57th International Film Festival of India 2026
20 – 28 Nov 2026

57ਵੇਂ ਇੱਫੀ (IFFI) ਵਿਖੇ 'ਹਰ ਲੈਂਸ, ਹਰ ਵਿਰਾਸਤ, ਹਰ ਆਜ਼ਾਦੀ: ਵਿਸ਼ਵ ਸਿਨੇਮਾ ਵਿੱਚ ਬਿਰਤਾਂਤਾਂ ਨੂੰ ਮੁੜ ਪਰਿਭਾਸ਼ਿਤ ਕਰਨ 'ਤੇ ਮਹਿਲਾ ਫਿਲਮ ਨਿਰਮਾਤਾ'

Posted On: 24 NOV 2026 4:55PMby PIB ChandigarhRelease ID: 2341269Views: 15

ਗੋਆ ਵਿੱਚ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦੌਰਾਨ, ਵਿਭਿੰਨ ਸੱਭਿਆਚਾਰਕ ਪਿਛੋਕੜ ਵਾਲੀਆਂ ਮਹਿਲਾ ਫਿਲਮ ਨਿਰਮਾਤਾਵਾਂ ਨੇ "ਹਰ ਲੈਂਸ, ਹਰ ਲਿਗੇਸੀ, ਹਰ ਲਿਬਰਟੀ: ਵੂਮੈਨ ਸ਼ੇਪਿੰਗ ਵਰਲਡ ਸਿਨੇਮਾ" ਸਿਰਲੇਖ ਵਾਲੀ ਪੈਨਲ ਚਰਚਾ ਵਿੱਚ ਪਛਾਣ, ਸੱਭਿਆਚਾਰਕ ਵਿਰਾਸਤ ਅਤੇ ਸਿਰਜਣਾਤਮਕ ਆਜ਼ਾਦੀ ਬਾਰੇ ਆਪਣੇ ਅਨੁਭਵ ਅਤੇ ਦ੍ਰਿਸ਼ਟੀਕੋਣ ਸਾਂਝੇ ਕੀਤੇ। ਸੈਸ਼ਨ ਵਿੱਚ ਕਿਰਗਿਜ਼ ਲੇਖਕ-ਨਿਰਦੇਸ਼ਕ ਨਰਗੀਜ਼ਾ ਡੋਟੀਏਵਾ, ਰੋਮਾਨੀਅਨ-ਰੋਮਾ ਅਦਾਕਾਰਾ ਅਤੇ ਫਿਲਮ ਨਿਰਮਾਤਾ ਅਲੀਨਾ ਸੇਰਬਨ ਅਤੇ ਮੈਕਸੀਕਨ-ਅਮਰੀਕੀ ਲੇਖਕ-ਨਿਰਦੇਸ਼ਕ ਸੁਜ਼ੈਨ ਐਂਡਰਿਊਜ਼ ਕੋਰੀਆ ਸ਼ਾਮਲ ਸਨ। ਭਾਰਤੀ ਫਿਲਮ ਨਿਰਮਾਤਾ ਅਭਿਸ਼ੇਕ ਜੈਨ ਨੇ ਚਰਚਾ ਦਾ ਸੰਚਾਲਨ ਕੀਤਾ।

