57th International Film Festival of India 2026
20 – 28 Nov 2026

57ਵੇਂ IFFI ਵਿਖੇ ਕ੍ਰਿਏਟਿਵ ਮਾਈਂਡਸ ਆਫ ਟੂਮਾਰੋ (CMOT) ਦੇ ਛੇਵੇਂ ਐਡੀਸ਼ਨ ਦਾ ਉਦਘਾਟਨ


ਭਾਰਤ ਭਰ ਦੇ 100 ਨੌਜਵਾਨ ਰਚਨਾਤਮਕ ਪ੍ਰਤਿਭਾਵਾਂ " ਰੂਟਸ ਐਂਡ ਵਿੰਗਸ: ਆਪਣੀਆਂ ਜੜ੍ਹਾਂ ਦਾ ਸਨਮਾਨ ਕਰਨਾ, ਆਪਣੀਆਂ ਜੜ੍ਹਾਂ ਨੂੰ ਗਲੇ ਲਗਾਉਣਾ" ਵਿਸ਼ੇ ਦੇ ਤਹਿਤ 48-ਘੰਟੇ ਦੀ ਫਿਲਮ ਨਿਰਮਾਣ ਚੁਣੌਤੀ ਵਿੱਚ ਹਿੱਸਾ ਲੈਣਗੇ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਚੰਚਲ ਕੁਮਾਰ ਨੇ ਨੌਜਵਾਨ ਫਿਲਮ ਨਿਰਮਾਤਾਵਾਂ ਨੂੰ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਤੋਂ ਪ੍ਰੇਰਨਾ ਲੈਣ ਦੀ ਤਾਕੀਦ ਕੀਤੀ

Posted On: 21 NOV 2026 2:39PMby PIB ChandigarhRelease ID: 2339689Views: 4

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਪਹਿਲ, ਕ੍ਰਿਏਟਿਵ ਮਾਈਂਡਸ ਆਫ ਟੂਮਾਰੋ (ਸੀਐੱਮਓਟੀ) ਦੇ ਛੇਵੇਂ ਐਡੀਸ਼ਨ ਦਾ ਉਦਘਾਟਨ ਅੱਜ ਗੋਆ ਦੀ ਕਲਾ ਅਕੈਡਮੀ ਵਿਖੇ 57ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਆਈਐੱਫਐੱਫਆਈ) ਦੇ ਹਿੱਸੇ ਵਜੋਂ ਕੀਤਾ ਗਿਆ। ਇਸ ਪਹਿਲ ਦਾ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਫਡੀਸੀ) ਦੁਆਰਾ ਕੀਤਾ ਜਾ ਰਿਹਾ ਹੈ। 

ਇਹ ਪਹਿਲ ਭਾਰਤ ਭਰ ਤੋਂ 100 ਨੌਜਵਾਨ ਰਚਨਾਤਮਕ ਪ੍ਰਤਿਭਾਵਾਂ ਨੂੰ ਇਕੱਠਾ ਕਰਦੀ ਹੈ, ਜੋ ਉਨ੍ਹਾਂ ਨੂੰ ਆਪਸੀ ਸਹਿਯੋਗ ਕਰਨ, ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਫਿਲਮ ਉਦਯੋਗ ਨਾਲ ਜੁੜਨ ਅਤੇ ਆਪਣੇ ਅਨੁਭਵ ਸਾਂਝਾ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੀ ਹੈ।

