ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਅੱਜ ਗੋਆ ਵਿਖੇ ਆਯੋਜਿਤ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ 2026) ਵਿੱਚ ਪ੍ਰਕਾਸ਼ਨ ਡਿਵੀਜ਼ਨ ਦੀ ਸਟਾਲ (ਸਟਾਲ ਨੰਬਰ 24) ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਕਾਸ਼ਨ ਡਿਵੀਜ਼ਨ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਕੰਚਨ ਪ੍ਰਸਾਦ ਵੀ ਮੌਜੂਦ ਸਨ।

ਇੱਫੀ ਦਾ 57ਵਾਂ ਐਡੀਸ਼ਨ 20 ਤੋਂ 28 ਨਵੰਬਰ, 2026 ਤੱਕ ਗੋਆ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਭਾਰਤ ਅਤੇ ਦੁਨੀਆ ਭਰ ਦੇ ਫਿਲਮ ਨਿਰਮਾਤਾ, ਸਿਨੇਮਾ ਪ੍ਰੇਮੀ, ਫਿਲਮ ਉਦਯੋਗ ਦੇ ਪੇਸ਼ੇਵਰ ਅਤੇ ਡੈਲੀਗੇਟ ਇਕੱਠੇ ਹੋ ਰਹੇ ਹਨ।
ਸਟਾਲ ਨੰਬਰ 24 ਵਿਖੇ ਪ੍ਰਕਾਸ਼ਨ ਡਿਵੀਜ਼ਨ ਦੇ ਸਟਾਲ ਵਿੱਚ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ, ਇਤਿਹਾਸ, ਕਲਾ, ਸਿਨੇਮਾ, ਸਾਹਿਤ ਅਤੇ ਰਾਸ਼ਟਰੀ ਮਹੱਤਵ ਦੇ ਹੋਰ ਵਿਸ਼ਿਆਂ 'ਤੇ ਅਧਾਰਿਤ ਕਿਤਾਬਾਂ ਅਤੇ ਪ੍ਰਕਾਸ਼ਨਾਂ ਦਾ ਵਿਭਿੰਨ ਸੰਗ੍ਰਹਿ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਸਟਾਲ ਸੈਲਾਨੀਆਂ ਨੂੰ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ, ਰਚਨਾਤਮਕ ਪਰੰਪਰਾਵਾਂ ਅਤੇ ਬੌਧਿਕ ਵਿਰਾਸਤ ਨੂੰ ਦਰਸਾਉਂਦੇ ਜਾਣਕਾਰੀ ਭਰਪੂਰ ਅਤੇ ਅਮੀਰ ਪ੍ਰਕਾਸ਼ਨਾਂ ਨੂੰ ਬ੍ਰਾਊਜ਼ ਕਰਨ ਅਤੇ ਖੋਜਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਭਾਰਤੀ ਸਿਨੇਮਾ ਨਾਲ ਸਬੰਧਿਤ ਪ੍ਰਕਾਸ਼ਨਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਜੋ ਫਿਲਮ ਪ੍ਰੇਮੀਆਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਪ੍ਰਤੀਨਿਧੀਆਂ ਨੂੰ ਸਿਨੇਮਾ ਦੇ ਵਿਕਾਸ, ਫਿਲਮ ਨਿਰਮਾਤਾਵਾਂ ਦੀਆਂ ਸਿਰਜਣਾਤਮਕ ਯਾਤਰਾਵਾਂ ਅਤੇ ਭਾਰਤ ਦੀ ਸਿਨੇਮੈਟਿਕ ਵਿਰਾਸਤ ਵਿੱਚ ਪ੍ਰਮੁੱਖ ਸ਼ਖਸੀਅਤਾਂ ਦੇ ਯੋਗਦਾਨ ਬਾਰੇ ਡੂੰਘਾਈ ਨਾਲ ਜਾਣਨ ਦਾ ਮੌਕਾ ਪ੍ਰਦਾਨ ਕਰਦੇ ਹਨ।
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਇੱਕ ਪ੍ਰਮੁੱਖ ਪ੍ਰਕਾਸ਼ਨ ਸੰਸਥਾਨ, ਪ੍ਰਕਾਸ਼ਨ ਡਿਵੀਜ਼ਨ, ਸਾਲ 1941 ਤੋਂ ਵੱਖ-ਵੱਖ ਵਿਸ਼ਿਆਂ 'ਤੇ ਕਿਤਾਬਾਂ ਅਤੇ ਰਸਾਲੇ ਪ੍ਰਕਾਸ਼ਿਤ ਕਰਦਾ ਆ ਰਿਹਾ ਹੈ। ਆਪਣੇ ਪ੍ਰਕਾਸ਼ਨਾਂ ਰਾਹੀਂ, ਇਹ ਡਿਵੀਜ਼ਨ ਭਾਰਤ ਦੀ ਸਾਹਿਤਕ, ਇਤਿਹਾਸਕ, ਸੱਭਿਆਚਾਰਕ ਅਤੇ ਬੌਧਿਕ ਵਿਰਾਸਤ ਨੂੰ ਸੁਰੱਖਿਅਤ ਅਤੇ ਪ੍ਰਸਾਰਿਤ ਕਰਨਾ ਜਾਰੀ ਰੱਖਦਾ ਹੈ।