ਚਰਚਾ ਦੀ ਸ਼ੁਰੂਆਤ ਕਰਦੇ ਹੋਏ, ਜੈਨ ਨੇ ਪੈਨਲਿਸਟਾਂ ਨੂੰ ਉਨ੍ਹਾਂ ਦੇ ਨਿਜੀ ਸਫ਼ਰਾਂ ਅਤੇ ਉਨ੍ਹਾਂ ਸੱਭਿਆਚਾਰਕ ਪ੍ਰਭਾਵਾਂ 'ਤੇ ਵਿਚਾਰ ਕਰਨ ਲਈ ਸੱਦਾ ਦਿੱਤਾ। ਜਿਨ੍ਹਾਂ ਨੇ ਉਨ੍ਹਾਂ ਦੀਆਂ ਸਿਨੇਮੈਟਿਕ ਆਵਾਜ਼ਾਂ ਨੂੰ ਆਕਾਰ ਦਿੱਤਾ। ਕਿਰਗਿਜ਼ਸਤਾਨ ਵਿੱਚ ਜਨਮੀ ਅਤੇ ਝੀਲ ਦੇ ਕਿਨਾਰੇ ਇੱਕ ਛੋਟੇ ਜਿਹੇ ਮੱਛੀ ਫੜਨ ਵਾਲੇ ਸ਼ਹਿਰ ਵਿੱਚ ਪਲੀ, ਨਰਗੀਜ਼ਾ ਦੋਤੀਵਾ ਨੇ ਦੱਸਿਆ ਕਿ ਕਿਵੇਂ ਉਸ ਦੇ ਦਾਦਾ ਜੀ ਦੁਆਰਾ ਸੁਣਾਈ ਗਈ ਰਵਾਇਤੀ ਕਿਰਗਿਜ਼ ਮੌਖਿਕ ਕਵਿਤਾ ਨੇ ਉਸ ਵਿੱਚ ਕਹਾਣੀ ਸੁਣਾਉਣ ਪ੍ਰਤੀ ਪਿਆਰ ਪੈਦਾ ਕੀਤਾ। ਇਸ਼ਤਿਹਾਰਬਾਜ਼ੀ ਵਿੱਚ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੇ ਆਪਣੇ ਸ਼ੁਰੂਆਤੀ ਫਿਲਮ ਨਿਰਮਾਣ ਪ੍ਰੋਜੈਕਟਾਂ ਨੂੰ ਸਵੈ-ਫੰਡ ਦਿੱਤਾ, ਮਾਨਸ ਮਹਾਂਕਾਵਿ ਸਮੇਤ ਕਿਰਗਿਜ਼ਸਤਾਨ ਦੀ ਸਾਹਿਤਕ ਅਤੇ ਸੱਭਿਆਚਾਰਕ ਵਿਰਾਸਤ ਤੋਂ ਪ੍ਰੇਰਨਾ ਲਈ। ਉਨ੍ਹਾਂ ਦੀ ਪਹਿਲੀ ਫੀਚਰ ਫਿਲਮ, ਸਕਾਈਲਾਰਕ, ਸਰਹੱਦੀ ਖੇਤਰਾਂ ਦੇ ਇਤਿਹਾਸ ਅਤੇ ਮਨੁੱਖੀ ਭਾਵਨਾਵਾਂ ਦੀ ਪੜਚੋਲ ਕਰਦੀ ਹੈ।

ਰੋਮਾਨੀਆ ਦੇ ਬੁਖਾਰੇਸਟ ਵਿੱਚ ਇੱਕ ਰੋਮਾ ਪਰਿਵਾਰ ਵਿੱਚ ਜਨਮੀ, ਅਲੀਨਾ ਸੇਰਬਨ ਨੇ ਇੱਫੀ (IFFI) ਵਿੱਚ ਆਪਣੀ ਭਾਗੀਦਾਰੀ ਨੂੰ ਆਪਣੇ ਰਵਾਇਤੀ ਵਤਨ ਵਿੱਚ ਭਾਵਨਾਤਮਕ ਵਾਪਸੀ ਦੱਸਿਆ। ਉਨ੍ਹਾਂ ਨੇ ਰੋਮਾ ਭਾਈਚਾਰੇ ਅਤੇ ਰਾਜਸਥਾਨ ਵਿਚਕਾਰ ਇਤਿਹਾਸਿਕ ਸਬੰਧਾਂ ਨੂੰ ਨੋਟ ਕੀਤਾ, ਜਿਸ ਵਿੱਚ ਰੋਮਾ ਭਾਸ਼ਾ ਵਿੱਚ ਭਾਰਤੀ ਮੂਲ ਦੇ ਸ਼ਬਦਾਂ ਦੀ ਮੌਜੂਦਗੀ ਸ਼ਾਮਲ ਹੈ। ਬੁਖਾਰੇਸਟ ਵਿੱਚ ਵੱਡੇ ਹੁੰਦੇ ਹੋਏ ਵਿਤਕਰੇ ਅਤੇ ਸਮਾਜਿਕ ਹਾਸ਼ੀਏ 'ਤੇ ਧੱਕੇਸ਼ਾਹੀ ਦਾ ਅਨੁਭਵ ਕਰਨ ਤੋਂ ਬਾਅਦ, ਸਰਬਾਨ ਨੇ  ਰੂੜ੍ਹੀਵਾਦੀ ਧਾਰਨਾਵਾਂ ਨੂੰ ਚੁਣੌਤੀ ਦੇਣ ਲਈ ਥੀਏਟਰ ਅਤੇ ਸਿਨੇਮਾ ਵੱਲ ਆਪਣਾ ਧਿਆਨ ਦਿੱਤਾ। ਆਪਣੀ ਫੀਚਰ ਫਿਲਮ ਆਈ ਮੈਟਰ ਸਮੇਤ ਆਪਣੇ ਕੰਮ ਰਾਹੀਂ, ਉਹ ਰੋਮਾ ਭਾਈਚਾਰੇ ਦੇ ਆਲੇ ਦੁਆਲੇ ਦੀਆਂ ਕਹਾਣੀਆਂ 'ਤੇ ਨਿਯੰਤਰਣ ਮੁੜ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਸੰਘਰਸ਼, ਲਚਕੀਲੇਪਣ ਅਤੇ ਮਾਣ ਦੀਆਂ ਕਹਾਣੀਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੀ ਹੈ।