ਉਦਘਾਟਨੀ ਸਮਾਰੋਹ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ, ਐੱਫਟੀਆਈਆਈ ਦੇ ਰਜਿਸਟਰਾਰ ਸ਼੍ਰੀ ਲੌਕਿਕ ਪਾਰਖ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਕੇਕੇ ਨਿਰਾਲਾ, ਐੱਨਐੱਫਡੀਸੀ ਦੇ ਚੇਅਰਮੈਨ ਸ਼੍ਰੀ ਜੀ.ਕ੍ਰਿਸ਼ਨ ਕੁਮਾਰ ਅਤੇ ਐੱਨਐੱਫਡੀਸੀ ਦੇ ਜਨਰਲ ਮੈਨੇਜਰ ਸ਼੍ਰੀ ਗੌਤਮ ਭਨੋਟ ਸ਼ਾਮਲ ਹੋਏ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਚੰਚਲ ਕੁਮਾਰ ਨੇ ਕਿਹਾ ਕਿ ਹਰੇਕ ਭਾਗੀਦਾਰ ਪਹਿਲਾਂ ਹੀ ਆਪਣੀ ਪਛਾਣ ਬਣਾ ਚੁੱਕੇ ਸਨ ਅਤੇ ਅਗਲੇ 48 ਘੰਟੇ ਉਨ੍ਹਾਂ ਨੂੰ ਉਸ ਪ੍ਰਤਿਭਾ ਨੂੰ ਇੱਕ ਫਿਲਮ ਦੇ ਰੂਪ ਵਿੱਚ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਜੜ੍ਹਾਂ ਸੱਭਿਆਚਾਰ, ਭਾਸ਼ਾ ਅਤੇ ਅਨੁਭਵਾਂ ਤੋਂ ਜੁੜੀਆਂ ਹੁੰਦੀਆਂ ਹਨ, ਜਦੋਂ ਕਿ ਸਾਡੇ ਸੁਪਨੇ ਕਲਪਨਾ, ਉਤਸੁਕਤਾ ਅਤੇ ਕੁਝ ਨਵਾਂ ਕਰਨ ਦੀ ਹਿੰਮਤ ਤੋਂ ਉਭਰਦੇ ਹਨ। ਫਰਾਂਸੀਸੀ ਦਾਰਸ਼ਨਿਕ ਜੋਸੇਫ਼ ਜੌਬਰਟ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਨੋਟ ਕੀਤਾ ਕਿ ਕਲਪਨਾ ਇੱਕ ਸੁਪਨੇ ਦੇਖਣ ਵਿੱਚ ਮਦਦ ਕਰਦੀ ਹੈ, ਕਲਾ ਸਿੱਖਣ ਨਾਲ ਉਨ੍ਹਾਂ ਸੁਪਨਿਆਂ ਨੂੰ ਦਿਸ਼ਾ ਮਿਲਦੀ ਹੈ ਅਤੇ ਜੜ੍ਹਾਂ ਕਹਾਣੀਆਂ ਨੂੰ ਭਾਵਨਾਤਮਕ ਗਹਿਰਾਈ ਪ੍ਰਦਾਨ ਕਰਦੀਆਂ ਹਨ।

ਉਨ੍ਹਾਂ ਨੇ ਭਾਗੀਦਾਰਾਂ ਨੂੰ ਆਪਣੀਆਂ ਕਹਾਣੀਆਂ ਦੀ ਪਹੁੰਚ ਨੂੰ ਸੀਮਤ ਕੀਤੇ ਬਿਨਾ, ਆਪਣੇ ਮੂਲ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਪੈਦਾ ਹੋਈ ਕਹਾਣੀ, ਜੇਕਰ ਇਮਾਨਦਾਰੀ ਨਾਲ ਬਿਆਨ ਕੀਤੀ ਜਾਵੇ, ਤਾਂ ਉਹ ਦੁਨੀਆ ਭਰ ਦੇ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਨੇਮਾ ਇੱਕ ਸਹਿਯੋਗੀ ਕਲਾ ਰੂਪ ਹੈ ਅਤੇ ਭਾਗੀਦਾਰਾਂ ਨੂੰ ਇੱਕ ਦੂਜੇ ਦੀ ਗੱਲ ਸੁਣਨ, ਆਪਣੇ ਸਾਥੀਆਂ 'ਤੇ ਭਰੋਸਾ ਕਰਨ, ਪ੍ਰਯੋਗ ਕਰਨ, ਰਚਨਾਤਮਕ ਜੋਖਮ ਲੈਣ ਅਤੇ ਪ੍ਰਕਿਰਿਆ ਦਾ ਆਨੰਦ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੰਤ ਵਿੱਚ ਪ੍ਰਤੀਭਾਗੀਆਂ ਤੋ ਤਾਕੀਦ ਕੀਤੀ ਕਿ ਉਹ ਆਪਣੀਆਂ ਜੜ੍ਹਾਂ ਨੂੰ ਲੈ ਕੇ ਚੱਲਣ, ਆਪਣੀ ਕਲਪਨਾ ਨੂੰ ਉਡਾਣ ਭਰਨ ਦੇਣ ਅਤੇ ਆਪਣੀਆਂ ਕਹਾਣੀਆਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ।