ਇੱਫੀ 2026 ਵਿੱਚ ਪ੍ਰਕਾਸ਼ਨ ਡਿਵੀਜ਼ਨ ਦੀ ਭਾਗੀਦਾਰੀ ਪੜ੍ਹਨ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ, ਕਿਤਾਬਾਂ ਪ੍ਰਤੀ ਲੋਕਾਂ ਦੀ ਦਿਲਚਸਪੀ ਵਧਾਉਣ ਅਤੇ ਕੀਮਤੀ ਗਿਆਨ ਨੂੰ ਵਿਆਪਕ ਜਨਤਕ ਸਮੂਹ ਤੱਕ ਪਹੁੰਚਯੋਗ ਬਣਾਉਣ ਦੇ ਉਸ ਦੇ ਨਿਰੰਤਰ ਯਤਨਾਂ ਦਾ ਹਿੱਸਾ ਹੈ।
ਇਹ ਸਟਾਲ ਸਿਨੇਮਾ ਨੂੰ ਸਾਹਿਤ ਨਾਲ ਜੋੜਨ ਵਾਲੇ ਮੰਚ ਵਜੋਂ ਕੰਮ ਕਰਦਾ ਹੈ, ਜਿਸ ਨਾਲ ਮਹੋਤਸਵ ਦੇ ਪ੍ਰਤੀਨਿਧੀਆਂ ਅਤੇ ਸੈਲਾਨੀਆਂ ਨੂੰ ਪਰਦੇ ਤੋਂ ਪਰੇ ਭਾਰਤ ਦੀ ਅਮੀਰ ਕਹਾਣੀ ਕਹਿਣ ਦੀਆਂ ਪਰੰਪਰਾਵਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ।
ਮਹੋਤਸਵ ਵਿੱਚ ਆਪਣੀ ਭਾਗੀਦਾਰੀ ਰਾਹੀਂ ਪ੍ਰਕਾਸ਼ਨ ਡਿਵੀਜ਼ਨ ਪੜਨ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ, ਭਾਰਤ ਦੀਆਂ ਰਚਨਾਤਮਕ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਅਤੇ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਦੇਸ਼ ਦੀ ਸੱਭਿਆਚਾਰਕ ਅਤੇ ਸਾਹਿਤਕ ਵਿਰਾਸਤ ਦੀ ਸੰਭਾਲ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।


Read IFFILOID here:
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਟੀਮ| ਹਰਸ਼ਲ ਅਕੁਡੇ/ ਦਰਸ਼ਨਾ ਰਾਣੇ/ ਏਕੇ| IFFI 57 - 055