ਮੈਕਸੀਕਨ-ਅਮਰੀਕੀ ਫਿਲਮ ਨਿਰਮਾਤਾ ਸੁਜ਼ੈਨ ਐਂਡਰਿਊਜ਼ ਕੋਰੀਆ ਆਪਣੀ ਪਹਿਲੀ ਫੀਚਰ ਫਿਲਮ, ਲਾ ਕਾਜ਼ਾਡੋਰਾ (ਦ ਹੰਟ੍ਰੇਸ) ਨੂੰ ਨਿਰਦੇਸ਼ਿਤ ਕਰਨ ਲਈ ਲੱਗੇ ਦਸ ਵਰ੍ਹਿਆਂ ਦੇ ਸਫ਼ਰ ਨੂੰ ਯਾਦ ਕਰਦੀ ਹੈ, ਜੋ ਕਿ ਸਿਉਦਾਦ ਜੁਆਰੇਜ਼, ਮੈਕਸੀਕੋ ਵਿੱਚ ਬਣੀ ਸੀ। ਔਰਤਾਂ ਵਿਰੁੱਧ ਕਤਲ ਅਤੇ ਹਿੰਸਾ ਦੀਆਂ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ, ਇਹ ਫਿਲਮ ਗੁੱਸੇ ਅਤੇ ਤਾਕੀਦ ਦੇ ਪ੍ਰਗਟਾਵੇ ਤੋਂ ਨਿਰਾਸ਼ਾ, ਬਚਾਅ ਅਤੇ ਨਾਰੀ ਸਸ਼ਕਤੀਕਰਨ ਦੀ ਹਮਦਰਦੀਪੂਰਨ ਖੋਜ ਤੱਕ ਵਿਕਸਿਤ ਹੋਈ।