ਉਦਘਾਟਨੀ ਸਮਾਰੋਹ ਦਾ ਇੱਕ ਮੁੱਖ ਆਕਰਸ਼ਣ 48-ਘੰਟੇ ਫਿਲਮ ਨਿਰਮਾਣ ਚੁਣੌਤੀ ਦੀ ਰਸਮੀ ਸ਼ੁਰੂਆਤ ਸੀ। ਸਕੱਤਰ ਨੇ ਵਿਸ਼ੇਸ਼ ਰੂਪ ਨਾਲ ਤਿਆਰ ਫਿਲਮ ਕਲੈਪਬੋਰਡ 'ਤੇ ਰਸਮੀ ਤੌਰ ਤਾੜੀ ਮਾਰ ਇਸ ਚੈਲੇਂਜ ਦੇ ਛੇਵੇਂ ਐਡੀਸ਼ਨ ਦੀ ਸ਼ੁਰੂਆਤ ਕੀਤੀ।

ਸਾਲ 2026 ਦੇ ਪ੍ਰਤੀਭਾਗੀ ਸਮੂਹ ਵਿੱਚ 100 ਭਾਗੀਦਾਰ ਸ਼ਾਮਲ ਹਨ ਜੋ 13 ਫਿਲਮ ਨਿਰਮਾਣ ਕਲਾਵਾਂ ਦੀ ਨੁਮਾਇੰਦਗੀ ਕਰਦੇ ਹਨ, ਜਿਸ ਵਿੱਚ ਨਿਰਦੇਸ਼ਨ, ਅਦਾਕਾਰੀ, ਸਿਨੇਮੈਟੋਗ੍ਰਾਫੀ, ਸੰਪਾਦਨ ਅਤੇ ਉਪਸਿਰਲੇਖ, ਸਕ੍ਰਿਪਟ ਲਿਖਣਾ, ਪਲੇਬੈਕ ਗਾਇਕੀ, ਸੰਗੀਤ ਰਚਨਾ, ਧੁਨੀ ਰਿਕਾਰਡਿੰਗ, ਪੁਸ਼ਾਕ ਡਿਜ਼ਾਈਨ, ਵਾਲ ਅਤੇ ਮੇਕਅਪ, ਕਲਾ ਨਿਰਦੇਸ਼ਨ, ਐਨੀਮੇਸ਼ਨ, ਵਿਜ਼ੂਅਲ ਇਫੈਕਟਸ (VFX), ਵਰਚੁਅਲ ਹਕੀਕਤ ਰਿਅਲਿਟੀ (VR), ਅਤੇ ਵੌਇਸ-ਓਵਰ ਅਤੇ ਡਬਿੰਗ ਸ਼ਾਮਲ ਹਨ।

ਪੁਣੇ ਦੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ਼ ਇੰਡੀਆ (FTII) ਦੁਆਰਾ NFDC ਦੇ ਸਹਿਯੋਗ ਨਾਲ ਆਯੋਜਿਤ, 48-ਘੰਟੇ ਫਿਲਮਮੇਕਿੰਗ ਚੈਲੇਂਜ ਵਿੱਚ 5 ਟੀਮਾਂ ਦੇ ਭਾਗੀਦਾਰ 48-ਘੰਟੇ ਦੀ ਪ੍ਰੋਡਕਸ਼ਨ ਵਿੰਡੋ ਦੇ ਅੰਦਰ ਲਘੂ ਫਿਲਮਾਂ ਦੀ ਧਾਰਨਾ ਅਤੇ ਨਿਰਮਾਣ ਕਰਨ ਲਈ ਇਕੱਠੇ ਕੰਮ ਕਰਨਗੇ। ਪੂਰੀਆਂ ਹੋਈਆਂ ਫਿਲਮਾਂ ਨੂੰ IFFI ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਫਿਲਮ ਉਦਯੋਗ ਦੇ ਪੇਸ਼ੇਵਰਾਂ ਦੀ ਇੱਕ ਉੱਘੀ ਜਿਊਰੀ ਦੁਆਰਾ ਮੁਲਾਂਕਣ ਕੀਤਾ ਜਾਵੇਗਾ।

