ਨੂੰ ਇੱਕ ਮੰਚ ਵਜੋਂ ਦੇਖ ਰਹੀ ਹੈ।
ਪ੍ਰੈੱਸ ਕਾਨਫਰੰਸ ਦਾ ਸੰਚਾਲਨ ਸੁਸ਼੍ਰੀ ਗੋਪਿਕਾ ਨੇ ਕੀਤਾ।
ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ:
Read IFFILOID here: https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ| ਰਬੀਹਾਸ਼ਮੀ/ ਲਕਸ਼ਮੀਪ੍ਰਿਆ/ ਐਂਡਰਿਊ/ ਦਰਸ਼ਨਾ/ ਬਲਜੀਤ ਸਿੰਘ| ਇੱਫੀ57 - 112