ਪੈਨਲਿਸਟਾਂ ਨੇ ਸੁਤੰਤਰ ਫਿਲਮ ਨਿਰਮਾਤਾਵਾਂ ਨੂੰ ਦਰਪੇਸ਼ ਢਾਂਚਾਗਤ ਚੁਣੌਤੀਆਂ 'ਤੇ ਵੀ ਚਰਚਾ ਕੀਤੀ, ਜਿਸ ਵਿੱਚ ਫੰਡਿੰਗ ਦੀ ਘਾਟ, ਲਿੰਗ ਭੇਦਭਾਵ ਅਤੇ ਰੂੜ੍ਹੀਵਾਦੀ ਧਾਰਨਾਵਾਂ ਸ਼ਾਮਲ ਹਨ। ਕੋਰੀਆ ਨੇ ਕਿਹਾ ਕਿ ਨਿਰਮਾਤਾ ਅਕਸਰ ਵਪਾਰਕ ਤੌਰ 'ਤੇ ਸੁਰੱਖਿਅਤ ਕਹਾਣੀਆਂ ਦੇ ਪੱਖ ਵਿੱਚ ਗੁੰਝਲਦਾਰ ਅਤੇ ਅਸੁਵਿਧਾਜਨਕ ਵਿਸ਼ਿਆਂ ਦਾ ਸਮਰਥਨ ਕਰਨ ਤੋਂ ਝਿਜਕਦੇ ਹਨ, ਜਦਕਿ ਮਹਿਲਾ ਨਿਰਦੇਸ਼ਕਾਂ ਨੂੰ ਅਕਸਰ ਗੰਭੀਰਤਾ ਨਾਲ ਲੈਣ ਲਈ ਆਪਣੀ ਯੋਗਤਾ ਸਾਬਤ ਕਰਨੀ ਪੈਂਦੀ ਹੈ। ਸੇਰਬਨ ਨੇ ਦੱਸਿਆ ਕਿ ਰੋਮਾਨੀ ਭਾਈਚਾਰੇ ਦੇ ਰੂੜ੍ਹੀਵਾਦੀ ਚਿਤਰਣ ਦੇ ਅਨੁਕੂਲ ਨਾ ਹੋਣ ਕਾਰਨ ਉਸ ਦੀਆਂ ਸਕ੍ਰਿਪਟਾਂ ਨੂੰ ਫੰਡਿੰਗ ਲਈ ਵਾਰ-ਵਾਰ ਰੱਦ ਕਰ ਦਿੱਤਾ ਗਿਆ ਸੀ। ਦੋਵਾਂ ਨੇ ਟੋਕਨ ਪ੍ਰਤੀਨਿਧਤਾ ਦੀ ਬਜਾਏ ਕਲਾਤਮਕ ਯੋਗਤਾ ਲਈ ਮਾਨਤਾ ਪ੍ਰਾਪਤ ਹੋਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਡੋਟੀਵਾ ਨੇ ਕਿਹਾ ਕਿ ਘੱਟ ਪ੍ਰਤੀਨਿਧਤਾ ਵਾਲੇ ਖੇਤਰਾਂ ਤੋਂ ਵਿਭਿੰਨ, ਸੱਭਿਆਚਾਰਕ ਤੌਰ 'ਤੇ ਜੁੜੀਆਂ ਕਹਾਣੀਆਂ ਦਾ ਸਮਰਥਨ ਕਰਨ ਵਿੱਚ ਦਰਸ਼ਕਾਂ ਅਤੇ ਫਿਲਮ ਤਿਉਹਾਰਾਂ ਦੀ ਮਹੱਤਵਪੂਰਨ ਭੂਮਿਕਾ ਹੈ।

ਆਪਣੀਆਂ ਰਚਨਾਤਮਕ ਯਾਤਰਾਵਾਂ ਦਾ ਹਵਾਲਾ ਦਿੰਦੇ ਹੋਏ, ਪੈਨਲਿਸਟਾਂ ਨੇ ਉੱਭਰ ਰਹੇ ਫਿਲਮ ਨਿਰਮਾਤਾਵਾਂ ਨੂੰ ਆਪਣੀਆਂ ਭਾਵਨਾਤਮਕ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਮਝਾਇਆ ਕਿ ਡੂੰਘੀਆਂ ਪ੍ਰਮਾਣਿਕ ​​ਅਤੇ ਸਥਾਨਕ ਕਹਾਣੀਆਂ ਦੁਨੀਆ ਭਰ ਦੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਸਕਦੀਆਂ ਹਨ।

Read IFFILOID here: https://www.pib.gov.in/iffi/57/iffiLoid.aspx?yr=2026&lang=1&reg=48

* * *

ਪੀਆਈਬੀ ਇੱਫੀ ਟੀਮ | ਰਬੀਹਾਸ਼ਮੀ/ਸੁਪ੍ਰਿਆ/ਸਮਿਤਾ/ਦਰਸ਼ਨਾ /ਏਕੇ | IFFI 57 – 083


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2341269
•
Media Centre: Goa
•
Festival Dates: Nov 20 – 28, 2026