ਸੀਐੱਮਓਟੀ ਟੈਲੇਂਟ ਕੈਂਪ ਭਾਗੀਦਾਰਾਂ ਨੂੰ ਮੀਡੀਆ ਅਤੇ ਮਨੋਰੰਜਨ ਉਦਯੋਗ ਨਾਲ ਹੋਰ ਜੋੜੇਗਾ, ਜਿਸ ਨਾਲ ਪ੍ਰੋਡਕਸ਼ਨ ਹਾਊਸ, ਸਟੂਡੀਓ, ਸੰਗੀਤ ਲੇਬਲ, ਓਟੀਟੀ ਪਲੈਟਫਾਰਮ, ਪ੍ਰਸਾਰਕ ਅਤੇ ਹੋਰ ਉਦਯੋਗਿਕ ਹਿੱਸੇਦਾਰਾਂ ਨਾਲ ਗੱਲਬਾਤ ਕਰਨ ਦੇ ਮੌਕੇ ਮਿਲਣਗੇ।

2021 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, CMOT ਇੱਕ ਪਲੈਟਫਾਰਮ ਵਜੋਂ ਵਿਕਸਿਤ ਹੋਇਆ ਹੈ ਜੋ ਉਭਰ ਰਹੇ ਰਚਨਾਤਮਕ ਪੇਸ਼ੇਵਰਾਂ ਨੂੰ ਮੀਡੀਆ ਅਤੇ ਮਨੋਰੰਜਨ ਉਦਯੋਗ ਨਾਲ ਜੋੜਦਾ ਹੈ। ਇਸ ਦੇ ਸਾਬਕਾ ਵਿਦਿਆਰਥੀ ਅੰਤਰਰਾਸ਼ਟਰੀ ਨਿਰਮਾਣਾਂ 'ਤੇ ਕੰਮ ਕਰਦੇ ਰਹੇ ਹਨ ਅਤੇ ਕਾਨਸ, ਬਰਲਿਨੇਲ, ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ ਇੰਟਰਨੈਸ਼ਨਲ ਐਮੀ ਐਵਾਰਡਸ ਸਮੇਤ ਪਲੈਟਫਾਰਮਾਂ ਅਤੇ ਤਿਉਹਾਰਾਂ ਵਿੱਚ ਮਾਨਤਾ ਪ੍ਰਾਪਤ ਕੀਤੀ ਹੈ। ਇੱਕ ਮਹੱਤਵਪੂਰਨ ਨਤੀਜੇ ਵਜੋਂ, ਪਿਛਲੇ ਐਡੀਸ਼ਨ ਦੇ 18 ਭਾਗੀਦਾਰਾਂ ਨੂੰ ਮੁਕੇਸ਼ ਛਾਬੜਾ ਕਾਸਟਿੰਗ ਕੰਪਨੀ (MCCC) ਦੁਆਰਾ ਚੁਣਿਆ ਗਿਆ ਸੀ, ਜੋ CMOT ਦੁਆਰਾ ਪਾਲਣ-ਪੋਸ਼ਣ ਕੀਤੀ ਗਈ ਪ੍ਰਤਿਭਾ ਨੂੰ ਪੇਸ਼ੇਵਰ ਮੌਕਿਆਂ ਵਿੱਚ ਬਦਲਣ ਵੱਲ ਇੱਕ ਉਤਸ਼ਾਹਜਨਕ ਕਦਮ ਹੈ।

Read IFFILOID here: https://www.pib.gov.in/iffi/57/iffiLoid.aspx?yr=2026&lang=1&reg=48 

* * *

PIB IFFI ਟੀਮ | ਰੰਜੀਤ ਚੰਦਰਨ/ ਲਕਸ਼ਮੀ ਪ੍ਰਿਆ/ ਐਂਡਰਿਊ/ ਦਰਸ਼ਨਾ ਰਾਣੇ/ਏਕੇ | IFFI 57 - 044


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2339689
•
Media Centre: Goa
•
Festival Dates: Nov 20 – 28, 2026